Home /News /lifestyle /

Harley Davidson ਦੀ ਇਸ ਬਾਈਕ ਤੇ ਮਿਲ ਰਿਹਾ 4 ਲੱਖ ਦਾ ਕੈਸ਼ ਡਿਸਕਾਊਂਟ, ਚੁੱਕੋ ਫਾਇਦਾ

Harley Davidson ਦੀ ਇਸ ਬਾਈਕ ਤੇ ਮਿਲ ਰਿਹਾ 4 ਲੱਖ ਦਾ ਕੈਸ਼ ਡਿਸਕਾਊਂਟ, ਚੁੱਕੋ ਫਾਇਦਾ

Harley Davidson ਦੀ ਇਸ ਬਾਈਕ ਤੇ ਮਿਲ ਰਿਹਾ 4 ਲੱਖ ਦਾ ਕੈਸ਼ ਡਿਸਕਾਊਂਟ, ਚੁੱਕੋ ਫਾਇਦਾ

Harley Davidson ਦੀ ਇਸ ਬਾਈਕ ਤੇ ਮਿਲ ਰਿਹਾ 4 ਲੱਖ ਦਾ ਕੈਸ਼ ਡਿਸਕਾਊਂਟ, ਚੁੱਕੋ ਫਾਇਦਾ

Cash Discount On Harley Davidson This Bike: ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਬਾਈਕ ਉੱਤੇ 4 ਲੱਖ ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਗਿਆ ਹੋ। ਅੱਜ ਅਸੀਂ ਤੁਹਾਨੂੰ ਅਜਿਹੀ ਬਾਈਕ ਬਾਰੇ ਦੱਸਾਂਗੇ ਜਿਸ ਉੱਤੇ ਇਹ ਬੰਪਰ ਡਿਸਕਾਉਂਟ ਮਿਲ ਰਿਹਾ ਹੈ। ਅਮਰੀਕੀ ਮੋਟਰਸਾਈਕਲ ਨਿਰਮਾਤਾ ਕੰਪਨੀ ਹਾਰਲੇ ਡੇਵਿਡਸਨ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ।

ਹੋਰ ਪੜ੍ਹੋ ...
  • Share this:

Cash Discount On Harley Davidson This Bike: ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਬਾਈਕ ਉੱਤੇ 4 ਲੱਖ ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਗਿਆ ਹੋ। ਅੱਜ ਅਸੀਂ ਤੁਹਾਨੂੰ ਅਜਿਹੀ ਬਾਈਕ ਬਾਰੇ ਦੱਸਾਂਗੇ ਜਿਸ ਉੱਤੇ ਇਹ ਬੰਪਰ ਡਿਸਕਾਉਂਟ ਮਿਲ ਰਿਹਾ ਹੈ। ਅਮਰੀਕੀ ਮੋਟਰਸਾਈਕਲ ਨਿਰਮਾਤਾ ਕੰਪਨੀ ਹਾਰਲੇ ਡੇਵਿਡਸਨ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ। ਦੇਸ਼ ਵਿੱਚ ਇਸ ਕੰਪਨੀ ਦੀ ਬਾਈਕ ਨੂੰ ਪਸੰਦ ਕਰਨ ਵਾਲੇ ਬਹੁਤ ਸਾਰੇ ਲੋਕ ਮੌਜੂਦ ਹਨ। ਅਮਰੀਕੀ ਕੰਪਨੀ ਭਾਰਤ 'ਚ ਲਗਾਤਾਰ ਬਾਈਕਸ ਦੀ ਡਿਲੀਵਰੀ ਕਰ ਰਹੀ ਹੈ। ਇਹ ਕੰਪਨੀ ਜ਼ਿਆਦਾ ਬਾਈਕ ਨਾ ਵਿਕਣ ਕਾਰਨ ਘਾਟੇ 'ਚ ਚੱਲ ਰਹੀ ਸੀ। ਇਸ ਦੇ ਬਾਵਜੂਦ ਹੁਣ ਹਾਰਲੇ ਡੇਵਿਡਸਨ ਉੱਤੇ 4 ਲੱਖ ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ।

