Home /News /lifestyle /

12 ਤਰ੍ਹਾਂ ਦੇ ਲਾਫਿੰਗ ਬੁੱਧਾ ਦਿੰਦੇ ਹਨ ਵੱਖ-ਵੱਖ ਫਲ, ਜਾਣੋ ਹਰ ਮੂਰਤੀ ਦਾ ਮਹੱਤਵ

12 ਤਰ੍ਹਾਂ ਦੇ ਲਾਫਿੰਗ ਬੁੱਧਾ ਦਿੰਦੇ ਹਨ ਵੱਖ-ਵੱਖ ਫਲ, ਜਾਣੋ ਹਰ ਮੂਰਤੀ ਦਾ ਮਹੱਤਵ

12 ਤਰ੍ਹਾਂ ਦੇ ਲਾਫਿੰਗ ਬੁੱਧਾ ਦਿੰਦੇ ਹਨ ਵੱਖ-ਵੱਖ ਫਲ, ਜਾਣੋ ਹਰ ਮੂਰਤੀ ਦਾ ਮਹੱਤਵ

12 ਤਰ੍ਹਾਂ ਦੇ ਲਾਫਿੰਗ ਬੁੱਧਾ ਦਿੰਦੇ ਹਨ ਵੱਖ-ਵੱਖ ਫਲ, ਜਾਣੋ ਹਰ ਮੂਰਤੀ ਦਾ ਮਹੱਤਵ

ਹਿੰਦੂ ਧਾਰਮਿਕ ਗ੍ਰੰਥਾਂ ਅਨੁਸਾਰ ਘਰ ਵਿੱਚ ਸ਼ੁਭ ਚਿੰਨ੍ਹ ਰੱਖਣ ਨਾਲ ਨਕਾਰਾਤਮਕ ਊਰਜਾ ਨਸ਼ਟ ਹੋ ਜਾਂਦੀ ਹੈ। ਨਾਲ ਹੀ, ਇਹ ਘਰ ਵਿੱਚ ਸਕਾਰਾਤਮਕਤਾ ਤੇ ਖੁਸ਼ਹਾ ਲਿਆਉਂਦਾ ਹੈ। ਇਸ ਲਈ ਹਿੰਦੂ ਧਰਮ ਦੇ ਲੋਕ ਆਪਣੇ ਘਰਾਂ ਵਿੱਚ ਸ਼ੁਭ ਚਿੰਨ੍ਹ ਰੱਖਦੇ ਹਨ। ਇਹਨਾਂ ਸ਼ੁਭ ਚਿੰਨ੍ਹਾਂ ਵਿੱਚੋਂ ਇੱਕ ਹੈ ਚੀਨੀ ਵਾਸਤੂ ਸ਼ਾਸਤਰ ਅਰਥਾਤ ਫੇਂਗ ਸ਼ੂਈ ਦਾ ਲਾਫਿੰਗ ਬੁੱਧਾ (Laughing Buddha)ਫੇਂਗ ਸ਼ੂਈ ਨੂੰ ਚੀਨੀ ਲੋਕਾਂ ਦੇ ਨਾਲ-ਨਾਲ ਹਿੰਦੂ ਧਰਮ ਵਿੱਚ ਬਹੁਤ ਮਹੱਤਵ ਦਿੱਤਾ ਜਾਂਦਾ ਹੈ।

ਹੋਰ ਪੜ੍ਹੋ ...
  • Share this:
ਹਿੰਦੂ ਧਾਰਮਿਕ ਗ੍ਰੰਥਾਂ ਅਨੁਸਾਰ ਘਰ ਵਿੱਚ ਸ਼ੁਭ ਚਿੰਨ੍ਹ ਰੱਖਣ ਨਾਲ ਨਕਾਰਾਤਮਕ ਊਰਜਾ ਨਸ਼ਟ ਹੋ ਜਾਂਦੀ ਹੈ। ਨਾਲ ਹੀ, ਇਹ ਘਰ ਵਿੱਚ ਸਕਾਰਾਤਮਕਤਾ ਤੇ ਖੁਸ਼ਹਾ ਲਿਆਉਂਦਾ ਹੈ। ਇਸ ਲਈ ਹਿੰਦੂ ਧਰਮ ਦੇ ਲੋਕ ਆਪਣੇ ਘਰਾਂ ਵਿੱਚ ਸ਼ੁਭ ਚਿੰਨ੍ਹ ਰੱਖਦੇ ਹਨ। ਇਹਨਾਂ ਸ਼ੁਭ ਚਿੰਨ੍ਹਾਂ ਵਿੱਚੋਂ ਇੱਕ ਹੈ ਚੀਨੀ ਵਾਸਤੂ ਸ਼ਾਸਤਰ ਅਰਥਾਤ ਫੇਂਗ ਸ਼ੂਈ ਦਾ ਲਾਫਿੰਗ ਬੁੱਧਾ (Laughing Buddha)ਫੇਂਗ ਸ਼ੂਈ ਨੂੰ ਚੀਨੀ ਲੋਕਾਂ ਦੇ ਨਾਲ-ਨਾਲ ਹਿੰਦੂ ਧਰਮ ਵਿੱਚ ਬਹੁਤ ਮਹੱਤਵ ਦਿੱਤਾ ਜਾਂਦਾ ਹੈ।

ਲਾਫਿੰਗ ਬੁੱਧਾ (Laughing Buddha) ਨੂੰ ਖੁਸ਼ਹਾਲੀ ਤੇ ਸਮਰਿੱਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਲਾਫਿੰਗ ਬੁੱਧ ਦੀਆਂ ਵੱਖ-ਵੱਖ ਕਿਸਮਾਂ ਦੀਆਂ ਮੂਰਤੀਆਂ ਹੁੰਦੀਆਂ ਹਨ। ਚੀਨੀ ਮਾਨਤਾ ਅਨੁਸਾਰ ਹਰ ਮੂਰਤੀ ਵੱਖ-ਵੱਖ ਮਨੋਕਾਮਨਾਵਾਂ ਦੀ ਪੂਰਤੀ ਲਈ ਮਹੱਤਵਪੂਰਨ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇੰਦੌਰ ਦੇ ਰਹਿਣ ਵਾਲੇ ਜੋਤਸ਼ੀ ਅਤੇ ਵਾਸਤੂ ਸਲਾਹਕਾਰ ਪੰਡਿਤ ਕ੍ਰਿਸ਼ਨ ਕਾਂਤ ਸ਼ਰਮਾ ਦੇ ਅਨੁਸਾਰ ਦੱਸਾਂਗੇ ਕਿ ਕਿਹੜੀ ਮੂਰਤੀ ਦੀ ਮਹੱਤਤਾ ਕੀ ਹੈ।

- ਦੋਹਾਂ ਹੱਥਾਂ ਖੜ੍ਹੇ ਕਰੇ ਹੋਏ ਲਾਫਿੰਗ ਬੁੱਧਾ(Laughing Buddha)
ਜੇਕਰ ਇਸ ਲਾਫਿੰਗ ਬੁੱਧਾ (Laughing Buddha) ਦੀ ਮੂਰਤੀ ਨੂੰ ਘਰ ਜਾਂ ਦੁਕਾਨ 'ਚ ਰੱਖਿਆ ਜਾਵੇ ਤਾਂ ਇਹ ਘਰ ਅਤੇ ਦੁਕਾਨ ਦੀ ਤਰੱਕੀ 'ਚ ਮਦਦ ਕਰਦਾ ਹੈ।

- ਡਰੈਗਨ ਨਾਲ ਲਾਫਿੰਗ ਬੁੱਧਾ(Laughing Buddha)
ਇਸ ਤਰ੍ਹਾਂ ਦੀ ਲਾਫਿੰਗ ਬੁੱਧ ਦੀ ਮੂਰਤੀ ਨੂੰ ਘਰ ਜਾਂ ਦੁਕਾਨ 'ਤੇ ਰੱਖਣ ਨਾਲ ਉੱਥੇ ਮੌਜੂਦ ਨਕਾਰਾਤਮਕ ਊਰਜਾ ਨਸ਼ਟ ਹੋ ਜਾਂਦੀ ਹੈ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਵਧਦਾ ਹੈ।

- ਹੱਸਦਾ ਹੋਏ ਲਾਫਿੰਗ ਬੁੱਧਾ(Laughing Buddha)
ਇਹ ਮੰਨਿਆ ਜਾਂਦਾ ਹੈ ਕਿ ਇਹ ਲਾਫਿੰਗ ਬੁੱਧ ਦੀ ਮੂਰਤੀ ਸਾਰੀਆਂ ਮੂਰਤੀਆਂ ਵਿੱਚੋਂ ਸਭ ਤੋਂ ਸ਼ੁਭ ਹੈ। ਇਸ ਨੂੰ ਘਰ ਜਾਂ ਦੁਕਾਨ 'ਤੇ ਰੱਖਣ ਨਾਲ ਖੁਸ਼ਹਾਲੀ ਮਿਲਦੀ ਹੈ।

- ਧਾਤ ਦੀ ਮੂਰਤੀ
ਜੇਕਰ ਕਿਸੇ ਵਿਅਕਤੀ ਨੂੰ ਕੰਮ ਕਰਨ ਵਿੱਚ ਮਨ ਨਹੀਂ ਲੱਗਦਾ ਜਾਂ ਕੰਮ ਕਰਦੇ ਸਮੇਂ ਬਹੁਤ ਆਲਸ ਮਹਿਸੂਸ ਹੁੰਦਾ ਹੈ, ਤਾਂ ਉਸ ਵਿਅਕਤੀ ਨੂੰ ਲਾਫਿੰਗ ਬੁੱਧਾ (Laughing Buddha) ਦੀ ਮੂਰਤੀ ਜਾਂ ਧਾਤ ਦੀ ਬਣੀ ਹੋਈ ਮੂਰਤੀ ਦੇ ਕੋਲ ਰੱਖਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਧਾਤੂ ਨਾਲ ਬਣੀ ਲਾਫਿੰਗ ਬੁੱਧਾ (Laughing Buddha) ਦੀ ਮੂਰਤੀ ਨਿਪੁੰਨਤਾ ਅਤੇ ਕੁਸ਼ਲਤਾ ਵਧਾਉਂਦੀ ਹੈ।

- ਧਿਆਨ ਲਗਾ ਕੇ ਬੈਠੇ ਹੋਏ ਲਾਫਿੰਗ ਬੁੱਧਾ
ਲਾਫਿੰਗ ਬੁੱਧਾ (Laughing Buddha) ਦੀ ਇਸ ਮੂਰਤੀ ਨੂੰ ਮਨ ਅਤੇ ਘਰ ਦੀ ਸ਼ਾਂਤੀ ਲਈ ਰੱਖਣਾ ਚਾਹੀਦਾ ਹੈ। ਇਹ ਮੂਰਤੀ ਉਸ ਵਿਅਕਤੀ ਨੂੰ ਰੱਖਣੀ ਚਾਹੀਦੀ ਹੈ ਜਿਸਦਾ ਮਨ ਬਹੁਤ ਚੰਚਲ ਹੈ ਅਤੇ ਜਿਸ ਦਾ ਕੋਈ ਵੀ ਕੰਮ ਕਰਨ ਵਿੱਚ ਮਨ ਨਹੀਂ ਲੱਗਦਾ।

- ਬੋਟਿੰਗ ਕਰਦੇ ਹੋਏ ਲਾਫਿੰਗ ਬੁੱਧਾ(Laughing Buddha)
ਮੰਨਿਆ ਜਾਂਦਾ ਹੈ ਕਿ ਇੱਜ਼ਤ ਅਤੇ ਪ੍ਰਸਿੱਧੀ ਵਧਾਉਣ ਲਈ ਇਸ ਮੂਰਤੀ ਨੂੰ ਘਰ ਅਤੇ ਕਾਰੋਬਾਰੀ ਸਥਾਨ 'ਤੇ ਰੱਖਣਾ ਸ਼ੁਭ ਹੁੰਦਾ ਹੈ।

- ਇੱਕ ਹੱਥ ਵਿੱਚ ਸਿੱਕੇ ਤੇ ਦੂਜੇ ਹੱਥ ਵਿੱਚ ਪੱਖੀ ਫੜ੍ਹੇ ਹੋਏ ਲਾਫਿੰਗ ਬੁੱਧਾ(Laughing Buddha)
ਲਾਫਿੰਗ ਬੁੱਧਾ (Laughing Buddha) ਦੀ ਇਹ ਮੂਰਤੀ ਤੁਹਾਡੇ ਘਰ ਅਤੇ ਦੁਕਾਨ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਰੱਖੀ ਜਾਵੇ ਤਾਂ ਚੰਗੇ ਨਤੀਜੇ ਆਉਣਗੇ। ਅਜਿਹੀ ਮੂਰਤੀ ਵਿੱਚ, ਲਾਫਿੰਗ ਬੁੱਧਾ ਨੇ ਇੱਕ ਹੱਥ ਵਿੱਚ ਇੱਕ ਸਿੱਕਾ ਫੜਿਆ ਹੋਇਆ ਹੈ, ਜੋ ਖੁਸ਼ਹਾਲੀ ਦਾ ਸੂਚਕ ਹੈ, ਅਤੇ ਦੂਜੇ ਹੱਥ ਵਿੱਚ ਇੱਕ ਪੱਖੀ ਫੜ੍ਹੀ ਹੋਈ ਹੈ, ਜੋ ਸ਼ਾਂਤੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ।

