Baby Girl Names inspired by Goddess: ਇਨਸਾਨ ਦਾ ਨਾਮ ਉਸਦੀ ਪਹਿਚਾਣ ਹੁੰਦਾ ਹੈ। ਇਸ ਲਈ ਜਦ ਵੀ ਕਿਸੇ ਘਰ ਵਿਚ ਬੱਚੇ ਦਾ ਜਨਮ ਹੁੰਦਾ ਹੈ ਤਾਂ ਸਾਰਾ ਪਰਿਵਾਰ ਤੇ ਰਿਸ਼ਤੇਦਾਰ ਬੱਚੇ ਦਾ ਚੰਗਾ ਤੇ ਪਿਆਰਾ ਨਾਮ ਲੱਭਣ ਲਗਦੇ ਹਨ। ਅਜਿਹੇ ਵਿਚ ਜ਼ਰੂਰੀ ਹੁੰਦਾ ਹੈ ਕਿ ਬੱਚੇ ਦਾ ਨਾਮ ਸੋਹਣਾ ਹੋਣ ਦੇ ਨਾਲੋ ਨਾਲ ਅਰਥ ਭਰਪੂਰ ਹੋਵੇ। ਕਈ ਲੋਕ ਧਾਰਮਿਕ ਗ੍ਰੰਥਾਂ ਵਿਚੋਂ ਅੱਖਰ ਲੈ ਕੇ ਨਾਮ ਰੱਖਣ ਨੂੰ ਵੀ ਤਰਜੀਹ ਦਿੰਦੇ ਹਨ। ਇਸ ਨਾਲ ਬਾਲਕ ਦੇ ਜੀਵਨ ਵਿਚ ਪ੍ਰਮਾਤਮਾ ਦੀ ਕ੍ਰਿਪਾ ਬਣੀ ਰਹਿੰਦੀ ਹੈ।
ਇਸ ਲਈ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਉੱਤੇ ਦੇਵੀ ਦੇਵਤਿਆਂ ਦੀ ਕ੍ਰਿਪਾ ਬਣੀ ਰਹੇ ਤਾਂ ਅੱਜ ਤੁਹਾਨੂੰ ਅਸੀਂ ਸੀਤਾ ਮਾਤਾ ਦੇ ਵੱਖੋ ਵੱਖਰੇ ਨਾਮ ਦੱਸਣ ਜਾ ਰਹੇ ਹਾਂ। ਤੁਸੀਂ ਆਪਣੀਆਂ ਬੱਚੀਆਂ ਦੇ ਨਾਮ ਇਹਨਾਂ ਨਾਵਾਂ ਉੱਪਰ ਰੱਖ ਸਕਦੇ ਹੋ –
ਭੂਮੀ– ਸੀਤਾ ਮਾਤਾ ਦਾ ਇਕ ਨਾਮ ਭੂਮੀ ਵੀ ਹੈ। ਇਹ ਨਾਮ ਕਦੇ ਪੁਰਾਣਾ ਵੀ ਨਹੀਂ ਹੁੰਦਾ। ਇਸ ਨਾਮ ਬਾਰੇ ਮਾਨਤਾ ਹੈ ਕਿ ਸੀਤਾ ਮਾਤਾ ਦਾ ਜਨਮ ਭੂਮੀ ਵਿਖੇ ਹੋਇਆ ਸੀ। ਇਸੇ ਕਾਰਨ ਸੀਤਾ ਮਾਤਾ ਦਾ ਇਹ ਨਾਮ ਪਿਆ ਹੈ।
ਮੁਰਨਮਈ– ਮੁਰਨਮਈ ਦਾ ਮਤਲਬ ਹੁੰਦਾ ਹੈ ਜੋ ਮਿੱਟੀ ਤੋਂ ਬਣਿਆ ਹੋਵੇ। ਧਾਰਮਿਕ ਮਾਨਤਾਵਾਂ ਅਨੁਸਾਰ ਸੀਤਾ ਮਾਤਾ ਦਾ ਜਨਮ ਖੇਤਾਂ ਦੀ ਮਿੱਟੀ ਵਿਚ ਹੋਇਆ ਸੀ। ਇਸ ਲਈ ਉਹਨਾਂ ਦਾ ਇਹ ਨਾਮ ਪਿਆ।
ਲਕਸ਼ਾਕੀ– ਅੱਜ ਦੇ ਜ਼ਮਾਨੇ ਵਿਚ ਹਰ ਕੋਈ ਆਪਣੇ ਬੱਚੇ ਦਾ ਨਾਮ ਵਿਲੱਖਣ ਤੇ ਆਧੁਨਿਕ ਰੱਖਣਾ ਚਾਹੁੰਦਾ ਹੈ। ਇਸ ਲਈ ਲਕਸ਼ਾਕੀ ਨਾਮ ਬਿਲਕੁਲ ਸਹੀ ਹੈ। ਇਹ ਸੀਤਾ ਮਾਤਾ ਦਾ ਇਕ ਪ੍ਰਸਿਧ ਨਾਮ ਹੈ।
