ਨਵੀਂ ਦਿੱਲੀ: ਰਾਤ 12 ਵਜੇ ਨੋਇਡਾ ਦੀ ਸੜਕ 'ਤੇ ਤੇਜ਼ ਰਫਤਾਰ ਨਾਲ ਦੌੜਦਾ 19 ਸਾਲਾ ਲੜਕਾ, ਜਿਸ ਦੇ ਹਰ ਕਦਮ ਪਿੱਛੇ ਆਪਣੀ ਮਾਂ ਦਾ ਇਲਾਜ ਫੌਜ 'ਚ ਭਰਤੀ ਹੋਣ ਦਾ ਮਕਸਦ ਹੈ। ਮੁੰਡੇ ਦਾ ਚਿਹਰਾ ਪਸੀਨੇ ਨਾਲ ਭਿੱਜਿਆ ਹੋਇਆ ਸੀ, ਪਰ ਚਿਹਰਾ ਚਮਕਦਾ ਰਿਹਾ। ਜਦੋਂ ਫਿਲਮ ਨਿਰਮਾਤਾ ਵਿਨੋਦ ਕਾਪਰੀ ਨੇ ਉਸ ਮੁੰਡੇ ਨੂੰ ਸੜਕ ਤੋਂ ਲੰਘਦੇ ਦੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਕਾਰ ਰਾਹੀਂ ਘਰ ਛੱਡਣ ਦੀ ਪੇਸ਼ਕਸ਼ ਕੀਤੀ, ਪਰ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਉਹ ਇਸ ਲਈ ਰਾਜ਼ੀ ਨਹੀਂ ਹੋਇਆ।
ਫੌਜ ਵਿੱਚ ਭਰਤੀ ਹੋਣ ਦਾ ਸੁਪਨਾ
ਦੱਸ ਦੇਈਏ ਕਿ 19 ਸਾਲਾ ਪ੍ਰਦੀਪ ਮਹਿਰਾ ਮੈਕਡੋਨਲਡ’ਜ਼ ਕੰਪਨੀ ਵਿੱਚ ਆਪਣੀ ਨੌਕਰੀ ਪੂਰੀ ਕਰਦਾ ਹੈ ਅਤੇ ਰੋਜ਼ਾਨਾ ਦੌੜਨ ਦਾ ਅਭਿਆਸ ਕਰਦਾ ਹੈ, ਕਿਉਂਕਿ ਉਸਦਾ ਸੁਪਨਾ ਫੌਜ ਵਿੱਚ ਭਰਤੀ ਹੋਣਾ ਹੈ। ਪ੍ਰਦੀਪ ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਵੱਡੇ ਭਰਾ ਨਾਲ ਨੋਇਡਾ ਵਿੱਚ ਰਹਿੰਦਾ ਹੈ। ਉਸਦੀ ਮਾਂ ਹਸਪਤਾਲ ਵਿੱਚ ਦਾਖਲ ਹੈ।
This is PURE GOLD❤️❤️
नोएडा की सड़क पर कल रात 12 बजे मुझे ये लड़का कंधे पर बैग टांगें बहुत तेज़ दौड़ता नज़र आया
मैंने सोचा
किसी परेशानी में होगा , लिफ़्ट देनी चाहिए
बार बार लिफ़्ट का ऑफ़र किया पर इसने मना कर दिया
वजह सुनेंगे तो आपको इस बच्चे से प्यार हो जाएगा ❤️😊 pic.twitter.com/kjBcLS5CQu
— Vinod Kapri (@vinodkapri) March 20, 2022
