Home /News /lifestyle /

ਕ੍ਰਿਪਟੋ ਦੇ 10 ਐਡਵਾਂਸ ਸ਼ਬਦ, ਜਿਨ੍ਹਾਂ ਬਾਰੇ 2022 ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ

ਕ੍ਰਿਪਟੋ ਦੇ 10 ਐਡਵਾਂਸ ਸ਼ਬਦ, ਜਿਨ੍ਹਾਂ ਬਾਰੇ 2022 ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ

ਕ੍ਰਿਪਟੋ ਦੇ 10 ਐਡਵਾਂਸ ਸ਼ਬਦ, ਜਿਨ੍ਹਾਂ ਬਾਰੇ 2022 ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।

ਕ੍ਰਿਪਟੋ ਦੇ 10 ਐਡਵਾਂਸ ਸ਼ਬਦ, ਜਿਨ੍ਹਾਂ ਬਾਰੇ 2022 ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।

ਇਹ ਜ਼ਰੂਰੀ ਹੈ ਕਿ ਤੁਸੀਂ ਵੀ ਅੱਗੇ ਵਧੋ ਅਤੇ ਕ੍ਰਿਪਟੋ ਦੇ ਕੁਝ ਹੋਰ ਐਡਵਾਂਸ ਸ਼ਬਦਾਂ ਨੂੰ ਸਮਝੋ। ਇਹ ਸਿਰਫ਼ ਤੁਹਾਡਾ ਗਿਆਨ ਹੀ ਨਹੀ ਵਧਾਉਣਗੇ, ਸਗੋਂ ਤੁਹਾਨੂੰ ਭਵਿੱਖ ਵਿੱਚ ਨਿਵੇਸ਼ ਦੇ ਬਿਹਤਰ ਫੈਸਲੇ ਲੈਣ ਵਿੱਚ ਮਦਦ ਵੀ ਕਰਣਗੇ।

  • Share this:

ਕ੍ਰਿਪਟੋ ਦੀ ਦੁਨੀਆਂ ਲਗਾਤਾਰ ਵਿਕਾਸ ਕਰਦਿਆਂ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।ਭਾਵੇਂ ਕਿ ਤੁਸੀਂ ਇਸਦੀਆਂ ਬੁਨਿਆਦੀ ਗੱਲਾਂ ਨੂੰ ਸਮਝਦੇ ਹੋਵੇਗੇ, ਪਰ ਇਹ ਜ਼ਰੂਰੀ ਹੈ ਕਿ ਤੁਸੀਂ ਵੀ ਅੱਗੇ ਵਧੋ ਅਤੇ ਕ੍ਰਿਪਟੋ ਦੇ ਕੁਝ ਹੋਰ ਐਡਵਾਂਸ ਸ਼ਬਦਾਂ ਨੂੰ ਸਮਝੋ। ਇਹ ਸਿਰਫ਼ ਤੁਹਾਡਾ ਗਿਆਨ ਹੀ ਨਹੀ ਵਧਾਉਣਗੇ, ਸਗੋਂ ਤੁਹਾਨੂੰ ਭਵਿੱਖ ਵਿੱਚ ਨਿਵੇਸ਼ ਦੇ ਬਿਹਤਰ ਫੈਸਲੇ ਲੈਣ ਵਿੱਚ ਮਦਦ ਵੀ ਕਰਣਗੇ।

ਇਸ ਨੂੰ ਧਿਆਨ ਵਿੱਚ ਰੱਖਦਿਆਂ, ਇੱਥੇ ਅਸੀਂ 10 ਐਡਵਾਂਸ ਕ੍ਰਿਪਟੋ ਅਸੈਟ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਬਾਰੇ ਤੁਹਾਨੂੰ 2022 ਵਿੱਚ ਜਾਣਨ ਦੀ ਲੋੜ ਹੈ।

