26 ਜਨਵਰੀ ਨੂੰ ਬਸੰਤ ਪੰਚਮੀ ਦਾ ਤਿਉਹਾਰ ਹੈ। ਭਾਰਤ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਹਿੰਦੂ ਧਰਮ ਵਿੱਚ ਇਸ ਤਿਉਹਾਰ ਦੀ ਵਿਸ਼ੇਸ਼ ਮਾਨਤਾ ਹੈ। ਬਸੰਤ ਪੰਚਮੀ ਦੇ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਸਾਲ ਦੀ ਬਸੰਤ ਪੰਚਮੀ ਦੇ ਦਿਨ ਚਾਰ ਸ਼ੁਭ ਯੋਗ ਬਣ ਰਹੇ ਹਨ। ਇਸ ਤੋਂ ਇਲਾਵਾ ਬਸੰਤ ਪੰਚਮੀ ਦੇ ਦਿਨ ਰਾਜ ਪੰਚਕ ਤੇ ਸ਼ਿਵਵਾਸ ਵੀ ਹੈ। ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬਸੰਤ ਪੰਚਮੀ ਉੱਤੇ ਕਿਹੜੇ 4 ਸ਼ੁਭ ਯੋਗ ਬਣ ਰਹੇ ਹਨ ਅਤੇ ਇਨ੍ਹਾਂ ਦੀ ਮਹੱਤਤਾ ਕੀ ਹੈ। ਇਸਦੇ ਨਾਲ ਹੀ ਆਓ ਜਾਣਦੇ ਹਾਂ ਕਿ ਬਸੰਤ ਪੰਚਮੀ ਮੌਕੇ ਪੂਜਾ ਦਾ ਸ਼ੁਭ ਮਹੂਰਤ ਕੀ ਹੈ-
ਬਸੰਤ ਪੰਚਮੀ ਮੌਕੇ ਸ਼ੁਭ ਯੋਗ
ਇਸ ਸਾਲ ਬਸੰਤ ਪੰਚਮੀ ਦੇ ਤਿਉਹਾਰ ਵਾਲੇ ਦਿਨ ਚਾਰ ਸ਼ੁਭ ਯੋਗ ਬਣ ਰਹੇ ਹਨ। ਇਹ ਚਾਰ ਸ਼ੁਭ ਯੋਗ ਸਰਵਰਥ ਸਿੱਧੀ ਯੋਗ, ਰਵੀ ਯੋਗ, ਸ਼ਿਵ ਯੋਗ ਅਤੇ ਸਿੱਧ ਯੋਗ ਹਨ। ਇਸ ਤੋਂ ਇਲਾਵਾ ਇਸ ਦਿਨ ਪੰਚਕ ਵੀ ਹੈ। ਇਸ ਦਿਨ ਭਗਵਾਨ ਸ਼ਿਵ ਕੈਲਾਸ਼ 'ਤੇ ਨਿਵਾਸ ਕਰਨਗੇ। ਆਓ ਜਾਣਦੇ ਹਾਂ ਕਿ ਇਨ੍ਹਾਂ ਸ਼ੁਭ ਯੋਗਾਂ ਦਾ ਸਮਾਂ ਕੀ ਹੈ-
ਸ਼ੁਭ ਯੋਗ ਤੇ ਪੂਜਾ ਦਾ ਮਹੂਰਤ
ਬਸੰਤ ਪੰਚਮੀ ਵਾਲੇ ਦਿਨ ਸ਼ਿਵ ਯੋਗ ਸਵੇਰ ਤੋਂ ਦਿਨ ਦੇ 03:29 ਵਜੇ ਤੱਕ ਰਹੇਗਾ। ਸਰਵਰਥ ਸਿੱਧੀ ਯੋਗ ਅਤੇ ਰਵੀ ਯੋਗ ਸ਼ਾਮ 06:57 ਤੋਂ ਲੈ ਕੇ ਅਗਲੀ ਸਵੇਰੇ 07:12 ਤੱਕ ਦਾ ਹੈ। ਇਸਦੇ ਨਾਲ ਹੀ ਸਿੱਧ ਯੋਗ 27 ਜਨਵਰੀ ਦੀ ਦਿਨ ਦੇ 03:29 ਵਜੇ ਤੋਂ ਲੈ ਕੇ ਰਾਤ ਦੇ 01:22 ਵਜੇ ਤੱਕ ਰਹੇਗਾ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਾਲ ਬਸੰਤ ਪੰਚਮੀ ਦੇ ਦਿਨ ਮਾਂ ਸਰਸਵਤੀ ਦੀ ਪੂਜਾ ਦਾ ਸ਼ੁਭ ਮਹੂਰਤ ਸਵੇਰੇ 07:12 ਵਜੇ ਤੋਂ ਲੈ ਕੇ ਦੁਪਿਹਰ ਦੇ 12:34 ਵਜੇ ਤੱਕ ਹੈ। ਇਸ ਸਮੇਂ ਦੌਰਾਨ ਮਾਂ ਸਰਸਵਤੀ ਦੀ ਪੂਜਾ ਕਰਨ ਨਾਲ ਤੁਹਾਨੂੰ ਮਾਂ ਸਰਸਵਤੀ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੋਵੇਗੀ।
ਰਾਜ ਪੰਕਜ ਦਾ ਮਹੱਤਵ
ਇਸ ਸਾਲ ਬਸੰਤ ਪੰਚਮੀ ਦੇ ਤਿਉਹਾਰ ਉੱਤੇ ਰਾਜ ਪੰਕਜ ਦਾ ਵੀ ਸ਼ੁਭ ਯੋਗ ਬਣ ਰਿਹਾ ਹੈ। ਆਰਥਿਕਤਾ ਲਈ ਰਾਜ ਪੰਕਜ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਧੰਨ ਸੰਪੱਤੀ ਵਿੱਚ ਵਾਧਾ ਹੁੰਦਾ ਹੈ ਅਤੇ ਆਰਥਿਕਤਾ ਨਾਲ ਸੰਬੰਧਿਤ ਸਮੱਸਿਆਵਾਂ ਦੂਰ ਹੁੰਦੀਆਂ ਹਨ। ਰਾਜ ਪੰਕਜ ਦੇ ਮੌਕੇ ਰਾਜਅਭਿਸ਼ੇਕ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।
ਸ਼ਿਵਵਾਸ ਦਾ ਮਹੱਤਵ
ਇਸ ਸਾਲ ਬਸੰਤ ਪੰਚਮੀ ਮੌਕੇ ਹੋਰ ਕਈ ਸ਼ੁਭ ਯੋਗਾਂ ਦੇ ਨਾਲ ਨਾਲ ਸ਼ਿਵਵਾਸ ਦਾ ਵੀ ਸ਼ੁਭ ਯੋਗ ਹੈ। ਇਸ ਮੌਕੇ ਸ਼ਿਵਵਾਸ ਦਾ ਸ਼ੁਭ ਸਮਾਂ 10:28 ਵਜੇ ਤੱਕ ਹੈ। ਇਸ ਸਮੇਂ ਕੈਲਾਸ਼ ਪਰਬਰ ਉੱਤੇ ਭਗਵਾਨ ਸ਼ਿਵ ਦਾ ਵਾਸ ਹੋਵੇਗਾ। ਸ਼ਿਵਵਾਸ ਦੇ ਮੌਕੇ ਉੱਤੇ ਰੁਦਰਅਭਿਸ਼ੇਕ ਕੀਤਾ ਜਾਂਦਾ ਹੈ। ਇਸ ਮੌਕੇ ਰੁਦਰਅਭਿਸ਼ੇਕ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਤੁਸੀਂ ਵੀ ਬਸੰਤ ਪੰਚਮੀ ਮੌਕੇ ਸ਼ਿਵਵਾਸ ਦੇ ਸ਼ੁਭ ਮਹੂਰਤ ਵਿੱਚ ਰੁਦਰਅਭਿਸ਼ੇਕ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Basant Panchami, Hindu, Hinduism, Religion