ਕਪੂਰਥਲਾ- ਕਪੂਰਥਲਾ ਦੇ ਪਿੰਡ ਭਦਾਸ ਦੀ ਪੰਚਾਇਤ ਨੇ ਵਿਆਹ ਸਮਾਗਮ ਤੇ ਪਿੰਡ ਵਿੱਚ ਰੀਤੀ ਰਿਵਾਜ ਸੁਧਾਰਨ ਲਈ ਇਤਾਹਿਸਕ ਫੈਸਲਾ ਲਿਆ ਹੈ। ਪਿੰਡ ਵਿੱਚ ਵਿਆਹ ਸਮਾਗਮਾਂ ਤੇ ਹੋਰ ਪ੍ਰੋਗਰਾਮਾਂ ਵਿੱਚ ਗੁਰੂ ਮਰਿਆਦਾ ਦੇ ਸਤਿਕਾਰ ਨੂੰ ਬਹਾਲ ਰੱਖਣ ਲਈ ਤੇ ਦੇਖੋ ਦੇਖੀ ਵਿੱਚ ਕੀਤੇ ਜਾਂਦਾ ਫਜ਼ੂਲ ਖ਼ਰਚੇ ਰੋਕਣ ਲਈ ਸਖ਼ਤ ਫੈਸਲੇ ਲਏ ਗਏ ਹਨ। ਸਭ ਤੋ ਪਹਿਲਾ ਵਿਆਹ ਵਾਸਤੇ ਬਰਾਤ ਦੇ ਆਉਣ ਦਾ ਸਮਾਂ ਤੇ ਲਾਵਾਂ ਦਾ ਸਮਾਂ 12 ਵਜੇ ਤੋ ਪਹਿਲਾਂ ਰੱਖਿਆ ਗਿਆ ਹੈ। ਲੇਟ ਹੋਣ 'ਤੇ 11 ਹਜ਼ਾਰ ਜਰਮਾਨਾ ਦੇਣਾ ਹੋਵੇਗਾ।
ਵਿਆਹ ਤੋ ਬਾਅਦ ਫੇਰਾ ਪਾਉਣ ਸਮੇਂ ਪਰਿਵਾਰ ਤੋ ਇਲਾਵਾ ਹੋਰ ਮਹਿਮਾਨ ਦਾ ਆਉਣਾ ਰੋਕਿਆ ਗਿਆ ਹੈ। ਗੁਰੂ ਘਰ ਅਤੇ ਪਿੰਡ ਵਿੱਚ ਹੁੰਦੇ ਸਮਾਗਮਾਂ ਤੋ ਚੱਕਵਾ ਲੰਗਰ ਲੈ ਕੇ ਜਾਣ 'ਤੇ ਵੀ ਰੋਕ ਲਗਾਈ ਗਈ ਹੈ ਤੇ ਕਸੂਰ ਵਾਰ ਪਾਏ ਜਾਣ 'ਤੇ 10 ਹਜ਼ਾਰ ਦਾ ਜੁਰਮਾਨਾ ਤੇ ਦੋ ਮਹੀਨੇ ਜੋੜੇ ਸਾਫ਼ ਕਰਨ ਦੀ ਸਜ਼ਾ ਹੋਵੇਗੀ। ਪਿੰਡ ਵਿੱਚ ਵਧਾਈ ਲੈਣ ਆਉਣ ਵਾਲਿਆਂ ਲਈ ਵੀ ਨਿਯਮ ਬਣਾਏ ਗਏ ਹਨ ਤੇ ਪੰਚਾਇਤ ਵੱਲੋ ਤਸਦੀਕ ਕਰਨ 'ਤੇ ਹੀ ਵਧਾਈ ਦਿੱਤੀ ਜਾਵੇਗੀ ਤੇ ਕਿੰਨੀ ਵਧਾਈ ਦਿੱਤੀ ਜਾਵੇਗੀ ਉਹ ਵੀ ਤੈਅ ਕੀਤਾ ਗਿਆ ਹੈ।
ਪੰਚਾਇਤ ਵੱਲੋ ਤਸਦੀਕ (ਥਰਡ ਜੇਂਡਰ) ਖ਼ੁਸਰਿਆਂ ਨੂੰ 5100 , ਭੰਡਾ ਨੂੰ 1100 ਅਤੇ ਬਾਜ਼ੀਗਰਾ ਦੀ ਵਧਾਈ 1100 ਤੈਅ ਕੀਤੀ ਹੈ। ਪਿੰਡ ਵਿੱਚ ਨਸ਼ਾ ਵੇਚਣ 'ਤੇ ਪਾਬੰਦੀ ਲਗਾਈ ਗਈ ਹੈ ਤੇ ਜਰਮਾਨਾ 5000 ਰੱਖਿਆ ਗਿਆ ਹੈ ਤੇ ਨਸ਼ਾ ਵੇਚਣ ਵਾਲੇ ਦੀ ਸੂਚਨਾ ਦੇਣ ਤੇ ਨਾਮ ਗੁਪਤ ਤੇ 5 ਹਜ਼ਾਰ ਇਨਾਮ ਰੱਖਿਆ ਗਿਆ ਹੈ। ਪੰਚਾਇਤ ਦੇ ਫੈਸਲੇ ਵਿੱਚ ਖ਼ਾਸ ਇਹ ਹੈ ਕਿ ਇਹ ਜਰਮਾਨਾ ਪਿੰਡ ਦੇ ਆਮ ਲੋਕਾ ਲਈ ਹੈ ਤੇ ਅਗਰ ਕੋਈ ਪੰਚ ਸਰਪੰਚ ਜਾਂ ਕੋਈ ਹੋਰ ਮੋਹਤਵਾਰ ਉਲੰਘਣਾ ਕਰਦਾ ਹੈ ਤਾਂ ਉਨ੍ਹਾਂ ਨੂੰ ਇਸ ਦਾ ਤਿੰਨ ਗੁਣਾ ਜਰਮਾਨਾ ਦੇਣਾ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Kapurthala, Marriage, Punjab