1 – ਸਕੈਲਪਿੰਗ

ਸਭ ਤੋ ਬੁਨਿਆਦੀ ਰੂਪ ਵਿੱਚ, ਜਿਵੇਂ ਸਟਾਕ ਮਾਰਕੀਟ ਦੇ ਨਿਵੇਸ਼ਕਾਂ ਲਈ ਡੇ ਟ੍ਰੇਡਿੰਗ ਹੁੰਦੀ ਹੈ, ਉਵੇਂ ਹੀ ਸਕੈਲਪਿੰਗ ਕ੍ਰਿਪਟੋ ਲਈ ਹੈ। ਸਕੈਲਪਿੰਗ ਦਾ ਮੁੱਖ ਉਦੇਸ਼ ਹੈ, ਵੱਡੇ ਲਾਭ ਦੀ ਉਡੀਕ ਕਰਨ ਵਾਲੇ ਕ੍ਰਿਪਟੋ ਦੇ ਨਿਵੇਸ਼ਕਾਂ ਨੂੰ ਛੋਟੇ ਪਰ ਲਗਾਤਾਰ ਲਾਭ ਰੋਜ਼ਾਨਾ ਪ੍ਰਦਾਨ ਕਰਨਾ। ਇਸ ਤੋਂ ਇਲਾਵਾਂ ਕ੍ਰਿਪਟੋ ਸਕੈਲਪਰ, ਜਿਵੇਂ ਕਿ ਉਹਨਾਂ ਨੂੰ ਕਿਹਾ ਜਾਂਦਾ ਹੈ, ਰੋਜ਼ਾਨਾ ਦੇ ਟ੍ਰੇਡਰ ਵੱਲੋਂ ਵਰਤੀਆਂ ਜਾਂਦੀਆਂ ਬੁਨਿਆਦੀ ਤਕਨੀਕਾਂ ਦੀ ਬਜਾਏ, ਮੁੱਖ ਤੋਰ ‘ਤੇ ਕੋਇਨ ਅਤੇ ਕੰਪਨੀਆਂ ਦੇ ਤਕਨੀਕੀ ਵਿਸ਼ਲੇਸ਼ਣ ‘ਤੇ ਨਿਰਭਰ ਕਰਦੇ ਹਨ। ਜੇਕਰ ਤੁਸੀਂ ਕ੍ਰਿਪਟੋ ਸਕੈਲਪਰ ਬਣ ਕੇ ਲਾਭ ਕਮਾਉਣਾ ਚਾਹੁੰਦੇ ਹੋ ਤਾਂ ਕੈਂਡਲਸਟੀਕ ਚਾਰਟ ਪੈਟਰਨਾਂ ਬਾਰੇ ਸਿਖਣ ਲਈ ਤਿਆਰ ਹੋ ਜੋ, ਚਾਰਟ ਪੜ੍ਹੋ ਅਤੇ ਸਮਰਥਨ ਅਤੇ ਪ੍ਰਤੀਰੋਧ ਦੇ ਪਧਰਾਂ ਨੂੰ ਸਮਝੋ।

2 – ਹਾਈ-ਫ੍ਰੀਕਐਂਸੀ ਟ੍ਰੇਡਿੰਗ

ਹਾਈ-ਫ੍ਰੀਕਐਂਸੀ ਟ੍ਰੇਡਿੰਗ ਜਾਂ HFT ਜਿਵੇਂ ਕਿ ਇਹਨੂੰ ਕਿਹਾ ਜਾਂਦਾ ਹੈ, ਟ੍ਰੇਡਿੰਗ ਦਾ ਇੱਕ ਅਜਿਹਾ ਰੂਪ ਹੈ, ਜੋ ਐਡਵਾਂਸ ਕੰਪਿਊਟਰ ਸਿਸਟਮਾਂ ਦੀ ਤਾਕਤ ਦਾ ਲਾਭ ਉਠਾਉਂਦਾ ਹੈ ਤਾਂਕਿ ਕੁਝ ਹੀ ਸਕਿੰਟਾਂ ਵਿੱਚ ਵੱਡੇ ਆਰਡਰਾਂ ਦਾ ਲੈਣ-ਦੇਣ ਕੀਤਾ ਜਾ ਸਕੇ। ਇਹ ਸਿਸਟਮ ਅਜਿਹੇ ਗੁੰਝਲਦਾਰ ਐਲਗੋਰੀਦਮ ਵਾਲੇ ਪ੍ਰੋਗਰਾਮਾਂ ਦੀਆਂ ਵਰਤੋਂ ਕਰਦੇ ਹਨ, ਜੋ ਕਈ ਬਾਜ਼ਾਰਾਂ ਦਾ ਵਿਸ਼ਲੇਸ਼ਣ ਕਰਦੇ ਹਨ ਅਤੇ ਬਾਜ਼ਾਰ ਦੀਆਂ ਸਥਿਤੀਆਂ ਦੇ ਅਧਾਰ ‘ਤੇ ਆਰਡਰ ਲਾਗੂ ਕਰਦੇ ਹਨ। ਟ੍ਰੇਡਿੰਗ ਦੇ ਇਸ ਤਰੀਕੇ ਦੀ ਵਰਤੋਂ ਕਰਨ ਦੇ ਫਾਇਦੇ ਅਤੇ ਨੁਕਸਾਨ ਹਨ ਜੋ ਕਿ ਤੁਸੀਂ ਇਸ ਵਿਸ਼ੇ ਨੂੰ ਡੂੰਘਾਈ ਨਾਲ ਪੜ੍ਹ ਕੇ ਹੀ ਸਮਝ ਸਕਦੇ ਹੋ।

