ਚੰਡੀਗੜ੍ਹ ਨਿਵਾਸੀਆਂ ਨਾਲ ਇਨ੍ਹਾਂ 10 ਤਰੀਕਿਆਂ ਨਾਲ ਹੋ ਰਹੀ ਆਨਲਾਈਨ ਧੋਖਾਧੜੀ, ਜ਼ਰੂਰ ਪੜ੍ਹੋ

Online Fraud: ਯੂਟੀ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਸੈੱਲ (ਸੀ.ਸੀ.ਆਈ.ਸੀ.) ਨਾਲ ਜੁੜੇ ਸਾਈਬਰ ਇੰਟਰਨਜ਼ ਦੁਆਰਾ ਕਰਵਾਏ ਗਏ ਦੋ ਮਹੀਨਿਆਂ ਦੇ ਲੰਬੇ ਸਰਵੇਖਣ ਦੌਰਾਨ ਚੰਡੀਗੜ੍ਹ ਨਿਵਾਸੀਆਂ ਨੂੰ ਧੋਖਾ ਦੇਣ ਲਈ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੁਆਰਾ ਵਰਤੇ ਜਾਂਦੇ 10 ਦੇ ਕਰੀਬ ਪੈਟ੍ਰਨ ਜਾਂ ਤਰੀਕੇ ਸਾਹਮਣੇ ਆਏ ਹਨ। ਸਰਵੇਖਣ ਦੌਰਾਨ ਲਗਭਗ 2,500 ਲੋਕਾਂ ਨਾਲ ਸੰਪਰਕ ਕੀਤਾ ਗਿਆ ਅਤੇ ਕੁੱਲ 1395 ਲੋਕਾਂ ਨੇ ਜਵਾਬ ਦਿੱਤਾ।

ਚੰਡੀਗੜ੍ਹ ਨਿਵਾਸੀਆਂ ਨਾਲ ਇਨ੍ਹਾਂ 10 ਤਰੀਕਿਆਂ ਨਾਲ ਹੋ ਰਹੀ ਆਨਲਾਈਨ ਧੋਖਾਧੜੀ, ਜ਼ਰੂਰ ਪੜ੍ਹੋ

  • Share this:
Online Fraud: ਯੂਟੀ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਸੈੱਲ (ਸੀ.ਸੀ.ਆਈ.ਸੀ.) ਨਾਲ ਜੁੜੇ ਸਾਈਬਰ ਇੰਟਰਨਜ਼ ਦੁਆਰਾ ਕਰਵਾਏ ਗਏ ਦੋ ਮਹੀਨਿਆਂ ਦੇ ਲੰਬੇ ਸਰਵੇਖਣ ਦੌਰਾਨ ਚੰਡੀਗੜ੍ਹ ਨਿਵਾਸੀਆਂ ਨੂੰ ਧੋਖਾ ਦੇਣ ਲਈ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੁਆਰਾ ਵਰਤੇ ਜਾਂਦੇ 10 ਦੇ ਕਰੀਬ ਪੈਟ੍ਰਨ ਜਾਂ ਤਰੀਕੇ ਸਾਹਮਣੇ ਆਏ ਹਨ। ਸਰਵੇਖਣ ਦੌਰਾਨ ਲਗਭਗ 2,500 ਲੋਕਾਂ ਨਾਲ ਸੰਪਰਕ ਕੀਤਾ ਗਿਆ ਅਤੇ ਕੁੱਲ 1395 ਲੋਕਾਂ ਨੇ ਜਵਾਬ ਦਿੱਤਾ।

