HOME » NEWS » Life

ਇਹਨਾਂ 7 ਦੁਰਲੱਭ ਅੰਬਾਂ ਦੀ ਰਾਖੀ ਲਈ ਤਾਇਨਾਤ ਹਨ 4 ਗਾਰਡ ਤੇ 6 ਕੁੱਤੇ , ਜਾਣੋ ਇਹਨਾਂ ਦੀ ਖਾਸਿਅਤ

News18 Punjabi | Trending Desk
Updated: June 18, 2021, 1:54 PM IST
share image
ਇਹਨਾਂ 7 ਦੁਰਲੱਭ ਅੰਬਾਂ ਦੀ ਰਾਖੀ ਲਈ ਤਾਇਨਾਤ ਹਨ 4 ਗਾਰਡ ਤੇ 6 ਕੁੱਤੇ , ਜਾਣੋ ਇਹਨਾਂ ਦੀ ਖਾਸਿਅਤ
ਇਹਨਾਂ 7 ਦੁਰਲੱਭ ਅੰਬਾਂ ਦੀ ਰਾਖੀ ਲਈ ਤਾਇਨਾਤ ਹਨ 4 ਗਾਰਡ ਤੇ 6 ਕੁੱਤੇ , ਜਾਣੋ ਇਹਨਾਂ ਦੀ ਖਾਸਿਅਤ

  • Share this:
  • Facebook share img
  • Twitter share img
  • Linkedin share img
ਜਬਲਪੁਰ- ਹੁਣ ਤੱਕ ਅਸੀਂ ਸਿਰਫ ਲੋਕਾਂ ਨੂੰ z+ ਸਿਕਿਓਰਟੀ ਨਾਲ਼ ਦੇਖਿਆ ਹੈ ਜਾਂ ਫਿਰ ਲੋਕਾਂ ਨੂੰ ਆਪਣੇ ਘਰ ਦੀ ਸੁਰੱਖਿਆ ਲਈ ਗਾਰਡਸ ਤੇ ਕੁੱਤੇ ਰੱਖਦਿਆ ਦੇਖਿਆ ਹੈ ਪਰ ਕੀ ਤੁਸੀਂ ਅੱਧਾ ਦਰਜ਼ਨ ਅੰਬਾ ਦੇ ਬਗੀਚੇ ਦੀ ਰਖਵਾਲੀ ਲਈ ਗਾਰਡਸ ਤੇ ਕੁੱਤਿਆਂ ਨੂੰ ਰਖਵਾਲੀ ਕਰਦਿਆਂ ਦੇਖਿਆ ਹੈ । ਜਬਲਪੁਰ ਦੇ ਚਰਬੰਗਾ ਰੋਡ ਤੇ ਜਪਾਨੀ ਕਿਸਮ ਦੇ ਅੰਬਾਂ ਦੀ ਸੁਰੱਖਿਆ ਲਈ ਗਾਰਡਸ ਤੇ ਟਰੈਨਡ ਕੁੱਤੇ ਤਾਇਨਾਤ ਕੀਤੇ ਗਏ ਹਨ ਜੋ 24 ਘੰਟੇ ਅੰਹਾਂ ਦੀ ਸੁਰੱਖਿਆ ਕਰਦੇ ਹਨ ਕਿਉਕਿ ਇਹਨਾਂ ਅੰਬਾਂ ਦੀ ਕੀਮਤ ਸੈਕੜੇ ਜਾ ਹਜਾਰਾਂ ਵਿੱਚ ਨਹੀਂ ਬਲਕਿ ਲੱਖਾਂ ਵਿੱਚ ਹੈ ।ਅੰਬ ਦੀ ਇਸ ਵਿਸ਼ੇਸ਼ ਕਿਸਮ ਦਾ ਨਾਮ ਟਾਇਓ ਨੋ ਟਮੈਗੋਸ਼ ਹੈ ਤੇ ਇਹ ਇਹਨਾਂ ਦਾ ਜਪਾਨੀ ਨਾਮ ਹੈ । ਬਾਗ਼ ਦੇ ਮਾਲਕ ਸੰਕਲਪ ਸਿੰਘ ਪਰਿਹਾਰ ਨੇ ਦੱਸਿਆ ਕਿ ਪਿਛਲੇ ਸਾਲ ਇਹ ਖਾਸ ਅੰਬ ਕੌਮਾਂਤਰੀ ਮਾਰਕੀਟ ਵਿੱਚ 2.70 ਲੱਖ ਰੁਪਏ ਪ੍ਰਤੀ ਕਿੱਲੋ ਵਿਕਿਆ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਨਾਗਪੁਰ ਦੇ ਵਪਾਰੀ ਨੇ ਅੰਬਾਂ ਲਈ 21000 ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ।