3 – ਨੋਨਸ

ਨੋਨਸ "ਸਿਰਫ ਇੱਕ ਵਾਰ ਵਰਤਿਆ ਗਿਆ ਨੰਬਰ" ਦਾ ਛੋਟਾ ਨਾਮ ਹੈ। ਨੋਨਸ ਇੱਕ ਖਾਸ ਕ੍ਰਿਪਟੋਗ੍ਰਾਫਿਕ ਪ੍ਰਕਿਰਿਆ ਵਿੱਚ ਇੱਕ ਵਾਰ ਵਰਤਿਆ ਜਾਣ ਵਾਲਾ ਨੰਬਰ ਹੈ। ਡੂੰਘਾਈ ਨਾਲ ਸਮਝਣ ਵੇਲੇ ਤੁਹਾਨੂੰ 'ਹੈਡਰ ਹੈਸ਼' ਅਤੇ 'ਗੋਲਡਨ ਨੋਨਸ' ਵਰਗੇ ਸ਼ਬਦ ਵੀ ਮਿਲਣਗੇ, ਜਿਨ੍ਹਾਂ ਦਾ ਮਤਲਬ ਕਿਸੇ ਬਲਾਕ ਦੀ ਮਾਈਨਿੰਗ ਦੇ ਨਾਲ ਉਸ ਨੂੰ ਬਲਾਕਚੈਨ ਵਿੱਚ ਜੋੜ ਨਾਲ ਹੈ। ਅਸਲ ਵਿੱਚ ਜੇਕਰ ਤੁਸੀਂ ਇੱਕ ਕ੍ਰਿਪਟੋ ਮਾਈਨਰ ਬਣਨਾ ਚਾਹੁੰਦੇ ਹੋ ਤਾਂ ਨੋਨਸ ਅਤੇ ਉਸਦੇ ਕਾਰਜ਼ਾਂ ਨੂੰ ਸਮਝਣਾ ਜ਼ਰੂਰੀ ਹੈ।

4 – ਹਾਰਡ ਫੋਰਕ ਅਤੇ ਸਾਫਟ ਫੋਰਕ

ਪ੍ਰੋਗ੍ਰਾਮਿੰਗ ਸ਼ਬਦਾਂ ਵਿੱਚ, ਫੋਰਕ ਦਾ ਅਰਥ ਹੁੰਦਾ ਹੈ ਇੱਕ ਖੁੱਲੇ ਸਰੋਤ ਵਾਲੇ ਕੋਡ ਨੂੰ ਸੋਧਨਾ। ਕ੍ਰਿਪਟੋ ਦੀ ਦੁਨੀਆਂ ਵਿੱਚ ਆਮਤੌਰ 'ਤੇ ਹਾਰਡ ਫੋਰਕ ਦੀ ਵਰਤੋਂ ਬਲਾਕਚੈਨ ਸਿਸਟਮ ਦੀ ਬੁਨਿਆਦੀ ਤਬਦੀਲੀ ਨੂੰ ਪਰਿਭਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ। ਇਹ ਬਦਲਾਵ ਪੁਰਾਣੇ ਸੰਸਕਰਨਾਂ ਨੂੰ ਵੀ ਖਤਮ ਕਰ ਦਿੰਦਾ ਹੈ ਤਾਂਕਿ ਕੋਈ ਵੀ ਭੁਲੇਖਾ ਜਾਂ ਗਲਤੀ ਨਾ ਹੋਵੇ। ਇਸ ਤੋਂ ਇਲਾਵਾ, ਸਾਫਟ ਫੋਰਕ ਦੀ ਵਰਤੋਂ ਬਲਾਕਚੈਨ ਵਿੱਚ ਹੋ ਰਹੀਆਂ ਤਬਲੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਕੀਤੀ ਜਾਂਦੀ ਹੈ ਜੋ ਕਿ ਪੁਰਾਣੇ ਸੰਸਕਰਨਾਂ ਲਈ ਵੀ ਅਨੁਕੂਲ ਰਹਿੰਦੇ ਹਨ। ਇਨ੍ਹਾਂ ਦੀ ਵਰਤੋਂ ਜ਼ਿਆਦਾਤਰ ਬਲਾਕਚੈਨ ਵਿੱਚ ਇੱਕ ਛੋਟੇ ਜਿਹੇ ਪ੍ਰੋਗਰਾਮ ਜਾਂ ਕਾਸਮੈਟਿਕ ਬਦਲਾਵ ਨੂੰ ਜੋੜਨ ਨਾਲ ਸੰਬੰਧਿਤ ਹੁੰਦੀ ਹੈ।

