ਨਵੀਂ ਦਿੱਲੀ: 20 ਮਹੀਨਿਆਂ ਦੀ ਬੱਚੀ ਨੇ ਪੰਜ ਲੋਕਾਂ ਨੂੰ ਜ਼ਿੰਦਗੀ ਦਿੱਤੀ ਅਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ। ਇਸਦੇ ਨਾਲ ਹੀ ਧਨਿਸ਼ਠਾ ਸਭ ਤੋਂ ਛੋਟੀ ਉਮਰ ਦੇ ਅੰਗ ਦਾਨੀ ਵੀ ਬਣ ਗਈ। ਉਸ ਦਾ ਦਿਲ, ਜਿਗਰ, ਦੋਵੇਂ ਕਿਡਨੀ ਅਤੇ ਦੋਵੇਂ ਕੌਰਨੀਆ, ਸਰ ਗੰਗਾ ਰਾਮ ਹਸਪਤਾਲ ਵਿਚ ਪੰਜ ਮਰੀਜ਼ਾਂ ਵਿਚ ਲਗਾਈਆਂ ਗਈਆਂ ਸਨ।
ਦੱਸ ਦੇਈਏ ਕਿ 8 ਜਨਵਰੀ ਦੀ ਸ਼ਾਮ ਨੂੰ ਧਨੀਸ਼ਠਾ ਆਪਣੇ ਘਰ ਦੀ ਪਹਿਲੀ ਮੰਜ਼ਿਲ 'ਤੇ ਖੇਡਦੇ ਹੋਏ ਹੇਠਾਂ ਡਿੱਗ ਪਈ ਅਤੇ ਬੇਹੋਸ਼ ਹੋ ਗਈ, ਤੁਰੰਤ ਉਸ ਨੂੰ ਸਰ ਗੰਗਾ ਰਾਮ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। 11 ਜਨਵਰੀ ਨੂੰ ਡਾਕਟਰਾਂ ਨੇ ਬੱਚੇ ਨੂੰ ਦਿਮਾਗੀ ਮ੍ਰਿਤ ਘੋਸ਼ਿਤ ਕਰ ਦਿੱਤਾ, ਦਿਮਾਗ ਨੂੰ ਛੱਡ ਕੇ ਉਸਦੇ ਸਾਰੇ ਅੰਗ ਚੰਗੀ ਤਰ੍ਹਾਂ ਕੰਮ ਕਰ ਰਹੇ ਸਨ। ਦਿਲ ਦੁਖੀ ਹੋਣ ਦੇ ਬਾਵਜੂਦ ਬੱਚੇ ਦੇ ਮਾਪਿਆਂ ਸ੍ਰੀ ਅਸ਼ੀਸ਼ ਕੁਮਾਰ ਅਤੇ ਸ੍ਰੀਮਤੀ ਬਬੀਤਾ ਨੇ ਆਪਣੇ ਬੱਚੇ ਦੇ ਅੰਗਾਂ ਨੂੰ ਹਸਪਤਾਲ ਦੇ ਅਧਿਕਾਰੀਆਂ ਨੂੰ ਦਾਨ ਕਰਨ ਦੀ ਇੱਛਾ ਜ਼ਾਹਰ ਕੀਤੀ।
ਪਿਤਾ ਅਸ਼ੀਸ਼ ਕੁਮਾਰ ਦੇ ਅਨੁਸਾਰ, ‘ਅਸੀਂ ਬਹੁਤ ਸਾਰੇ ਮਰੀਜ਼ਾਂ ਨੂੰ ਵੇਖਿਆ ਜਿਨ੍ਹਾਂ ਨੂੰ ਹਸਪਤਾਲ ਵਿੱਚ ਹੁੰਦਿਆਂ ਅੰਗਾਂ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਹਾਲਾਂਕਿ ਅਸੀਂ ਆਪਣੀ ਬੱਚੀ ਨੂੰ ਗੁਆ ਚੁੱਕੇ ਹਾਂ, ਪਰ ਅਸੀਂ ਸੋਚਿਆ ਹੈ ਕਿ ਅੰਗ ਦਾਨ ਕਰਨ ਨਾਲ, ਇਸ ਦੇ ਅੰਗ ਸਿਰਫ ਮਰੀਜ਼ਾਂ ਵਿਚ ਹੀ ਨਹੀਂ ਰਹਿਣਗੇ, ਬਲਕਿ ਉਨ੍ਹਾਂ ਦੀ ਜ਼ਿੰਦਗੀ ਬਚਾਉਣ ਵਿਚ ਵੀ ਮਦਦਗਾਰ ਹੋਣਗੇ।
ਡਾ: ਡੀ.ਐੱਸ ਰਾਣਾ, ਚੇਅਰਮੈਨ (ਬੋਰਡ ਆਫ਼ ਮੈਨੇਜਮੈਂਟ), ਸਰ ਗੰਗਾ ਰਾਮ ਹਸਪਤਾਲ ਦੇ ਅਨੁਸਾਰ, 'ਪਰਿਵਾਰ ਦਾ ਇਹ ਨੇਕ ਕੰਮ ਸਚਮੁੱਚ ਪ੍ਰਸ਼ੰਸਾ ਯੋਗ ਹੈ ਅਤੇ ਦੂਜਿਆਂ ਨੂੰ ਪ੍ਰੇਰਣਾ ਦੇਣ ਯੋਗ ਹੈ। ਭਾਰਤ ਵਿਚ ਅੰਗ-ਦਾਨ ਦੀ ਦਰ ਸਭ ਤੋਂ ਘੱਟ ਹੈ। ਪ੍ਰਤੀ ਮਿਲੀਅਨ ਵਿਚ 0.26 ਦਰ ਨਾਲ ਹਰ ਸਾਲ ਔਸਤਨ 5 ਲੱਖ ਭਾਰਤੀ ਅੰਗਾਂ ਦੀ ਘਾਟ ਕਾਰਨ ਮਾਰੇ ਜਾਂਦੇ ਹਨ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Inspiration