ਹਾਰਲੇ ਡੇਵਿਡਸਨ ਕੰਪਨੀ ਜਿਸ ਬਾਈਕ 'ਤੇ 4 ਲੱਖ ਰੁਪਏ ਤੱਕ ਦਾ ਡਿਸਕਾਊਂਟ ਦੇ ਰਹੀ ਹੈ, ਉਹ ਹੈ ADV ਬਾਈਕ Pan America 1250। ਹਾਰਲੇ ਡੇਵਿਡਸਨ ਇੰਡੀਆ ਇਸ ਬਾਈਕ 'ਤੇ ਸਿਰਫ ਡਿਸਕਾਊਂਟ ਦੇ ਰਹੀ ਹੈ। ਇਸ ਵਾਰ ਦੋਵਾਂ ਵੇਰੀਐਂਟ 'ਤੇ ਡਿਸਕਾਊਂਟ ਮਿਲ ਰਿਹਾ ਹੈ। ਇਹ ਬਾਈਕ ਕਈ ਐਡਵਾਂਸ ਫੀਚਰਸ ਨਾਲ ਲੈਸ ਹੈ। ਇਸ ਬਾਈਕ ਦਾ ਇੰਜਣ ਬਹੁਤ ਪਾਵਰਫੁੱਲ ਹੈ। 1252 ਸੀਸੀ ਲਿਕਵਿਡ ਕੂਲਡ ਇੰਜਣ ਹੋਣ ਕਾਰਨ ਇਹ ਬਿਨਾਂ ਓਵਰਹੀਟਿੰਗ ਦੇ ਲੰਬੀ ਦੂਰੀ ਤੱਕ ਚੱਲ ਸਕਦਾ ਹੈ। ਇਸ ਬਾਈਕ 'ਚ 6 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਬਾਈਕ ਦਾ ਕੁੱਲ ਵਜ਼ਨ 258 ਕਿਲੋਗ੍ਰਾਮ ਹੈ। ਫਰੰਟ ਅਤੇ ਰੀਅਰ ਦੋਵੇਂ ਬ੍ਰੇਕ ਡਿਸਕ ਬ੍ਰੇਕਾਂ ਨਾਲ ਲੈਸ ਹਨ। ਇਸ 'ਚ ਇੰਜਣ 150.19 bhp ਪਾਵਰ ਦੇ ਨਾਲ 128 Nm ਦਾ ਟਾਰਕ ਜਨਰੇਟ ਕਰਦਾ ਹੈ। ਫਿਊਲ ਟੈਂਕ ਦੀ ਕੁੱਲ ਸਮਰੱਥਾ 21.2 ਲੀਟਰ ਹੈ। ਇਸ ਬਾਈਕ 'ਚ ਟਾਇਰ ਪ੍ਰੈਸ਼ਰ ਮਾਨੀਟਰ ਸਿਸਟਮ, ਅਡੈਪਟਿਵ ਲਾਈਟਾਂ, ਸੈਮੀ-ਐਕਟਿਵ ਸਸਪੈਂਸ਼ਨ ਅਤੇ ਸਪੋਕ ਵ੍ਹੀਲ ਹਨ।

ਹਾਰਲੇ ਡੇਵਿਡਸਨ ਪੈਨ ਅਮਰੀਕਾ 1250 ਦੋ ਵੇਰੀਐਂਟਸ ਵਿੱਚ ਉਪਲਬਧ ਹੈ। ਤੁਸੀਂ ਹੁਣ ਸਿਰਫ 12.91 ਲੱਖ ਰੁਪਏ ਵਿੱਚ ਸਟੈਂਡਰਡ ਵੇਰੀਐਂਟ ਖਰੀਦ ਸਕਦੇ ਹੋ। ਪਹਿਲਾਂ ਇਸ ਦੀ ਕੀਮਤ 16.90 ਲੱਖ ਰੁਪਏ ਸੀ। ਦੂਜੇ ਪਾਸੇ ਜੇਕਰ ਪ੍ਰੀਮੀਅਮ ਐਡੀਸ਼ਨ ਦੀ ਗੱਲ ਕਰੀਏ ਤਾਂ ਤੁਸੀਂ ਇਸ ਨੂੰ 4 ਲੱਖ ਰੁਪਏ ਦੀ ਛੋਟ ਦੇ ਨਾਲ ਵੀ ਖਰੀਦ ਸਕਦੇ ਹੋ। ਸਪੈਸ਼ਲ ਐਡੀਸ਼ਨ ਦੀ ਕੀਮਤ 21.11 ਲੱਖ ਰੁਪਏ ਸੀ। ਜਿਸ ਨੂੰ ਤੁਸੀਂ ਹੁਣ ਸਿਰਫ 17.11 ਲੱਖ ਰੁਪਏ ਵਿੱਚ ਖਰੀਦ ਸਕੋਗੇ। ਤੁਹਾਨੂੰ ਦੱਸ ਦੇਈਏ ਕਿ ਇਸ ਬਾਈਕ ਨੂੰ ਸਾਲ 2021 'ਚ ਲਾਂਚ ਕੀਤਾ ਗਿਆ ਸੀ। ਜਿਨ੍ਹਾਂ ਦੇ ਕੁਝ ਯੂਨਿਟ ਬਚੇ ਹਨ, ਉਨ੍ਹਾਂ ਨੂੰ ਕੰਪਨੀ ਡਿਸਕਾਊਂਟ ਦੇ ਨਾਲ ਭੇਜ ਰਹੀ ਹੈ।

Published by:Rupinder Kaur Sabherwal
First published:

Tags: Auto, Auto industry, Auto news, Automobile, Car Bike News