Home /News /lifestyle /

ਹਿੰਦੂ ਧਰਮ ਵਿੱਚ 5 ਅੰਕ ਮੰਨਿਆ ਜਾਂਜਾ ਹੈ ਸ਼ੁਭ, ਜਾਣੋ ਕੀ ਹੈ ਇਸਦਾ ਧਾਰਮਿਕ ਮਹੱਤਵ

ਹਿੰਦੂ ਧਰਮ ਵਿੱਚ 5 ਨੰਬਰ ਨੂੰ ਸ਼ੁਭ ਮੰਨਿਆਂ ਜਾਂਦਾ ਹੈ। ਹਿੰਦੂ ਧਰਮ ਵਿੱਚ ਪੂਜਾ ਨਾਲ ਸਬੰਧਤ ਕਈ ਨਿਯਮ, ਵਿਧੀਆਂ ਹਨ। ਹਿੰਦੂ ਧਰਮ ਵਿੱਚ ਪੂਜਾ-ਪਾਠ, ਧਾਰਮਿਕ ਰਸਮਾਂ ਜਾਂ ਸ਼ੁਭ ਕਰਨ ਲੱਗਿਆ ਪੰਚ ਭਾਵ ਪੰਜ ਸੰਖਿਆਵਾਂ ਨੂੰ ਵਿਸ਼ੇਸ਼ ਮੰਨਿਆ ਜਾਂਦਾ ਹੈ।

  • Share this:

ਪੰਚ ਅਰਥਾਤ ਪੰਜ ਸੰਖਿਆਵਾਂ ਦਾ ਹਿੰਦੂ ਧਰਮ ਵਿੱਚ ਬਹੁਤ ਮਹੱਤਵ ਹੈ, ਜਿਵੇਂ ਕਿ ਪੰਚਦੇਵ, ਪੰਚਾਮ੍ਰਿਤ, ਪੰਚਗਵਯ, ਪੱਲਵ, ਪੰਜ ਕਰਮੇਂਦਰੀਆਂ, ਪੰਚੋਪਚਾਰ ਪੂਜਾ, ਪੰਚਾਂਗ ਆਦਿ। ਆਖਿਰ ਧਾਰਮਿਕ ਕੰਮਾਂ ਵਿੱਚ ਪੰਜ ਨੰਬਰ ਨੂੰ ਸ਼ੁਭ ਕਿਉਂ ਮੰਨਿਆ ਜਾਂਦਾ ਹੈ? ਆਓ ਜਾਣਦੇ ਹਾਂ ਹਿੰਦੂ ਧਰਮ ਵਿੱਚ 5 ਨੰਬਰਾਂ ਦੇ ਮਹੱਤਵ ਬਾਰੇ-

ਪੰਚਦੇਵ - ਹਿੰਦੂ ਧਰਮ ਵਿੱਚ ਪੰਚਦੇਵ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ ਅਤੇ ਕੋਈ ਵੀ ਸ਼ੁਭ ਕਾਰਜ ਪੰਚਦੇਵ ਦੀ ਪੂਜਾ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ। ਪੰਚਦੇਵ ਵਿੱਚ, ਭਗਵਾਨ ਸੂਰਜ ਆਕਾਸ਼ ਤੱਤ ਨੂੰ ਦਰਸਾਉਂਦੇ ਹਨ। ਸ਼੍ਰੀ ਗਣੇਸ਼ ਜਾਵਾ ਤੱਤ ਨੂੰ ਦਰਸਾਉਂਦੇ ਹਨ, ਮਾਂ ਦੁਰਗਾ ਅਗਨੀ ਤੱਤ ਨੂੰ ਦਰਸਾਉਂਦੇ ਹਨ, ਸ਼ਿਵਜੀ ਧਰਤੀ ਤੱਤ ਅਤੇ ਭਗਵਾਨ ਵਿਸ਼ਨੂੰ ਹਵਾ ਤੱਤ ਨੂੰ ਦਰਸਾਉਂਦੇ ਹਨ। ਧਾਰਮਿਕ ਮਾਨਤਾ ਅਨੁਸਾਰ ਇਨ੍ਹਾਂ ਪੰਜਾਂ ਦੇਵੀ ਦੇਵਤਿਆਂ ਦੀ ਪੂਜਾ ਕਰਨ ਨਾਲ ਹੀ ਕੋਈ ਵੀ ਕੰਮ ਪੂਰਾ ਹੁੰਦਾ ਹੈ।