5 – DEX

DEX ਵਿਕੇਂਦਰਿਤ ਲੈਣ-ਦੇਣ ਨਾਲ ਸੰਬੰਧਿਤ ਹੈ, ਜੋ ਯੂਜ਼ਰਾਂ ਨੂੰ ਕੇਂਦੀਕ੍ਰਿਤ ਵਿਚੋਲੇ ਤੋਂ ਬਿਨਾਂ ਸਮਾਰਟ ਸਮਝੌਤੇ ਅਤੇ ਬਲਾਕਚੈਨ ਤਕਨੀਕਾਂ ਦਾ ਲਾਭ ਲੈ ਕੇ ਕੋਇੰਸ ਅਤੇ ਟੋਕਨਾਂ ਦਾ ਆਦਾਨ-ਪ੍ਰਦਾਨ ਕਰਨ ਦੀ ਸਹੂਲਤ ਦਿੰਦਾ ਹੈ। ਇਹ ਤੁਹਾਨੂੰ ਕ੍ਰਿਪਟੋ ਅਸੈਟ ਦੇ ਮਾਲਕ ਹੋਣ ਵਜੋਂ ਇਹ ਫੈਸਲੇ ਲੈਣ ਦੇ ਯੋਗ ਬਣਾਉਂਦਾ ਹੈ ਤਾਂਕਿ ਤੁਸੀਂ ਆਪਣੇ ਫੰਡ ਅਤੇ ਨਿੱਜੀ ਕੀਜ਼ ਦੀ ਸੰਭਾਲ ਇਸ ਤਰੀਕੇ ਨਾਲ ਕਰੋ ਕਿ ਤੁਸੀਂ ਆਪਣੇ ਟੀਚਿਤ ਨਿਵੇਸ਼ਾਂ ਦੇ ਨਾਲ ਵੱਧ ਲਾਭ ਕਮਾ ਸਕੋ। DEX ਨੂੰ ਕੇਂਦਰੀਕ੍ਰਿਤ ਵਿਚੋਲਿਆਂ ਨਾਲੋਂ ਹੈਕਿੰਗ ਲਈ ਘੱਟ ਸੰਭਾਵਿਤ ਮੰਨਿਆ ਜਾਂਦਾ ਹੈ।

