ਸਿੰਗਾਪੁਰ ਵਿੱਚ ਇੱਕ ਐਵਾਰਡ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਐਵਾਰਡ ਸ਼ੋਅ ਵਿੱਚ ਏਸ਼ੀਆ ਦੇ 50 ਸਰਵੋਤਮ ਰੈਸਟੋਰੈਂਟਾਂ ਨੂੰ ਚੁਣਿਆ ਗਿਆ ਹੈ। ਇਸ ਸੂਚੀ 'ਚ ਬੈਂਕਾਕ ਦਾ ਦਬਦਬਾ ਬਣਿਆ ਰਿਹਾ ਤੇ ਭਾਰਤ ਦਾ ਪ੍ਰਦਰਸ਼ਨ ਇੰਨਾ ਜ਼ਿਆਦਾ ਨਹੀਂ ਰਿਹਾ। ਵੈਸੇ ਤਾਂ ਬੈਂਕਾਕ ਸਟ੍ਰੀਟ ਫੂਡਜ਼ ਲਈ ਮਸ਼ਹੂਰ ਹੈ ਪਰ ਇੱਥੇ ਕਈ ਰੈਸਟੋਰੈਂਟ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਅਜਿਹੇ 'ਚ ਅਲੱਗ ਅਲੱਗ ਦੇਸ਼ਾਂ ਦੇਸ਼ਾਂ ਦੇ ਕਈ ਰੈਸਟੋਰੈਂਟ ਇਸ ਲਿਸਟ 'ਚ ਸ਼ਾਮਲ ਹਨ। ਹਾਲਾਂਕਿ ਸਿੰਗਾਪੁਰ ਦਾ ਦਬਦਬਾ ਵੀ ਇਸ ਲਿਸਟ ਵਿੱਚ ਦੇਖਣ ਨੂੰ ਮਿਲਿਆ ਹੈ। ਜੇਕਰ ਭਾਰਤ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਪ੍ਰਦਰਸ਼ਨ ਥੋੜ੍ਹਾ ਨਿਰਾਸ਼ਾਜਨਕ ਹੈ।
ਇਸ ਸਾਲ, ਮੁੰਬਈ ਦਾ ਫਾਈਨ ਡਾਇਨਿੰਗ ਰੈਸਟੋਰੈਂਟ Masque ਜੋ ਪਿਛਲੇ ਸਾਲ 21ਵੇਂ ਸਥਾਨ ਉੱਤੇ ਸੀ, ਇਸ ਵਾਰ ਇਹ 16ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਇਹ 32ਵੇਂ ਸਥਾਨ 'ਤੇ ਸੀ। ਦਿੱਲੀ ਦੇ ਇੰਡੀਅਨ ਐਕਸੈਂਟ ਨੇ ਵੀ ਪਿਛਲੇ ਸਾਲ ਦੇ 22ਵੇਂ ਸਥਾਨ ਤੋਂ ਬੜ੍ਹਤ ਕਾਇਮ ਕਰਦੇ ਹੋਏ 19ਵਾਂ ਸਥਾਨ ਹਾਸਲ ਕੀਤਾ ਹੈ। ਸੂਚੀ ਦੀ ਗੱਲ ਕਰੀਏ ਤਾਂ ਥਾਈਲੈਂਡ ਅਤੇ ਜਾਪਾਨ ਦੇ 5 ਰੈਸਟੋਰੈਂਟ ਟਾਪ 5 ਵਿੱਚ ਮੌਜੂਦ ਹਨ। 6ਵੇਂ ਨੰਬਰ 'ਤੇ ਸਿੰਗਾਪੁਰ ਦਾ ਰੈਸਟੋਰੈਂਟ ਹੈ, ਜਿਸ ਤੋਂ ਬਾਅਦ ਜਾਪਾਨ ਅਤੇ ਥਾਈਲੈਂਡ ਦਾ ਨੰਬਰ ਆਉਂਦਾ ਹੈ। ਭਾਰਤ ਦੀ ਗੱਲ ਕਰੀਏ ਤਾਂ ਇਸ ਸੂਚੀ ਵਿੱਚ ਭਾਰਤ ਦੇ ਸਿਰਫ਼ ਤਿੰਨ ਰੈਸਟੋਰੈਂਟਾਂ ਦੇ ਨਾਂ ਸ਼ਾਮਲ ਹਨ। ਮੁੰਬਈ ਦੇ Masque ਨੂੰ 16ਵੇਂ ਨੰਬਰ 'ਤੇ ਜਗ੍ਹਾ ਮਿਲੀ ਹੈ, ਦਿੱਲੀ ਦੇ ਇੰਡੀਅਨ ਐਕਸੈਂਟ ਨੂੰ 19ਵਾਂ ਸਥਾਨ ਮਿਲਿਆ ਹੈ, ਜਦਕਿ ਚੇਨਈ ਦੀ ਅਵਤਾਰਨਾ ਦਾ ਨਾਂ ਇਸ ਸੂਚੀ 'ਚ 30ਵੇਂ ਨੰਬਰ 'ਤੇ ਹੈ।
ਆਓ ਇਸ ਲਿਸਟ ਉੱਤੇ ਇੱਕ ਨਜ਼ਰ ਮਾਰੀਏ
Check out the complete list of winners.
1. Le Du (Bangkok)
2. Sezanne (Tokyo)
3. Nusara (Bangkok)
4. Den (Tokyo)
5. Gaggan Anand (Bangkok)
6. Odette (Singapore)
7. Florilege (Tokyo)
8. La Cime (Osaka)
9. Sorn (Bangkok)
10. Narisawa (Tokyo)
11. Labyrinth (Singapore)
12. Sazenka (Tokyo)
13. The Chairman (Hong Kong)
14. Villa Aida (Wakayama, Japan)
15. Mosu (Seoul)
16. Masque (Mumbai)
17. Meta (Singapore)
18. Fu He Hui (Shanghai)
19. Indian Accent (New Delhi)
20. Ode (Tokyo)
21. Zen (Singapore)
22. Suhring (Bangkok)
23. Onjium (Seoul)
24. Burnt Ends (Singapore)
25. Euphoria (Singapore)
26. Cloudstreet (Singapore)
27. Les Amis (Singapore)
28. Mingles (Seoul)
29. Neighborhood (Hong Kong)
30. Avartana (Chennai, India)
31. Ensue (Shenzhen, China)
32. Cenci (Kyoto, Japan)
33. Ms. Maria & Mr. Singh (Bangkok)
34. Da Vittorio (Shanghai)
35. Potong (Bangkok)
36. Born (Singapore)
37. Wing (Hong Kong)
38. Raan Jay Fai (Bangkok)
39. Wing Lei Palace (Macao)
40. Anan Saigon (Ho Chi Minh City)
41. Mono (Hong Kong)
42. Toyo Eatery (Manila)
43. Sichuan Moon (Macao)
44.L’Effervescence (Tokyo)
45. Mume (Taipei)
46. Baan Tepa (Bangkok)
47. Born & Bred (Seoul)
48. Metiz (Manila)
49. Caprice (Hong Kong)
50. Refer (Beijing)
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Food business