HOME » NEWS » Life

50 ਕਿਲੋ ਸੋਨੇ ਨਾਲ ਬਣੀ ਮਾਤਾ ਦੀ ਮੂਰਤੀ, 20 ਕਰੋੜ ਨਾਲ ਬਣਿਆ ਪੰਡਾਲ...

News18 Punjab
Updated: October 3, 2019, 6:00 PM IST
share image
50 ਕਿਲੋ ਸੋਨੇ ਨਾਲ ਬਣੀ ਮਾਤਾ ਦੀ ਮੂਰਤੀ, 20 ਕਰੋੜ ਨਾਲ ਬਣਿਆ ਪੰਡਾਲ...
50 ਕਿਲੋ ਸੋਨੇ ਨਾਲ ਬਣੀ ਮਾਤਾ ਦੀ ਮੂਰਤੀ

ਕੋਲਕਾਤਾ ਦੀ ਇਕ ਦੁਰਗਾ ਉਸਤਵ ਸਮਿਤੀ ਨੇ ਮਾਤਾ ਦੀ ਮੂਰਤੀ ਉਤੇ 50 ਕਿਲੋ ਸੋਨਾ ਲਗਾਇਆ ਹੈ। 13 ਫੁੱਟ ਉਚੀ ਮੂਰਤੀ ਵਿਚ ਸਿਰ ਤੋਂ ਲੈ ਕੇ ਪੈਰਾਂ ਤੱਕ ਸ਼ੁਧ ਸੋਨੇ ਦੇ ਪੱਤਰਾਂ ਵਿਚ ਜੜਿਆ ਗਿਆ ਹੈ। ਪੂਜਾ ਸਮਿਤੀ ਦੇ ਮੁੱਖ ਮੂਰਤੀਕਾਰ ਮਿੰਟੂ ਪਾਲ ਨੇ ਦੱਸਿਆ ਕਿ ਇਹ ਇਸ ਸਾਲ ਦੀ ਸੱਭ ਤੋਂ ਮਹਿੰਗੀ ਮੂਰਤੀ ਹੈ।ਇਸ ਪੰਡਾਲ ਦੀ ਨਿਗਰਾਨੀ ਸੀਸੀਟੀਵੀ ਕੈਮਰੇ ਰਾਹੀਂ ਕੀਤੀ ਜਾ ਰਹੀ ਹੈ।

  • Share this:
  • Facebook share img
  • Twitter share img
  • Linkedin share img
ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਨਵਰਾਤਰੇ ਪੂਰੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਪੱਛਮੀ ਬੰਗਾਲ (West Bengal) ਵਿਚ ਦੁਰਗਾ ਪੂਜਾ (Durga Pooja-2019) ਦਾ ਵੱਖਰਾ ਹੀ ਮਹੱਤਵ ਹੈ। ਕੋਲਕਾਤਾ ਵਿਚ ਦੁਰਗਾ ਪੂਜਾ ਦੇ ਮੌਕੇ ਭਗਤ ਇਕ ਦੂਜੇ ਤੋਂ ਬੇਹਦ ਕਲਾਤਮਕ ਢੰਗ ਨਾਲ ਸੰਸਕ੍ਰਿਤਕ ਅਤੇ ਸਮਾਜਿਕ ਸੰਦੇਸ਼ ਦੇਣ ਲਈ ਪੂਜਾ ਪੰਡਾਲਾਂ ਦਾ ਨਿਰਮਾਣ ਕਰਦੇ ਹਨ। ਕੋਲਕਾਤਾ ਦੀ ਇਕ ਦੁਰਗਾ ਉਸਤਵ ਸਮਿਤੀ ਨੇ ਮਾਤਾ ਦੀ ਮੂਰਤੀ ਉਤੇ 50 ਕਿਲੋ ਸੋਨਾ ਲਗਾਇਆ ਹੈ।

50 ਕਿਲੋ ਸੋਨੇ ਨਾਲ ਬਣੀ ਮਾਤਾ ਦੀ ਮੂਰਤੀ


ਸੰਤੋਸ਼ ਮਿੱਤਰਾ ਸਕੁਵਾਇਰ ਦੁਰਗਾ ਪੂਜਾ ਆਯੋਜਕ ਵੱਲੋਂ ਮਾਤਾ ਦੁਰਗਾ, ਸ਼ੇਰ ਅਤੇ ਮਹਿਸ਼ਾਸੁਰ ਦੇ ਸ਼ਿੰਗਰ ਲਈ 50 ਕਿਲੋ ਪੱਤਰਾਂ ਦੀ ਵਰਤੋਂ ਕੀਤੀ ਗਈ ਹੈ। ਮਾਂ ਦੀ ਸਜਾਵਟ ਵਿਚ ਵਰਤੇ ਸੋਨੇ ਦਾ ਕੀਮਤ 20 ਕਰੋੜ ਦੱਸੀ ਗਈ ਹੈ। ਪੂਜਾ ਸਮਿਤੀ ਦੇ ਮੈਂਬਰ ਨੇ ਦੱਸਿਆ ਕਿ 13 ਫੁੱਟ ਉਚੀ ਮੂਰਤੀ ਵਿਚ ਸਿਰ ਤੋਂ ਲੈ ਕੇ ਪੈਰਾਂ ਤੱਕ ਸ਼ੁਧ ਸੋਨੇ ਦੇ ਪੱਤਰਾਂ ਵਿਚ ਜੜਿਆ ਗਿਆ ਹੈ। ਪੂਜਾ ਸਮਿਤੀ ਦੇ ਮੁੱਖ ਮੂਰਤੀਕਾਰ ਮਿੰਟੂ ਪਾਲ ਨੇ ਦੱਸਿਆ ਕਿ ਇਹ ਇਸ ਸਾਲ ਦੀ ਸੱਭ ਤੋਂ ਮਹਿੰਗੀ ਮੂਰਤੀ ਹੈ।
20 ਕਰੋੜ ਨਾਲ ਬਣਿਆ ਪੰਡਾਲ


ਸਮਿਤੀ ਦੇ ਪ੍ਰਧਾਨ ਪ੍ਰਦੀਪ ਘੋਸ਼ ਨੇ ਆਈਏਐਨਐਸ ਨੂੰ ਦੱਸਿਆ ਕਿ ਹੁਣ ਤੱਕ ਕਿਸੇ ਨੇ ਵੀ ਦੇਵੀ ਦੀ ਸੋਨੇ ਦੀ ਮੂਰਤੀ ਨਹੀਂ ਬਣਵਾਈ। ਇਸ ਦੀ ਸੁਰੱਖਿਆ ਲਈ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ 300 ਪ੍ਰਾਇਵੇਟ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਪੰਡਾਲ ਦੀ ਨਿਗਰਾਨੀ ਸੀਸੀਟੀਵੀ ਕੈਮਰੇ ਰਾਹੀਂ ਕੀਤੀ ਜਾ ਰਹੀ ਹੈ। ਪੂਜਾ ਸਮਿਤੀ ਦੇ ਸਕੱਤਰ ਸਜਲ ਘੋਸ਼ ਨੇ ਦੱਸਿਆ ਕਿ ਮੂਰਤੀ ਦੇ ਨਿਰਮਾਣ ਲਈ ਮਲਟੀ ਨੈਸ਼ਨਲ ਕਾਰਪੋਰੇਟਸ ਨੇ ਵੀ ਆਰਥਿਕ ਮਦਦ ਕੀਤੀ ਹੈ।
First published: October 3, 2019, 5:54 PM IST
ਹੋਰ ਪੜ੍ਹੋ
ਅਗਲੀ ਖ਼ਬਰ