6 – ਐਵਰੇਜ ਟਰੂ ਰੇਂਜ

ਐਵਰੇਜ ਟਰੂ ਰੇਂਜ (ATR), ਕ੍ਰਿਪਟੋ ਮਾਲਕਾਂ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਨੂੰ ਹੱਲ ਕਰਨ ਵਿੱਚ ਮਦਦ ਕਰਦੀ ਹੈ, ਜਿਸ ਰਾਹੀਂ ਉਨ੍ਹਾਂ ਨੂੰ ਅਸਥਿਰਤਾ ਨੂੰ ਮਾਪਣ ਅਤੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਸਹੀ ਮਾਰਕੀਟ ਲੱਭਣ ਵਿੱਚ ਮਦਦ ਮਿਲਦੀ ਹੈ। ATR ਖਰੀਦਣ ਜਾਂ ਵੇਚਣ ਦੀ ਜਾਣਕਾਰੀ ਪ੍ਰਦਾਨ ਨਹੀਂ ਕਰਦੀ। ਇਹ ਕ੍ਰਿਪਟੋ ਟ੍ਰੇਡਿੰਗ ਲਈ ਅਸਥਿਰਤਾ ਨੂੰ ਉਸੇ ਤਰ੍ਹਾਂ ਮਾਪਦੀ ਹੈ ਜਿਸ ਤਰ੍ਹਾਂ ਇਹ ਵਰਤੋਂ ਫਾਰੈਕਸ ਅਤੇ ਸਟਾਕ ਟ੍ਰੇਡਿੰਗ ਲਈ ਕੀਤੀ ਜਾਂਦਾ ਹੈ। ATR ਇਸ ਬਾਰੇ ਜਾਣਕਾਰੀ ਦਿੰਦੀ ਹੈ ਕਿ ਕਿਸੇ ਖਾਸ ਮਿਆਦ ਵਿੱਚ ਕਿਸੇ ਅਸੈਟ ਦੀ ਕੀਮਤ ਕਿੰਨੀ ਵੱਧ ਸਕਦੀ ਹੈ। ਇਸ ਜਾਣਕਾਰੀ ਦੀ ਵਰਤੋਂ, ਕ੍ਰਿਪਟੋ ਅਸੈਟ ਦੀਆਂ ਸ਼ੁਰੂਆਤੀ ਸਥਿਤੀਆਂ ਨੂੰ ਮੈਨੇਜ ਕਰਨ ਦੇ ਨਾਲ-ਨਾਲ ਸਟਾਪ-ਲੌਸ ਨੂੰ ਸੈੱਟ ਕਰਨ ਲਈ ਕੀਤੀ ਜਾ ਸਕਦੀ ਹੈ।

7 – ਸਕੇਲੇਬਿਲਿਟੀ ਟ੍ਰਾਈਲੇਮਾ

ਸਕੇਲੇਬਿਲਿਟੀ ਟ੍ਰਾਈਲੇਮਾ ਨੂੰ Ethereum ਦੇ ਨਿਰਮਾਤਾ ਵਿਟਾਲਿਕ ਬਿਊਟਿਰੀਨ ਵੱਲੋਂ ਬਣਾਇਆ ਗਿਆ ਹੈ। ਇਹ ਟ੍ਰੇਡਆਫ ਦਾ ਹਵਾਲਾ ਦਿੰਦਾ ਹੈ ਜਿਨ੍ਹਾਂ ਦੀ ਸੁਵਿਧਾ ਪ੍ਰਦਾਨ ਕਰਨ ਲਈ ਡਿਵੈਲਪਰ ਨੂੰ ਬਲਾਕਚੈਨ ਵਿੱਚ ਵੱਧ ਤੋਂ ਵੱਧ ਵਿਸ਼ੇਸ਼ਤਾਵਾਂ ਸ਼ਾਮਲ ਕਰਨੀਆਂ ਪੈਂਦੀਆਂ ਹਨ। ਟ੍ਰਾਈਲੇਮਾ ਹਰੇਕ ਬਿੰਦੂ 'ਤੇ ਤਿੰਨ ਮੁੱਖ ਬਲਾਕਚੈਨ ਵਿਸ਼ੇਸ਼ਤਾਵਾਂ ਵਾਲੇ ਤਿਕੋਣ ਨੂੰ ਦਰਸਾਉਂਦਾ ਹੈ - ਸਕੇਲੇਬਿਲਿਟੀ, ਵਿਕੇਂਦਰੀਕਰਣ ਅਤੇ ਸੁਰੱਖਿਆ। ਹਰੇਕ ਕੰਪੋਨੈਂਟ ਸਹੀ ਢੰਗ ਨਾਲ ਕੰਮ ਕਰੇ, ਇਸ ਲਈ ਲੋੜੀਂਦਾ ਟ੍ਰੇਡਆਫ ਕ੍ਰਿਪਟੋ ਅਸੈਟ, ਵੱਧ ਤੋਂ ਵੱਧ ਗੁੰਝਲਦਾਰ ਤਬਦੀਲੀਆਂ ਵਿੱਚੋਂ ਗੁਜ਼ਰਦਾ ਹੈ।

