Home /News /lifestyle /

ਗਰਮੀਆਂ 'ਚ ਹੁੰਦੀ ਬਿਜਲੀ ਦੀ ਵਧੇਰੇ ਖਪਤ ਨੂੰ ਇੰਝ ਕਰੋ ਘੱਟ, ਬਿਜਲੀ ਦੀ ਬਚਤ, ਘਟੇਗਾ ਬਿੱਲ

ਗਰਮੀਆਂ 'ਚ ਹੁੰਦੀ ਬਿਜਲੀ ਦੀ ਵਧੇਰੇ ਖਪਤ ਨੂੰ ਇੰਝ ਕਰੋ ਘੱਟ, ਬਿਜਲੀ ਦੀ ਬਚਤ, ਘਟੇਗਾ ਬਿੱਲ

ਬਿਜਲੀ ਦਾ ਬਿੱਲ ਭਰਨਾਂ ਹੋਇਆ ਆਸਾਨ, ਫੋਨ ਰਾਹੀਂ ਚੁਟਕੀਆਂ 'ਚ ਹੋ ਜਾਵੇਗਾ ਭੁਗਤਾਨ

ਬਿਜਲੀ ਦਾ ਬਿੱਲ ਭਰਨਾਂ ਹੋਇਆ ਆਸਾਨ, ਫੋਨ ਰਾਹੀਂ ਚੁਟਕੀਆਂ 'ਚ ਹੋ ਜਾਵੇਗਾ ਭੁਗਤਾਨ

ਗਰਮੀਆਂ ਵਿੱਚ ਜ਼ਿਆਦਾਤਰ ਲੋਕ ਬਿਜਲੀ ਦੇ ਬਿੱਲ ਨੂੰ ਲੈ ਕੇ ਪ੍ਰੇਸ਼ਾਨ ਵੀ ਰਹਿੰਦੇ ਹਨ। ਜੇਕਰ ਤੁਸੀਂ ਵੀ ਬਿਜਲੀ ਦੇ ਵਧੇ ਬਿੱਲ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ 5 ਆਸਾਨ ਟਿਪਸ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਬਿਜਲੀ ਦੇ ਬਿੱਲ ਨੂੰ ਘੱਟ ਕਰ ਸਕਦੇ ਹੋ।

  • Share this:

ਬਿਜਲੀ ਦੀ ਖਪਤ ਗਰਮੀਆਂ ਵਿੱਚ ਜ਼ਿਆਦਾ ਹੁੰਦੀ ਹੈ, ਕਿਉਂਕਿ ਗਰਮੀਆਂ ਦੇ ਮੌਸਮ ਵਿੱਚ ਜ਼ਿਆਦਾ ਬਿਜਲੀ ਖਪਤ ਕਰਨ ਵਾਲੇ ਯੰਤਰਾਂ ਜਿਵੇਂ ਕਿ ਪੱਖੇ, ਏਸੀ ਅਤੇ ਫਰਿੱਜ ਦੀ ਵਰਤੋਂ ਵੱਧ ਜਾਂਦੀ ਹੈ ਅਤੇ ਇਸ ਕਾਰਨ ਬਿਜਲੀ ਦਾ ਬਿੱਲ ਕਈ ਗੁਣਾ ਵੱਧ ਜਾਂਦਾ ਹੈ। ਗਰਮੀਆਂ ਵਿੱਚ ਜ਼ਿਆਦਾਤਰ ਲੋਕ ਬਿਜਲੀ ਦੇ ਬਿੱਲ ਨੂੰ ਲੈ ਕੇ ਪ੍ਰੇਸ਼ਾਨ ਵੀ ਰਹਿੰਦੇ ਹਨ। ਜੇਕਰ ਤੁਸੀਂ ਵੀ ਬਿਜਲੀ ਦੇ ਵਧੇ ਬਿੱਲ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ 5 ਆਸਾਨ ਟਿਪਸ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਬਿਜਲੀ ਦੇ ਬਿੱਲ ਨੂੰ ਘੱਟ ਕਰ ਸਕਦੇ ਹੋ।

ਸੀਐਫਐਲ

CFL ਬਲਬ ਅਤੇ ਟਿਊਬ ਹੋਰਨਾਂ ਲਾਈਟਸ ਦੇ ਮੁਕਾਬਲੇ ਪੰਜ ਗੁਣਾ ਤੱਕ ਬਿਜਲੀ ਦੀ ਬਚਤ ਕਰਦਾ ਹੈ, ਇਸ ਲਈ CFL ਦੀ ਵਰਤੋਂ ਕਰੋ। ਜੇਕਰ ਕਿਸੇ ਵੀ ਕਮਰੇ ਵਿੱਚ ਬਿਜਲੀ ਦੀ ਲੋੜ ਨਹੀਂ ਹੈ, ਤਾਂ ਇਸ ਨੂੰ ਬੰਦ ਕਰ ਦਿਓ।

