• Home
  • »
  • News
  • »
  • lifestyle
  • »
  • 5 BEST PLACES IN INDIA FOR COUPLES TO EXPERIENCE SNOW THIS WINTER GH AP AS

ਦੇਸ਼ ਦੀਆਂ 5 ਅਜਿਹੀਆਂ ਥਾਵਾਂ ਜਿੱਥੇ ਤੁਸੀਂ ਜ਼ਰੂਰ ਬਿਤਾਉਣਾ ਚਾਹੋਗੇ ਸਰਦੀ ਦੀਆਂ ਛੁੱਟੀਆਂ

ਅੱਜ ਅਸੀਂ ਤੁਹਾਨੂੰ ਭਾਰਤ ਦੀਆਂ ਅਜਿਹੀਆਂ ਥਾਵਾਂ ਬਾਰੇ ਦੱਸਾਂਗੇ ਜਿੱਥੇ ਜਾ ਤੇ ਤੁਹਾਨੂੰ ਸਵਰਗ ਵਰਗੇ ਨਜ਼ਾਰੇ ਦੇਖਣ ਨੂੰ ਮਿਲਣਗੇ। ਇੱਥੇ ਅਸੀਂ ਭਾਰਤ ਦੀਆਂ ਕੁਝ ਸਭ ਤੋਂ ਵਧੀਆ ਥਾਵਾਂ ਦੀ ਸੂਚੀ ਦਿੱਤੀ ਹੈ ਜਿੱਥੇ ਤੁਸੀਂ ਆਪਣੇ ਸਾਥੀ ਨਾਲ ਤਾਜ਼ਾ ਬਰਫ਼ਬਾਰੀ ਦੇਖ ਸਕਦੇ ਹੋ ਅਤੇ ਇਸ ਸਰਦੀਆਂ ਦੇ ਮੌਸਮ ਦਾ ਵੱਧ ਤੋਂ ਵੱਧ ਆਨੰਦ ਮਾਣ ਸਕਦੇ ਹੋ।

ਦੇਸ਼ ਦੀਆਂ 5 ਅਜਿਹੀਆਂ ਥਾਵਾਂ ਜਿੱਥੇ ਤੁਸੀਂ ਜ਼ਰੂਰ ਬਿਤਾਉਣਾ ਚਾਹੋਗੇ ਸਰਦੀ ਦੀਆਂ ਛੁੱਟੀਆਂ

  • Share this:
ਵੈਸੇ ਤਾਂ ਪਹਾੜਾਂ ਦੀ ਸੈਰ ਕਰਨਾ ਸਭ ਨੂੰ ਪਸੰਦ ਹੁੰਦਾ ਹੈ ਪਰ ਸਰਦੀਆਂ ਵਿੱਚ ਬਰਫ ਨਾਲ ਢਕੇ ਹੋਏ ਪਹਾੜਾਂ ਸੀ ਸੈਰ ਕਰਨ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਹੈ। ਜੇ ਤੁਸੀਂ ਵੀ ਉਨ੍ਹਾਂ ਵਿੱਚੋਂ ਹੋ ਜੋ ਇਸ ਵਾਰ ਸਰਦੀ ਦੀਆਂ ਛੁੱਟੀਆਂ ਵਿੱਚ ਪਹਾੜਾਂ ਦੀ ਸੈਰ ਕਰਨ ਜਾਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਭਾਰਤ ਦੀਆਂ ਅਜਿਹੀਆਂ ਥਾਵਾਂ ਬਾਰੇ ਦੱਸਾਂਗੇ ਜਿੱਥੇ ਜਾ ਤੇ ਤੁਹਾਨੂੰ ਸਵਰਗ ਵਰਗੇ ਨਜ਼ਾਰੇ ਦੇਖਣ ਨੂੰ ਮਿਲਣਗੇ।

ਇੱਥੇ ਅਸੀਂ ਭਾਰਤ ਦੀਆਂ ਕੁਝ ਸਭ ਤੋਂ ਵਧੀਆ ਥਾਵਾਂ ਦੀ ਸੂਚੀ ਦਿੱਤੀ ਹੈ ਜਿੱਥੇ ਤੁਸੀਂ ਆਪਣੇ ਸਾਥੀ ਨਾਲ ਤਾਜ਼ਾ ਬਰਫ਼ਬਾਰੀ ਦੇਖ ਸਕਦੇ ਹੋ ਅਤੇ ਇਸ ਸਰਦੀਆਂ ਦੇ ਮੌਸਮ ਦਾ ਵੱਧ ਤੋਂ ਵੱਧ ਆਨੰਦ ਮਾਣ ਸਕਦੇ ਹੋ।

