• Home
  • »
  • News
  • »
  • lifestyle
  • »
  • 1 LAKH RUPEES BECAME 41 LAKH IN 10 YEARS MINDTREE MULTIBAGGER STOCK 4000 PERCENT RETURN

10 ਸਾਲ 'ਚ 1 ਲੱਖ ਤੋਂ ਬਣ ਗਏ 41 ਲੱਖ, ਇਸ ਮਲਟੀਬੈਗਰ ਸਟਾਕ ਨੇ ਦਿੱਤਾ ਨਿਵੇਸ਼ਕਾਂ ਨੂੰ 4000% ਦਾ ਰਿਟਰਨ

10 ਸਾਲ 'ਚ 1 ਲੱਖ ਤੋਂ ਬਣ ਗਏ 41 ਲੱਖ, ਇਸ ਮਲਟੀਬੈਗਰ ਸਟਾਕ ਨੇ ਦਿੱਤਾ ਨਿਵੇਸ਼ਕਾਂ ਨੂੰ 4000% ਦਾ ਰਿਟਰਨ (Multibagger Stock)

10 ਸਾਲ 'ਚ 1 ਲੱਖ ਤੋਂ ਬਣ ਗਏ 41 ਲੱਖ, ਇਸ ਮਲਟੀਬੈਗਰ ਸਟਾਕ ਨੇ ਦਿੱਤਾ ਨਿਵੇਸ਼ਕਾਂ ਨੂੰ 4000% ਦਾ ਰਿਟਰਨ (Multibagger Stock)

  • Share this:
    ਜੇਕਰ ਤੁਸੀਂ ਵੀ ਸ਼ੇਅਰ ਬਾਜ਼ਾਰ (Stock Market) ਵਿਚ ਦਿਲਚਸਪੀ ਰੱਖਦੇ ਹੋ, ਤਾਂ ਤੁਸੀਂ ਅਕਸਰ ਮਲਟੀਬੈਗਰ ਸਟਾਕ (Multibagger Stock) ਬਾਰੇ ਸੁਣਿਆ ਹੋਵੇਗਾ। ਇਹ ਮਲਟੀਬੈਗਰ ਸਟਾਕ ਇੱਕ ਸਾਲ ਵਿੱਚ ਹੀ ਆਪਣੇ ਨਿਵੇਸ਼ਕਾਂ ਨੂੰ ਮਾਲੋਮਾਲ ਬਣਾ ਰਿਹਾ ਹੈ।

    ਅਪ੍ਰੈਲ 2020 ਆਪਣੇ ਹੇਠਲੇ ਪੱਧਰ ਤੋਂ ਐਨਐਸਈ (NSE) ਨਿਫਟੀ ਅੱਜ ਦੁੱਗਣਾ ਹੋ ਗਿਆ ਹੈ। ਇਸ ਦੌਰਾਨ ਸਮਾਲਕੈਪ, ਮਿਡਕੈਪ ਸਾਰੇ ਸ਼ੇਅਰ ਰਿਕਾਰਡ ਉੱਚੇ ਪੱਧਰ 'ਤੇ ਰਹੇ ਹਨ। ਇਸ ਉਛਾਲ ਵਿੱਚ ਬਹੁਤ ਸਾਰੇ ਸ਼ੇਅਰਾਂ ਨੇ ਸ਼ਾਨਦਾਰ ਰਿਟਰਨ ਦਿੱਤਾ ਹੈ।

    ਇਸ IT ਸਟਾਕ ਨੇ ਦਿੱਤਾ 4000% ਰਿਟਰਨ

    ਅਸੀਂ ਗੱਲ ਕਰ ਰਹੇ ਹਾਂ Mindtree ਸ਼ੇਅਰਾਂ ਦੀ। ਪਿਛਲੇ 10 ਸਾਲਾਂ ਵਿੱਚ ਇਸ ਆਈਟੀ ਸਟਾਕਸ ਨੇ 4000% ਰਿਟਰਨ ਦਿੱਤਾ ਹੈ। ਪਿਛਲੇ 10 ਸਾਲਾਂ ਵਿੱਚ Mindtree ਦੇ ਸ਼ੇਅਰ 81.75 ਰੁਪਏ ਤੋਂ ਵਧ ਕੇ ਅੱਜ 3355.40 ਰੁਪਏ ਉਤੇ ਪਹੁੰਚ ਗਏ ਹਨ।

