Accident in Phagwara: ਫਗਵਾੜਾ 'ਚ ਇੱਕ ਖੌਫ ਨਾਲ ਭਰੇ ਹਾਦਸੇ ਵਿੱਚ 2 ਨੌਜਵਾਨਾਂ ਦੀ ਅਤਿ ਭਿਆਨਕ ਮੌਤ ਹੋਈ ਹੈ। ਹਾਦਸੇ ਵਿੱਚ ਕਾਰ ਸਿੱਧੀ ਦਰੱਖਤ ਵਿੱਚ ਜਾ ਵੱਜੀ ਅਤੇ ਚਕਨਾਚੂਰ ਹੋ ਗਈ, ਜਿਸ ਵਿੱਚ ਸਵਾਰ 2 ਨੌਜਵਾਨ ਵੀ ਨਹੀਂ ਬਚ ਸਕੇ। ਘਟਨਾ ਹੁਸਿ਼ਆਰਪੁਰ ਰੋਡ 'ਤੇ ਵਾਪਰੀ, ਜਿਸ ਵਿੱਚ 2 ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਗਬਾਣੀ ਦੀ ਖ਼ਬਰ ਅਨੁਸਾਰ ਮ੍ਰਿਤਕ ਦੋਵੇਂ ਨੌਜਵਾਨ ਬਠਿੰਡਾ ਅਤੇ ਬਰਨਾਲਾ ਨਾਲ ਸਬੰਧਤ ਦੱਸੇ ਜਾ ਰਹੇ ਹਨ ਅਤੇ ਜ਼ਖ਼ਮੀ ਨੌਜਵਾਨਾਂ ਸਮੇਤ ਫੋਟੋਗ੍ਰਾਫੀ ਦਾ ਕੰਮ ਕਰਦੇ ਸਨ।
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਕਾਰ ਬੇਕਾਬੂ ਹੋਣ ਕਾਰਨ ਵਾਪਰਿਆ, ਜਿਸ ਕਾਰਨ ਸਿੱਧੀ ਦਰੱਖਤ ਵਿੱਚ ਜਾ ਵੱਜੀ। ਕਾਰ ਹਾਦਸੇ ਵਿੱਚ ਇਸ ਤਰ੍ਹਾਂ ਨੁਕਸਾਨੀ ਗਈ ਸੀ ਕਿ ਨੌਜਵਾਨ ਵਿੱਚ ਫਸ ਗਏ ਸਨ, ਜਿਨ੍ਹਾਂ ਨੂੰ ਬੜੀ ਮੁਸ਼ਕਲ ਪਿੱਛੋਂ ਕੱਢਿਆ ਗਿਆ। ਪਰੰਤੂ 2 ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Car accident, Kapurthala, Punjab Police, Road accident