Home /News /lifestyle /

ਹਨੀਮੂਨ ਮਨਾਉਣ ਲਈ ਸਾਊਥ ਅਫ਼ਰੀਕਾ ਬੈਸਟ ਜਗ੍ਹਾ, ਇਹ ਹਨ ਇੱਥੋਂ ਦੀਆਂ ਦਿਲਕਸ਼ ਥਾਵਾਂ

ਦੱਖਣੀ ਅਫਰੀਕਾ (South Africa) ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜੋ ਰੋਮਾਂਚ, ਮਜ਼ੇਦਾਰ ਅਤੇ ਮਨਮੋਹਕ ਦ੍ਰਿਸ਼ਾਂ ਨਾਲ ਭਰਪੂਰ ਹਨ। ਇਹੀ ਕਾਰਨ ਹੈ ਕਿ ਇਨ੍ਹੀਂ ਦਿਨੀਂ ਹਨੀਮੂਨ ਲਈ ਦੱਖਣੀ ਅਫਰੀਕਾ (South Africa) ਲੋਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਆਪਣਾ ਹਨੀਮੂਨ ਦੱਖਣੀ ਅਫਰੀਕਾ (South Africa) 'ਚ ਮਨਾਉਣਾ ਚਾਹੁੰਦੇ ਹੋ, ਤਾਂ ਇਥੋਂ ਦੇ ਇਨ੍ਹਾਂ 4 ਸਥਾਨਾਂ 'ਤੇ ਜ਼ਰੂਰ ਜਾਓ।

ਹੋਰ ਪੜ੍ਹੋ ...
  • Share this:

ਜੇਕਰ ਤੁਸੀਂ ਆਪਣੇ ਹਨੀਮੂਨ (Honeymoon) ਨੂੰ ਕਿਸੇ ਮਨਮੋਹਕ ਜਗ੍ਹਾਂ ਉੱਤੇ ਮਨਾਉਣਾ ਚਾਹੁੰਦੇ ਹੋ, ਤਾਂ ਦੱਖਣੀ ਅਫ਼ਰੀਕਾ (South Africa) ਇੱਕ ਚੰਗਾ ਵਿਕਲਪ ਹੈ। ਦੱਖਣੀ ਅਫ਼ਰੀਕਾ (South Africa) ਦੀ ਸਮੁੰਦਰ ਦੀ ਤਾਜ਼ਗੀ, ਹਰੇ ਭਰੇ ਜੰਗਲ ਅਤੇ ਪਹਾੜਾਂ ਦੀ ਸ਼ਾਂਤੀ ਸਭ ਦਾ ਮਨ ਮੋਹ ਲੈਂਦੀ ਹੈ।

ਦੱਖਣੀ ਅਫਰੀਕਾ (South Africa) ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜੋ ਰੋਮਾਂਚ, ਮਜ਼ੇਦਾਰ ਅਤੇ ਮਨਮੋਹਕ ਦ੍ਰਿਸ਼ਾਂ ਨਾਲ ਭਰਪੂਰ ਹਨ। ਇਹੀ ਕਾਰਨ ਹੈ ਕਿ ਇਨ੍ਹੀਂ ਦਿਨੀਂ ਹਨੀਮੂਨ ਲਈ ਦੱਖਣੀ ਅਫਰੀਕਾ (South Africa) ਲੋਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਆਪਣਾ ਹਨੀਮੂਨ ਦੱਖਣੀ ਅਫਰੀਕਾ (South Africa) 'ਚ ਮਨਾਉਣਾ ਚਾਹੁੰਦੇ ਹੋ, ਤਾਂ ਇਥੋਂ ਦੇ ਇਨ੍ਹਾਂ 4 ਸਥਾਨਾਂ 'ਤੇ ਜ਼ਰੂਰ ਜਾਓ।

ਕਰੂਗਰ ਨੈਸ਼ਨਲ ਪਾਰਕ ਦੀ ਵਾਈਲਡਲਾਈ (Kruger National Park)

ਦੱਖਣੀ ਅਫ਼ਰੀਕਾ ਆਪਣੇ ਹਰੇ ਭਰੇ ਜੰਗਲਾਂ ਲਈ ਕਾਫ਼ੀ ਮਸ਼ਹੂਰ ਹੈ। ਕਰੂਗਰ ਨੈਸ਼ਨਲ ਪਾਰਕ ਵਾਈਲਡਲਾਈਫ਼ ਸਫ਼ਾਰੀ ਦਾ ਅਨੁਭਵ ਕਰਨ ਲਈ ਸਭ ਤੋਂ ਵਧੀਆ ਅਤੇ ਸਭ ਤੋਂ ਵੱਡੇ ਸਥਾਨਾਂ ਵਿੱਚੋਂ ਇੱਕ ਹੈ। ਇਸਦਾ ਖੇਤਰਫਲ 2,000,000 ਹੈਕਟੇਅਰ ਤੋਂ ਵੱਧ ਹੈ ਅਤੇ ਇਹ ਰਾਸ਼ਟਰੀ ਪਾਰਕ ਵਿੱਚ ਜਾਨਵਰਾਂ ਦੀਆਂ ਕਈ ਕਿਸਮਾਂ ਮੋਜੂਦ ਹਨ। ਕਰੂਗਰ ਵਿੱਚ ਦਿਨ ਅਤੇ ਰਾਤ ਦੀਆਂ ਸਫਾਰੀਆਂ ਦੋਵੇਂ ਉਪਲਬਧ ਹਨ ਅਤੇ ਤੁਸੀਂ ਆਪਣੀ ਤਰਜੀਹ ਦੇ ਅਨੁਸਾਰ ਇਸ ਥਾਂ ਦਾ ਅਨੋਖਾ ਅਨੁਭਵ ਮਾਨ ਸਕਦੇ ਹੋ।

