Home /News /lifestyle /

Aadhaar Card: 6 ਲੱਖ ਡੁਪਲੀਕੇਟ ਆਧਾਰ ਹੋਏ ਰੱਦ! ਕੀ ਤੁਹਾਡਾ ਕਾਰਡ ਵੀ ਇਸ 'ਚ ਸ਼ਾਮਲ ਤਾਂ ਨਹੀਂ? ਇੰਝ ਕਰੋ ਚੈੱਕ

ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਆਧਾਰ ਕਾਰਡ ਦੀ ਦੁਰਵਰਤੋਂ ਨੂੰ ਰੋਕਣ ਲਈ ਲਗਾਤਾਰ ਕੰਮ ਕਰ ਰਹੀ ਹੈ। UIDAI ਗਲਤ ਤਰੀਕੇ ਨਾਲ ਬਣਾਏ ਗਏ ਆਧਾਰ ਕਾਰਡ ਨੂੰ ਖਤਮ ਕਰਨ ਲਈ ਵੀ ਲਗਾਤਾਰ ਸਰਗਰਮ ਹੈ। UIDAI ਨੇ ਦੇਸ਼ ਵਿੱਚ ਕਰੀਬ 6 ਲੱਖ ਡੁਪਲੀਕੇਟ ਆਧਾਰ ਕਾਰਡ ਰੱਦ ਕਰ ਦਿੱਤੇ ਹਨ। ਅਥਾਰਟੀ ਨੇ ਇਹ ਕਾਰਵਾਈ ਗਲਤ ਤਰੀਕੇ ਨਾਲ ਡੁਪਲੀਕੇਟ ਆਧਾਰ ਬਣਾਉਣ 'ਤੇ ਕੀਤੀ ਹੈ। ਇਹ ਜਾਣਕਾਰੀ ਪਿਛਲੇ ਹਫ਼ਤੇ ਲੋਕ ਸਭਾ ਵਿੱਚ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦਿੱਤੀ।

ਹੋਰ ਪੜ੍ਹੋ ...
  • Share this:

ਚੰਦਰਸ਼ੇਖਰ ਨੇ ਕਿਹਾ ਸੀ ਕਿ ਯੂਆਈਡੀਏਆਈ ਡੁਪਲੀਕੇਟ ਆਧਾਰ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਹੋਰ ਕੁਸ਼ਲ ਬਣਾ ਰਿਹਾ ਹੈ ਅਤੇ ਹੁਣ ਫੇਸ ਨੂੰ ਵੀ ਵੈਰੀਫਿਕੇਸ਼ਨ ਫੀਚਰ ਦੇ ਤੌਰ 'ਤੇ ਜੋੜਿਆ ਗਿਆ ਹੈ। ਡੁਪਲੀਕੇਟ ਆਧਾਰ ਤੋਂ ਇਲਾਵਾ ਪੈਨਸ਼ਨ ਦੀ ਤਸਦੀਕ ਲਈ ਚਿਹਰੇ ਦੀ ਪਛਾਣ ਵੀ ਲਾਗੂ ਕੀਤੀ ਗਈ ਹੈ। ਹੁਣ ਤੱਕ ਇਸ ਤਕਨੀਕ ਨਾਲ ਲਗਭਗ 1,00,000 ਪੈਨਸ਼ਨਰਾਂ ਨੂੰ ਪ੍ਰਮਾਣਿਤ ਕੀਤਾ ਜਾ ਚੁੱਕਾ ਹੈ।

ਕਿਤੇ ਤੁਹਾਡਾ ਆਧਾਰ ਤਾਂ ਨਹੀਂ ਹੋ ਗਿਆ ਹੈ ਰੱਦ?
ਆਧਾਰ ਕਾਰਡ ਹੁਣ ਬਹੁਤ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਆਪਣੇ ਆਧਾਰ ਕਾਰਡ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ। ਨਾਲ ਹੀ, ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਤੁਹਾਡਾ ਆਧਾਰ ਕਿਰਿਆਸ਼ੀਲ ਹੈ ਜਾਂ ਨਹੀਂ। ਇਸ ਦੇ ਲਈ ਸਮੇਂ-ਸਮੇਂ 'ਤੇ ਇਸ ਦੀ ਤਸਦੀਕ ਕੀਤੀ ਜਾਣੀ ਚਾਹੀਦੀ ਹੈ। ਆਧਾਰ ਕਾਰਡ ਆਨਲਾਈਨ ਵੈਰੀਫਾਈ ਕਰਨਾ ਬਹੁਤ ਆਸਾਨ ਹੈ।

ਆਧਾਰ ਦੀ ਪੁਸ਼ਟੀ ਕਿਵੇਂ ਕਰੀਏ (How to verify Aadhaar)

  • ਤੁਹਾਡੇ ਆਧਾਰ ਦੀ ਪੁਸ਼ਟੀ ਕਰਨਾ ਬਹੁਤ ਆਸਾਨ ਹੈ। ਇਹ ਕੰਮ ਤੁਸੀਂ ਆਪਣੇ ਸਮਾਰਟਫੋਨ ਦੀ ਮਦਦ ਨਾਲ ਘਰ ਬੈਠੇ ਆਸਾਨੀ ਨਾਲ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਆਧਾਰ ਦੀ ਪੁਸ਼ਟੀ ਕਿਵੇਂ ਕਰੀਏ-

  • ਸਭ ਤੋਂ ਪਹਿਲਾਂ UIDAI ਦੀ ਵੈੱਬਸਾਈਟ www.uidai.gov.in 'ਤੇ ਜਾਓ।

  • ਵੈੱਬਸਾਈਟ 'ਤੇ 'Aadhaar Services' ਦੇ ਤਹਿਤ 'Verify Aadhaar (AADHAAR) ਨੰਬਰ' 'ਤੇ ਕਲਿੱਕ ਕਰੋ। ਅਜਿਹਾ ਕਰਨ ਨਾਲ ਇੱਕ ਨਵਾਂ ਪੇਜ ਖੁੱਲ ਜਾਵੇਗਾ।

  • ਨਵੇਂ ਪੰਨੇ 'ਤੇ, ਆਪਣਾ 12 ਅੰਕਾਂ ਦਾ ਆਧਾਰ (AADHAAR) ਨੰਬਰ ਅਤੇ ਕੈਪਚਾ ਦਰਜ ਕਰੋ।

  • ਜੇਕਰ ਆਧਾਰ ਨੰਬਰ ਅਸਲੀ ਹੈ, ਤਾਂ ਵੈੱਬਸਾਈਟ 'ਆਧਾਰ ਵੈਰੀਫਿਕੇਸ਼ਨ ਕੰਪਲੀਟ' ਸੁਨੇਹਾ ਦਿਖਾਏਗੀ। ਹੋਰ ਵੇਰਵੇ ਵੀ ਦਿਖਾਏ ਜਾਣਗੇ। ਜਿਵੇਂ ਤੁਹਾਡੀ ਉਮਰ, ਤੁਹਾਡੇ ਰਾਜ ਦਾ ਨਾਮ ਅਤੇ ਤੁਹਾਡੇ ਮੋਬਾਈਲ ਨੰਬਰ ਦੇ ਆਖਰੀ ਤਿੰਨ ਅੰਕ ਆਦਿ।

  • ਜੇਕਰ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਤੁਸੀਂ ਆਧਾਰ ਨੰਬਰ ਦੀ ਪੁਸ਼ਟੀ ਕਰਨ ਵਿੱਚ ਅਸਫਲ ਰਹਿੰਦੇ ਹੋ, ਤਾਂ ਵੈੱਬਸਾਈਟ ਦਿਖਾਏਗੀ ਕਿ ਤੁਹਾਡਾ ਆਧਾਰ ਨੰਬਰ ਮੌਜੂਦ ਨਹੀਂ ਹੈ।

ਜੇਕਰ ਨਹੀਂ ਹੋ ਰਿਹਾ ਤਸਦੀਕ ਤਾਂ ਕਰੋ ਇਹ ਕੰਮ
ਜੇਕਰ ਤੁਹਾਡਾ ਆਧਾਰ ਪ੍ਰਮਾਣਿਤ ਨਹੀਂ ਹੋ ਰਿਹਾ ਹੈ, ਤਾਂ ਤੁਹਾਨੂੰ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਨਜ਼ਦੀਕੀ ਆਧਾਰ ਨਾਮਾਂਕਣ ਕੇਂਦਰ 'ਤੇ ਜਾਣਾ ਪਵੇਗਾ। ਤੁਹਾਡੇ ਬਾਇਓਮੈਟ੍ਰਿਕਸ ਨੂੰ ਦੁਬਾਰਾ ਤਸਦੀਕ ਕੀਤਾ ਜਾਵੇਗਾ ਅਤੇ UIDAI ਦੇ ਡੇਟਾਬੇਸ ਵਿੱਚ ਦਾਖਲ ਕੀਤਾ ਜਾਵੇਗਾ। ਇਸਦੇ ਲਈ, ਤੁਹਾਡੇ ਤੋਂ 25 ਰੁਪਏ ਦੇ ਨਾਲ 18 ਪ੍ਰਤੀਸ਼ਤ ਦੀ ਦਰ ਨਾਲ ਜੀਐਸਟੀ ਚਾਰਜ ਕੀਤਾ ਜਾਵੇਗਾ ਅਤੇ ਤੁਹਾਡਾ ਆਧਾਰ ਅਪਡੇਟ ਕੀਤਾ ਜਾਵੇਗਾ।
Published by:rupinderkaursab
First published:

Tags: Aadhaar card UIDAI, Business, UIDAI

ਅਗਲੀ ਖਬਰ