8 – FUD

FUD 'ਡਰ, ਅਨਿਸ਼ਚਿਤਤਾ ਅਤੇ ਸ਼ੱਕ' ਦਾ ਸੰਖੇਪ ਰੂਪ ਹੈ। ਇਸ ਨੂੰ ਨਿਵੇਸ਼ਕਾਂ ਅਤੇ ਟ੍ਰੇਡਰਾਂ ਨੂੰ ਪ੍ਰਭਾਵਿਤ ਕਰਨ ਵਾਲੀ ਭਾਵਨਾਵਾਂ ਵਜੋਂ ਮੰਨਿਆ ਜਾਂਦਾ ਹੈ। ਕੁਝ ਪਾਰਟੀਆਂ ਅਜਿਹੇ ਵਿਅਕਤੀਆਂ ਦੇ ਵਿਵਹਾਰ ਵਿੱਚ ਹੇਰਾਫੇਰੀ ਕਰਨ ਅਤੇ ਜਲਦੀ ਪੈਸਾ ਕਮਾਉਣ ਲਈ ਉਨ੍ਹਾਂ ਦੇ ਪੱਖਪਾਤ ਦਾ ਫਾਇਦਾ ਚੁੱਕਣ ਲਈ ਲਈ ਜਾਣੀਆਂ ਜਾਂਦੀਆਂ ਹਨ। ਕ੍ਰਿਪਟੋ ਦੇ ਯੂਜ਼ਰਾਂ ਲਈ, ਆਮ ਤੌਰ 'ਤੇ, FUD ਦੇ ਬਾਰੇ ਵਿੱਚ ਉਸ ਵੇਲੇ ਗੱਲ ਕੀਤੀ ਜਾਂਦੀ ਹੈ, ਜਦੋਂ ਕੋਈ ਖਤਰਨਾਕ ਵਿਅਕਤੀ, ਅਸਲ ਨਿਵੇਸ਼ਕਾਂ ਦੀਆਂ FUD ਪ੍ਰ੍ਤੀਕਿਰਿਆਵਾਂ ਨਾਲ ਖੇਡ ਕੇ, ਕਿਸੇ ਖਾਸ ਕ੍ਰਿਪਟੋਕਰੰਸੀ ਜਾਂ ਇੱਥੋਂ ਤੱਕ ਕਿ ਪੂਰੀ ਕ੍ਰਿਪਟੋ ਮਾਰਕੀਟ ਦੀ ਵੈਲਯੂ ਨੂੰ ਨੁਕਸਾਨ ਪਹੁੰਚਾਉਂਦੇ ਹਨ।

9 – ਮੇਮਪੂਲ

ਇਹ ਬਲਾਕਚੈਨ ਟ੍ਰਾਂਜੈਕਸ਼ਨਾਂ ਦਾ ਇੱਕ ਸਮੂਹ ਹੈ। ਇਸ ਵਿੱਚ, ਹਰੇਕ ਨਿਵੇਸ਼ਕ ਕਿਸੇ ਬਲਾਕ ਵਿੱਚ ਸ਼ਾਮਲ ਹੋਣ ਦੀ ਉਡੀਕ ਕਰਦਾ ਹੈ। ਇਹ ਸ਼ਬਦ ਮੈਮੋਰੀ ਪੂਲ ਸ਼ਬਦ ਦਾ ਇੱਕ ਛੋਟਾ ਰੂਪ ਹੈ ਅਤੇ ਬਲਾਕਚੈਨ ਵਿੱਚ ਸ਼ਾਮਲ ਕੀਤੇ ਜਾਣ ਤੋਂ ਪਹਿਲਾਂ ਮੌਜੂਦ ਨੋਡ ਦੇ ਪੁਸ਼ਟੀਕਰਨ ਅਤੇ ਜਾਂਚ ਪ੍ਰਕਿਰਿਆ ਦੀ ਜਾਣਕਾਰੀ ਦਿੰਦਾ ਹੈ।