ਪੋਰਟ ਐਲਿਜ਼ਾਬੈਥ (Port Elizabeth)

ਪੋਰਟ ਐਲਿਜ਼ਾਬੈਥ ਪਹਾੜੀ ਜੰਗਲਾਂ ਨਾਲ ਘਿਰਿਆ ਹੋਇਆ ਹੈ। ਇਹ ਆਪਣੇ ਸ਼ਾਂਤ ਮਾਹੌਲ ਅਤੇ ਡੂੰਘੇ ਨੀਲੇ ਪਾਣੀ ਕਰਕੇ ਬਹੁਤ ਮਸ਼ਹੂਰ ਹੈ। ਆਪਣੇ ਜੀਵਨ ਸਾਥੀ ਦੇ ਨਾਲ, ਤੁਸੀਂ ਇੱਥੇ ਸ਼ਾਨਦਾਰ ਡੁੱਬਦੇ ਸੂਰਜ ਨੂੰ ਦੇਖਣ ਦਾ ਅਨੁਭਵ ਵੀ ਮਾਨ ਸਕਦੇ ਹੋ। ਸੁੰਦਰ ਨਜ਼ਾਰੇ ਅਤੇ ਸਾਹਸ ਦਾ ਸੁਮੇਲ ਇਸ ਨੂੰ ਦੱਖਣੀ ਅਫ਼ਰੀਕਾ ਵਿੱਚ ਹਨੀਮੂਨ ਲਈ ਇੱਕ ਸ਼ਾਨਦਾਰ ਸਥਾਨ ਬਣਾਉਂਦਾ ਹੈ।

ਕੇਪਟਾਊਨ (Cape Town)

ਦੱਖਣੀ ਅਫਰੀਕਾ ਦੀ ਯਾਤਰਾ ਕੇਪਟਾਊਨ ਨੂੰ ਦੇਖੇ ਬਿਨਾਂ ਅਧੂਰੀ ਹੈ। ਇਹ ਸ਼ਹਿਰ ਸ਼ਾਨਦਾਰ ਨਾਈਟ ਲਾਈਫ ਅਤੇ ਕੁਦਰਤੀ ਨਜ਼ਾਰਿਆਂ ਕਾਰਨ ਕਾਫੀ ਖਾਸ ਹੈ। ਇੱਥੇ ਤੁਸੀਂ ਇੱਕ ਰੋਮਾਂਟਿਕ ਡਿਨਰ ਦੀ ਯੋਜਨਾ ਵੀ ਬਣਾ ਸਕਦੇ ਹੋ ਅਤੇ ਇਸ ਸ਼ਹਿਰ ਦੇ ਰੋਮਾਂਚਕ ਨਾਈਟ ਲਾਈਫ ਦਾ ਆਨੰਦ ਮਾਣ ਸਕਦੇ ਹੋ। ਨਾਈਟ ਲਾਈਫ, ਸ਼ਾਨਦਾਰ ਡਿਨਰ ਪਾਰਟੀਆਂ, ਖਰੀਦਦਾਰੀ ਅਤੇ ਇਸ ਜਗ੍ਹਾ ਦੀ ਸੁੰਦਰਤਾ ਇਸ ਜਗ੍ਹਾ ਨੂੰ ਖਾਸ ਬਣਾਉਂਦੀ ਹੈ।

ਫ੍ਰੀ ਸਟੇਟ (Free State)

ਫ੍ਰੀ ਸਟੇਟ ਨੂੰ ਦੱਖਣੀ ਅਫਰੀਕਾ ਦਾ ਦਿਲ ਵੀ ਕਿਹਾ ਜਾਂਦਾ ਹੈ। ਇਹ ਸਥਾਨ ਪਹਾੜਾਂ ਨਾਲ ਘਿਰਿਆ ਹੋਇਆ ਹੈ ਅਤੇ ਸਮੁੰਦਰ ਤਲ ਤੋਂ ਲਗਭਗ 3000 ਫੁੱਟ ਦੀ ਉਚਾਈ 'ਤੇ ਹੈ। ਇਹ ਹਨੀਮੂਨ ਲਈ ਸਭ ਤੋਂ ਆਕਰਸ਼ਕ ਸਥਾਨਾਂ ਵਿੱਚੋਂ ਇੱਕ ਹੈ। ਇਹ ਇੱਕ ਬਹੁਤ ਹੀ ਸ਼ਾਂਤ ਅਤੇ ਸੁੰਦਰ ਸਥਾਨ ਹੈ ਜਿੱਥੇ ਕ੍ਰਿਸਟਲ ਸਾਫ ਵਗਦਾ ਪਾਣੀ ਅਤੇ ਹਰੀਆਂ-ਭਰੀਆਂ ਪਹਾੜੀਆਂ ਤੁਹਾਨੂੰ ਕੁਦਰਤੀ ਸੁੰਦਰਤਾ ਵਿੱਚ ਲੀਨ ਕਰ ਦੇਣਗੀਆਂ।

Published by:Amelia Punjabi
First published:

Tags: Couple, Marriage, South Africa