Home /News /lifestyle /

ਚੰਡੀਗੜ੍ਹ ਦੇ ਇਨ੍ਹਾਂ ਦੋਸਤਾਂ ਨੇ ਕਾਇਮ ਕੀਤੀ ਮਿਸਾਲ, 60 ਦੀ ਉਮਰ 'ਚ ਪੂਰਾ ਕੀਤਾ 4,500 ਕਿੱਲੋ ਮੀਟਰ ਦਾ ਰੋਡ ਟ੍ਰਿਪ

ਚੰਡੀਗੜ੍ਹ ਦੇ ਇਨ੍ਹਾਂ ਦੋਸਤਾਂ ਨੇ ਕਾਇਮ ਕੀਤੀ ਮਿਸਾਲ, 60 ਦੀ ਉਮਰ 'ਚ ਪੂਰਾ ਕੀਤਾ 4,500 ਕਿੱਲੋ ਮੀਟਰ ਦਾ ਰੋਡ ਟ੍ਰਿਪ

 • Share this:

  ਬਾਲੀਵੁੱਡ ਦੀਆਂ ਫ਼ਿਲਮਾਂ ਨੇ ਸ਼ੁਰੂ ਤੋਂ ਹੀ ਦੋਸਤੀ ਤੇ ਰੋਡ ਟ੍ਰਿਪ ਨੂੰ ਲੈ ਕੇ ਅਜਿਹਾ ਕਰੇਜ਼ ਸਾਡੇ ਨੌਜਵਾਨਾਂ ਚ ਪੈਦਾ ਕੀਤਾ ਹੈ ਕਿ ਹਰ ਕੋਈ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰ ਰੋਡ ਟ੍ਰਿਪ ਜ਼ਰੂਰ ਕਰਨਾ ਚਾਹੁੰਦਾ ਹੈ। ਦਿਲ ਚਾਹਤਾ ਹੈ, ਜ਼ਿੰਦਗੀ ਨਾ ਮਿਲੇਗੀ ਦੋਬਾਰਾ, ਜਬ ਵੀ ਮੇਟ, ਤਮਾਸ਼ਾ ਵਰਗੀਆਂ ਫ਼ਿਲਮਾਂ ਨਾ ਸਿਰਫ਼ ਸੱਚੇ ਪਿਆਰ ਤੇ ਦੋਸਤੀ ਨੂੰ ਦਰਸਾਉਂਦੀ ਨੇ ਪਰ ਨਾਲ ਹੀ ਟਰੈਵਲ ਕਰਨ ਦੀ ਇੱਛਾ ਵੀ ਤੁਹਾਡੇ ਮਨ ਚ ਪੈਦਾ ਕਰਦੀਆਂ ਹਨ।ਹਮੇਸ਼ਾ ਦਰਸਾਇਆ ਜਾਂਦਾ ਹੈ ਕਿ ਟ੍ਰੈਵਲਿੰਗ ਕਰਨ ਨਾਲ ਅਸੀਂ ਖ਼ੁਦ ਨੂੰ ਹੋਰ ਕਰੀਬ ਤੋਂ ਸਮਝ ਪਾਉਂਦੇ ਹਾਂ। ਸ਼ਾਇਦ ਇਹੀ ਆਈਡੀਆ ਬਾਲੀਵੁੱਡ ਫ਼ਿਲਮਾਂ ਨੇ ਅਪਣਾ ਲਿਆ ਹੈ ਜਿਸ ਚ ਤਿੰਨ ਦੋਸਤ ਫ਼ੋਨ 'ਤੇ ਰੋਡ ਟ੍ਰਿਪ ਦਾ ਪਲਾਨ ਬਣਾ ਲੈਂਦੇ ਹਨ ਤੇ ਇੱਕ ਮਸਤੀ ਭਰੇ ਸਫ਼ਰ ਵੱਲ ਤੁਰ ਪੈਂਦੇ ਹਨ।ਅਜਿਹੀਆਂ ਫ਼ਿਲਮਾਂ ਤੋਂ ਪ੍ਰੇਰਿਤ ਹੋ ਕੇ ਚੰਡੀਗੜ੍ਹ ਦੇ ਤਿੰਨ ਦੋਸਤਾਂ ਨੇ 4500 ਕਿੱਲੋ ਮੀਟਰ ਲੰਬਾ ਰੋਡ ਟ੍ਰਿਪ ਪਲੈਨ ਕਰਨ ਲਿਆ। ਇਹ ਕੋਈ ਨੌਜਵਾਨ ਨਹੀਂ ਬਲਕਿ 60 ਸਾਲ ਦੀ ਉਮਰ ਪਾਰ ਚੁੱਕੇ ਤਿੰਨ ਦੋਸਤ ਹਨ, ਇਨ੍ਹਾਂ ਦਾ ਨਾਂ ਰੌਬਿਨ ਨਕਾਈ, ਉਸ ਦੀ ਪਤਨੀ ਅੰਮ੍ਰਿਤਾ ਤੇ ਨਾਲ ਉਨ੍ਹਾਂ ਦੀ ਦੋਸਤ ਊਸ਼ਾ ਹੁੱਡਾ ਹੈ। ਇਹ ਤਿੰਨੋ ਕੋਰੋਨਾ ਤੇ ਲੋਕਡਾਊਨ ਕਰਕੇ ਘਰ ਰਹਿ ਰਹਿ ਕੇ ਬੋਰ ਹੋ ਗਏ ਸਨ , ਇਸ ਕਰਕੇ ਉਨ੍ਹਾਂ ਨੇ ਇਹ ਰੋਡ ਟ੍ਰਿਪ ਪਲੈਨ ਕੀਤੀ।

