ਹਵਾ ਨੂੰ ਠੰਡਾ ਕਰਨ ਲਈ ਜ਼ਿਆਦਾਤਰ ਘਰਾਂ ਵਿੱਚ ਛੱਤ ਵਾਲੇ ਪੱਖਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਤੁਹਾਡੇ ਵਿੱਚੋਂ ਜ਼ਿਆਦਾਤਰ ਫੈਨ ਤੋਂ ਜਾਣੂ ਹੋਣਗੇ। ਪਰ ਕੀ ਤੁਸੀਂ ਕਦੇ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਵਿੱਚ ਸਿਰਫ਼ ਤਿੰਨ ਬਲੇਡ ਕਿਉਂ ਹੁੰਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਸਿਰਫ ਤਿੰਨ ਬਲੇਡ ਵਾਲੇ ਪੱਖੇ ਨਹੀਂ ਹੁੰਦੇ ਹਨ। ਕਈ ਘਰਾਂ ਵਿੱਚ ਤੁਸੀਂ 4 ਬਲੇਡ ਵਾਲੇ ਪੱਖੇ ਵੀ ਵੇਖੇ ਹੋਣਗੇ, ਪਰ ਲੋਕਾਂ ਵਿੱਚ ਇੱਕ ਆਮ ਗਲਤ ਧਾਰਨਾ ਇਹ ਹੈ ਕਿ ਛੱਤ ਵਾਲੇ ਪੱਖੇ ਵਿੱਚ ਜਿੰਨੇ ਜ਼ਿਆਦਾ ਬਲੇਡ ਹੁੰਦੇ ਹਨ, ਹਵਾ ਦਾ ਸੰਚਾਰ ਓਨਾ ਹੀ ਵਧੀਆ ਹੁੰਦਾ ਹੈ। ਹਾਲਾਂਕਿ, ਇਹ ਹਮੇਸ਼ਾ ਸੱਚ ਨਹੀਂ ਹੁੰਦਾ। ਵੈਸੇ ਠੰਡੇ ਦੇਸ਼ਾਂ 'ਚ ਜ਼ਿਆਦਾਤਰ 4 ਬਲੇਡ ਵਾਲੇ ਪੱਖੇ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਦੇ ਪਿੱਛੇ ਵਿਗਿਆਨ ਕੰਮ ਕਰਦਾ ਹੈ। ਜ਼ਿਆਦਾਤਰ ਉਦਯੋਗਿਕ ਆਕਾਰ ਦੇ ਛੱਤ ਵਾਲੇ ਪੱਖਿਆਂ ਵਿੱਚ ਸਿਰਫ਼ ਦੋ ਤੋਂ ਤਿੰਨ ਬਲੇਡ ਹੁੰਦੇ ਹਨ। ਘੱਟ ਬਲੇਡ ਰਵਾਇਤੀ ਮੋਟਰਾਂ 'ਤੇ ਘੱਟ ਦਬਾਅ ਪਾਉਂਦੇ ਹਨ ਅਤੇ ਵਧੇਰੇ ਸ਼ਕਤੀਸ਼ਾਲੀ ਹਵਾ ਦਾ ਪ੍ਰਵਾਹ ਬਣਾਉਂਦੇ ਹਨ।