10 – ਟੋਕਨੋਮਿਕਸ

ਅਰਥ ਸ਼ਾਸਤਰ ਦਾ ਐਡਵਾਂਸ ਰੂਪ ਹੈ - ਟੋਕਨੋਮਿਕਸ। ਇਹ 'ਟੋਕਨ' ਅਤੇ 'ਅਰਥ ਸ਼ਾਸਤਰ' ਦਾ ਸੁਮੇਲ ਹੈ ਜੋ ਡਿਜੀਟਲ ਅਸੈਟ, ਖਾਸ ਤੌਰ 'ਤੇ ਕ੍ਰਿਪਟੋਕਰੰਸੀ ਅਤੇ ਉਨ੍ਹਾਂ ਦੀਆਂ ਕੀਮਤਾਂ ਦੇ ਅਧਿਐਨ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਵਿੱਚ, ਟੋਕਨ ਨਿਰਮਾਤਾਵਾਂ, ਵੰਡ ਅਤੇ ਵੰਡ ਦੇ ਤਰੀਕਿਆਂ, ਬਾਜ਼ਾਰ ਪੂੰਜੀਕਰਣ, ਵਪਾਰਕ ਮਾਡਲ, ਕਾਨੂੰਨੀ ਸਥਿਤੀ ਅਤੇ ਵੱਖੋ-ਵੱਖ ਤਰੀਕਿਆਂ ਦਾ ਵੱਡੇ ਪੱਧਰ 'ਤੇ ਅਧਿਐਨ ਕੀਤਾ ਜਾਂਦਾ ਹੈ। ਇਸ ਵਿੱਚ, ਵੱਡੇ ਆਰਥਿਕ ਈਕੋਸਿਸਟਮ ਵਿੱਚ ਵੱਖੋ-ਵੱਖ ਟੋਕਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਇਸ ਨਾਲ ਕ੍ਰਿਪਟੋ ਨੂੰ ਵੱਧ ਮਾਨਤਾ ਮਿਲਦੀ ਹੈ।

ਜੇਕਰ ਤੁਸੀਂ ਕ੍ਰਿਪਟੋ ਟੋਕਨਾਂ ਅਤੇ ਇਸ ਨਾਲ ਸੰਬੰਧਿਤ ਅਸੈਟ ਦੀ ਵਰਤੋਂ ਨਹੀਂ ਕਰਦੇ ਹੋ, ਤਾਂ ਤੁਹਾਡੇ ਲਈ ਇਨ੍ਹਾਂ ਸਾਰੇ ਸ਼ਬਦਾਂ ਨੂੰ ਸਮਝਣਾ ਅਤੇ ਉਨ੍ਹਾਂ ਦਾ ਪਾਲਣਾ ਕਰਨਾ ਥੋੜਾ ਮੁਸ਼ਕਲ ਹੋਵੇਗਾ। ਨਿਵੇਸ਼ ਦੀ ਇਸ ਨਵੀਂ ਕੈਟੇਗਰੀ ਦੀਆਂ ਬੁਨਿਆਦੀ ਗੱਲਾਂ ਨੂੰ ਸਿੱਖਣ ਤੋਂ ਬਾਅਦ ਹੀ ਇਸ ਵਿੱਚ ਨਿਵੇਸ਼ ਕਰਨਾ ਬਿਹਤਰ ਹੋਵੇਗਾ। ਨਿਵੇਸ਼ ਸ਼ੁਰੂ ਕਰਨ ਲਈ, ZebPay ਵਰਗੇ ਭਰੋਸੇਯੋਗ ਅਤੇ ਸੁਰੱਖਿਅਤ ਕ੍ਰਿਪਟੋ ਅਸੈਟ ਐਕਸਚੇਂਜ ਦੀ ਚੋਣ ਕਰੋ। ਸਾਡਾ ਸੁਝਾਅ ਹੈ ਕਿ ਕ੍ਰਿਪਟੋ ਅਸੈਟਾਂ ਦੀ ਵੱਡੀ ਸੂਚੀ, ਕ੍ਰਿਪਟੋ ਸਪੇਸ ਵਿੱਚ ਲੰਬੇ ਅਨੁਭਵ ਅਤੇ ਮਜ਼ਬੂਤ ​​ਸੁਰੱਖਿਆ ਪ੍ਰਣਾਲੀ ਦੇ ਕਾਰਨ, ਤੁਸੀਂ  ZebPay ਨੂੰ ਚੁਣੋ। ਆਪਣਾ ਖਾਤਾ ਖੋਲ੍ਹਣ ਲਈ ਇੱਥੇ ਕਲਿੱਕ ਕਰੋ।


 

Published by:Ashish Sharma
First published:

Tags: Crypto-currency, Cryptocurrency, Zebpay