ਵਟਸਐਪ (WhatsApp) ਨੇ ਆਪਣੇ ਯੂਜ਼ਰਸ ਲਈ ਜਲਦ ਹੀ ਤਿੰਨ ਨਵੇਂ ਪ੍ਰਾਈਵੇਸੀ ਫੀਚਰ ਲਿਆਉਣ ਦਾ ਐਲਾਨ ਕੀਤਾ ਹੈ। ਕੰਪਨੀ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਫੇਸਬੁੱਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਨਾਲ ਹੀ, ਟਵਿੱਟਰ 'ਤੇ ਵਟਸਐਪ (WhatsApp) ਦੀ ਅਧਿਕਾਰਤ ਪੋਸਟ ਤੋਂ ਪਤਾ ਲੱਗਾ ਹੈ ਕਿ ਵਟਸਐਪ (WhatsApp) 3 ਨਵੇਂ ਪ੍ਰਾਈਵੇਸੀ ਫੀਚਰ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਵਿਚ ‘Online Presence, Screenshot blocking for view once ਤੇ Leave Group Silently’ ਸ਼ਾਮਲ ਹੈ। ਆਓ ਜਾਣਦੇ ਹਾਂ ਇਨ੍ਹਾਂ ਤਿੰਨ ਵਿਸ਼ੇਸ਼ਤਾਵਾਂ ਬਾਰੇ…
Online Presence: ਵਟਸਐਪ (WhatsApp) ਇਸ ਮਹੀਨੇ ਇਕ ਅਜਿਹਾ ਫੀਚਰ ਲਿਆਉਣ ਜਾ ਰਿਹਾ ਹੈ ਜਿਸ 'ਚ ਯੂਜ਼ਰਸ ਨੂੰ ਇਹ ਤੈਅ ਕਰਨ ਦਾ ਅਧਿਕਾਰ ਹੋਵੇਗਾ ਕਿ ਉਨ੍ਹਾਂ ਨੂੰ ਆਨਲਾਈਨ ਕੌਣ ਦੇਖ ਸਕਦਾ ਹੈ, ਯਾਨੀ ਹੁਣ ਯੂਜ਼ਰਸ ਵੱਖ-ਵੱਖ ਲੋਕਾਂ ਲਈ ਸੈੱਟ ਕਰ ਸਕਣਗੇ ਜੋ ਉਨ੍ਹਾਂ ਨੂੰ ਆਨਲਾਈਨ ਦੇਖ ਸਕਣਗੇ।
Screenshot Blocking For View Once : WhatsApp ਨੇ ਹਾਲ ਹੀ ਵਿੱਚ 'ਵਿਊ ਵਨਸ ਮੈਸੇਜ' ਫੀਚਰ ਪੇਸ਼ ਕੀਤਾ ਹੈ, ਜਿਸ ਰਾਹੀਂ ਮੈਸੇਜ ਨੂੰ ਸਿਰਫ਼ ਇੱਕ ਵਾਰ ਪੜ੍ਹਿਆ ਜਾ ਸਕਦਾ ਹੈ ਅਤੇ ਉਸ ਤੋਂ ਬਾਅਦ ਇਹ ਆਪਣੇ ਆਪ ਗਾਇਬ ਹੋ ਜਾਂਦਾ ਹੈ। ਇਸ ਤਰ੍ਹਾਂ, ਉਪਭੋਗਤਾਵਾਂ ਨੂੰ ਇਹ ਵਿਕਲਪ ਮਿਲਦਾ ਹੈ ਕਿ ਕੋਈ ਵੀ ਉਨ੍ਹਾਂ ਦੇ ਭੇਜੇ ਗਏ ਸੰਦੇਸ਼ਾਂ ਦਾ ਡਿਜੀਟਲ ਹੋਏ ਮੈਸੇਜ ਦਾ ਰਿਕਾਰਡ ਨਹੀਂ ਰੱਖ ਸਕਦਾ ਹੈ। ਪਰ ਅਜਿਹੇ ਸੰਦੇਸ਼ਾਂ ਦੇ ਸਕਰੀਨਸ਼ਾਟ ਲੈਣ ਦੀਆਂ ਕੁਝ ਸ਼ਿਕਾਇਤਾਂ ਮਿਲਣ ਤੋਂ ਬਾਅਦ, ਵਟਸਐਪ (WhatsApp) ਨੇ ਹੁਣ ਇਸ ਨੂੰ ਸੁਧਾਰਨ ਲਈ ਇੱਕ ਨਵਾਂ ਫੀਚਰ ਲਿਆਉਣ ਦੀ ਤਿਆਰੀ ਕੀਤੀ ਹੈ। ਫੇਸਬੁੱਕ ਨੇ ਕਿਹਾ ਹੈ ਕਿ ਵਟਸਐਪ (WhatsApp) ਹੁਣ ਵਾਧੂ ਸੁਰੱਖਿਆ ਲਈ ਵਿਊ ਵਨਸ ਮੈਸੇਜ ਦੇ ਸਕ੍ਰੀਨਸ਼ੌਟਸ ਨੂੰ ਰੋਕਣ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਫਿਲਹਾਲ ਟੈਸਟਿੰਗ ਚੱਲ ਰਹੀ ਹੈ ਅਤੇ ਜਲਦੀ ਹੀ ਯੂਜ਼ਰਸ ਲਈ ਪੇਸ਼ ਕੀਤਾ ਜਾਵੇਗਾ।
Leave Group Silently: ਜ਼ੁਕਰਬਰਗ ਨੇ ਇਸ ਮਹੀਨੇ ਕਿਹਾ ਸੀ ਕਿ ਉਹ ਇੱਕ ਪ੍ਰਾਈਵੇਸੀ ਫੀਚਰ ਨੂੰ ਰੋਲ ਆਊਟ ਕਰ ਰਹੇ ਹਨ ਹੈ ਜੋ ਗਰੁੱਪ ਚੈਟ ਵਿੱਚ ਸ਼ਾਮਲ ਉਪਭੋਗਤਾਵਾਂ ਨੂੰ ਬਿਨਾਂ ਜਾਣੂ ਹੋਏ ਗਰੁੱਪ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦੇਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਕੋਈ ਗਰੁੱਪ ਛੱਡਦੇ ਹੋ ਤਾਂ ਕਿਸੇ ਨੂੰ ਵੀ ਸੂਚਨਾ ਨਹੀਂ ਮਿਲੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tech News, Tech updates, Technology, Whatsapp, Whatsapp Account, WhatsApp Features