ਹੁਣ ਅਸੀਂ ਇਹ ਤਾਂ ਜਾਣਦੇ ਹਾਂ ਕਿ ਘੱਟ ਬਲੇਡ ਮੋਟਰ ਉੱਤੇ ਘੱਟ ਦਬਾਅ ਬਣਾਉਂਦੇ ਹਨ ਪਰ ਫਿਰ ਵੀ ਲੋਕਾਂ ਦਾ ਵਿਸ਼ਵਾਸ ਤਿੰਨ ਬਲੇਡ ਜਾਂ ਚਾਰ ਬਲਡ ਵਾਲੇ ਪੱਖਿਆਂ ਉੱਤੇ ਕਿਉਂ ਬਣਿਆ ਹੋਇਆ ਹੈ। ਤਿੰਨ-ਬਲੇਡ ਛੱਤ ਵਾਲੇ ਪੱਖੇ ਹੋਰ ਛੱਤ ਵਾਲੇ ਪੱਖਿਆਂ ਨਾਲੋਂ ਚੌੜੇ ਅਤੇ ਜ਼ਿਆਦਾ ਹਲਕੇ ਹੁੰਦੇ ਹਨ। ਹਵਾ ਦੀ ਗਤੀ ਸ਼ਾਨਦਾਰ ਹੁੰਦੀ ਹੈ, ਅਤੇ ਉਹ ਘੱਟ ਬਿਜਲੀ ਦੀ ਖਪਤ ਕਰਦੇ ਹਨ। ਜਦੋਂ ਕਿ 4-5 ਬਲੇਡ ਛੱਤ ਵਾਲੇ ਪੱਖੇ 3-ਬਲੇਡ ਪੱਖਿਆਂ ਨਾਲੋਂ ਭਾਰੀ ਹੁੰਦੇ ਹਨ ਅਤੇ 3-ਬਲੇਡ ਵਾਲੇ ਪੱਖਿਆਂ ਤੋਂ ਵੱਧ ਪਾਵਰ ਦੀ ਖਪਤ ਕਰਦੇ ਹਨ। 3 ਬਲੇਡਾਂ ਵਾਲੇ ਪੱਖੇ ਸਸਤੇ ਹੁੰਦੇ ਹਨ ਤੇ ਦਿਖ ਵਿੱਚ ਵੀ ਕਾਫੀ ਸਰਲ ਹੁੰਦੇ ਹਨ ਤੇ ਇਨ੍ਹਾਂ ਦੀ ਰਫਤਾਰ ਤੇਜ਼ ਹੁੰਦੀ ਹੈ। ਪਰ ਇਨ੍ਹਾਂ ਦਾ ਨੁਕਸਾਨ ਇਹ ਹੈ ਕਿ ਕੁੱਝ 3 ਬਲੇਡ ਵਾਲੇ ਪੱਖੇ ਬਹੁਤ ਸ਼ੋਰ ਕਰਦੇ ਹਨ। ਇਹ ਵਾਤਾਅਨੁਕੂਲਿਤ ਕਮਰਿਆਂ ਵਿੱਚ ਸਹੀ ਤਰ੍ਹਾਂ ਵਰਤੇ ਨਹੀਂ ਜਾ ਸਕਦੇ।
ਉੱਥੇ ਹੀ ਜੇ 4 ਜਾਂ ਵੱਧ ਬਲੇਡਾਂ ਵਾਲੇ ਪੱਖੇ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਸ਼ੋਰ ਘੱਟ ਹੁੰਦਾ ਹੈ। ਇਹ ਏਅਰਕੰਡੀਸ਼ਨਡ ਕਮਰਿਆਂ 'ਚ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ। ਡਿਜ਼ਾਈਨ ਅਤੇ ਲੁੱਕ ਦੇ ਲਿਹਾਜ਼ ਨਾਲ ਇਹ ਦਿੱਖ 'ਚ ਜ਼ਿਆਦਾ ਸਟਾਈਲਿਸ਼ ਹੁੰਦੇ ਹਨ। ਪਰ ਇਨ੍ਹਾਂ ਦੀ ਰਫਤਾਰ ਘੱਟ ਹੁੰਦੀ ਹੈ। ਇਸ ਦਾ ਮੋਟਰ ਉੱਤੇ ਜ਼ਿਆਦਾ ਦਬਾਅ ਬਣਦਾ ਹੈ ਤੇ ਇਹ ਕਾਫੀ ਮਹਿੰਗੇ ਵੀ ਹੁੰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tech News, Tech news update, Tech updates, Technology