HOME » NEWS » Life

ਅਮਿਤਾਭ ਬੱਚਨ ਨੇ ਬਾਲੀਵੁੱਡ 'ਚ ਪੂਰੇ ਕੀਤੇ 52 ਸਾਲ, 1969-2021 ਤੱਕ ਦੇ ਕਿਰਦਾਰਾਂ ਦੀ ਦਿਖਾਈ ਝਲਕ

News18 Punjabi | Trending Desk
Updated: May 31, 2021, 5:05 PM IST
share image
ਅਮਿਤਾਭ ਬੱਚਨ ਨੇ ਬਾਲੀਵੁੱਡ 'ਚ ਪੂਰੇ ਕੀਤੇ 52 ਸਾਲ, 1969-2021 ਤੱਕ ਦੇ ਕਿਰਦਾਰਾਂ ਦੀ ਦਿਖਾਈ ਝਲਕ
ਅਮਿਤਾਭ ਬੱਚਨ ਦੀ ਫਾਇਲ ਫੋਟੋ

  • Share this:
  • Facebook share img
  • Twitter share img
  • Linkedin share img
ਮੁੰਬਈ : ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1969 ਵਿੱਚ ਰਿਲੀਜ਼ ਹੋਈ ਫ਼ਿਲਮ ਸਾਤ ਹਿੰਦੁਸਤਾਨੀ ਨਾਲ ਕੀਤੀ ਸੀ। ਉਦੋਂ ਤੋਂ ਹੀ ਉਹ ਆਪਣੇ ਪ੍ਰਦਰਸ਼ਨ ਨਾਲ ਲੱਖਾਂ ਦਿਲਾਂ 'ਤੇ ਰਾਜ ਕਰ ਰਹੇ ਹਨ। ਅਮਿਤਾਭ ਬੱਚਨ ਦਾ ਅੱਜ ਬਾਲੀਵੁੱਡ ਨਾਲ ਰਿਸ਼ਤਾ ਹੋਰ ਗੂੜ੍ਹਾ ਹੋ ਗਿਆ ਹੈ। ਅਮਿਤਾਭ ਬੱਚਨ ਤੇ ਬਾਲੀਵੁੱਡ ਦਾ ਰਿਸ਼ਤਾ ਅੱਜ 52 ਸਾਲਾਂ ਦਾ ਹੋ ਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਇੱਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ। ਬਿੱਗ ਬੀ ਦੀ ਇਹ ਪੋਸਟ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਆਪਣੀ ਅਦਾਕਾਰੀ ਨਾਲ ਕਰੋੜਾਂ ਲੋਕਾਂ ਦੇ ਦਿਲ ਜਿੱਤਦੇ ਆ ਰਹੇ ਹਨ। ਉਨ੍ਹਾਂ ਦੇ ਕਈ ਡਾਇਲਾਗ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਮੂੰਹ ਜ਼ੁਬਾਨੀ ਯਾਦ ਹਨ। ਉਨ੍ਹਾਂ ਨੇ ਬਾਲੀਵੁੱਡ ਦੀ ਸ਼ੁਰੂਆਤ ਫ਼ਿਲਮ 'ਸਾਤ ਹਿੰਦੁਸਤਾਨੀ' ਨਾਲ ਕੀਤੀ ਸੀ ਅਤੇ ਹੁਣ ਤੱਕ ਉਹ ਆਪਣੀ ਬਿਹਤਰੀਨ ਅਦਾਕਾਰੀ ਨਾਲ ਹਰ ਕਿਰਦਾਰ ਵਿੱਚ ਜਾਨ ਪਾ ਦਿੰਦੇ ਹਨ। ਬਿੱਗ ਬੀ ਨੇ ਬਾਲੀਵੁੱਡ ਵਿੱਚ 52 ਸਾਲ ਪੂਰੇ ਕੀਤੇ ਹਨ। ਜਿਸ ਬਾਰੇ ਉਨ੍ਹਾਂ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ।

ਬਿੱਗ ਬੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਹਰ ਸਾਲ ਦੇ ਇੱਕ ਮੁੱਖ ਕਿਰਦਾਰ ਦੀ ਫ਼ੋਟੋ ਲਗਾਈ ਗਈ ਹੈ। ਪਹਿਲੀ ਫ਼ਿਲਮ ਸਾਤ ਹਿੰਦੁਸਤਾਨੀ ਤੋਂ ਲੈ ਕੇ ਇਸ ਸਾਲ ਰਿਲੀਜ਼ ਹੋਣ ਵਾਲੀ ਫ਼ਿਲਮ ਮੇਡੇ ਤੱਕ, ਹਰ ਕਿਰਦਾਰ ਦੀ ਫ਼ੋਟੋ ਅਮਿਤਾਭ ਬੱਚਨ ਦੀ ਇਸ ਪੋਸਟ ਵਿਚ ਦਿਖਾਈ ਗਈ ਹੈ। ਉਨ੍ਹਾਂ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਤੇ ਲਿਖਿਆ- '52 ਸਾਲ .. !!! ਗੁੱਡਨੈਸ .. ਏਫ ਮੋਸੈਸ ਇਸ ਸੰਗ੍ਰਿਹ ਲਈ ਧੰਨਵਾਦ ... ਅਜੇ ਵੀ ਹੈਰਾਨ ਹਾਂ ਕਿ ਇਹ ਸਭ ਕਿਵੇਂ ਹੋਇਆ।'
ਬਿਗ ਬੀ ਦੀ ਇਸ ਪੋਸਟ ਨੂੰ ਲੱਖਾਂ ਲੋਕਾਂ ਨੇ ਪਸੰਦ ਕੀਤਾ ਹੈ। ਨਾਲ ਹੀ, ਉਨ੍ਹਾਂ ਦੇ ਪ੍ਰਸ਼ੰਸਕ ਇਸ ਪੋਸਟ 'ਤੇ ਕੁਮੈਂਟ ਕਰ ਕੇ ਉਨ੍ਹਾਂ ਦੀ ਨੂੰ ਸ਼ੁੱਭਕਾਮਨਾਵਾਂ ਦੇ ਰਹੇ ਹਨ। ਲੋਕ ਵਧਾਈਆਂ ਦੇ ਰਹੇ ਹਨ ਤੇ ਉਨ੍ਹਾਂ ਨੂੰ ਹੋਰ ਨਵੇਂ-ਨਵੇਂ ਕਿਰਦਾਰਾਂ ਵਿਚ ਦੇਖਣ ਦੀ ਇੱਛਾ ਜ਼ਾਹਿਰ ਕਰ ਰਹੇ ਹਨ।

ਫ਼ਿਲਮ ਸਾਤ ਹਿੰਦੁਸਤਾਨੀ ਤੋਂ ਬਾਅਦ ਬਿੱਗ ਬੀ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ। ਅਮਿਤਾਭ ਬੱਚਨ ਨੂੰ ਫ਼ਿਲਮ ਪੀਕੂ, ਪਾ, ਬਲੈਕ ਤੇ ਅਗਨੀਪਥ ਲਈ ਰਾਸ਼ਟਰੀ ਪੁਰਸਕਾਰ, 15 ਫਿਲਮਫੇਅਰ ਐਵਾਰਡ, 4 ਆਈਫਾ ਐਵਾਰਡ, ਪਦਮ ਸ਼੍ਰੀ, ਪਦਮ ਭੂਸ਼ਣ, ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ। ਮਾਰਚ ਵਿਚ ਉਨ੍ਹਾਂ ਨੂੰ ਐਫਆਈਏਐਫ 2021 ਐਵਾਰਡ ਦਿੱਤਾ ਗਿਆ। ਨਿਰਦੇਸ਼ਕ ਕ੍ਰਿਸਟੋਫਰ ਨੋਲਨ ਅਤੇ ਮਾਰਟਿਨ ਸਕੋਸੀਜੀ ਦੁਆਰਾ ਅਮਿਤਾਭ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
Published by: Anuradha Shukla
First published: May 31, 2021, 3:44 PM IST
ਹੋਰ ਪੜ੍ਹੋ
ਅਗਲੀ ਖ਼ਬਰ