HOME » NEWS » Life

 Renault ਦੇ ਰਹੀ ਹੈ ਕਾਰਾਂ ‘ਤੇ 3 ਲੱਖ ਦੀ ਛੋਟ, 30 ਨਵੰਬਰ ਆਖਰੀ ਤਰੀਕ

News18 Punjab
Updated: November 23, 2019, 6:35 PM IST
 Renault ਦੇ ਰਹੀ ਹੈ ਕਾਰਾਂ ‘ਤੇ 3 ਲੱਖ ਦੀ ਛੋਟ, 30 ਨਵੰਬਰ ਆਖਰੀ ਤਰੀਕ
 Renault ਦੇ ਰਹੀ ਹੈ ਕਾਰਾਂ ‘ਤੇ 3 ਲੱਖ ਦੀ ਛੋਟ, 30 ਨਵੰਬਰ ਆਖਰੀ ਤਰੀਕ

ਡਸਟਰ ਉਤੇ 1.25 ਲੱਖ ਦਾ ਲਾਭ ਮਿਲ ਦੇ ਰਹੀ ਹੈ, ਉਥੇ ਵਾਧੂ ਲਾਭ ਵਜੋਂ 10 ਹਜ਼ਾਰ ਰੁਪਏ ਤੱਕ ਕੈਸ਼ ਜਾਂ 20 ਹਜ਼ਾਰ ਰੁਪਏ ਦਾ ਐਕਸਚੇਂਜ ਆਫਰ ਦਿੱਤਾ ਜਾਵੇਗਾ। ਕਵਿਡ ਉਤੇ ਵੀ 50 ਹਜ਼ਾਰ ਰੁਪਏ ਦਾ ਲਾਇਲਟੀ ਲਾਭ ਵੀ ਮਿਲ ਰਿਹਾ ਹੈ।

  • Share this:
ਰੇਨਾ ਇੰਡੀਆ (Renault India) ਆਪਣੀ ਕਾਰਾਂ ਉਤੇ ਹਰ ਤਰ੍ਹਾਂ ਦੇ ਲਾਭ ਦੇ ਰਹੀ ਹਨ। ਕੰਪਨੀ ਵੱਲੋਂ ਇਹ ਆਫਰ 30 ਨਵੰਬਰ ਤੱਕ ਦਿੱਤੇ ਜਾਣਗੇ। ਗਾਹਕਾਂ ਨੂੰ ਡਸਟਰ (Duster), ਕਵਿਡ (Kwid) ਅਤੇ ਕੈਪਚਰ (Capture) ਜਿਹੀਆਂ ਗੱਡੀਆਂ ਉਤੇ ਮਿਲ ਰਿਹਾ ਹੈ। ਡਸਟਰ ਉਤੇ 1.25 ਲੱਖ ਦਾ ਲਾਭ ਮਿਲ ਦੇ ਰਹੀ ਹੈ, ਉਥੇ ਵਾਧੂ ਲਾਭ ਵਜੋਂ 10 ਹਜ਼ਾਰ ਰੁਪਏ ਤੱਕ ਕੈਸ਼ ਜਾਂ 20 ਹਜ਼ਾਰ ਰੁਪਏ ਦਾ ਐਕਸਚੇਂਜ ਆਫਰ ਦਿੱਤਾ ਜਾਵੇਗਾ। ਕਵਿਡ ਉਤੇ ਵੀ 50 ਹਜ਼ਾਰ ਰੁਪਏ ਦਾ ਲਾਇਲਟੀ ਲਾਭ ਵੀ ਮਿਲ ਰਿਹਾ ਹੈ। ਇਸ ਦੇ ਨਾਲ ਚਾਰ ਸਾਲਾਂ ਲਈ ਇਕ ਲੱਖ ਕਿਲੋਮੀਟਰ ਦੀ ਵਾਰੰਟੀ ਵੀ ਮਿਲੇਗੀ। ਇਨ੍ਹਾਂ ਸਾਰੀਆਂ ਕਾਰਾਂ ਵਿਚ ਸਭ ਤੋਂ ਵੱਡਾ ਡਿਸਕਾਊਂਟ ਕੈਪਚਰ ਉਤੇ ਮਿਲ ਰਿਹਾ ਹੈ। ਰੈਨਾ ਕੈਪਚਰ ਉਤੇ 3 ਲੱਖ ਰੁਪਏ ਦਾ ਡਿਸਕਾਊਂਟ ਉਪਲਬਧ ਹੈ। ਇਸ ਤੋਂ ਇਲਾਵਾ 5 ਹਜ਼ਾਰ ਰੁਪਏ ਦਾ ਕਾਰਪੋਰੇਟ ਡਿਸਕਾਊਂਟ ਵੀ ਉਪਲਬਧ ਹੈ।

ਦੱਸਣਯੋਗ ਹੈ ਕਿ ਰੈਨਾ ਕੈਪਚਰ ਦੀ ਪੈਟਰੋਲ ਵੈਰੀਐਂਟ ਦੀ ਸ਼ੁਰੂਆਤੀ ਕੀਮਤ 9.49 ਲੱਖ ਰੁਪਏ ਹੈ ਜੋ 11.99 ਲੱਖ ਰੁਪਏ ਤੱਕ ਜਾਂਦੀ ਹੈ। ਕੈਪਚਰ ਦੇ ਡੀਜ਼ਲ ਵੈਰੀਐਂਟ ਦੀ ਕੀਮਤ 10.49 ਲੱਖ ਰੁਪਏ ਤੋਂ ਸ਼ੁਰੂ ਹੋ ਕੇ 12.99 ਲੱਖ ਰੁਪਏ ਤੱਕ ਹੈ (ਦਿੱਲੀ ਐਕਸ ਸ਼ੋਰੂਮ ਕੀਮਤ)। ਹਾਲਾਂਕਿ ਵੈਰੀਐਂਟਸ ਦੇ ਹਿਸਾਬ ਨਾਲ ਇਸਦੀ ਕੀਮਤਾਂ ਵਿਚ ਬਦਲਾਅ ਹੋ ਸਕਦਾ ਹੈ।

Loading...
3 ਲੱਖ ਦੀ ਛੋਟ ਨੂੰ ਧਿਆਨ ਵਿੱਚ ਰੱਖਦਿਆਂ ਕੈਪਚਰ ਕਾਫ਼ੀ ਲਾਭਦਾਇਕ ਸੌਦਾ ਹੈ। ਇਹ ਕਾਰ ਵੀ ਬਹੁਤ ਵਧੀਆ ਹੈ। ਪਰ ਇਹ ਸਾਰੇ ਲਾਭ ਸਿਰਫ 30 ਨਵੰਬਰ ਤੱਕ ਉਪਲਬਧ ਹਨ।
First published: November 23, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...