  ਅਜੀਬ ਗੱਲ ਇਹ ਹੈ ਕਿ ਸਾਡੇ ਨੌਜਵਾਨ ਜਿੱਥੇ ਪਲਾਨ ਬਣਾਉਂਦੇ ਰਹਿ ਜਾਂਦੇ ਹਨ, ਉੱਥੇ ਹੀ ਇਨ੍ਹਾਂ ਤਿੰਨਾਂ ਨੇ ਪਲਾਨ ਬਣਾਇਆ ਵੀ ਤੇ ਉਸ 'ਤੇ ਅੜੇ ਵੀ ਰਹੇ ਤੇ ਇਸ ਟ੍ਰਿਪ ਨੂੰ ਪੂਰਾ ਵੀ ਕੀਤਾ।ਆਪਣੇ ਸਫ਼ਰ ਬਾਰੇ ਦੱਸਦਿਆਂ ਰੌਬਿਨ ਨੇ ਕਿਹਾ ਕਿ ਉਨ੍ਹਾਂ ਨੇ ਅੰਡੇਮਾਨ ਲਈ ਉਡਾਣ ਭਰਨ ਤੋਂ ਪਹਿਲਾਂ ਉਦੇਪੁਰ, ਮੁੰਬਈ, ਗਣਪਤੀਪੁਲੇ, ਪੰਜੀਮ, ਹੰਪੀ, ਬੰਗਲੁਰੂ ਅਤੇ ਚੇਨਈ ਦਾ ਸਫ਼ਰ ਕੀਤਾ। ਆਪਣੀ ਵਾਪਸੀ ਦੀ ਯਾਤਰਾ 'ਤੇ, ਉਹ ਪੁਡੂਚੇਰੀ' ਰੁਕ ਗਏ। ਰੋਡ ਟ੍ਰਿਪ ਆਸਾਨ ਨਹੀਂ ਸੀ, ਭਾਵੇਂ ਕਿ ਬਹੁਤ ਸਾਰੀਆਂ ਥਾਵਾਂ 'ਤੇ ਸੜਕਾਂ ਠੀਕ-ਠਾਕ ਹੁੰਦੀਆਂ ਹਨ ਪਰ ਕਈ ਜਗ੍ਹਾ ਸੜਕਾਂ ਦੀ ਹਾਲਤ ਬਹੁਤ ਖ਼ਰਾਬ ਸੀ।

  ਅੰਡੇਮਾਨ ਵਿਚ ਆਪਣੇ ਡਰਾਈਵਿੰਗ ਤਜਰਬੇ ਬਾਰੇ ਗੱਲ ਕਰਦਿਆਂ ਰੌਬਿਨ ਨੇ ਕਿਹਾ ਕਿ ਸਾਨੂੰ ਹਮੇਸ਼ਾ ਅਣਜਾਣ ਰਸਤਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਰੌਬਿਨ ਨੇ ਕਿਹਾ ਕਿ ਉਸ ਨੇ ਦੋਸਤਾਂ ਨਾਲ ਰਹਿੰਦੇ ਹੋਏ ਜੋ ਵੀ ਹਾਲਤਾਂ ਦਾ ਸਾਹਮਣਾ ਕੀਤਾ ਉਹ ਸਭ ਉਸ ਦੀ ਜ਼ਿੰਦਗੀ ਦੇ ਬਿਹਤਰੀਨ ਪਲਾਂ 'ਚੋਂ ਇੱਕ ਹਨ। ਉਸ ਨੇ ਦੱਸਿਆ ਕਿ ਉਨ੍ਹਾਂ ਤਿੰਨਾਂ ਦੀ ਦੋਸਤੀ ਕਾਲਜ ਸਮੇਂ ਤੋਂ ਹੀ ਹੈ। ਉਹ ਉਸ ਦੌਰ ਦੇ ਦੋਸਤ ਹਨ ਜਦੋਂ ਬੌਬ ਡਿਲਨ ਅਤੇ ਵੁੱਡਸਟਾਕ ਦਾ ਜ਼ਮਾਨਾ ਹੁੰਦਾ ਸੀ, ਮਤਲਬ ਕਿ 70 ਦੇ ਦਹਾਕੇ ਤੋਂ ਤਿੰਨੋ ਦੋਸਤ ਹਨ। ਤਿੰਨਾਂ ਦੀ ਦੋਸਤੀ ਸਭ ਲਈ ਮਿਸਾਲ ਹੈ ਤੇ ਇਹ ਵੀ ਦੱਸਦੀ ਹੈ ਕਿ ਟਰੈਵਲ ਕਰਨ ਦੀ ਇੱਛਾ ਸਮੇਂ ਦੇ ਨਾਲ ਘਟਦੀ ਨਹੀਂ ਬਲਕਿ ਵਧਦੀ ਹੈ।

  Published by:Anuradha Shukla
  First published:

  Tags: Furever Friends, Travel