ਮਨਾਲੀ (ਹਿਮਾਚਲ ਪ੍ਰਦੇਸ਼) : ਮਨਾਲੀ ਭਾਰਤ ਵਿੱਚ ਸਭ ਤੋਂ ਵੱਧ ਪਸੰਦੀਦਾ ਸੈਰ-ਸਪਾਟਾ ਵਾਲੇ ਸਥਾਨਾਂ ਵਿੱਚੋਂ ਇੱਕ ਹੈ। ਸਰਦੀਆਂ ਦੇ ਦੌਰਾਨ ਪੂਰੀ ਤਰ੍ਹਾਂ ਬਰਫ਼ ਦੀ ਚਾਦਰ ਵਿੱਚ ਢਕੇ ਹੋਏ ਮਨਾਲੀ ਨੂੰ ਦੇਖਣ ਲਈ ਲੋਕ ਇਸ ਹਿੱਲ-ਸਟੇਸ਼ਨ 'ਤੇ ਇਕੱਠੇ ਹੁੰਦੇ ਹਨ। ਬਰਫੀਲੀਆਂ ਹਵਾਵਾਂ, ਹਲਕੀ ਬਾਰਸ਼ ਅਤੇ ਭਾਰੀ ਬਰਫਬਾਰੀ ਦੇ ਨਾਲ, ਬਰਫੀਲੇ ਪਹਾੜ ਅਤੇ ਪਾਈਨ ਦੇ ਰੁੱਖ ਸ਼ਾਨਦਾਰ ਦ੍ਰਿਸ਼ ਪੇਸ਼ ਕਰਦੇ ਹਨ। ਦਿਲਚਸਪ ਗੱਲ ਇਹ ਹੈ ਕਿ, ਤੁਸੀਂ ਇੱਥੇ ਇੱਕ ਇਗਲੂ ਵਿੱਚ ਵੀ ਠਹਿਰ ਸਕਦੇ ਹੋ ਤੇ ਸਰਦੀਆਂ ਦੇ ਹਰ ਪਲ ਦਾ ਆਨੰਦ ਲੈ ਸਕਦੇ ਹੋ।

ਗੁਲਮਰਗ (ਜੰਮੂ ਅਤੇ ਕਸ਼ਮੀਰ) : ਪੱਛਮੀ ਹਿਮਾਲਿਆ ਵਿੱਚ ਪੀਰ ਪੰਜਾਲ ਵਿੱਚ ਸਥਿਤ, ਗੁਲਮਰਗ ਸਰਦੀਆਂ ਵਿੱਚ ਬਿਲਕੁਲ ਅਲੱਗ ਦੁਨੀਆ ਵਰਗਾ ਲਗਦਾ ਹੈ। ਦਸੰਬਰ ਵਿੱਚ ਤਾਪਮਾਨ -8 ਡਿਗਰੀ ਸੈਲਸੀਅਸ ਤੱਕ ਡਿੱਗਣ ਦੇ ਨਾਲ, ਇਹ ਬਰਫ਼ਬਾਰੀ ਦਾ ਅਨੁਭਵ ਕਰਨ ਲਈ ਭਾਰਤ ਵਿੱਚ ਸਭ ਤੋਂ ਵਧੀਆ ਸਥਾਨਾਂ ਵਿੱਚੋਂ ਇੱਕ ਹੈ। ਇਸ ਸਾਲ, ਸਰਦੀਆਂ ਨੇ ਘਾਟੀ ਵਿੱਚ ਪਹਿਲਾਂ ਹੀ ਰੌਣਕ ਲਿਆ ਦਿੱਤੀ ਹੈ ਕਿਉਂਕਿ ਦੇਸ਼ ਭਰ ਤੋਂ ਸੈਲਾਨੀ ਇੱਥੇ ਬਰਫ ਨਾਲ ਢੱਕੀਆਂ ਚੋਟੀਆਂ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਆ ਰਹੇ ਹਨ। ਇੱਥੇ ਤੁਸੀਂ ਸਕੀਂਗ ਦਾ ਆਨੰਦ ਲੈ ਸਕਦੇ ਹੋ।

