Home /News /lifestyle /

ਰੋਜ਼ਗਾਰ ਨੂੰ ਲੈ ਕੇ ਖੁਸ਼ਖਬਰੀ, ਦਸੰਬਰ 2021 'ਚ EPFO ਨਾਲ ਜੁੜੇ 14.6 ਲੱਖ ਨਵੇਂ ਗਾਹਕ, ਜਾਣੋ ਡਿਟੇਲ

ਰੋਜ਼ਗਾਰ ਨੂੰ ਲੈ ਕੇ ਖੁਸ਼ਖਬਰੀ, ਦਸੰਬਰ 2021 'ਚ EPFO ਨਾਲ ਜੁੜੇ 14.6 ਲੱਖ ਨਵੇਂ ਗਾਹਕ, ਜਾਣੋ ਡਿਟੇਲ

EPFO Net Subscribers: ਦੇਸ਼ 'ਚ ਰੋਜ਼ਗਾਰ ਨੂੰ ਲੈ ਕੇ ਖੁਸ਼ਖਬਰੀ ਆਈ ਹੈ। ਪਿਛਲੇ ਸਾਲ ਦਸੰਬਰ ਵਿੱਚ, 14.6 ਲੱਖ ਨਵੇਂ ਗਾਹਕ EPFO ਵਿੱਚ ਸ਼ਾਮਿਲ ਹੋਏ ਹਨ। ਪਹਿਲੀ ਵਾਰ ਨੌਕਰੀ ਲੱਭਣ ਵਾਲੇ ਵੱਡੀ ਗਿਣਤੀ ਵਿੱਚ ਸੰਗਠਿਤ ਖੇਤਰ ਦੇ ਕਰਮਚਾਰੀਆਂ ਵਿੱਚ ਸ਼ਾਮਿਲ ਹੋ ਰਹੇ ਹਨ। ਦਰਅਸਲ, ਰਿਟਾਇਰਮੈਂਟ ਫੰਡ ਬਾਡੀ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਦਸੰਬਰ 2021 ਵਿੱਚ ਅਸਲ ਅਧਾਰ 'ਤੇ 14.6 ਲੱਖ ਗਾਹਕਾਂ ਨੂੰ ਜੋੜਿਆ ਹੈ

ਹੋਰ ਪੜ੍ਹੋ ...
  • Share this:

EPFO Net Subscribers: ਦੇਸ਼ 'ਚ ਰੋਜ਼ਗਾਰ ਨੂੰ ਲੈ ਕੇ ਖੁਸ਼ਖਬਰੀ ਆਈ ਹੈ। ਪਿਛਲੇ ਸਾਲ ਦਸੰਬਰ ਵਿੱਚ, 14.6 ਲੱਖ ਨਵੇਂ ਗਾਹਕ EPFO ਵਿੱਚ ਸ਼ਾਮਿਲ ਹੋਏ ਹਨ। ਪਹਿਲੀ ਵਾਰ ਨੌਕਰੀ ਲੱਭਣ ਵਾਲੇ ਵੱਡੀ ਗਿਣਤੀ ਵਿੱਚ ਸੰਗਠਿਤ ਖੇਤਰ ਦੇ ਕਰਮਚਾਰੀਆਂ ਵਿੱਚ ਸ਼ਾਮਿਲ ਹੋ ਰਹੇ ਹਨ। ਦਰਅਸਲ, ਰਿਟਾਇਰਮੈਂਟ ਫੰਡ ਬਾਡੀ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਦਸੰਬਰ 2021 ਵਿੱਚ ਅਸਲ ਅਧਾਰ 'ਤੇ 14.6 ਲੱਖ ਗਾਹਕਾਂ ਨੂੰ ਜੋੜਿਆ ਹੈ, ਜੋ ਕਿ ਸਾਲ 2020 ਦੇ ਮੁਕਾਬਲੇ 16.4 ਪ੍ਰਤੀਸ਼ਤ ਵੱਧ ਹੈ।ਇਸਦੇ ਨਾਲ ਹੀ ਨਵੰਬਰ 2022 ਦੇ ਮੁਕਾਬਲੇ ਗਾਹਕਾਂ ਦੀ ਗਿਣਤੀ 'ਚ 19.98 ਫੀਸਦੀ ਦਾ ਵਾਧਾ ਹੋਇਆ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ EPFO ਦੁਆਰਾ ਐਤਵਾਰ ਨੂੰ ਜਾਰੀ ਕੀਤੇ ਗਏ ਅਸਥਾਈ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ EPFO ਨੇ ਦਸੰਬਰ 2020 ਦੌਰਾਨ ਅਸਲ ਆਧਾਰ 'ਤੇ 12.54 ਲੱਖ ਗਾਹਕਾਂ ਨੂੰ ਜੋੜਿਆ ਸੀ। ਕਿਰਤ ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਕਿ ਦਸੰਬਰ 2021 'ਚ ਨਵੰਬਰ ਦੇ ਮੁਕਾਬਲੇ, ਅਸਲ ਆਧਾਰ 'ਤੇ ਗਾਹਕਾਂ ਦੀ ਗਿਣਤੀ 'ਚ 19.98 ਫੀਸਦੀ ਦਾ ਵਾਧਾ ਹੋਇਆ ਹੈ।

ਇਸਦੇ ਨਾਲ ਹੀ ਇਹ ਵੀ ਜ਼ਿਕਰਯੋਗ ਹੈ ਕਿ ਜਨਵਰੀ 2021 ਵਿੱਚ ਜਾਰੀ ਕੀਤੇ ਗਏ 13.95 ਲੱਖ ਦੇ ਅਸਥਾਈ ਅਨੁਮਾਨਾਂ ਨੂੰ ਨਵੰਬਰ ਮਹੀਨੇ ਵਿੱਚ ਬਣਾਏ ਗਏ ਅਸਲ ਗਾਹਕਾਂ ਲਈ 12.17 ਲੱਖ ਕਰ ਦਿੱਤਾ ਗਿਆ ਸੀ। ਦਸੰਬਰ 2021 ਵਿੱਚ ਅਸਲ ਆਧਾਰ 'ਤੇ ਜੋੜੇ ਗਏ ਕੁੱਲ 14.60 ਲੱਖ ਗਾਹਕਾਂ ਵਿੱਚੋਂ, 9.11 ਲੱਖ ਨਵੇਂ ਗਾਹਕਾਂ ਨੂੰ ਪਹਿਲੀ ਵਾਰ EPF ਅਤੇ MP ਐਕਟ, 1952 ਦੇ ਤਹਿਤ ਰਜਿਸਟਰ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੁਲਾਈ 2021 ਤੋਂ ਈਪੀਐਫਓ ਤੋਂ ਬਾਹਰ ਜਾਣ ਵਾਲੇ ਗਾਹਕਾਂ ਦੀ ਗਿਣਤੀ ਘੱਟ ਰਹੀ ਹੈ। ਅੰਕੜਿਆਂ ਅਨੁਸਾਰ ਸਭ ਤੋਂ ਵੱਧ ਰਜਿਸਟ੍ਰੇਸ਼ਨ 22-25 ਸਾਲ ਦੀ ਉਮਰ ਵਰਗ ਵਿੱਚ ਹੋਈ। ਦਸੰਬਰ 2021 ਵਿੱਚ, ਅਸਲ ਅਧਾਰ 'ਤੇ ਸ਼ਾਮਿਲ ਕੀਤੇ ਗਏ ਕੁੱਲ ਗਾਹਕਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਲਗਭਗ 20.52 ਪ੍ਰਤੀਸ਼ਤ ਸੀ। ਸੋ ਇਨ੍ਹਾਂ ਅੰਕੜਿਆ ਦੇ ਅਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਈਪੀਐਫਓ ਵਿੱਚ ਸ਼ਾਮਿਲ ਹੋਣ ਵਾਲੇ ਜ਼ਿਆਦਾਤਰ ਕਰਮਚਾਰੀ ਉਹ ਹਨ, ਜੋ ਆਪਣੀ ਪਹਿਲੀ ਨੌਕਰੀ ਕਰ ਰਹੇ ਹਨ। ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਈਪੀਐਫਓ ਵੀ ਨੌਜਵਾਨ ਕਰਮਚਾਰੀਆਂ ਦੇ ਵਧਣ ਨਾਲ ਰੋਜ਼ਗਾਰ ਵਿੱਚ ਤੇਜ਼ੀ ਆਵੇਗੀ।

Published by:rupinderkaursab
First published:

Tags: Employees, Epfo, MONEY, Net, Registration, Saving