Home /News /lifestyle /

150km ਰੇਂਜ ਵਾਲੀ Sporty ਇਲੈਕਟ੍ਰਿਕ ਬਾਈਕ ਜਲਦੀ ਹੋਵੇਗੀ ਲਾਂਚ, ਟੈਸਟਿੰਗ 'ਚ ਹੋਈ ਪਾਸ

HOP ਇਲੈਕਟ੍ਰਿਕ ਦੀ ਆਉਣ ਵਾਲੀ ਇਲੈਕਟ੍ਰਿਕ ਮੋਟਰਸਾਈਕਲ OXO ਨੇ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ (ARAI) ਦੀ ਟੈਸਟਿੰਗ ਪਾਸ ਕਰ ਲਈ ਹੈ। ਇਸ ਟੈਸਟ ਵਿੱਚ, ਬਾਈਕ ਦੀ ਬੈਟਰੀ, ਇਸ ਦੀ ਭਰੋਸੇਯੋਗਤਾ, ਪ੍ਰਦਰਸ਼ਨ, ਗੁਣਵੱਤਾ ਅਤੇ ਸੁਰੱਖਿਆ ਲਈ AIS 156 ਦੇ ਮਾਪਦੰਡਾਂ 'ਤੇ ਟੈਸਟ ਕੀਤਾ ਗਿਆ ਸੀ। HOP OXO ਨੂੰ FAME II ਮਾਪਦੰਡਾਂ ਅਨੁਸਾਰ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

OXO ਨੇ 14 ਰਾਜਾਂ ਵਿੱਚ 75,000 ਕਿਲੋਮੀਟਰ ਸੜਕ ਦੀ ਜਾਂਚ ਪੂਰੀ ਕਰ ਲਈ ਹੈ। ਕੰਪਨੀ ਹੁਣ ਦੇਸ਼ ਭਰ ਵਿੱਚ HOP OXO ਦੇ ਵਪਾਰਕ ਉਤਪਾਦਨ ਦੀ ਤਿਆਰੀ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦਾ ਨਿਰਮਾਣ ਜੁਲਾਈ ਦੇ ਅਖੀਰ ਜਾਂ ਅਗਸਤ ਵਿੱਚ ਸ਼ੁਰੂ ਹੋ ਜਾਵੇਗਾ।

HOP ਇਲੈਕਟ੍ਰਿਕ ਮੋਬਿਲਿਟੀ ਜਲਦ ਹੀ ਆਪਣੀ ਹਾਈ ਸਪੀਡ ਇਲੈਕਟ੍ਰਿਕ ਬਾਈਕ ਨੂੰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਲਾਂਚ ਤੋਂ ਪਹਿਲਾਂ ਇਸ ਇਲੈਕਟ੍ਰਿਕ ਬਾਈਕ ਦੇ ਸਪੈਸੀਫਿਕੇਸ਼ਨ ਦਾ ਖੁਲਾਸਾ ਕਰ ਦਿੱਤਾ ਹੈ। ਈ-ਬਾਈਕ 100 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਦੇਵੇਗੀ, ਜਦੋਂ ਕਿ ਇਸਦੀ ਲਿਥੀਅਮ-ਆਇਨ ਬੈਟਰੀ ਸਿੰਗਲ ਚਾਰਜ 'ਤੇ 150 ਕਿਲੋਮੀਟਰ ਦੀ ਦੂਰੀ ਨੂੰ ਪੂਰਾ ਕਰਨ ਦੇ ਸਮਰੱਥ ਹੋਵੇਗੀ। ਕੰਪਨੀ ਨੇ ਕਿਹਾ ਕਿ ਉਸਨੇ ਭਾਰਤ ਵਿੱਚ ਚੋਣਵੇਂ ਡੀਲਰ ਭਾਈਵਾਲਾਂ ਦੇ ਨਾਲ ਕਲੋਜ਼-ਲੂਪ ਬੀਟਾ-ਟੈਸਟਿੰਗ ਪ੍ਰੋਗਰਾਮ #OXOSNEAKPEEK ਸ਼ੁਰੂ ਕੀਤਾ ਹੈ।ਇਸ ਦੇ ਤਹਿਤ ਬਾਈਕ ਨੂੰ ਲਾਂਚ ਕੀਤਾ ਜਾਵੇਗਾ।

