ਬਚਪਨ ਵਿੱਚ ਤੁਸੀਂ ਸਾਈਕਲ ਚਲਾਉਣ ਦੀ ਜਾਚ ਸਿੱਖਦੇ ਸਮੇਂ ਸਪੋਰਟ ਲਈ ਵਰਤੇ ਜਾਂਦੇ ਛੋਟੇ ਟਾਇਰਾਂ ਨੂੰ ਬਹੁਤ ਪਸੰਦ ਕਰਦੇ ਹੋਵੋਗੇ ਕਿਉਂਕਿ ਉਹਨਾਂ ਦੀ ਮਦਦ ਨਾਲ ਸਾਈਕਲ ਬਰਾਬਰ ਰਹਿੰਦਾ ਸੀ ਅਤੇ ਅਸੀਂ ਡਿੱਗਣ ਤੋਂ ਬਚ ਜਾਂਦੇ ਸੀ। ਦੇਸ਼-ਦੁਨੀਆਂ ਵਿੱਚ ਆਏ ਦਿਨ ਨਵੀਆਂ ਗੱਡੀਆਂ ਅਤੇ ਬਾਈਕ ਲਾਂਚ ਹੁੰਦੀਆਂ ਹਨ। ਪੈਟਰੋਲ ਡੀਜ਼ਲ ਤੋਂ ਬਾਅਦ ਹੁਣ ਇਲੈਕਟ੍ਰਿਕ ਸਕੂਟਰਾਂ ਦੀ ਮੰਗ ਦੁਨੀਆਂ ਭਰ ਵਿੱਚ ਤੇਜ਼ ਹੋਈ ਹੈ ਅਤੇ ਇਸ ਸੈਗਮੇਂਟ ਵਿੱਚ ਕਈ ਨਵੇਂ ਖਿਡਾਰੀ ਆਏ ਹਨ। ਇਸ ਦੌੜ ਵਿੱਚ ਇੱਕ ਕੰਪਨੀ ਨੇ ਕੁੱਝ ਵੱਖਰਾ ਕਰਦੇ ਹੋਏ 3 ਪਹੀਆਂ ਵਾਲਾ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਹੈ ਜਿਸ ਦਾ ਇੰਜਣ 500 ਸੀਸੀ ਦਾ ਹੈ ਜੋ ਕਿ ਕਿਸੇ ਸਪੋਰਟ ਬਾਈਕ ਦਾ ਹੁੰਦਾ ਹੈ ਪਰ ਤੁਹਾਨੂੰ ਇਹ ਇੱਕ ਸਕੱਤਰ ਵਿੱਚ ਮਿਲ ਰਿਹਾ ਹੈ।
ਦਰਅਸਲ Piaggio ਕੰਪਨੀ ਨੇ ਇਹ ਸਕੂਟਰ ਲਾਂਚ ਕੀਤਾ ਹੈ ਅਤੇ ਅਜੇ ਇਹ ਸਿਰਫ ਅਮਰੀਕਾ ਵਿੱਚ ਲਾਂਚ ਹੋਇਆ ਹੈ। ਇਸ ਕੰਪਨੀ ਦੇ ਥ੍ਰੀ-ਵਹੀਲਰ ਤੁਸੀਂ ਅਕਸਰ ਦੇਖੇ ਹੋਣਗੇ। ਹੁਣ ਇਸ ਕੰਪਨੀ ਨੇ ਇਸ ਸੈਗਮੇਂਟ ਵਿੱਚ ਪੈਰ ਰੱਖੇ ਹਨ। ਇਹ ਸਕੂਟਰ ਕਈ ਮਹੀਨਿਆਂ ਤੋਂ ਚਰਚਾ ਵਿੱਚ ਹੈ ਅਤੇ ਇਸਨੂੰ ਇੰਟਰਨੈੱਟ 'ਤੇ ਕਈ ਵਾਰ ਦੇਖਿਆ ਗਿਆ ਹੈ। ਕੰਪਨੀ ਦੇ ਪਿਛਲੇ ਸਕੂਟਰ ਵਿੱਚ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੰਪਨੀ ਨੇ ਸੁਧਾਰ ਕਰਕੇ ਇੱਕ ਸਾਲ ਵਿੱਚ ਹੀ ਨਵਾਂ ਮਾਡਲ Piaggio MP3 500 Hpe ਲਾਂਚ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ Piaggio MP3 400 ਮਾਡਲ ਲਾਂਚ ਕੀਤਾ ਸੀ ਜਿਸਦੇ ਬ੍ਰੇਕਿੰਗ ਨੂੰ ਲੈ ਕੇ ਸ਼ਿਕਾਇਤਾਂ ਸਨ ਅਤੇ ਕੰਪਨੀ ਨੇ ਇਸਨੂੰ ਠੀਕ ਕਰਨ ਦੀ ਗੱਲ ਕਹੀ ਸੀ। ਹੁਣ ਵਾਲਾ ਮਾਡਲ Piaggio MP3 500 HPE ਹੈ ਜਿਸ ਵਿੱਚ 3 ਟਾਇਰਾਂ ਨੂੰ ਡਿਸਕ ਬਰੇਕਾਂ ਹਨ ਅਤੇ 3 ਚੈਨਲ ABS ਨਾਲ ਲੈਸ ਹੈ। ਇਸ ਨੂੰ ਇੱਕ ਚੌੜੀ ਸੀਟ ਦਿੱਤੀ ਗਈ ਹੈ ਅਤੇ ਇਸ ਵਿੱਚ ਤੁਹਾਨੂੰ 2 ਹੈਲਮੇਟ ਰੱਖਣ ਜਿੰਨੀ ਜਗ੍ਹਾ ਸੀਟ ਦੇ ਹੇਠਾਂ ਮਿਲਦੀ ਹੈ। ਇਸ ਨੂੰ ਤੁਸੀਂ App ਨਾਲ ਵੀ ਆਪਰੇਟ ਕਰ ਸਕਦੇ ਹੋ।
ਸਭ ਤੋਂ ਮਹੱਤਵਪੂਰਨਇਸਦੀ ਕੀਮਤ, ਇਸਦੀ ਕੀਮਤ 9.5 ਲਖ ਰੁਪਏ ਹੈ ਉੱਥੇ ਹੀ ਜੇਕਰ ਤੁਸੀਂ ਸਪੋਰਟ ਵਰਜ਼ਨ ਖਰੀਦਦੇ ਹੋ ਤਾਂ ਤੁਹਾਨੂੰ 1 ਲੱਖ ਰੁਪਏ ਜ਼ਿਆਦਾ ਦੇਣੇ ਪੈਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: America, Biker, Electric Scooter, Trending News