HOME » NEWS » Life

New Motor Vehicle Act in Himachal: ਵਾਹਨ ਚਲਾਉਂਦਿਆਂ ਫੋਨ ਵਰਤਣ 'ਤੇ ਲੱਗੇਗਾ 15 ਹਜ਼ਾਰ ਰੁਪਏ ਜੁਰਮਾਨਾ

News18 Punjabi | Trending Desk
Updated: July 21, 2021, 1:29 PM IST
share image
New Motor Vehicle Act in Himachal: ਵਾਹਨ ਚਲਾਉਂਦਿਆਂ ਫੋਨ ਵਰਤਣ 'ਤੇ ਲੱਗੇਗਾ 15 ਹਜ਼ਾਰ ਰੁਪਏ ਜੁਰਮਾਨਾ
New Motor Vehicle Act enacted in Himachal

  • Share this:
  • Facebook share img
  • Twitter share img
  • Linkedin share img
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਨਵਾਂ ਮੋਟਰ ਵਾਹਨ ਐਕਟ (New Motor Vehicle Act) ਲਾਗੂ ਹੋ ਗਿਆ ਹੈ। ਮੰਗਲਵਾਰ ਨੂੰ ਇਸ ਸਬੰਧੀ ਸਰਕਾਰ ਵੱਲੋਂ ਮੋਟਰ ਵਾਹਨ ਐਕਟ ਦੀ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਅਜਿਹੀ ਸਥਿਤੀ ਵਿੱਚ, ਹੁਣ ਟ੍ਰੈਫਿਕ

ਨਿਯਮਾਂ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨਾ ਭੁਗਤਣਾ ਪਵੇਗਾ। ਨੋਟੀਫਿਕੇਸ਼ਨ ਅਨੁਸਾਰ, ਜੇ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਪਹਿਲੀ ਵਾਰ 2500 ਰੁਪਏ ਦਾ ਜ਼ੁਰਮਾਨਾ ਲੱਗੇਗਾ ਪਰ ਹੁਣ ਤਿੰਨ ਸਾਲਾਂ ਦੀ ਮਿਆਦ ਦੇ ਅੰਦਰ ਜੇਕਰ ਫੋਨ ਦੀ ਮੁੜ ਵਰਤੋਂ ਕੀਤੀ ਜਾਂਦੀ ਹੈ ਤਾਂ 15,000 ਰੁਪਏ ਜੁਰਮਾਨਾ ਭਰਨਾ ਪਵੇਗਾ। ਬਿਨਾਂ ਲਾਇਸੈਂਸ ਦੇ ਵਾਹਨ ਚਲਾਉਣ 'ਤੇ 5000 ਤੋਂ 7500 ਰੁਪਏ ਤੱਕ ਦਾ ਜੁਰਮਾਨਾ ਆਕਰਸ਼ਿਤ ਹੋਵੇਗਾ। ਸਹੀ ਜਾਣਕਾਰੀ ਦਿੱਤੇ ਬਿਨਾਂ ਲਾਇਸੈਂਸ ਲੈਣ ਲਈ 10000 ਤੋਂ 15000 ਰੁਪਏ, ਜਦਕਿ ਅਯੋਗ ਹੋਣ ਦੇ ਬਾਵਜੂਦ ਕੰਡਕਟਰ ਬਣਨ ਲਈ 5000 ਤੋਂ 15000 ਰੁਪਏ ਜੁਰਮਾਨਾ ਲੱਗੇਗਾ।

New Motor Vehicle Act enacted in Himachal
ਹਿਮਾਚਲ ਵਿੱਚ ਨਵਾਂ ਮੋਟਰ ਵਾਹਨ ਐਕਟ ਹੋਇਆ ਲਾਗੂ।
ਹੋਰ ਕਿੰਨਾ ਲੱਗੇਗਾ ਜੁਰਮਾਨਾ

ਬੀਮਾ ਰਹਿਤ ਵਾਹਨ ਚਲਾਉਣ 'ਤੇ 2000 ਤੋਂ 6000 ਰੁਪਏ ਤੱਕ ਦਾ ਜੁਰਮਾਨਾ ਹੋਵੇਗਾ। ਸਮੀਖਿਆ ਦੌਰਾਨ ਜੁਰਮਾਨੇ ਦੀਆਂ ਦਰਾਂ ਵਿੱਚ ਘਾਟਾ-ਵਾਧਾ ਵੀ ਕੀਤਾ ਜਾ ਸਕਦਾ ਹੈ। ਜੇ ਵਾਹਨ ਬਣਾਉਣ ਵਾਲਾ ਜਾਂ ਡੀਲਰ ਜਾਂ ਵਾਹਨ ਮੁਹੱਈਆ ਕਰਵਾਉਣ ਵਾਲਾ ਵਾਹਨ ਵਿਚ ਕੋਈ ਬਦਲਾਅ ਕਰਦਾ ਹੈ ਤਾਂ ਉਸ ਨੂੰ ਇੱਕ ਲੱਖ ਤੋਂ ਡੇਢ ਲੱਖ ਤੱਕ ਦਾ ਜੁਰਮਾਨਾ ਹੋਵੇਗਾ। ਆਪਣੇ ਤੌਰ 'ਤੇ ਨਿਯਮਾਂ ਦੀ ਉਲੰਘਣਾ ਕਰਕੇ ਵਾਹਨ ਵਿੱਚ ਬਦਲਾਅ ਕਰਨ 'ਤੇ ਪੰਜ ਤੋਂ ਸਾਢੇ ਸੱਤ ਹਜ਼ਾਰ ਰੁਪਏ, ਤੇਜ਼ ਰਫ਼ਤਾਰ ਵਾਹਨ ਚਲਾਉਣ 'ਤੇ 3 ਤੋਂ 6 ਹਜ਼ਾਰ ਰੁਪਏ, ਜਨਤਕ ਥਾਂ 'ਤੇ ਰੇਸ ਜਾਂ ਰਫ਼ਤਾਰ ਸਮੀਖਿਆ ਕਰਨ 'ਤੇ 5 ਤੋਂ 15 ਹਜ਼ਾਰ, ਬਿਨਾਂ ਰਜਿਸਟ੍ਰੇਸ਼ਨ ਵਾਹਨ ਦੀ ਵਰਤੋਂ 3 ਤੋਂ 15 ਹਜ਼ਾਰ ਜੁਰਮਾਨਾ ਲੱਗੇਗਾ।

ਹਾਰਨ ਵਜਾਉਣ 'ਤੇ ਜੁਰਮਾਨਾ

ਜਨਤਕ ਥਾਵਾਂ 'ਤੇ ਹਾਰਨ ਵਜਾਉਣ ਲਈ ਵੀ ਜੁਰਮਾਨੇ ਨਿਰਧਾਰਤ ਕੀਤੇ ਗਏ ਹਨ। ਇਸ ਦੇ ਲਈ 1500 ਤੋਂ 3 ਹਜ਼ਾਰ ਰੁਪਏ ਦੇ ਵਿਚਕਾਰ ਰਕਮ ਨਿਰਧਾਰਤ ਕੀਤੀ ਗਈ ਹੈ। ਜੇ ਕੋਈ ਮਾਲ ਵਾਹਨ ਚੈੱਕ ਕਰਨ ਅਤੇ ਵਜ਼ਨ ਲਈ ਨਹੀਂ ਰੁਕਦਾ ਤਾਂ ਉਸ ਨੂੰ 60 ਹਜ਼ਾਰ ਰੁਪਏ ਜੁਰਮਾਨਾ ਦੇਣਾ ਪਏਗਾ। ਇਸ ਦੇ ਨਾਲ ਹੀ ਐਮਰਜੈਂਸੀ ਵਾਹਨਾਂ ਜਿਵੇਂ ਕਿ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਰਸਤਾ ਨਾ ਦੇਣ 'ਤੇ 15,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
Published by: Krishan Sharma
First published: July 21, 2021, 1:02 PM IST
ਹੋਰ ਪੜ੍ਹੋ
ਅਗਲੀ ਖ਼ਬਰ