31 ਮਾਰਚ ਤੱਕ ਸਕੀਮ, ਪੈਟਰੋਲ ਤੇ ਡੀਜ਼ਲ ਪਵਾਉਣ 'ਤੇ 20 ਫ਼ੀਸਦੀ ਦਾ ਕੈਸ਼ਬੈਕ, ਜਾਣੋ ਕਿਵੇਂ


Updated: March 13, 2019, 4:02 PM IST
31 ਮਾਰਚ ਤੱਕ ਸਕੀਮ, ਪੈਟਰੋਲ ਤੇ ਡੀਜ਼ਲ ਪਵਾਉਣ 'ਤੇ 20 ਫ਼ੀਸਦੀ ਦਾ ਕੈਸ਼ਬੈਕ, ਜਾਣੋ ਕਿਵੇਂ
31 ਮਾਰਚ ਤੱਕ ਸਕੀਮ, ਪੈਟਰੋਲ ਤੇ ਡੀਜ਼ਲ ਪਵਾਉਣ 'ਤੇ 20 ਫ਼ੀਸਦੀ ਦਾ ਕੈਸ਼ਬੈਕ, ਜਾਣੋ ਕਿਵੇਂ

Updated: March 13, 2019, 4:02 PM IST
ਮਹਿੰਗੇ ਪੈਟਰੋਲ ਜਾਂ ਡੀਜ਼ਲ 'ਤੇ ਫ਼ਾਇਦਾ ਲੈਣਾ ਚਾਹੁੰਦੇ ਹੋ ਤਾਂ ਭੀਮ ਯੂ. ਪੀ. ਆਈ. ਰਾਹੀਂ ਪੇਮੈਂਟ ਕਰ ਕੇ ਤੁਸੀਂ ਪੈਸੇ ਬਚਾ ਸਕਦੇ ਹੋ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ. ਪੀ. ਸੀ. ਐੱਲ.) ਦੇ ਪੰਪ 'ਤੇ ਕਿਸੇ ਵੀ ਬੈਂਕ ਦੀ ਯੂ. ਪੀ. ਆਈ. ਰਾਹੀਂ ਡਿਜੀਟਲ ਪੇਮੈਂਟ ਕਰਨ 'ਤੇ 20 ਫ਼ੀਸਦੀ ਦਾ ਕੈਸ਼ ਬੈਕ ਮਿਲ ਰਿਹਾ ਹੈ। ਹਾਲਾਂਕਿ ਇਹ ਵੱਧ ਤੋਂ ਵੱਧ 100 ਰੁਪਏ ਤਕ ਹੀ ਮਿਲੇਗਾ। ਇਹ ਪੇਸ਼ਕਸ਼ 31 ਮਾਰਚ 2019 ਤਕ ਹੀ ਉਪਲਬਧ ਹੈ।

ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਐੱਚ. ਪੀ. ਰੀ-ਫਿਊਲ ਐਪ ਡਾਊਨਲੋਡ ਕਰਨੀ ਹੋਵੇਗੀ। ਇਸ 'ਚ ਪੈਸੇ ਜਮ੍ਹਾ ਕਰਨ ਜਾਂ ਪਾਉਣ ਦੀ ਜ਼ਰੂਰਤ ਨਹੀਂ ਹੈ। ਐੱਚ. ਪੀ. ਪੈਟਰੋਲ ਪੰਪ 'ਤੇ ਸਿਰਫ਼ QR ਕੋਡ ਸਕੈਨ ਕਰਨਾ ਹੋਵੇਗਾ ਅਤੇ ਰਕਮ ਭਰ ਕੇ ਯੂ. ਪੀ. ਆਈ. ਰਾਹੀਂ ਭੁਗਤਾਨ ਕਰਨਾ ਹੋਵੇਗਾ।

ਇਸ ਦਾ ਫ਼ਾਇਦਾ ਲੈਣ ਲਈ ਘੱਟੋ-ਘੱਟੋ 50 ਰੁਪਏ ਦਾ ਤੇਲ ਪਵਾਉਣਾ ਜ਼ਰੂਰੀ ਹੈ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਮੁਤਾਬਿਕ, ਮਹੀਨੇ 'ਚ ਇੱਕ ਵਾਰ ਹੀ ਇਸ ਦਾ ਫ਼ਾਇਦਾ ਉਠਾਇਆ ਜਾ ਸਕਦਾ ਹੈ। ਜਿੰਨੇ ਰੁਪਏ ਦਾ ਤੁਸੀਂ ਪੈਟਰੋਲ ਜਾਂ ਡੀਜ਼ਲ ਲਉਗੇ ਉਸ ਦਾ 20 ਫ਼ੀਸਦੀ ਤੁਹਾਡੇ ਖਾਤੇ 'ਚ ਡਿਜੀਟਲ ਸਟੋਰ ਹੋ ਜਾਵੇਗਾ ਅਤੇ ਵੱਧ ਤੋਂ ਵੱਧ 100 ਰੁਪਏ ਹੀ ਕੈਸ਼ ਬੈਕ ਮਿਲੇਗਾ। 20 ਫ਼ੀਸਦੀ ਜਾਂ ਵੱਧ ਤੋਂ ਵੱਧ 100 ਰੁਪਏ ਦਾ ਡਿਜੀਟਲ ਕੈਸ਼ ਬੈਕ ਤੁਹਾਡੇ ਐੱਚ. ਪੀ. ਰੀ-ਫਿਊਲ ਵਾਲਿਟ 'ਚ ਜਮ੍ਹਾ ਕਰ ਦਿੱਤਾ ਜਾਵੇਗਾ।
First published: March 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...