ਪੰਚੋਪਚਾਰ ਪੂਜਾ ਵਿਧੀ - ਪੰਚੋਪਚਾਰ ਪੂਜਾ ਵਿਧੀ ਵਿੱਚ ਕਿਸੇ ਵੀ ਦੇਵਤੇ ਦੀ ਪੂਜਾ ਪੰਜ ਤਰੀਕਿਆਂ ਨਾਲ ਕਰਨ ਲਈ 5 ਤਰ੍ਹਾਂ ਦੇ ਆਸਣ ਦੱਸੇ ਗਏ ਹਨ। ਮੰਨਿਆ ਜਾਂਦਾ ਹੈ ਕਿ ਇਸ ਮੁਦਰਾ ਵਿੱਚ ਪੂਜਾ ਕਰਨ ਨਾਲ ਦੇਵਤੇ ਪੂਜਾ ਸਮੱਗਰੀ ਗ੍ਰਹਿਣ ਕਰਦੇ ਹਨ। ਗੰਧਾ ਮੁਦਰਾ, ਫੁੱਲ ਮੁਦਰਾ, ਧੂਪ ਮੁਦਰਾ, ਦੀਪ ਮੁਦਰਾ ਅਤੇ ਨਵੇਦਿਆ ਮੁਦਰਾ ਇਹ ਮੁਦਰਾ ਹਨ।

ਪੰਚਗਵਯ ਦਾ ਮਹੱਤਵ- ਪੂਜਾ ਵਿਚ ਵੀ ਪੰਚਗਵਯ ਦਾ ਮਹੱਤਵ ਹੈ। ਪੰਚਗਵਯ ਵਿੱਚ ਪੰਜ ਕਿਸਮ ਦੀਆਂ ਗਾਵਾਂ ਨਾਲ ਸਬੰਧਤ ਪੰਜ ਚੀਜ਼ਾਂ ਸ਼ਾਮਿਲ ਹਨ। ਇਨ੍ਹਾਂ ਵਿੱਚ ਭੂਰੀ ਗਾਂ ਦਾ ਗਊ ਮੂਤਰ, ਲਾਲ ਗਾਂ ਦਾ ਗੋਬਰ, ਚਿੱਟੀ ਗਾਂ ਦਾ ਦੁੱਧ, ਕਾਲੀ ਗਾਂ ਦੇ ਦੁੱਧ ਤੋਂ ਬਣਿਆ ਦਹੀਂ ਅਤੇ ਦੋ ਰੰਗਾਂ ਦੀਆਂ ਗਾਵਾਂ ਦਾ ਘਿਓ ਦਾ ਮਿਸ਼ਰਣ ਹੁੰਦਾ ਹੈ। ਇਸ ਨੂੰ ਪੰਚਗਵਯ ਕਿਹਾ ਜਾਂਦਾ ਹੈ।

ਪੰਚਾਮ੍ਰਿਤ- ਪੂਜਾ ਵਿਚ ਪੰਚਾਮ੍ਰਿਤ ਦਾ ਚੜ੍ਹਾਉਣਾ ਜ਼ਰੂਰੀ ਹੈ। ਪੰਚਾਮ੍ਰਿਤ ਵਿੱਚ ਦੁੱਧ, ਦਹੀਂ, ਘਿਓ, ਗੁੜ ਅਤੇ ਸ਼ਹਿਦ ਮਿਲਾ ਕੇ ਪੰਚਾਮ੍ਰਿਤ ਤਿਆਰ ਕੀਤਾ ਜਾਂਦਾ ਹੈ।

ਪੰਚਾਂਗ ਦਾ ਮਹੱਤਵ - ਜਿਸ ਧਾਰਮਿਕ ਗ੍ਰੰਥ ਜਾਂ ਸਾਰਣੀ ਵਿਚ ਨਛੱਤਰ, ਕਰਣ, ਵਾਰ, ਤਿਥੀ ਅਤੇ ਯੋਗ ਆਦਿ ਲਿਖਿਆ ਹੁੰਦਾ ਹੈ , ਉਸ ਨੂੰ ਪੰਚਾਂਗ ਕਿਹਾ ਜਾਂਦਾ ਹੈ ।

ਪੰਚ ਪੱਲਵ- ਪੰਜ ਪਵਿੱਤਰ ਅਤੇ ਧਾਰਮਿਕ ਰੁੱਖਾਂ ਦੇ ਪੱਤੇ ਪੂਜਾ ਵਿਚ ਸ਼ੁਭ ਮੰਨੇ ਜਾਂਦੇ ਹਨ। ਇਨ੍ਹਾਂ ਵਿੱਚ ਪਿੱਪਲ, ਅੰਬ, ਅਸ਼ੋਕ, ਗੁਲਰ ਅਤੇ ਵਟ ਦੇ ਰੁੱਖ ਦੇ ਪੱਤੇ ਹੁੰਦੇ ਹਨ।

Published by:rupinderkaursab
First published:

Tags: Hindu, Hinduism, Religion