Home /News /lifestyle /

Whatsapp ਰਾਹੀਂ ਲੋਕਾਂ ਨਾਲ ਹੋ ਰਹੀ ਹੈ ਠੱਗੀ, ਕਿਤੇ ਤੁਹਾਨੂੰ ਤਾਂ ਨਹੀਂ ਆਏ ਇਸ ਤਰ੍ਹਾਂ ਦੇ ਮੈਸੇਜ...

Whatsapp ਰਾਹੀਂ ਲੋਕਾਂ ਨਾਲ ਹੋ ਰਹੀ ਹੈ ਠੱਗੀ, ਕਿਤੇ ਤੁਹਾਨੂੰ ਤਾਂ ਨਹੀਂ ਆਏ ਇਸ ਤਰ੍ਹਾਂ ਦੇ ਮੈਸੇਜ...

Whatsapp ਰਾਹੀਂ ਲੋਕਾਂ ਨਾਲ ਹੋ ਰਹੀ ਹੈ ਠੱਗੀ, ਕਿਤੇ ਤੁਹਾਨੂੰ ਤਾਂ ਨਹੀਂ ਆਏ ਇਸ ਤਰ੍ਹਾਂ ਦੇ ਮੈਸੇਜ... (ਸੰਕੇਤਕ ਫੋਟੋ)

Whatsapp ਰਾਹੀਂ ਲੋਕਾਂ ਨਾਲ ਹੋ ਰਹੀ ਹੈ ਠੱਗੀ, ਕਿਤੇ ਤੁਹਾਨੂੰ ਤਾਂ ਨਹੀਂ ਆਏ ਇਸ ਤਰ੍ਹਾਂ ਦੇ ਮੈਸੇਜ... (ਸੰਕੇਤਕ ਫੋਟੋ)

ਹੁਣ ਲੋਕਾਂ ਨੂੰ Whatsapp ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੀ ਮਦਦ ਨਾਲ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਦੇ ਪੈਸੇ ਲੁੱਟੇ ਜਾ ਰਹੇ ਹਨ। ਲੋਕਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਲੁਭਾਵਨੇ ਮੈਸੇਜ ਭੇਜ ਕੇ ਗੁਮਰਾਹ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਮੁੱਖ ਤੌਰ ਉੱਤੇ 4 ਤਰ੍ਹਾਂ ਦੇ ਮੈਸੇਜ ਹਨ ਜੋ ਲੋਕਾਂ ਨੂੰ ਰਿਸੀਵ ਹੁੰਦੇ ਹਨ ਤੇ ਇਹ ਪੂਰੀ ਤਰ੍ਹਾਂ ਸਪੈਮ ਹਨ। ਇਨ੍ਹਾਂ ਦੇ ਜਾਲ ਵਿੱਚ ਨਾ ਫਸ ਜਾਣਾ, ਨਹੀਂ ਤਾਂ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ। ਅਸੀਂ ਤੁਹਾਨੂੰ ਇਹ 4 ਤਰ੍ਹਾਂ ਦੇ ਮੈਸੇਜ ਬਾਰੇ ਦੱਸਾਂਗੇ ਜੋ ਲੋਕਾਂ ਨੂੰ ਮਿਲ ਰਹੇ ਹਨ...

ਹੋਰ ਪੜ੍ਹੋ ...
 • Share this:

  ਆਨਲਾਈਨ ਪੇਮੈਂਟ ਸੀਸਟਮ ਵਿੱਚ ਯੂਪੀਆਈ ਨੇ ਕ੍ਰਾਂਤੀ ਲਿਆਉਂਦੀ ਹੈ। UPI ਦੀ ਸ਼ੁਰੂਆਤ ਨਾਲ, ਪੈਸੇ ਭੇਜਣਾ ਅਤੇ ਪ੍ਰਾਪਤ ਕਰਨਾ ਪਹਿਲਾਂ ਨਾਲੋਂ ਆਸਾਨ ਹੋ ਗਿਆ ਹੈ। ਦੇਸ਼ ਭਰ ਦੇ ਲੋਕ UPI ਦੀ ਵਰਤੋਂ ਕਰਕੇ ਪੈਸੇ ਭੇਜਦੇ ਅਤੇ ਪ੍ਰਾਪਤ ਕਰਦੇ ਹਨ। ਪਰ ਇਸ ਨਾਲ ਸਾਈਬਰ ਕ੍ਰਾਈਮ ਤੇ ਆਨਲਾਈਨ ਧੋਖਾਧੜੀ ਦੇ ਕੇਸ ਵੀ ਵਧੇ ਹਨ।