ਵੈਦੇਹੀ– ਸੀਤਾ ਮਾਤਾ ਦੇ ਪਿਤਾ ਰਾਜਾ ਜਨਕ ਵਿਦੇਦ ਦੇ ਸ਼ਾਸਕ ਸਨ। ਇਸ ਕਾਰਨ ਉਹਨਾਂ ਦੀ ਪੁੱਤਰੀ ਸੀਤਾ ਲਈ ਵੈਦੇਹੀ ਨਾਮ ਵੀ ਵਰਤਿਆ ਜਾਂਦਾ ਹੈ। ਤੁਸੀਂ ਆਪਣੀ ਬੱਚੀ ਦਾ ਵੀ ਇਹ ਨਾਮ ਰੱਖ ਸਕਦੇ ਹੋ।
ਕਸ਼ਿਤਜਾ– ਇਹ ਸੀਤਾ ਮਾਤਾ ਦਾ ਨਾਮ ਬਹੁਤ ਹੀ ਸੁੰਦਰ ਹੈ। ਤੁਸੀਂ ਆਪਣੇ ਬੱਚਿਆਂ ਦਾ ਨਾਮ ਇਸ ਉੱਤੇ ਰੱਖ ਸਕਦੇ ਹੋ।
ਮੈਥਲੀ– ਸੀਤਾ ਮਾਤਾ ਦੇ ਪਿਤਾ ਰਾਜਾ ਜਨਕ ਨੂੰ ਮਿਥਿਲਾ ਨਰੇਸ਼ ਕਿਹਾ ਜਾਂਦਾ ਹੈ ਇਸ ਲਈ ਉਹਨਾਂ ਦੀ ਬੇਟੀ ਨੂੰ ਮੈਥਲੀ ਨਾਮ ਨਾਲ ਬੁਲਾਇਆ ਜਾਂਦਾ ਹੈ। ਉਹਨਾਂ ਦਾ ਇਹ ਨਾਮ ਬਹੁਤ ਹੀ ਮਕਬੂਲ ਹੈ ਤੇ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ।
ਸੀਤਾਸ਼ੀ– ਸੀਤਾ ਮਾਤਾ ਦਾ ਨਾਮ ‘ਸ’ ਅੱਖਰ ਨਾਲ ਸ਼ੁਰੂ ਹੁੰਦਾ ਹੈ ਤੇ ਇਸ ਨਾਮ ਦਾ ਪਹਿਲਾ ਅੱਖਰ ਵੀ ‘ਸ’ ਹੈ। ਇਸ ਕਾਰਨ ਇਹ ਨਾਮ ਬਹੁਤ ਹੀ ਚੰਗਾ ਹੈ। ਤੁਸੀਂ ਵੀ ਜੇਕਰ ਆਪਣੀ ਬੱਚੀ ਦਾ ਨਾਮ ‘ਸ’ ਅੱਖਰ ਨਾਲ ਰੱਖਣਾ ਚਾਹੁੰਦੇ ਹੋ ਤਾਂ ਇਹ ਨਾਮ ਬਿਲਕੁਲ ਸਹੀ ਹੈ।
ਜਾਨਕੀ– ਸੀਤਾ ਮਾਤਾ ਦਾ ਜਾਨਕੀ ਨਾਮ ਬਹੁਤ ਹੀ ਪ੍ਰਸਿੱਧ ਹੈ। ਇਹ ਨਾਮ ਉਹਨਾਂ ਦੇ ਪਿਤਾ ਰਾਜਾ ਜਨਕ ਦੇ ਨਾਮ ਕਰਕੇ ਪਿਆ ਹੈ। ਜਨਕ ਦੀ ਪੁੱਤਰੀ ਜਾਨਕੀ। ਇਸ ਲਈ ਤੁਹਾਡੀ ਬੱਚੀ ਲਈ ਇਹ ਨਾਮ ਬਹੁਤ ਸ਼ੁੱਭ ਹੈ।
ਸੀਆ– ਸੀਆ ਨਾਮ ਸੀਤਾ ਦਾ ਛੋਟਾ ਨਾਮ ਕਿਹਾ ਜਾ ਸਕਦਾ ਹੈ। ਇਹ ਨਾਮ ਸੀਤਾ ਮਾਤਾ ਦੇ ਨਾਮ ਨਾਲ ਬਿਲਕੁਲ ਮਿਲਦਾ ਹੈ ਤੇ ਓਲਡ ਫੈਸ਼ਨਡ ਵੀ ਨਹੀਂ ਹੈ।
ਇਹਨਾਂ ਨਾਵਾਂ ਤੋਂ ਇਲਾਵਾ ਤੁਸੀਂ ਆਪਣੀ ਬੱਚੀ ਲਈ ਸੀਤਾ, ਜਨਕਨੰਦਿਨੀ, ਪਾਰਥਵੀ, ਰਮੀਥਾ, ਸੀਆਂਸ਼ੀ ਆਦਿ ਨਾਮ ਵੀ ਰੱਖ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।