ਹਰ ਦਿਨ ਨੋਇਡਾ ਸੈਕਟਰ-16 ਤੋਂ ਬਰੌਲਾ ਤੱਕ 10 ਕਿਲੋਮੀਟਰ ਦਾ ਸਫ਼ਰ ਕਰਦਾ ਹੈ ਤੈਅ
ਪ੍ਰਦੀਪ ਨੇ ਕਾਪਰੀ ਨੂੰ ਦੱਸਿਆ ਕਿ ਉਹ ਕੰਪਨੀ ਵਿਚ ਨੌਕਰੀ ਤੋਂ ਬਾਅਦ ਘਰ ਨੂੰ ਭੱਜਦਾ ਹੈ, ਕਿਉਂਕਿ ਉਸ ਕੋਲ ਦੌੜਨ ਦੀ ਪ੍ਰੈਕਟਿਸ ਲਈ ਜ਼ਿਆਦਾ ਸਮਾਂ ਨਹੀਂ ਹੁੰਦਾ ਹੈ। ਪ੍ਰਦੀਪ, ਜੋ ਉੱਤਰਾਖੰਡ ਦਾ ਰਹਿਣ ਵਾਲਾ ਹੈ, ਨੇ ਕਿਹਾ ਕਿ ਉਸ ਨੂੰ ਆਪਣੇ ਭਰਾ ਲਈਸਵੇਰੇ ਅੱਠ ਵਜੇ ਉਠ ਕੇ ਖਾਣਾ ਤਿਆਰ ਕਰਨਾ ਪੈਂਦਾ ਹੈ। ਉਹ ਨੋਇਡਾ ਸੈਕਟਰ 16 ਤੋਂ ਬਰੌਲਾ ਸਥਿਤ ਆਪਣੇ ਘਰ ਤੱਕ ਰੋਜ਼ਾਨਾ ਦਸ ਕਿਲੋਮੀਟਰ ਦੌੜਦਾ ਹੈ।
ਪ੍ਰਦੀਪ ਨੇ ਕਿਹਾ- 'ਮੈਂ ਕੁਝ ਗਲਤ ਨਹੀਂ ਕਰ ਰਿਹਾ'
View this post on Instagram
ਕਾਪਰੀ ਨੇ ਮਹਿਰਾ ਨੂੰ ਦੱਸਿਆ ਕਿ ਜਲਦ ਹੀ ਉਸ ਦਾ ਵੀਡੀਓ ਵਾਇਰਲ ਹੋਣ ਵਾਲਾ ਹੈ। ਇਸ 'ਤੇ ਉਸਨੇ ਹੱਸਦੇ ਹੋਏ ਕਿਹਾ, ਮੈਨੂੰ ਕੌਣ ਪਛਾਣੇਗਾ, ਪਰ ਜੇਕਰ ਇਹ ਵਾਇਰਲ ਹੁੰਦਾ ਹੈ ਤਾਂ ਠੀਕ ਹੈ, ਮੈਂ ਕੁਝ ਗਲਤ ਨਹੀਂ ਕਰ ਰਿਹਾ। ਕਾਪਰੀ ਨੇ ਉਸ ਨੂੰ ਇਕੱਠੇ ਬੈਠ ਕੇ ਡਿਨਰ ਵੀ ਆਫਰ ਕੀਤਾ। ਉਸ ਨੇ ਕਿਹਾ ਕਿ ਜੇਕਰ ਉਹ ਉਨ੍ਹਾਂ ਨਾਲ ਡਿਨਰ ਕਰਨ ਜਾਂਦਾ ਹੈ ਤਾਂ ਉਸ ਦਾ ਭਰਾ ਭੁੱਖਾ ਰਹਿ ਜਾਵੇਗਾ। ਉਸਦਾ ਭਰਾ ਇੱਕ ਕੰਪਨੀ ਵਿੱਚ ਰਾਤ ਦੀ ਸ਼ਿਫਟ ਵਿੱਚ ਕੰਮ ਕਰਦਾ ਹੈ ਅਤੇ ਆਪਣੇ ਲਈ ਖਾਣਾ ਨਹੀਂ ਬਣਾ ਸਕਦਾ। ਇਸ 'ਤੇ ਕਾਪਰੀ ਨੇ ਪ੍ਰਦੀਪ ਦੀ ਕਾਫੀ ਤਾਰੀਫ ਕੀਤੀ ਅਤੇ ਅੱਗੇ ਵਧ ਗਏ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਨੌਜਵਾਨ ਦੇ ਜਜ਼ਬੇ ਨੂੰ ਲੋਕ ਸਲਾਮ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delhi, Inspiration, Noida, Viral, Viral video