ਇਨ੍ਹਾਂ 10 ਅਲੱਗ-ਅਲੱਗ ਤਰੀਕਿਆਂ ਵਿੱਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ (PMJDY) ਦੇ ਤਹਿਤ ਲੋਨ ਦੇਣ ਦੇ ਬਹਾਨੇ ਲੋਕਾਂ ਨੂੰ ਲੁਭਾਉਣਾ ਸ਼ਾਮਲ ਹੈ; SurveyMonkey ਅਤੇ Google Adwords ਵਰਗੀਆਂ ਐਪਸ ਦੀ ਵਰਤੋਂ ਕਰਕੇ Google 'ਤੇ ਬੈਂਕਾਂ, ਕੰਪਨੀਆਂ, ਵਾਲੇਟਸ ਆਦਿ ਦੇ ਹੈਲਪਲਾਈਨ ਨੰਬਰ ਨੂੰ ਕਸਟਮਾਈਜ਼ ਕਰਨਾ/ਬਦਲਣਾ; ਪੀੜਤਾਂ ਦੇ ਸਿਮ ਕਾਰਡਾਂ ਦੀ ਅਦਲਾ-ਬਦਲੀ; RBI ਜਾਂ ਬੈਂਕ ਦੇ ਪ੍ਰਤੀਨਿਧ ਹੋਣ ਦਾ ਦਿਖਾਵਾ ਕਰ ਕੇ ਗੁਪਤ ATM ਜਾਂ ਬੈਂਕ ਖਾਤੇ ਦੇ ਵੇਰਵੇ ਪ੍ਰਾਪਤ ਕਰਨਾ; ਫੇਸਬੁੱਕ/ਇੰਸਟਾਗ੍ਰਾਮ 'ਤੇ ਲੋਕਾਂ ਨਾਲ ਦੋਸਤੀ ਕਰਨਾ; ਉੱਚ ਵਿਆਜ ਦਰ 'ਤੇ ਬੀਮਾ ਯੋਜਨਾਵਾਂ ਪ੍ਰਦਾਨ ਕਰਨਾ; ਜਾਅਲੀ ਵੈੱਬਸਾਈਟਾਂ ਰਾਹੀਂ ਖਰੀਦਦਾਰੀ; OLX 'ਤੇ ਧੋਖਾਧੜੀ; Anydesk ਐਪ ਦੀ ਵਰਤੋਂ ਕਰਦੇ ਹੋਏ ਪੀੜਤ ਦੇ ਸੈੱਲਫੋਨ ਸਕ੍ਰੀਨ ਨੂੰ ਮਿਰਰ ਕਰ ਕੇ ਧੋਖਾਧੜੀ ਕਰਨਾ ਸ਼ਾਮਲ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖਬਰ ਦੇ ਮੁਤਾਬਿਕ ਇਕ ਸੀਨੀਅਰ ਸਾਈਬਰ ਸੈੱਲ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ “ਸ਼ੌਰਟਲਿਸਟ ਕੀਤੇ 10 ਸਭ ਤੋਂ ਆਮ ਸਾਈਬਰ ਕ੍ਰਾਈਮ ਦੇ ਢੰਗਾਂ ਦੀ ਵਰਤੋਂ ਸ਼ਹਿਰ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜਾਲ ਚ ਫਲਾਉਣ ਲਈ ਕੀਤੀ ਜਾਂਦੀ ਹੈ। ਜਿਹੜੇ ਲੋਕ ਆਪਣਾ ਪੈਸਾ ਗੁਆ ਚੁੱਕੇ ਹਨ ਉਹ ਹਰ ਕਿਸਮ ਦੇ ਪਿਛੋਕੜ ਤੋਂ ਆਉਂਦੇ ਹਨ।

ਇਨ੍ਹਾਂ ਧੋਖਾਧੜੀ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਗਰੀਬ ਪਰਿਵਾਰਾਂ ਦੇ ਨਾਲ-ਨਾਲ ਕੰਮਕਾਜੀ ਜਾਂ ਅਮੀਰ ਪਰਿਵਾਰਾਂ ਦੇ ਲੋਕ ਵੀ ਸ਼ਾਮਲ ਹਨ। ਧੋਖਾਧੜੀ ਕਰਨ ਵਾਲਿਆਂ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਜ਼ਰੀਏ ਆਸਾਨ ਲੋਨ ਦਾ ਇਸ਼ਤਿਹਾਰ ਦਿੱਤਾ ਅਤੇ ਝੁੱਗੀ-ਝੌਂਪੜੀ ਬਸਤੀਆਂ ਵਿੱਚ ਪੈਂਫਲੇਟ ਅਤੇ ਪੋਸਟਰ ਵੰਡੇ। OLX 'ਤੇ ਧੋਖਾਧੜੀ ਵਾਲੇ ਵੱਧ ਤੋਂ ਵੱਧ ਲੋਕ ਰੱਖਿਆ ਸੇਵਾਵਾਂ ਦੇ ਕਰਮਚਾਰੀ ਹੋਣ ਦਾ ਨਾਟਕ ਕਰਦੇ ਹਨ, ਕਿਉਂਕਿ ਉਨ੍ਹਾਂ ਦੀਆਂ ਨੌਕਰੀਆਂ ਤਬਾਦਲੇਯੋਗ ਹੁੰਦੀਆਂ ਹਨ ਅਤੇ ਉਹ ਸੈਕਿੰਡ ਹੈਂਡ ਫਰਨੀਚਰ ਅਤੇ ਘਰੇਲੂ ਸਮਾਨ ਖਰੀਦਣ ਨੂੰ ਤਰਜੀਹ ਦਿੰਦੇ ਹਨ। ਬੀਮਾ ਧੋਖਾਧੜੀ ਕਰਨ ਵਾਲੇ ਸੇਵਾਮੁਕਤ ਅਤੇ ਪੈਨਸ਼ਨਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ।”।

ਸਰਵੇਖਣ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਧੋਖਾਧੜੀ ਕਰਨ ਵਾਲਿਆਂ ਨੇ ਕੈਸ਼ ਕਢਵਾਉਣ ਦੀ ਬਜਾਏ ਆਨਲਾਈਨ ਮਹਿੰਗੀਆਂ ਵਸਤੂਆਂ ਖਰੀਦੀਆਂ। ਡੀਐਸਪੀ (ਸਾਈਬਰ) ਰਸ਼ਮੀ ਯਾਦਵ ਸ਼ਰਮਾ ਨੇ ਕਿਹਾ, “ਸਰਵੇਖਣ ਦੇ ਨਤੀਜੇ ਸਕੂਲਾਂ, ਕਾਲਜਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਲਗਾਏ ਜਾਣ ਵਾਲੇ ਕਈ ਜਾਗਰੂਕਤਾ ਕੈਂਪਾਂ ਦਾ ਹਿੱਸਾ ਹੋਣਗੇ। ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਇਹਨਾਂ ਧੋਖੇਬਾਜ਼ਾਂ ਦੁਆਰਾ ਵਰਤੀਆਂ ਜਾ ਰਹੀਆਂ ਚਾਲਾਂ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਾਂ।"
Published by:rupinderkaursab
First published: