Home /News /lifestyle /

PM Kisan Scheme: ਮਈ `ਚ ਮਿਲੇਗੀ PM Kisan ਸਕੀਮ ਦੀ 11ਵੀਂ ਕਿਸ਼ਤ, ਇੰਜ ਚੈੱਕ ਕਰੋ ਆਪਣਾ ਸਟੇਟਸ

PM Kisan Scheme: ਮਈ `ਚ ਮਿਲੇਗੀ PM Kisan ਸਕੀਮ ਦੀ 11ਵੀਂ ਕਿਸ਼ਤ, ਇੰਜ ਚੈੱਕ ਕਰੋ ਆਪਣਾ ਸਟੇਟਸ

PM Kisan Samman Nidhi Yojana: ਪ੍ਰਧਾਨ ਮੰਤਰੀ ਕਿਸਾਨ ਦੇ ਤਹਿਤ ਰਜਿਸਟਰਡ ਕਿਸਾਨਾਂ ਦੇ ਖਾਤੇ ਵਿੱਚ, ਸਰਕਾਰ ਹਰ ਤਿਮਾਹੀ ਵਿੱਚ ਹਰ 4 ਮਹੀਨਿਆਂ ਵਿੱਚ ਇੱਕ ਵਾਰ 2000 ਰੁਪਏ ਦੀ ਸਹਾਇਤਾ ਰਾਸ਼ੀ ਭੇਜਦੀ ਹੈ। ਇਸਦੀ ਪਹਿਲੀ ਕਿਸ਼ਤ ਅਪ੍ਰੈਲ ਤੋਂ ਜੁਲਾਈ ਤੱਕ, ਦੂਜੀ ਕਿਸ਼ਤ ਅਗਸਤ ਤੋਂ ਨਵੰਬਰ ਅਤੇ ਤੀਜੀ ਕਿਸ਼ਤ ਦਸੰਬਰ ਤੋਂ ਮਾਰਚ ਤੱਕ ਮਿਲਦੀ ਹੈ।

ਹੋਰ ਪੜ੍ਹੋ ...
  • Share this:
ਇਸ ਮਈ ਮਹੀਨੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ 11ਵੀਂ ਕਿਸਤ ਕਿਸੇ ਸਮੇਂ ਵੀ ਆ ਸਕਦੀ ਹੈ। ਇਸ ਵਿੱਤੀ ਸਾਲ ਵਿੱਚ ਇਸ ਯੋਜਨਾ ਅਧੀਨ ਮਿਲਣ ਵਾਲੀ ਇਹ ਪਹਿਲੀ ਕਿਸ਼ਤ ਹੋਵੇਗੀ। ਇਹ ਕਿਸ਼ਤ ਆਮ ਤੌਰ 'ਤੇ ਅਪ੍ਰੈਲ 'ਚ ਹੀ ਆ ਜਾਂਦੀ ਹੈ ਪਰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਯੋਗ ਕਿਸਾਨਾਂ ਦੀ ਪਛਾਣ ਵਿੱਚ ਕੁਝ ਤਰੁੱਟੀਆਂ ਸਾਹਮਣੇ ਆਉਣ ਕਾਰਨ ਅਤੇ ਇਨ੍ਹਾਂ ਨੂੰ ਠੀਕ ਕਰਨ ਕਰਕੇ ਅਪ੍ਰੈਲ ਮਹੀਨੇ ਵਿੱਚ ਇਹ ਕਿਸ਼ਤ ਨਹੀਂ ਆਈ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਦੇ ਤਹਿਤ ਰਜਿਸਟਰਡ ਕਿਸਾਨਾਂ ਦੇ ਖਾਤੇ ਵਿੱਚ, ਸਰਕਾਰ ਹਰ ਤਿਮਾਹੀ ਵਿੱਚ ਹਰ 4 ਮਹੀਨਿਆਂ ਵਿੱਚ ਇੱਕ ਵਾਰ 2000 ਰੁਪਏ ਦੀ ਸਹਾਇਤਾ ਰਾਸ਼ੀ ਭੇਜਦੀ ਹੈ। ਇਸਦੀ ਪਹਿਲੀ ਕਿਸ਼ਤ ਅਪ੍ਰੈਲ ਤੋਂ ਜੁਲਾਈ ਤੱਕ, ਦੂਜੀ ਕਿਸ਼ਤ ਅਗਸਤ ਤੋਂ ਨਵੰਬਰ ਅਤੇ ਤੀਜੀ ਕਿਸ਼ਤ ਦਸੰਬਰ ਤੋਂ ਮਾਰਚ ਤੱਕ ਮਿਲਦੀ ਹੈ।

ਪਿਛਲੇ ਕਈ ਵਾਰ ਇਹ ਕਿਸ਼ਤ ਅਜਿਹੇ ਕਿਸਾਨਾਂ ਦੇ ਖਾਤੇ ਵਿੱਚ ਜਾਂਦੀ ਰਹੀ ਹੈ ਜੋ ਯੋਗ ਨਹੀਂ ਹਨ। ਸਰਕਾਰ ਨੇ ਰਾਜਾਂ ਨੂੰ ਅਜਿਹੇ ਕਿਸਾਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੋਂ ਪੈਸੇ ਵਸੂਲਣ ਦੇ ਨਿਰਦੇਸ਼ ਦਿੱਤੇ ਹਨ। ਜੇਕਰ ਤੁਹਾਨੂੰ ਇਸ ਯੋਜਨਾ ਅਧੀਨ 10 ਕਿਸਤਾਂ ਮਿਲੀਆਂ ਹਨ ਪਰ 11ਵੀਂ ਕਿਸਤ ਨਹੀਂ ਮਿਲਦੀ ਤਾਂ ਤੁਸੀਂ ਅਯੋਗ ਕਿਸਾਨਾਂ ਦੀ ਲਿਸਟ ਵਿੱਚ ਆ ਸਕਦੇ ਹੋ।

ਕਿਸ਼ਤ ਬਾਰੇ ਤੁਸੀਂ ਘਰ ਬੈਠੇ ਇਸ ਤਰ੍ਹਾਂ ਕਰ ਸਕਦੇ ਹੋ ਪਤਾ

ਜੇਕਰ ਤੁਹਾਨੂੰ 10 ਕਿਸ਼ਤਾਂ ਮਿਲ ਚੁੱਕੀਆਂ ਹਨ ਅਤੇ ਤੁਹਾਡੇ ਸਾਰੇ ਦਸਤਾਵੇਜ਼ ਅੱਪਡੇਟ ਹੋ ਗਏ ਹਨ, ਤਾਂ ਇਸ ਮਹੀਨੇ ਤੁਹਾਨੂੰ 11ਵੀਂ ਕਿਸ਼ਤ ਮਿਲੇਗੀ। ਤੁਸੀਂ ਪ੍ਰਧਾਨ ਮੰਤਰੀ ਕਿਸਾਨ ਦੀ ਵੈੱਬਸਾਈਟ www.pmkisan.gov.in 'ਤੇ ਵੀ ਇਸਦੀ ਸਥਿਤੀ ਦੇਖ ਸਕਦੇ ਹੋ। ਇਸ ਦੇ ਨਾਲ ਹੀ ਸਰਕਾਰ ਨੇ ਇਸਦੇ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਤੁਸੀਂ ਟੋਲ ਫ੍ਰੀ ਨੰਬਰ 18001155266, 155261, 011-24300606 ਤੋਂ ਵੀ ਆਪਣੀ ਕਿਸ਼ਤ ਦੀ ਸਥਿਤੀ ਜਾਣ ਸਕਦੇ ਹੋ।

• ਕਿਸਾਨ ਸਨਮਾਨ ਨਿਧੀ ਦੀ ਵੈੱਬਸਾਈਟ 'ਤੇ ਜਾਓ।

• ਫਾਰਮਰਜ਼ ਕਾਰਨਰ ਦੇ ਵਿਕਲਪ 'ਤੇ ਜਾਓ ਅਤੇ ਲਾਭਪਾਤਰੀ ਸਥਿਤੀ 'ਤੇ ਕਲਿੱਕ ਕਰੋ।

• ਇਸ ਤੋਂ ਬਾਅਦ ਆਪਣਾ ਆਧਾਰ ਨੰਬਰ ਪਾ ਕੇ ਰਿਕਾਰਡ ਚੈੱਕ ਕਰੋ।

• ਇਸ 'ਚ ਤੁਹਾਨੂੰ ਕਿਸ਼ਤ ਦੇ ਪੈਸੇ ਨਜ਼ਰ ਆਉਣਗੇ ਅਤੇ ਜੇਕਰ ਤੁਸੀਂ ਨਹੀਂ ਦੇਖਦੇ ਤਾਂ ਉਸ ਦਾ ਕਾਰਨ ਪਤਾ ਲੱਗ ਜਾਵੇਗਾ ਜਿਸ ਕਾਰਨ ਤੁਹਾਨੂੰ ਰਾਸ਼ੀ ਨਹੀਂ ਮਿਲੀ।

• ਲਾਭਪਾਤਰੀਆਂ ਦੀ ਸੂਚੀ ਵਿੱਚ, ਤੁਹਾਨੂੰ ਕਿਸ਼ਤ ਪ੍ਰਾਪਤ ਕਰਨ ਵਾਲੇ ਹੋਰ ਲੋਕਾਂ ਦਾ ਵੀ ਨਾਮ ਦਿਖਾਈ ਦੇਵੇਗਾ। ਸਰਕਾਰ ਉਨ੍ਹਾਂ ਦੇ ਨਾਂ ਵੈੱਬਸਾਈਟ 'ਤੇ ਅਪਲੋਡ ਕਰਦੀ ਹੈ।

Published by:Amelia Punjabi
First published:

Tags: Farmers, Narendra modi, PM Kisan Samman Nidhi Yojana, Prime Minister

ਅਗਲੀ ਖਬਰ