Home /News /lifestyle /

10ਵੀਂ ਪਾਸ ਸਰਕਾਰੀ ਨੌਕਰੀ ਲਈ ਅਜ਼ਮਾਓ ਕਿਸਮਤ, ਰੇਲਵੇ, ਨੇਵੀ, ਡਾਕ ਵਿਭਾਗ ਵਿੱਚ ਨਿਕਲੀਆਂ ਭਰਤੀਆਂ

10ਵੀਂ ਪਾਸ ਸਰਕਾਰੀ ਨੌਕਰੀ ਲਈ ਅਜ਼ਮਾਓ ਕਿਸਮਤ, ਰੇਲਵੇ, ਨੇਵੀ, ਡਾਕ ਵਿਭਾਗ ਵਿੱਚ ਨਿਕਲੀਆਂ ਭਰਤੀਆਂ

10ਵੀਂ ਪਾਸ ਰੇਲਵੇ, ਨੇਵੀ, ਡਾਕ ਵਿਭਾਗ ਵਿੱਚ ਪਾਓ ਨੌਕਰੀ, ਜ਼ਰੂਰ ਪੜ੍ਹੋ ਇਹ ਖਬਰ  (ਫਾਈਲ ਫੋਟੋ)

10ਵੀਂ ਪਾਸ ਰੇਲਵੇ, ਨੇਵੀ, ਡਾਕ ਵਿਭਾਗ ਵਿੱਚ ਪਾਓ ਨੌਕਰੀ, ਜ਼ਰੂਰ ਪੜ੍ਹੋ ਇਹ ਖਬਰ (ਫਾਈਲ ਫੋਟੋ)

10th Pass Govt Jobs 2022, Sarkari Naukri: ਮਹਿੰਗਾਈ ਭਰੇ ਮਾਹੌਲ ਵਿੱਚ ਨੌਜਵਾਨਾਂ 'ਤੇ ਬੇਰੁਜ਼ਗਾਰੀ ਦੀ ਵੀ ਮਾਰ ਪੈ ਰਹੀ ਹੈ। ਨੌਕਰੀ ਮਿਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਪਰ ਅਜਿਹੇ ਵਿੱਚ ਸਰਕਾਰ ਵੀ ਸਮੇਂ-ਸਮੇਂ 'ਤੇ ਨੌਜਵਾਨਾਂ ਨੂੰ ਮੌਕਾ ਦਿੰਦੀ ਹੈ ਕਿ ਉਹ ਵੀ ਆਪਣੀ ਕਿਸਮਤ ਸਰਕਾਰੀ ਨੌਕਰੀ ਲਈ ਅਜ਼ਮਾ ਸਕਣ। ਹਾਲ ਹੀ ਵਿੱਚ ਭਾਰਤ ਸਰਕਾਰ ਵੱਲੋਂ ਨੇਵੀ, ਰੇਲਵੇ ਅਤੇ ਡਾਕ ਵਿਭਾਗ ਵਿੱਚ ਬਹੁਤ ਸਾਰੀਆਂ ਅਸਾਮੀਆਂ ਕੱਢੀਆਂ ਗਈਆਂ ਹਨ।ਜਿਸ ਦੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਭਰਤੀਆਂ ਲਈ 10ਵੀਂ ਪਾਸ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।

ਹੋਰ ਪੜ੍ਹੋ ...
  • Share this:
    10th Pass Govt Jobs 2022, Sarkari Naukri: ਮਹਿੰਗਾਈ ਭਰੇ ਮਾਹੌਲ ਵਿੱਚ ਨੌਜਵਾਨਾਂ 'ਤੇ ਬੇਰੁਜ਼ਗਾਰੀ ਦੀ ਵੀ ਮਾਰ ਪੈ ਰਹੀ ਹੈ। ਨੌਕਰੀ ਮਿਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਪਰ ਅਜਿਹੇ ਵਿੱਚ ਸਰਕਾਰ ਵੀ ਸਮੇਂ-ਸਮੇਂ 'ਤੇ ਨੌਜਵਾਨਾਂ ਨੂੰ ਮੌਕਾ ਦਿੰਦੀ ਹੈ ਕਿ ਉਹ ਵੀ ਆਪਣੀ ਕਿਸਮਤ ਸਰਕਾਰੀ ਨੌਕਰੀ ਲਈ ਅਜ਼ਮਾ ਸਕਣ। ਹਾਲ ਹੀ ਵਿੱਚ ਭਾਰਤ ਸਰਕਾਰ ਵੱਲੋਂ ਨੇਵੀ, ਰੇਲਵੇ ਅਤੇ ਡਾਕ ਵਿਭਾਗ ਵਿੱਚ ਬਹੁਤ ਸਾਰੀਆਂ ਅਸਾਮੀਆਂ ਕੱਢੀਆਂ ਗਈਆਂ ਹਨ।ਜਿਸ ਦੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਭਰਤੀਆਂ ਲਈ 10ਵੀਂ ਪਾਸ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ। ਅਜਿਹੇ ਮੌਕੇ ਨੂੰ ਸੰਭਾਲਣ ਲਈ ਸਰਕਾਰੀ ਨੌਕਰੀਆਂ ਦੀ ਭਾਲ ਕਰਨ ਵਾਲੇ ਉਮੀਦਵਾਰਾਂ ਨੂੰ ਜਲਦ ਹੀ ਨੋਟੀਫਿਕੇਸ਼ਨ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਆਪਣੀ ਰੁਚੀ ਅਨੁਸਾਰ ਭਰਤੀ ਲਈ ਅਪਲਾਈ ਕਰਨਾ ਚਾਹੀਦਾ ਹੈ। ਭਰਤੀ ਦੇ ਸਾਰੇ ਵੇਰਵਿਆਂ ਨੂੰ ਧਿਆਨ ਨਾਲ ਦੇਖੋ-