  ਹੁਣ ਲੋਕਾਂ ਨੂੰ Whatsapp ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੀ ਮਦਦ ਨਾਲ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਦੇ ਪੈਸੇ ਲੁੱਟੇ ਜਾ ਰਹੇ ਹਨ। ਲੋਕਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਲੁਭਾਵਨੇ ਮੈਸੇਜ ਭੇਜ ਕੇ ਗੁਮਰਾਹ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਮੁੱਖ ਤੌਰ ਉੱਤੇ 4 ਤਰ੍ਹਾਂ ਦੇ ਮੈਸੇਜ ਹਨ ਜੋ ਲੋਕਾਂ ਨੂੰ ਰਿਸੀਵ ਹੁੰਦੇ ਹਨ ਤੇ ਇਹ ਪੂਰੀ ਤਰ੍ਹਾਂ ਸਪੈਮ ਹਨ। ਇਨ੍ਹਾਂ ਦੇ ਜਾਲ ਵਿੱਚ ਨਾ ਫਸ ਜਾਣਾ, ਨਹੀਂ ਤਾਂ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ। ਅਸੀਂ ਤੁਹਾਨੂੰ ਇਹ 4 ਤਰ੍ਹਾਂ ਦੇ ਮੈਸੇਜ ਬਾਰੇ ਦੱਸਾਂਗੇ ਜੋ ਲੋਕਾਂ ਨੂੰ ਮਿਲ ਰਹੇ ਹਨ...

  ਲੱਕੀ ਡ੍ਰਾਅ ਜਾਂ ਕੈਸ਼ ਇਨਾਮ ਜਿੱਤਣ ਬਾਰੇ ਮੈਸੇਜ : ਇਹ ਸਪੈਮ ਕਰਨ ਦਾ ਸਭ ਤੋਂ ਪੁਰਾਣਾ ਤਰੀਕਾ ਹੈ। ਇਸ ਵਿੱਚ ਤੁਹਾਨੂੰ ਮੈਸੇਜ ਮਿਲਦਾ ਹੈ ਕਿ ਤੁਸੀਂ ਇੱਕ ਬਹੁਤ ਵੱਡਾ ਕੈਸ਼ ਪ੍ਰਾਈਜ਼ ਜਿੱਤਿਆ ਹੈ ਤੇ ਇਸ ਲਈ ਤੁਹਾਡੇ ਤੋਂ ਬੈਂਕ ਡਿਟੇਲ ਮੰਗੀਆਂ ਜਾਂਦੀਆਂ ਹਨ। ਜਾਂ ਅੱਜ ਦੇ ਸਮੇਂ ਵਿੱਚ ਯੂਪੀਆਈ ਰਾਹੀਂ ਇਨਾਮ ਦੀ ਰਕਮ ਭੇਜਣ ਦਾ ਕਿਹਾ ਜਾਂਦਾ ਹੈ। ਅੱਜ ਕਲ੍ਹ ਇਸ ਦੀ ਪ੍ਰਮੁੱਕ ਉਦਾਹਰਣ "KBC Jio" ਲੱਕੀ ਡਰਾਅ।

  ਨੌਕਰੀ ਦੇਣ ਦੇ ਨਾਂ ਉੱਤੇ ਧੋਖਾ : ਇਸ ਫ੍ਰਾਡ ਲਈ ਟਾਰਗੇਟ ਲੋਕ 20 ਸਾਲ ਤੋਂ 29 ਸਾਲ ਉਮਰ ਦੇ ਨੌਜਵਾਨ ਹੁੰਦੇ ਹਨ। ਪਹਿਲਾਂ ਉਨ੍ਹਾਂ ਨੂੰ ਮੈਸੇਜ ਕੀਤਾ ਜਾਂਦਾ ਹੈ ਕਿ ਤੁਸੀਂ ਸਾਡਾ ਇੰਟਰਵਿਊ ਪਾਸ ਕਰ ਲਿਆ ਹੈ, ਤੁਹਾਨੂੰ 8 ਹਜ਼ਾਰ ਰੁਪਏ ਪ੍ਰਤੀ ਦਿਨ ਕਮਾਉਣ ਦਾ ਮੌਕਾ ਮਿਲੇਗਾ। ਇਸ ਤੋਂ ਬਾਅਦ ਲਿਖਿਆ ਹੁੰਦਾ ਹੈ ਕਿ ਵਾਧੂ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ, ਨਾਲ ਹੀ http://wa.me/9191XXXXXX SSBO ਅਜਿਹਾ ਲਿੰਕ ਦਿੱਤਾ ਹੁੰਦਾ ਹੈ। ਇਸ ਉੱਕੇ ਸੰਪਰਕ ਕਰਨ ਉੱਤੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ।

