Home /News /lifestyle /

Amazon ਅਤੇ Flipkart ਸੇਲ 'ਚ 15 ਹਜ਼ਾਰ ਤੋਂ ਵੀ ਘੱਟ ਕੀਮਤ 'ਚ ਮਿਲ ਰਹੇ 5G ਸਮਾਰਟਫੋਨ

ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ Amazon ਅਤੇ Flipkart ਉੱਤੇ ਤਿਉਹਾਰੀ ਸੀਜ਼ਨ ਦੌਰਾਨ ਸੇਲ ਸ਼ੁਰੂ ਹੋ ਜਾਂਦੀ ਹੈ ਤੇ ਫਲਿੱਪਕਾਰਟ ਬਿਗ ਬਿਲੀਅਨ ਡੇਜ਼ ਸੇਲ 2022 ਅਤੇ ਐਮਾਜ਼ਾਨ ਇੰਡੀਆ ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਅੱਜ ਤੋਂ ਹਰ ਕਿਸੇ ਲਈ ਲਾਈਵ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਸੇਲ ਦੇ ਤਹਿਤ ਸਮਾਰਟਫੋਨ, ਸਮਾਰਟਵਾਚ, ਟੀਵੀ ਅਤੇ ਲੈਪਟਾਪ ਸਮੇਤ ਕਈ ਡਿਵਾਈਸਾਂ 'ਤੇ 80 ਫੀਸਦੀ ਤੱਕ ਦੀ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ ਬੈਂਕ ਆਫਰਸ ਰਾਹੀਂ ਵੀ ਕਈ ਡਿਸਕਾਊਂਟ ਦਿੱਤੇ ਜਾ ਰਹੇ ਹਨ। ਹੁਣ ਇਸ ਸੇਲ ਦੀ ਖਾਸ ਗੱਲ ਉੱਤੇ ਆਉਂਦੇ ਹਾਂ।

ਹੋਰ ਪੜ੍ਹੋ ...
  • Share this:

    ਇਸ ਵੇਲੇ 5ਜੀ ਫੋਨਸ ਦਾ ਬੋਲਬਾਲਾ ਹੈ, ਭਾਰਤ ਵਿੱਚ ਜਲਦੀ 5ਜੀ ਟੈਕਨਾਲੋਜੀ ਆ ਜਾਵੇਗੀ ਪਰ 5ਜੀ ਸਮਾਰਟਫੋਨਸ ਇਸ ਸੇਲ ਵਿੱਚ ਬਹੁਤ ਸਸਤੇ ਭਾਅ ਮਿਲ ਰਹੇ ਹਨ, ਇਨ੍ਹਾਂ ਵਿੱਚੋਂ ਹੀ ਬੈਸਟ ਆਫਰ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ।

    Vivo T1 5G: Vivo T1 5G ਦੀ ਕੀਮਤ ਫਿਲਹਾਲ 15,990 ਰੁਪਏ ਹੈ। ਪਰ ਸੇਲ 'ਚ 1000 ਦੀ ਛੋਟ ਮਿਲੇਗੀ। ਇਸ ਤੋਂ ਇਲਾਵਾ, ਬੈਂਕ ਕਾਰਡ ਆਫਰ ਦੇ ਨਾਲ 1000 ਰੁਪਏ ਦੀ ਹੋਰ ਛੋਟ ਪ੍ਰਾਪਤ ਕਰਨ ਤੋਂ ਬਾਅਦ, ਇਸ ਫੋਨ ਦੀ ਕੀਮਤ 13, 990 ਰੁਪਏ ਹੋਵੇਗੀ। Vivo ਦੇ ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 695 ਪ੍ਰੋਸੈਸਰ, 5000mAh ਬੈਟਰੀ, 120 Hz LCD ਡਿਸਪਲੇਅ ਅਤੇ 50 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ।

    Moto G71: ਇਹ ਫ਼ੋਨ Flipkart ਦੀ Big Billion Day ਸੇਲ ਵਿੱਚ ਉਪਭੋਗਤਾਵਾਂ ਲਈ 14,745 ਰੁਪਏ ਵਿੱਚ ਉਪਲਬਧ ਹੈ। ਫੋਨ 'ਚ 60Hz ਦੀ ਰਿਫਰੈਸ਼ ਦਰ ਦੇ ਨਾਲ 6.4-ਇੰਚ ਦੀ AMOLED ਡਿਸਪਲੇਅ ਹੈ। ਨਾਲ ਹੀ ਫੋਟੋਗ੍ਰਾਫੀ ਲਈ ਫੋਨ ਦੇ ਰੀਅਰ 'ਚ 50 ਮੈਗਾਪਿਕਸਲ ਦਾ ਮੁੱਖ ਕੈਮਰਾ ਦਿੱਤਾ ਗਿਆ ਹੈ। 16 ਮੈਗਾਪਿਕਸਲ ਦੇ ਫਰੰਟ ਕੈਮਰੇ ਨਾਲ ਆਉਣ ਵਾਲੇ ਇਸ ਫੋਨ 'ਚ ਤੁਹਾਨੂੰ ਸਨੈਪਡ੍ਰੈਗਨ 695 ਪ੍ਰੋਸੈਸਰ ਮਿਲੇਗਾ।

    Poco M4 Pro 5G: Poco ਦੇ 5G ਸਮਾਰਟਫੋਨ Poco M4 Pro 5G ਵਿੱਚ ਇੱਕ 5G-ਰੇਡੀ ਮੀਡੀਆਟੇਕ ਡਾਇਮੈਂਸਿਟੀ 810 ਪ੍ਰੋਸੈਸਰ ਹੈ। ਹੈਂਡਸੈੱਟ ਵਿੱਚ 90Hz ਦੀ ਰਿਫਰੈਸ਼ ਦਰ ਦੇ ਨਾਲ ਇੱਕ 6.6-ਇੰਚ ਦੀ FullHD+ ਡਿਸਪਲੇਅ ਹੈ। ਸਕਰੀਨ ਦੀ ਟੱਚ ਸੈਂਪਲਿੰਗ ਰੇਟ 240 Hz ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ ਜੋ 33W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਤੁਸੀਂ ਇਸ ਫੋਨ ਨੂੰ ਫਲਿੱਪਕਾਰਟ ਦੀ ਬਿਗ ਬਿਲੀਅਨ ਡੇ ਸੇਲ 'ਚ 12,999 ਰੁਪਏ 'ਚ ਖਰੀਦ ਸਕਦੇ ਹੋ। ਫੋਟੋਗ੍ਰਾਫੀ ਲਈ ਇਸ ਦੇ ਰੀਅਰ 'ਚ 50 ਮੈਗਾਪਿਕਸਲ ਦਾ ਮੁੱਖ ਕੈਮਰਾ ਦਿੱਤਾ ਗਿਆ ਹੈ।

    iQOO Z6 5G: ਯੂਜ਼ਰਸ ਇਸ ਫੋਨ ਨੂੰ ਐਮਾਜ਼ਾਨ ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ 'ਚ ਛੋਟ ਤੋਂ ਬਾਅਦ 14,999 ਰੁਪਏ 'ਚ ਖਰੀਦ ਸਕਦੇ ਹਨ। ਇਸ ਫੋਨ 'ਚ ਕੰਪਨੀ 6.58 ਇੰਚ ਫੁੱਲ HD+ LCD ਦੇ ਰਹੀ ਹੈ। ਇਹ ਡਿਸਪਲੇ 120Hz ਦੀ ਰਿਫਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਕੰਪਨੀ ਇਸ ਫੋਨ 'ਚ ਸਨੈਪਡ੍ਰੈਗਨ 695 ਦੇ ਰਹੀ ਹੈ।

    Published by:Drishti Gupta
    First published:

    Tags: Amazon, Flipkart, Smartphone