    6 ਮਹੀਨਿਆਂ ਵਿਚ ਦਿੱਤਾ 107 ਫੀਸਦੀ% ਰਿਟਰਨ

    5 ਕਾਰੋਬਾਰੀ ਸੈਸ਼ਨਾਂ ਵਿੱਚ Mindtree ਸ਼ੇਅਰਾਂ ਦੀ ਕੀਮਤ 2930 ਰੁਪਏ ਤੋਂ ਵਧ ਕੇ 3355.40 ਰੁਪਏ ਹੋ ਗਈ, ਜਦੋਂ ਕਿ ਪਿਛਲੇ ਇੱਕ ਮਹੀਨੇ ਦੌਰਾਨ ਇਸ ਦੇ ਸ਼ੇਅਰਾਂ ਦੀ ਕੀਮਤ 2762.95 ਰੁਪਏ ਤੋਂ ਵਧ ਕੇ 3355.40 ਰੁਪਏ ਹੋ ਗਈ ਹੈ। ਪਿਛਲੇ 6 ਮਹੀਨਿਆਂ ਵਿਚ Mindtree ਸ਼ੇਅਰਾਂ ਨੇ ਮਲਟੀਬੈਗਰ ਰਿਟਰਨ ਦਿੱਤਾ ਹੈ।

    5 ਸਾਲਾਂ ਵਿਚ 486% ਰਿਟਰਨ
    ਇਨ੍ਹਾਂ 6 ਮਹੀਨਿਆਂ ਵਿੱਚ ਇਸ ਆਈਟੀ ਕੰਪਨੀ ਦੇ ਸ਼ੇਅਰ 1614.55 ਰੁਪਏ ਤੋਂ ਵਧ ਕੇ 3355.40 ਰੁਪਏ ਹੋ ਗਏ ਹਨ। ਇਸ ਮਿਆਦ ਦੇ ਦੌਰਾਨ ਕੰਪਨੀ ਨੇ 107 ਫੀਸਦੀ ਦਾ ਰਿਟਰਨ ਦਿੱਤਾ, ਹਾਲਾਂਕਿ, ਪਿਛਲੇ ਇੱਕ ਸਾਲ ਵਿੱਚ Mindtree ਦੇ ਸ਼ੇਅਰਾਂ ਨੇ 185 ਫੀਸਦੀ ਦਾ ਰਿਟਰਨ ਦਿੱਤਾ ਹੈ, ਜਦੋਂ ਕਿ ਜੇਕਰ ਅਸੀਂ 5 ਸਾਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਸ ਨੇ 486% ਰਿਟਰਨ ਦਿੱਤਾ ਹੈ। ਇਸ ਦੌਰਾਨ Mindtree ਦੇ ਸ਼ੇਅਰ 569.25 ਰੁਪਏ ਤੋਂ ਵਧ ਕੇ 3355.40 ਰੁਪਏ ਹੋ ਗਏ ਹਨ।

    ਪਰ ਜੇ ਅਸੀਂ ਪਿਛਲੇ 10 ਸਾਲਾਂ ਦੇ ਨੰਬਰ ਦੇਖੀਏ ਤਾਂ ਇਸ ਨੇ 4000% ਦਾ ਰਿਟਰਨ ਦਿੱਤਾ ਹੈ। ਇਸ ਦੌਰਾਨ Mindtree ਦੇ ਸ਼ੇਅਰ 81.75 ਰੁਪਏ ਤੋਂ ਵਧ ਕੇ 3355.40 ਰੁਪਏ ਹੋ ਗਏ ਹਨ। ਇਸ ਦੇ ਅਨੁਸਾਰ ਜੇਕਰ ਤੁਸੀਂ 10 ਸਾਲ ਪਹਿਲਾਂ Mindtree ਸ਼ੇਅਰਸ ਵਿੱਚ 1 ਲੱਖ ਰੁਪਏ ਦਾ ਨਿਵੇਸ਼ ਕੀਤਾ ਹੁੰਦਾ, ਤਾਂ ਅੱਜ ਇਸ ਦੀ ਕੀਮਤ 41 ਲੱਖ ਰੁਪਏ ਹੋਣੀ ਸੀ।

    (Disclaimer: ਮਾਰਕੀਟ ਨਿਵੇਸ਼ ਬਾਜ਼ਾਰ ਜੋਖਮ ਅਧੀਨ ਹੈ। ਨਿਵੇਸ਼ਕਾਂ ਨੂੰ ਨਿਵੇਸ਼ ਕਰਨ ਤੋਂ ਪਹਿਲਾਂ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ। News18.com ਵੱਲੋਂ ਕਿਸੇ ਨੂੰ ਵੀ ਪੈਸਾ ਲਗਾਉਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ)
    Published by:Gurwinder Singh
    First published: