Home /News /lifestyle /

14 ਹਜ਼ਾਰ ਤੋਂ ਵੀ ਘੱਟ ਕੀਮਤ ਦੇ ਨਾਲ ਲਾਂਚ ਹੋਇਆ ਦਮਦਾਰ 5G Smartphone, ਮਿਲ ਰਹੇ ਕਮਾਲ ਦੇ ਫੀਚਰ

14 ਹਜ਼ਾਰ ਤੋਂ ਵੀ ਘੱਟ ਕੀਮਤ ਦੇ ਨਾਲ ਲਾਂਚ ਹੋਇਆ ਦਮਦਾਰ 5G Smartphone, ਮਿਲ ਰਹੇ ਕਮਾਲ ਦੇ ਫੀਚਰ

 5G Smartphone

5G Smartphone

Tecno Spark 10 5G ਸਮਾਰਟਫੋਨ ਦੀ ਭਾਰਤ 'ਚ ਕੀਮਤ 12,999 ਰੁਪਏ ਹੈ। ਇਸ ਨੂੰ ਮੈਟਾ ਬਲੂ, ਮੈਟਾ ਵ੍ਹਾਈਟ ਅਤੇ ਮੈਟਾ ਬਲੈਕ ਕਲਰ ਆਪਸ਼ਨ 'ਚ ਖਰੀਦਿਆ ਜਾ ਸਕਦਾ ਹੈ। ਫੋਨ ਦੀ ਵਿਕਰੀ 7 ਅਪ੍ਰੈਲ 2023 ਤੋਂ ਨਜ਼ਦੀਕੀ ਰਿਟੇਲ ਟੱਚਪੁਆਇੰਟਾਂ 'ਤੇ ਸ਼ੁਰੂ ਹੋਵੇਗੀ।

  • Share this:

Tecno ਨੇ ਪਿਛਲੇ ਹਫਤੇ ਭਾਰਤ 'ਚ ਆਪਣੀ ਨਵੀਂ ਸਮਾਰਟਫੋਨ ਸੀਰੀਜ਼ ਲਾਂਚ ਕੀਤੀ ਸੀ। ਇਸ ਦਾ ਨਾਂ ਸਪਾਰਕ 10 ਯੁਨੀਵਰਸ ਰੱਖਿਆ ਗਿਆ। ਸਪਾਰਕ 10 ਪ੍ਰੋ ਸੀਰੀਜ਼ ਦਾ ਪਹਿਲਾ ਫੋਨ ਲਾਂਚ ਹੋ ਗਿਆ ਹੈ। ਮੰਗਲਵਾਰ ਨੂੰ ਬ੍ਰਾਂਡ ਨੇ ਇੱਕ ਹੋਰ ਸਮਾਰਟਫੋਨ ਪੇਸ਼ ਕੀਤਾ। ਇਹ ਸਪਾਰਕ 10 5G ਹੈ, ਜੋ ਸੀਰੀਜ਼ ਦਾ ਪਹਿਲਾ 5G ਸਮਾਰਟਫੋਨ ਹੈ। Tecno Spark 10 5G 15 ਹਜ਼ਾਰ ਤੋਂ ਘੱਟ ਕੀਮਤ ਦੇ ਨਾਲ ਇੱਕ ਬਜਟ ਸਮਾਰਟਫੋਨ ਦੀ ਰੇਂਜ ਵਿੱਚ ਆਉਂਦਾ ਹੈ ਤੇ ਇਹ ਕਮਾਲ ਦੀਆਂ ਵਿਸ਼ੇਸ਼ਤਾਵਾਂ ਨਾਲ ਭਰਪੂਰ ਹੈ। ਆਓ ਜਾਣਦੇ ਹਾਂ ਇਸ ਨਵੇਂ ਫੋਨ ਬਾਰੇ ਸਭ ਕੁੱਝ...


Tecno Spark 10 5G ਦੀ ਭਾਰਤ ਵਿੱਚ ਕੀਮਤ ਅਤੇ ਉਪਲਬਧਤਾ

Tecno Spark 10 5G ਸਮਾਰਟਫੋਨ ਦੀ ਭਾਰਤ 'ਚ ਕੀਮਤ 12,999 ਰੁਪਏ ਹੈ। ਇਸ ਨੂੰ ਮੈਟਾ ਬਲੂ, ਮੈਟਾ ਵ੍ਹਾਈਟ ਅਤੇ ਮੈਟਾ ਬਲੈਕ ਕਲਰ ਆਪਸ਼ਨ 'ਚ ਖਰੀਦਿਆ ਜਾ ਸਕਦਾ ਹੈ। ਫੋਨ ਦੀ ਵਿਕਰੀ 7 ਅਪ੍ਰੈਲ 2023 ਤੋਂ ਨਜ਼ਦੀਕੀ ਰਿਟੇਲ ਟੱਚਪੁਆਇੰਟਾਂ 'ਤੇ ਸ਼ੁਰੂ ਹੋਵੇਗੀ।


Tecno Spark 10 5G ਦੇ ਸਪੈਸੀਫਿਕੇਸ਼ਨਸ

ਐਂਡਰਾਇਡ 13 ਆਪਰੇਟਿੰਗ ਸਿਸਟਮ 'ਤੇ ਚੱਲ ਰਹੇ Tecno Spark 10 5G ਸਮਾਰਟਫੋਨ 'ਚ MediaTek ਦੇ Dimensity 6020 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ, ਜੋ ਯੂਜ਼ਰਸ ਨੂੰ 5G ਨੈੱਟਵਰਕ ਨਾਲ ਜੁੜੇ ਰਹਿਣ ਦੇ ਯੋਗ ਬਣਾਉਂਦਾ ਹੈ। ਜੇਕਰ ਉਪਭੋਗਤਾ ਮੈਮੋਰੀ ਫਿਊਜ਼ਨ ਤਕਨਾਲੋਜੀ ਦੀ ਵਰਤੋਂ ਕਰਦਾ ਹੈ ਜਾਂ ਕਹੀਏ ਵਰਚੁਅਲ ਰੈਮ ਦੀ ਵਰਤੋਂ ਕਰਦਾ ਹੈ ਤਾਂ ਫ਼ੋਨ 8GB ਤੱਕ ਰੈਮ ਦੀ ਪੇਸ਼ਕਸ਼ ਕਰਦਾ ਹੈ। ਯਾਨੀ ਫੋਨ ਦੀ ਖਾਲੀ ਸਟੋਰੇਜ ਨੂੰ ਰੈਮ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ। Tecno Spark 10 5G ਨੂੰ 64 GB ਇੰਟਰਨਲ ਸਟੋਰੇਜ ਮਿਲਦੀ ਹੈ। 6.6-ਇੰਚ HD ਪਲੱਸ ਰੈਜ਼ੋਲਿਊਸ਼ਨ ਵਾਲੇ ਇਸ ਸਮਾਰਟਫੋਨ ਦੀ ਰਿਫਰੈਸ਼ ਰੇਟ 90 Hz ਹੈ। ਫੋਨ 'ਚ 50 ਮੈਗਾਪਿਕਸਲ ਦਾ ਮੇਨ ਰਿਅਰ ਕੈਮਰਾ ਹੈ। ਇਸ 'ਚ 5000 mAh ਦੀ ਬੈਟਰੀ ਹੈ, ਜਿਸ ਨੂੰ ਚਾਰਜ ਕਰਨ ਲਈ ਬਾਕਸ 'ਚ 18W ਦਾ ਚਾਰਜਰ ਦਿੱਤਾ ਗਿਆ ਹੈ। ਬੈਟਰੀ ਨੂੰ ਟਾਈਪ ਸੀ ਪੋਰਟ ਦੀ ਮਦਦ ਨਾਲ ਚਾਰਜ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਚਾਰਜਰ 50 ਮਿੰਟ 'ਚ ਫੋਨ ਦੀ ਬੈਟਰੀ ਨੂੰ 50 ਫੀਸਦੀ ਤੱਕ ਚਾਰਜ ਕਰ ਸਕਦਾ ਹੈ।

Published by:Drishti Gupta
First published:

Tags: Mobile, Smartphone, Tech News, Tech news updates, Tech Tips