  ਬਿਜਲੀ ਦੇ ਬਿਲ ਦਾ ਭੁਗਤਾਨ ਕਰਨ ਦਾ ਮੈਸੇਜ: ਅਜਿਹੇ ਮੈਸੇਜ ਵਿੱਚ ਇਹ ਚਿਤਾਵਨੀ ਹੁੰਦਾ ਹੈ ਕਿ ਅੱਜ ਤੁਹਾਡੀ ਬਿਜਲੀ ਕੱਟ ਦਿੱਤੀ ਜਾਵੇਗੀ, ਕਿਉਂਕਿ ਤੁਹਾਡੇ ਪਿਛਲੇ ਬਿਲ ਦਾ ਭੁਗਤਾਨ ਬਿਜਲੀ ਵਿਭਾਗ ਕੋਲ ਅਪਡੇਟ ਨਹੀਂ ਹੋਇਆ ਹੈ। ਇਸ ਤੋਂ ਬਾਅਦ ਅਧਿਕਾਰੀ ਦਾ ਨੰਬਰ ਲਿਖਿਆ ਹੁੰਦਾ ਹੈ ਜਿਸ ਉੱਤੇ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ। ਇਸ ਨੰਬਰ ਉੱਤੇ ਸੰਪਰਕ ਕਰਨ ਉੱਤੇ ਤੁਸੀਂ ਉਸ ਦੇ ਜਾਲ ਵਿੱਚ ਫਸ ਜਾਂਦੇ ਹੋ ਤੇ ਬਿਜਲੀ ਦੇ ਬਿੱਲ ਦੀ ਪੇਮੈਂਟ ਦੇ ਨਾਂ ਉੱਤੇ ਤੁਹਾਡੇ ਪੈਸੇ ਠੱਗ ਲਏ ਜਾਂਦੇ ਹਨ।

  WHATSAPP ਲਈ OTP ਦੀ ਮੰਗ ਕਰਨ ਵਾਲੇ ਮਾਸੇਜ: ਇਹ ਘੁਟਾਲਾ ਪਿਛਲੇ ਸਾਲ ਬਹੁਤ ਹੋਇਆ ਸੀ। ਇਸ ਵਿੱਚ ਹੁੰਦਾ ਇਹ ਹੈ ਕਿ ਤੁਹਾਨੂੰ ਇੱਕ ਨੰਬਰ ਤੋਂ ਮੈਸੇਜ ਆਉਂਦਾ ਹੈ, ਜੋ ਕਿ ਤੁਹਾਡਾ ਦੋਸਤ ਬਣ ਕੇ ਮੈਸਜ ਕਰਦਾ ਹੈ ਕਿ ਉਸ ਨੇ ਗਲਤੀ ਨਾਲ ਤੁਹਾਨੂੰ ਇੱਕ OTP ਭੇਜ ਦਿੱਤਾ ਹੈ ਤੇ ਉਸ ਨੂੰ ਵਾਪਿਸ ਸੈਂਡ ਕਰ ਦਿਓ। ਜੋ ਲੋਕ ਇਸ ਜਾਲ ਵਿੱਚ ਫਸ ਤੇ OTP ਵਾਪਿਸ ਭੇਜ ਦਿੰਦੇ ਹਨ, ਉਨ੍ਹਾਂ ਜਾ ਵਟਸਐਪ ਲਾਗਆਊਟ ਹੋ ਜਾਂਦਾ ਹੈ , ਕਿਉਂਕਿ ਉਹ OTP ਤੁਹਾਡਾ ਅਕਾਉਂਟ ਲਾਗ ਆਊਟ ਕਰਨ ਦਾ ਵੈਰੀਫਿਕੇਸ਼ OTP ਹੁੰਦਾ ਹੈ। ਇਸ ਤੋਂ ਬਾਅਦ ਉਕਤ ਵਿਅਕਤੀ ਤੁਹਾਡੇ ਵਟਸਐਪ ਨਾਲ ਲਾਗ ਇਨ ਕਰ ਕੇ ਤੁਹਾਡੇ ਦੋਸਤਾਂ ਤੋਂ ਕਿਸੇ ਵੀ ਤਰ੍ਹਾਂ ਦੀ ਮੰਗ ਕਰ ਸਕਦਾ ਹੈ। ਇਸ ਲਈ ਤੁਹਾਨੂੰ ਉੱਪਰ ਦੱਸੇ 4 ਤਰ੍ਹਾਂ ਦੇ ਮੈਸੇਜ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

  Published by:Gurwinder Singh
  First published:

  Tags: ONLINE FRAUD, Whatsapp Account, WhatsApp Features