ਵੂ-ਲੂ ਕੀਤੇ ਲਾਫਿੰਗ ਬੁੱਧਾ(Laughing Buddha)
ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਕਿਸੇ ਦੇ ਘਰ ਕੋਈ ਵਿਅਕਤੀ ਕਈ ਦਿਨਾਂ ਤੋਂ ਬਿਮਾਰ ਰਹਿੰਦਾ ਹੈ ਅਤੇ ਉਸ ਦੀ ਬੀਮਾਰੀ ਦਾ ਪਤਾ ਨਹੀਂ ਲੱਗਦਾ ਹੈ ਤਾਂ ਅਜਿਹੇ ਵਿਅਕਤੀ ਦੇ ਸਿਰਹਾਨੇ ਵੂ-ਲੂ ਵਾਲੀ ਲਾਫਿੰਗ ਬੁੱਧਾ ਦੀ ਮੂਰਤੀ ਰੱਖੀ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਅਗਲੀ ਜਾਂਚ ਵਿਚ ਵਿਅਕਤੀ ਦੀ ਬੀਮਾਰੀ ਦਾ ਪਤਾ ਲੱਗ ਜਾਂਦਾ ਹੈ।

-ਲੇਟੇ ਹੋਏ ਲਾਫਿੰਗ ਬੁੱਧਾ(Laughing Buddha)
ਅਜਿਹਾ ਮੰਨਿਆ ਜਾਂਦਾ ਹੈ ਕਿ ਲੇਟੀ ਹੋਈਲਾਫਿੰਗ ਬੁੱਧਾ ਦੀ ਮੂਰਤੀ ਨੂੰ ਘਰ ਜਾਂ ਦੁਕਾਨ 'ਤੇ ਰੱਖਣ ਨਾਲ ਬਦਕਿਸਮਤੀ ਜਾਂ ਨਕਾਰਾਤਮਕਤਾ ਤੋਂ ਛੁਟਕਾਰਾ ਮਿਲਦਾ ਹੈ।

- ਪੈਸਿਆਂ ਦੀ ਪੋਟਲੀ ਵਾਲੇ ਲਾਫਿੰਗ ਬੁੱਧਾ
ਪੈਸਿਆਂ ਦੀ ਪੋਟਲੀ ਵਾਲੇ ਲਾਫਿੰਗ ਬੁੱਧਾ ਦੀ ਮੂਰਤੀ ਨੂੰ ਘਰ 'ਚ ਰੱਖਣ ਨਾਲ ਘਰ ਦੀ ਆਰਥਿਕ ਤੰਗੀ ਦੂਰ ਹੁੰਦੀ ਹੈ ਅਤੇ ਕਿਤੇ ਫਸਿਆ ਪੈਸਾ ਜਲਦੀ ਮਿਲ ਜਾਂਦਾ ਹੈ।

- ਬੱਚਿਆਂ ਦੇ ਨਾਲ ਬੈਠੇ ਲਾਫਿੰਗ ਬੁੱਧਾ
ਫੇਂਗ ਸ਼ੂਈ ਦੇ ਅਨੁਸਾਰ, ਬੱਚਿਆਂ ਦੇ ਨਾਲ ਬੈਠੀ ਲਾਫਿੰਗ ਬੁੱਧਾ ਦੀ ਮੂਰਤੀ ਨੂੰ ਪਰਿਵਾਰ ਵਿੱਚ ਖੁਸ਼ਹਾਲੀ ਤੇ ਤਰੱਕੀ ਲਈ ਰੱਖਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਕਿਸੇ ਜੋੜੇ ਨੂੰ ਔਲਾਦ ਨਹੀਂ ਹੋ ਰਹੀ ਹੈ ਤਾਂ ਉਹ ਵੀ ਇਸ ਮੂਰਤੀ ਨੂੰ ਘਰ 'ਚ ਰੱਖ ਸਕਦੇ ਹਨ।

- ਵੱਡੇ ਬੈਗ ਵਾਲੇ ਲਾਫਿੰਗ ਬੁੱਧਾ
ਜੇਕਰ ਕੋਈ ਵਿਅਕਤੀ ਵਪਾਰ ਵਿੱਚ ਮੁਨਾਫਾ ਨਹੀਂ ਕਮਾ ਰਿਹਾ ਹੈ, ਤਾਂ ਉਹ ਆਪਣੇ ਕਾਰੋਬਾਰ ਵਾਲੀ ਥਾਂ 'ਤੇ ਬੈਗ ਫੜੀ ਲਾਫਿੰਗ ਬੁੱਧਾ ਦੀ ਮੂਰਤੀ ਲਗਾ ਸਕਦਾ ਹੈ। ਇਨ੍ਹਾਂ ਨੂੰ ਦੁਕਾਨ ’ਤੇ ਰੱਖ ਕੇ ਕਾਰੋਬਾਰ ਨੂੰ ਕਿਸੇ ਦੀ ਨਜ਼ਰ ਨਹੀਂ ਲਗਦੀ।
Published by:rupinderkaursab
First published:

Tags: Hindu, Religion, Vastu tips

ਅਗਲੀ ਖਬਰ