ਤਵਾਂਗ (ਅਰੁਣਾਚਲ ਪ੍ਰਦੇਸ਼) : ਜੇਕਰ ਤੁਸੀਂ ਇਸ ਸਾਲ ਸਰਦੀਆਂ ਵਿੱਚ ਆਪਣੇ ਸਾਥੀ ਨਾਲ ਰੋਮਾਂਟਿਕ ਟੂਰ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸਭ ਤੋਂ ਸੁੰਦਰ ਬਰਫ਼ਬਾਰੀ ਅਨੁਭਵ ਲੈਣ ਲਈ ਅਰੁਣਾਚਲ ਪ੍ਰਦੇਸ਼ ਵਿੱਚ ਤਵਾਂਗ ਵੱਲ ਜਾਓ। ਅਣਗਿਣਤ ਲੋਕਾਂ ਲਈ, ਤਵਾਂਗ ਦੁਨੀਆ ਦੇ ਸਭ ਤੋਂ ਵੱਡੇ ਬੋਧੀ ਮੱਠਾਂ ਵਿੱਚੋਂ ਇੱਕ ਹੈ। ਤਵਾਂਗ ਵਿੱਚ ਪਹਿਲਾਂ ਹੀ ਬਰਫਬਾਰੀ ਸ਼ੁਰੂ ਹੋ ਚੁੱਕੀ ਹੈ ਅਤੇ ਇੱਥੇ ਘੁੰਮਣ ਲਈ ਕੁਝ ਸਭ ਤੋਂ ਵਧੀਆ ਸਥਾਨਾਂ ਵਿੱਚ ਸ਼ਾਨਦਾਰ ਨੂਰਾਨੰਗ ਝਰਨਾ, ਸ਼ਾਂਤ ਮਾਧੁਰੀ ਝੀਲ ਅਤੇ ਸੇਲਾ ਪਾਸ ਹਨ।

ਯੁਮਥਾਂਗ (ਸਿੱਕਮ) : ਕੀ ਤੁਸੀਂ ਕਦੇ ਸਿੱਕਮ ਘੁੰਮਣ ਗਏ ਹੋ ? ਜੇਕਰ ਨਹੀਂ, ਤਾਂ ਇਸ ਸਥਾਨ ਨੂੰ ਤੁਰੰਤ ਆਪਣੀ ਲਿਸਟ ਵਿੱਚ ਸ਼ਾਮਲ ਕਰੋ। ਸਿੱਕਮ ਦੇ ਯੁਮਥਾਂਗ ਵਿੱਚ ਲਗਭਗ ਸਾਰਾ ਸਾਲ ਬਰਫ਼ਬਾਰੀ ਹੁੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਯੁਮਥਾਂਗ ਨੂੰ 'ਫੁੱਲਾਂ ਦੀ ਘਾਟੀ' ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਸ਼ਿੰਗਬਾ ਰੋਡੋਡੇਂਡਰਨ ਸੈਂਚੁਰੀ ਹੈ? ਇਹ ਅਸਥਾਨ ਸਿੱਕਮ ਦੇ ਰਾਜ ਫੁੱਲ, ਰੋਡੋਡੇਂਡਰਨ ਦੀਆਂ 24 ਕਿਸਮਾਂ ਦਾ ਘਰ ਹੈ। ਯੁਮਥਾਂਗ ਵਿੱਚ, ਤੁਸੀਂ ਹਿਮਾਲਿਆ ਦੀਆਂ ਪਹਾੜੀਆਂ ਨਾਲ ਘਿਰੀਆਂ ਜੰਮੀਆਂ ਝੀਲਾਂ, ਗਰਮ ਚਸ਼ਮੇ ਤੇ ਖੁੱਲ੍ਹੇ ਮੈਦਾਨਾਂ ਦਾ ਅਨੁਭਵ ਕਰ ਸਕਦੇ ਹੋ।

ਔਲੀ (ਉਤਰਾਖੰਡ) : ਸਕੀਇੰਗ ਲਈ ਸਭ ਤੋਂ ਵਧੀਆ ਸਥਾਨਾਂ ਵਿੱਚੋਂ ਇੱਕ, ਉੱਤਰਾਖੰਡ ਵਿੱਚ ਔਲੀ ਐਡਵੈਂਚਰ ਪ੍ਰੇਮੀਆਂ ਲਈ ਇੱਕ ਵਧੀਆ ਆਪਸ਼ਨ ਹੈ। ਨੰਦਾ ਦੇਵੀ, ਨੀਲਕੰਠ ਅਤੇ ਮਾਨਾ ਪਰਬਤ ਦੀਆਂ ਸ਼ਾਨਦਾਰ ਚੋਟੀਆਂ ਦੇਖਣਾ ਤੇ ਔਲੀ ਵਿੱਚ ਚਿੱਟੀ ਬਰਫ਼ ਵਿੱਚ ਸਕੀਇੰਗ ਕਰਨਾ ਤੁਹਾਡੀ ਯਾਤਰਾ ਨੂੰ "ਪੈਸਾ-ਵਾਸੂਲ" ਬਣਾ ਦੇਵੇਗਾ।
Published by:Amelia Punjabi
First published: