Oppo F17 Pro 'ਤੇ ਬਿਹਤਰੀਨ ਆਫਰ : ਅੱਜਕੱਲ੍ਹ ਜ਼ਿਆਦਾ ਕੈਮਰੇ, ਜ਼ਿਆਦਾ ਪਿਕਸਲ, ਜ਼ਿਆਦਾ ਫਾਸਟ ਚਾਰਜਿੰਗ ਟੈਕਨਾਲੋਜੀ ਦਾ ਰੁਝਾਨ ਬਹੁਤ ਵਧ ਗਿਆ ਹੈ। ਫ਼ੋਨ ਖ਼ਰੀਦਦੇ ਸਮੇਂ ਗਾਹਕ ਫ਼ੋਨ ਦੇ ਕੈਮਰੇ ਦੀ ਕਾਫ਼ੀ ਜਾਂਚ ਕਰਦੇ ਹਨ, ਤਾਂ ਜੋ ਉਹ ਚੰਗੀਆਂ ਫ਼ੋਟੋ, ਸੈਲਫ਼ੀ ਜਾਂ ਵੀਡੀਓ ਬਣਾ ਸਕਣ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ।
ਜੀ ਹਾਂ, 6 ਕੈਮਰਿਆਂ ਵਾਲਾ Oppo F17 Pro ਫੋਨ ਫਲਿੱਪਕਾਰਟ 'ਤੇ ਬਹੁਤ ਸਸਤੇ 'ਚ ਖਰੀਦਿਆ ਜਾ ਸਕਦਾ ਹੈ। ਫਲਿੱਪਕਾਰਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਫੋਨ ਨੂੰ 25,990 ਰੁਪਏ ਦੀ ਬਜਾਏ ਸਿਰਫ 19,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਐਕਸਚੇਂਜ ਆਫਰ ਦੇ ਤਹਿਤ ਇਸ ਫੋਨ 'ਤੇ 16,250 ਰੁਪਏ ਦਾ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ।
ਖਾਸ ਗੱਲ ਇਹ ਹੈ ਕਿ ਇਹ ਫੋਨ ਕੁੱਲ 6 ਪੋਰਟਰੇਟ ਕੈਮਰਿਆਂ ਨਾਲ ਆਉਂਦਾ ਹੈ।
ਆਓ ਜਾਣਦੇ ਹਾਂ ਇਸ ਫੋਨ ਦੇ ਪੂਰੇ ਸਪੈਸੀਫਿਕੇਸ਼ਨ:
Oppo F17 Pro ਵਿੱਚ ਇੱਕ 6.43-ਇੰਚ ਫੁੱਲ HD + ਸੁਪਰ AMOLED ਡਿਸਪਲੇ ਹੈ। ਇਹ 1080×2400 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਆਉਂਦਾ ਹੈ। ਫੋਨ ਦੀ ਡਿਸਪਲੇ 60Hz ਦੀ ਰਿਫਰੈਸ਼ ਰੇਟ ਦੇ ਨਾਲ ਆਉਂਦੀ ਹੈ। ਇਸ ਫੋਨ 'ਚ MediaTek Helio P95 SoC ਪ੍ਰੋਸੈਸਰ ਦਿੱਤਾ ਗਿਆ ਹੈ।
ਇਹ ਫੋਨ 8 GB ਰੈਮ ਅਤੇ 128 GB ਇੰਟਰਨਲ ਸਟੋਰੇਜ ਨਾਲ ਆਉਂਦਾ ਹੈ। ਮਾਈਕ੍ਰੋ SD ਕਾਰਡ ਰਾਹੀਂ ਫੋਨ ਦੀ ਮੈਮਰੀ ਨੂੰ 256 GB ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡ੍ਰਾਇਡ 10 'ਤੇ ਆਧਾਰਿਤ ColorOS 7.2 'ਤੇ ਕੰਮ ਕਰਦਾ ਹੈ। ਇਹ ਓਪੋ ਸਮਾਰਟਫੋਨ 4 ਰੰਗਾਂ ਦੇ ਵਿਕਲਪਾਂ ਵਿੱਚ ਆਉਂਦਾ ਹੈ: ਮੈਟ ਗੋਲਡ, ਮੈਟ ਬਲੈਕ, ਮੈਜਿਕ ਬਲੂ ਅਤੇ ਮਟੈਲਿਕ ਵ੍ਹਾਈਟ।
Oppo F17 Pro ਵਿੱਚ ਮਿਲਣਗੇ ਕੁੱਲ 6 ਕੈਮਰੇ : ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ, ਇਸ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਚਾਰ ਰਿਅਰ ਕੈਮਰੇ ਦਿੱਤੇ ਗਏ ਹਨ। ਇਨ੍ਹਾਂ 'ਚ 48 ਮੈਗਾਪਿਕਸਲ ਦੇ ਪ੍ਰਾਇਮਰੀ ਕੈਮਰੇ ਦੇ ਨਾਲ ਇਕ 8-ਮੈਗਾਪਿਕਸਲ ਅਤੇ ਦੋ 2-ਮੈਗਾਪਿਕਸਲ ਦੇ ਮੋਨੋਕ੍ਰੋਮ ਸੈਂਸਰ ਦਿੱਤੇ ਗਏ ਹਨ।
ਸੈਲਫੀ ਲਈ ਫੋਨ ਦੇ ਫਰੰਟ 'ਚ 16 ਮੈਗਾਪਿਕਸਲ + 2 ਮੈਗਾਪਿਕਸਲ ਦਾ ਡਿਊਲ ਕੈਮਰਾ ਸੈੱਟਅਪ ਉਪਲਬਧ ਹੈ। ਯਾਨੀ ਰਿਅਰ ਅਤੇ ਸੈਲਫੀ ਕੈਮਰਿਆਂ ਸਮੇਤ ਗਾਹਕਾਂ ਨੂੰ ਇਸ ਫੋਨ 'ਚ ਕੁੱਲ 6 ਕੈਮਰੇ ਮਿਲਦੇ ਹਨ।
ਪਾਵਰ ਲਈ, Oppo F17 Pro ਵਿੱਚ 4,015mAh ਦੀ ਬੈਟਰੀ ਹੈ, ਜੋ ਕਿ 30W VOOC ਫਲੈਸ਼ ਚਾਰਜ 4.0 ਫਾਸਟ ਚਾਰਜਿੰਗ ਤਕਨੀਕ ਨਾਲ ਆਉਂਦੀ ਹੈ। ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਇਸ ਫੋਨ 'ਚ ਕਨੈਕਟੀਵਿਟੀ ਲਈ 4G LTE, ਬਲੂਟੁੱਥ 5.0, GPS ਵਰਗੇ ਫੀਚਰਸ ਮੌਜੂਦ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।