HOP ਇਲੈਕਟ੍ਰਿਕ ਦੇ ਸੀਈਓ ਅਤੇ ਫਾਊਂਡਰ ਕੇਤਨ ਮਹਿਤਾ ਨੇ ਕਿਹਾ, "ARAI ਪ੍ਰਮਾਣੀਕਰਣ ਨਾਲ ਸਨਮਾਨਿਤ ਹੋਣਾ ਅਤੇ ਭਾਰਤ ਸਰਕਾਰ ਦੀ ਪੀ.ਐਲ.ਆਈ. ਸਕੀਮ ਵਿੱਚ ਸ਼ਾਮਲ ਹੋਣਾ ਬਹੁਤ ਮਾਣ ਵਾਲੀ ਗੱਲ ਹੈ। ਇਹ ਪ੍ਰਾਪਤੀ ਦਰਸਾਉਂਦੀ ਹੈ ਕਿ ਇੱਕ ਸੰਗਠਨ ਦੇ ਰੂਪ ਵਿੱਚ ਮੇਡ ਇਨ ਇੰਡੀਆ ਇਲੈਕਟ੍ਰਿਕ ਵਾਹਨਾਂ ਨੂੰ ਰੋਲ ਆਊਟ ਕਰਨ ਲਈ ਭਾਰਤੀ ਖੋਜ ਅਤੇ ਵਿਕਾਸ ਹੁਨਰਾਂ ਦੇ ਨਾਲ ਇੱਕ ਸਵਦੇਸ਼ੀ ਬ੍ਰਾਂਡ ਵਿਕਸਿਤ ਕਰਨ ਦੀ ਸਾਡੀ ਕੋਸ਼ਿਸ਼ ਸਹੀ ਰਸਤੇ 'ਤੇ ਹੈ।"

One Electric ਨੂੰ ਵੀ ਮਿਲ ਰਿਹਾ ਚੰਗਾ ਰਿਸਪਾਂਸ : ਹਾਲ ਹੀ ਵਿੱਚ, ਨੋਇਡਾ ਅਧਾਰਤ ਇਲੈਕਟ੍ਰਿਕ ਵਾਹਨ ਸਟਾਰਟਅਪ ਵਨ ਇਲੈਕਟ੍ਰਿਕ ਨੇ ਘੋਸ਼ਣਾ ਕੀਤੀ ਹੈ ਕਿ ਉਸ ਨੇ ਅੱਠ ਦੇਸ਼ਾਂ ਵਿੱਚ ਆਪਣੀਆਂ ਇਲੈਕਟ੍ਰਿਕ ਬਾਈਕਾਂ ਨੂੰ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ। ਵਨ ਇਲੈਕਟ੍ਰਿਕ ਹੁਣ ਪੰਜ ਅਫਰੀਕੀ ਦੇਸ਼ਾਂ, ਸੰਯੁਕਤ ਰਾਜ ਅਤੇ ਨੇਪਾਲ ਦੇ ਨਾਲ-ਨਾਲ ਮੱਧ ਪੂਰਬੀ ਦੇਸ਼ਾਂ ਵਿੱਚ ਟਰਾਇਲ ਸ਼ੁਰੂ ਕਰੇਗਾ। ਕੰਪਨੀ ਨੇ ਇਹ ਵੀ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਟੀਚਾ ਇਸ ਸਾਲ ਦੇ ਅੰਤ ਤੱਕ ਕੰਪਨੀ ਦੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ ਨੂੰ 20,000 ਯੂਨਿਟ ਪ੍ਰਤੀ ਮਹੀਨਾ ਤੱਕ ਪਹੁੰਚਾਉਣ ਦਾ ਹੈ। One Electric ਵਰਤਮਾਨ ਵਿੱਚ ਫਿਲਹਾਲ ਆਪਣੀ ਇਲੈਕਟ੍ਰਿਕ ਕ੍ਰਿਡਾਨ (KRIDN) ਵੇਚਦਾ ਹੈ।
Published by:rupinderkaursab
First published:

Tags: Auto, Auto industry, Auto news, Automobile, Electric, Electric Scooter

ਅਗਲੀ ਖਬਰ