ਪਰਿਹਾਰ ਨੇ ਦੱਸਿਆ ਕਿ ਬਾਗ ਵਿੱਚ 14 ਕਿਸਮਾਂ ਦੇ ਅੰਬ ਹਨ ਪਰ ਜਪਾਨ ਦੀ ਇਸ ਖਾਸ ਕਿਸਮ ਦੇ ਕੇਵਲ 7 ਅੰਬ ਹਨ ਜਿਹਨਾਂ ਦੀ ਰਖਵਾਲੀ ਬਹੁਤ ਖਾਸ ਤਰੀਕੇ ਨਾਲ਼ ਕੀਤੀ ਜਾਂਦੀ ਹੈ ।ਦਰਅਸਲ ਇਹ ਅੰਬ ਸਿਰਫ਼ ਜਪਾਨ ਵਿੱਚ ਪਾਇਆ ਜਾਦਾਂ ਹੈ ਤੇ ਉਥੇ ਇਸ ਨੂੰ (Egg Of Sun) ਯਾਨਿ ਸੂਰਜ ਦੇ ਅੰਡੇ ਦੇ ਨਾਮ ਨਾਲ਼ ਜਾਣਿਆ ਜਾਦਾਂ ਹੈ ਕਿਉਕਿ ਜਦੋਂ ਇਹ ਪੱਕ ਜਾਦਾਂ ਹੈ ਤਾਂ ਇਹ ਹਲ਼ਕਾ ਲਾਲ ਤੇ ਹਲ਼ਕਾ ਪੀਲਾ ਹੁੰਦਾ ਹੈ ।ਇਸਦਾ ਵਜ਼ਨ ਤਕਰੀਬਨ 900 ਗ੍ਰਾਮ ਤੱਕ ਦਾ ਹੁੰਦਾ ਹੈ ।ਇਸ ਵਿਚ ਕੋਈ ਰੇਸ਼ੇ ਨਹੀਂ ਹੁੰਦੇ ਅਤੇ ਇਹ ਸੁਆਦ ਵਿਚ ਬਹੁਤ ਮਿੱਠਾ ਹੁੰਦਾ ਹੈ । ਅੰਬ ਦੀ ਇਹ ਕਿਸਮ ਜਾਪਾਨ ਵਿੱਚ ਇੱਕ ਸੁਰੱਖਿਅਤ ਵਾਤਾਵਰਣ ਵਿੱਚ ਉਗਾਈ ਜਾਂਦੀ ਹੈ ਪਰ ਸੰਕਲਪ ਸਿੰਘ ਪਰਿਹਾਰ ਨੇ ਆਪਣੀ ਬੰਜਰ ਧਰਤੀ ਉੱਤੇ ਖੁੱਲੇ ਵਾਤਾਵਰਣ ਵਿੱਚ ਇਸ ਨੂੰ ਉਗਾਇਆ ਹੈ।ਜਬਲਪੁਰ ਵਿੱਚ ਲੱਖਾਂ ਰੁਪਏ ਦਾ ਅੰਬ ਮਿਲਣ ਦੀ ਖ਼ਬਰ ਅੱਗ ਵਾਂਗ ਫੈਲ ਗਈ । ਇਸ ਬਾਗ ਦੇ ਮਾਲਕ ਨੂੰ ਇਸਦਾ ਖਾਮਿਆਜਾ ਵੀ ਭੁਗਤਣਾ ਪਿਆ। ਇਸ ਤੋਂ ਪਹਿਲਾਂ ਇਸ ਬੂਟੇ ਵਿਚ ਅੰਬਾਂ ਦੀ ਚੋਰੀ ਦੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਹੀ ਕਾਰਨ ਹੈ ਕਿ ਸੰਕਲਪ ਸਿੰਘ ਪਰਿਹਾਰ ਨੇ ਹੁਣ ਇਸ ਬਗੀਚੇ ਦੀ ਸੁਰੱਖਿਆ ਵਿਚ ਕੁੱਤੇ ਲਗਾਏ ਹਨ ।

ਇਹ ਹੈਰਾਨੀ ਦੀ ਗੱਲ ਹੋਵੇਗੀ ਜੇ ਜਾਪਾਨ ਦੇ ਵਾਤਾਵਰਣ ਵਿਚ ਵਧ ਰਹੇ ਦਰੱਖਤ ਆਸਾਨੀ ਨਾਲ ਕਿਸੇ ਵੀ ਹੋਰ ਦੇਸ਼ ਦੇ ਵਾਤਾਵਰਣ ਵਿਚ ਉੱਗਣਗੇ । ਸੰਕਲਪ ਦੱਸਦਾ ਹੈ ਕਿ ਇਸ ਬਾਗ ਦੀ ਸ਼ੁਰੂਆਤ ਕੁਝ ਪੌਦਿਆਂ ਨਾਲ ਕੀਤੀ ਗਈ ਸੀ ਅਤੇ ਅੱਜ ਉਸ ਦੇ ਬਾਗ ਵਿਚ 14 ਹਾਈਬ੍ਰਿਡ ਅੰਬ ਆਸਾਨੀ ਨਾਲ ਉਗਾਏ ਜਾ ਸਕਦੇ ਹਨ ।ਇਨ੍ਹਾਂ ਵਿਚੋਂ ਭਾਰਤ ਦਾ ਸਭ ਤੋਂ ਮਹਿੰਗਾ ਅੰਬਾਂ ਮੱਲਿਕਾ ਵੀ ਹੈ ਜੋ ਭਾਰ ਵਿਚ ਸਭ ਤੋਂ ਵੱਡਾ ਹੁੰਦਾ ਹੈ ।
Published by: Ramanpreet Kaur
First published: June 18, 2021, 1:54 PM IST
ਹੋਰ ਪੜ੍ਹੋ
ਅਗਲੀ ਖ਼ਬਰ