    ਭਾਰਤੀ ਡਾਕ ਵਿਭਾਗ ਭਰਤੀ 2022 : ਜੇਕਰ ਕਿਸੇ ਨੂੰ ਡ੍ਰਾਈਵਿੰਗ ਦਾ ਤਜ਼ਰਬਾ ਹੈ ਅਤੇ ਉਹ ਸਰਕਾਰੀ ਨੌਕਰੀ ਦੀ ਤਲਾਸ਼ ਵਿੱਚ ਹੈ ਤਾਂ ਅੱਜ ਹੀ ਅਪਲਾਈ ਕਰੋ। ਕਿਉਂਕਿ ਇੰਡੀਆ ਪੋਸਟ ਨੇ ਪੁਰਸ਼ ਮੋਟਰ ਸਰਵਿਸ ਡਿਪਾਰਟਮੈਂਟ, ਦਿੱਲੀ ਵਿੱਚ ਸਟਾਫ ਕਾਰ ਡਰਾਈਵਰ ਦੇ ਅਹੁਦੇ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਜਿਸ ਲਈ ਇਛੁੱਕ ਉਮੀਦਵਾਰ 15 ਮਾਰਚ 2022 ਤੱਕ ਅਧਿਕਾਰਤ ਵੈੱਬਸਾਈਟ indiapost.gov.in 'ਤੇ ਜਾ ਕੇ ਬਿਨੈ-ਪੱਤਰ ਜਮ੍ਹਾਂ ਕਰਵਾ ਸਕਦੇ ਹਨ।

    ਇੰਡੀਅਨ ਨੇਵੀ ਭਰਤੀ 2022 : ਜੇਕਰ ਕੋਈ ਨੇਵੀ ਵਿੱਚ ਜਾਣ ਦਾ ਇਛੁੱਕ ਹੈ ਤਾਂ ਭਾਰਤੀ ਜਲ ਸੈਨਾ ਨੇ ਗਰੁੱਪ ਸੀ ਦੀਆਂ ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਜਿਸ ਲਈ 10ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। ਕੁੱਲ 127 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ ਜਿਸ ਲਈ ਨੌਜਵਾਨ ਆਪਣੀ ਕਿਸਮਤ ਅਜ਼ਮਾ ਸਕਦੇ ਹਨ।

    ਰੇਲਵੇ ਭਰਤੀ 2022 : ਇਸੇ ਤਰ੍ਹਾਂ ਜੋ ਰੇਲਵੇ ਵਿਭਾਗ ਵਿੱਚ ਜਾਣਾ ਚੁਾਹੁੰਦੇ ਹਨ ਉਨ੍ਹਾਂ ਲਈ ਭਾਰਤੀ ਰੇਲਵੇ ਨੇ ਈਸਟ ਕੋਸਟ ਰੇਲਵੇ ਵਿੱਚ ਅਪ੍ਰੈਂਟਿਸ ਦੀਆਂ ਅਸਾਮੀਆਂ ਕੱਢੀਆਂ ਹਨ। ਜਿਨ੍ਹਾਂ ਲਈ 10 ਪਾਸ ਉਮੀਦਵਾਰ ਵੀ ਅਰਜ਼ੀ ਦੇ ਸਕਦੇ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ rrcbbs.org.in 'ਤੇ ਜਾ ਕੇ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।
    Published by:rupinderkaursab
    First published:

    Tags: Government job, Jobs, Recruitment

    ਅਗਲੀ ਖਬਰ