Home /News /lifestyle /

30 ਸਾਲਾ ਨੂੰਹ ਨੇ ਲੀਵਰ ਡੋਨੇਟ ਕਰਕੇ 61 ਸਾਲਾ ਸਹੁਰੇ ਨੂੰ ਦਿੱਤੀ ਜ਼ਿੰਦਗੀ 

30 ਸਾਲਾ ਨੂੰਹ ਨੇ ਲੀਵਰ ਡੋਨੇਟ ਕਰਕੇ 61 ਸਾਲਾ ਸਹੁਰੇ ਨੂੰ ਦਿੱਤੀ ਜ਼ਿੰਦਗੀ 

30 ਸਾਲਾ ਨੂੰਹ ਨੇ ਲੀਵਰ ਡੋਨੇਟ ਕਰਕੇ 61 ਸਾਲਾ ਸਹੁਰੇ ਨੂੰ ਦਿੱਤੀ ਜ਼ਿੰਦਗੀ 

30 ਸਾਲਾ ਨੂੰਹ ਨੇ ਲੀਵਰ ਡੋਨੇਟ ਕਰਕੇ 61 ਸਾਲਾ ਸਹੁਰੇ ਨੂੰ ਦਿੱਤੀ ਜ਼ਿੰਦਗੀ 

ਹਸਪਤਾਲ ਦੇ ਡਾਕਟਰਾਂ ਨੇ ਪਰਿਵਾਰ ਨੂੰ ਪੁੱਛਿਆ ਕਿ ਜ਼ਿੰਦਗੀ ਬਚਾਉਣ ਲੀ ਲੀਵਰ ਟਰਾਂਸਪਲਾਂਟ ਕਰਨਾ ਹੀ ਆਖਰੀ ਰਾਹ ਹੈ। ਇਸ ਉੱਤੇ ਨੂੰਹ ਆਪਣਾ ਲੀਵਰ ਦੇਣ ਲਈ ਤੁਰੰਤ ਤਿਆਰ ਹੋ ਗਈ....

 • Share this:
  ਅਜੋਕੇ ਸਮਾਜ ਵਿਚ ਨੂੰਹ ਅਤੇ ਸੁਹਰੇ ਪਰਿਵਾਰ ਦੀ ਲੜਾਈਆਂ ਹੀ ਸੁਣੀਆ ਸਨ ਪਰ ਇਕ ਅਜਿਹੀ ਕਹਾਣੀ ਸਾਹਮਣੇ ਆਈ ਜਿਸ ਵਿਚ ਨੂੰਹ ਨੇ ਇਨਸਾਨੀਅਤ ਮਿਸਾਲ ਕਾਇਮ ਕੀਤੀ। ਅਜਿਹੇ ਹੀ ਇੱਕ ਮਾਮਲੇ ਵਿੱਚ 61 ਸਾਲ ਦਿਨੇਸ਼ ਅਗਰਵਾਲ  ਦਾ ਲੀਵਰ ਖਰਾਬ ਹੋ ਗਿਆ ਸੀ। ਡਾਕਟਰਾਂ ਨੇ ਕਿਹਾ ਇਸ ਦਾ ਲੀਵਰ ਬਦਲਣ ਪੈਣਾ ਪਰ ਉਸਦੇ ਛੇ ਭਾਈ ਭਰਾਵਾ ਅਤੇ ਤਿੰਨ ਬੇਟਿਆ ਵਿਚ ਨਾਲ ਉਸਦਾ ਲੀਵਰ ਮੈਚ ਨਾ ਹੋਇਆ। ਲੀਵਰ ਨਾ ਮੈਚ ਹੋਣ ਕਾਰਨ ਪਰਿਵਾਰ ਵਿਚ ਚਿੰਤਾ ਬਣ ਗਈ। ਇਕ ਦਿਨ ਅਚਾਨਕ 30 ਸਾਲਾ ਨੂੰਹ ਗਰੀਮਾ ਅਗਰਵਾਰ ਨੇ ਕਿਹਾ ਕਿ ਮੈ ਲੀਵਰ ਡੋਨੇਟ ਕਰਨਾ ਹੈ। ਇਹ ਸੁਣ ਕੇ ਸਾਰਾ ਪਰਿਵਾਰ ਹੈਰਾਨ ਰਹਿ ਗਿਆ।

  ਪਰਿਵਾਰ ਨੇ ਦੱਸਿਆ ਹੈ ਕਿ ਜਦੋ ਗਰੀਮਾ ਨੂੰ ਪਤਾ ਲੱਗਿਆ ਕਿ ਉਸਦੇ ਸੁਹਰੇ ਦਾ ਲੀਵਰ ਅਤੇ ਬਲੱਡ ਗਰੁੱਪ ਪਰਿਵਾਰ ਜਾ ਕਿਸੇ ਹੋਰ ਨਜਦੀਕੀ ਵਿਅਕਤੀ ਨਾਲ ਮੇਲ ਨਹੀ ਹੋ ਰਿਹਾ। ਨੂੰਹ ਕਿਸੇ ਨੂੰ ਬਿਨਾ ਦੱਸੇ ਮੰਬਈ ਗਈ ਅਤੇ ਖੁਦ ਦੀ ਜਾਂਚ ਕਰਵਾਈ ਅਤੇ ਉਸਦਾ ਅਤੇ ਸੁਹਰੇ ਦਾ ਲੀਵਰ ਅਤ ਬਲੱਡ ਗਰੁੱਪ ਜੀ ਜਾਂਚ ਕਰਵਾਈ ਤਾਂ ਉਸਦਾ ਬਲੱਡ ਗਰੁੱਪ ਮੈਚ ਕਰ ਗਿਆ।

  ਅਗਰਵਾਲ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਂ ਖੁਦ ਨੂੰ ਖੁਸ਼ਨਸੀਬ ਸਮਝਦੀ ਹਾਂ ਕਿ ਮੈ ਆਪਣੇ ਸੁਹਰੇ ਦੀ ਜਾਨ ਬਚਾ ਸਕੀ ਹਾਂ।ਉਸ ਨੇ ਦੱਸਿਆ ਸੁਹਰੇ ਨੇ ਲੀਵਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਮੈ ਕਿਹਾ ਕਿ ਮੈਂ ਤੁਹਾਨੂੰ ਆਪਣਾ ਪਿਤਾ ਮੰਨਦੀ ਹਾਂ ਫਿਰ ਉਸਨੇ ਆਪਰੇਸ਼ਨ ਕਰਵਾਇਆ।

  ਗਰੀਮਾ ਅਗਰਵਾਲ ਨੇ ਕਿਹਾ ਪਿਤਾ ਜੀ ਠੀਕ ਹਨ ਇਹੀ ਮੇਰਾ ਲਈ ਖੁਸ਼ੀ ਦੀ ਗੱਲ ਹੈ। ਉਧਰ ਦਿਨੇਸ਼ ਅਗਰਵਾਲ ਨੇ ਕਿਹਾ ਕਿ ਮੈਨੂੰ ਆਪਣੀ ਬੇਟੀ ਉਤੇ ਮਾਣ ਹੈ, ਜਿਸ ਨੇ ਮੇਰੀ ਜਾਨ ਬਚਾਈ ਅਤੇ ਮੈਂ ਸਦਾ ਇਸ ਦਾ ਅਭਾਰੀ ਰਹਾਂਗਾ। ਦਿਨੇਸ਼ ਅਗਰਵਾਲ ਨੇ ਕਿਹਾ ਇਸ ਨੇ ਮੈਨੂੰ ਦੱਸੇ ਬਿਨ੍ਹਾਂ ਹੀ ਜਾਂਚ ਕਰਵਾਈ ਤੇ ਮੇਰਾ ਬਲੱਡ ਗਰੁੱਪ ਇਸ ਨਾਲ ਮੈਚ ਕਰ ਗਿਆ ਅਤੇ ਇਸ ਨੇ ਮੈਨੂੰ ਆਪਣਾ ਲੀਵਰ ਡੋਨੇਟ ਕਰ ਦਿੱਤਾ।
  Published by:Sukhwinder Singh
  First published:

  Tags: Inspiration

  ਅਗਲੀ ਖਬਰ