ਜ਼ਿਆਦਾ ਰੇਟਿੰਗ ਵਾਲੇ ਇਲੈਕਟ੍ਰੀਕਲਸ

ਇਸ ਦੇ ਨਾਲ, ਤੁਸੀਂ ਬਿਜਲੀ ਦੀ ਖਪਤ ਨੂੰ ਘਟਾਉਣ ਲਈ LED ਲਾਈਟਾਂ ਜਾਂ ਹਾਈ ਰੇਟਿੰਗ ਵਾਲੇ ਇਲੈਕਟ੍ਰੀਕਲ ਘਰੇਲੂ ਉਪਕਰਣ ਖਰੀਦ ਸਕਦੇ ਹੋ।

5 ਸਟਾਰ ਰੇਟਿੰਗ AC

ਏਅਰ ਕੰਡੀਸ਼ਨਰ ਚਲਾਉਣ ਵਿੱਚ ਸਭ ਤੋਂ ਵੱਧ ਬਿਜਲੀ ਦੀ ਖਪਤ ਹੁੰਦੀ ਹੈ। ਅਜਿਹੇ 'ਚ ਜੇਕਰ ਇਸ ਦਾ ਸਹੀ ਪ੍ਰਬੰਧਨ ਕੀਤਾ ਜਾਵੇ ਤਾਂ ਬਿਜਲੀ ਦੀ ਬਚਤ ਕੀਤੀ ਜਾ ਸਕਦੀ ਹੈ। AC ਨੂੰ ਚਲਾਉਣ ਤੋਂ ਪਹਿਲਾਂ, ਇਸ ਦੀ ਸਰਵਿਸ ਕਰਵਾ ਲਓ ਅਤੇ ਫਿਲਟਰ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਜਾਂ ਬਦਲੋ। ਜੇਕਰ ਘਰ 'ਚ 7 ਜਾਂ 8 ਸਾਲ ਪੁਰਾਣਾ ਏਸੀ ਹੈ ਤਾਂ ਉਸ ਨੂੰ ਬਦਲ ਦਿਓ। ਇਨਵਰਟਰ ਵਾਲਾ AC ਬਿਜਲੀ ਦਾ ਬਿੱਲ ਬਚਾਉਣ ਲਈ ਸਹਾਇਕ ਹੁੰਦਾ ਹੈ। ਇਸ ਤੋਂ ਇਲਾਵਾ BEE 5 ਸਟਾਰ ਰੇਟਿੰਗ ਵਾਲੇ AC ਦੀ ਵਰਤੋਂ ਕਰੋ।

ਸੋਲਰ ਪੈਨਲ

ਬਿਜਲੀ ਦਾ ਬਿੱਲ ਬਚਾਉਣ ਲਈ ਸੋਲਰ ਪੈਨਲ ਦਾ ਵਿਕਲਪ ਸਭ ਤੋਂ ਵਧੀਆ ਹੈ। ਅਜਿਹੇ 'ਚ ਤੁਸੀਂ ਘਰ ਦੀ ਛੱਤ 'ਤੇ ਸੋਲਰ ਪੈਨਲ ਲਗਾ ਸਕਦੇ ਹੋ। ਇਹ ਇੱਕ ਵਾਰ ਦਾ ਨਿਵੇਸ਼ ਹੈ ਜੋ ਲੰਬੇ ਸਮੇਂ ਤੱਕ ਤੁਹਾਡੇ ਬਿੱਲਾਂ ਨੂੰ ਘਟਾਉਣ ਵਿੱਚ ਮਦਦ ਕਰੇਗਾ।

ਸੀਲਿੰਗ ਅਤੇ ਟੇਬਲ ਫੈਨ ਦੀ ਵਰਤੋਂ

ਏਸੀ ਤੋਂ ਜ਼ਿਆਦਾ ਛੱਤ ਅਤੇ ਟੇਬਲ ਫੈਨ ਦੀ ਵਰਤੋਂ ਕਰੋ। ਇਸ ਨਾਲ ਤੁਹਾਡੀ ਬਿਜਲੀ ਦੀ ਖਪਤ ਵੀ ਘੱਟ ਹੋ ਸਕਦੀ ਹੈ।

Published by:Amelia Punjabi
First published:

Tags: Electricity, Electricity Bill, Power