ਭਾਰਤੀ ਵੀਜ਼ਾ ਦੀ ਵੱਧ ਗਈ ਤਾਕਤ, ਹੁਣ 60 ਥਾਵਾਂ 'ਤੇ ਬਿਨਾਂ ਵੀਜ਼ਾ ਦੇ ਜਾ ਸਕਣਗੇ ਭਾਰਤੀ

ਹੈਨਲੇ ਪਾਸਪੋਰਟ ਸੂਚਕਾਂ ਦੇ ਅਨੁਸਾਰ, ਸਾਲ 2022 ਲਈ ਭਾਰਤ ਨੇ ਆਪਣੀ ਪਾਸਪੋਰਟ ਦਰਜਾਬੰਦੀ ਵਿੱਚ ਸੁਧਾਰ ਕਰਨ ਦੇ ਨਾਲ ਭਾਰਤੀ ਪਾਸਪੋਰਟ ਮਜ਼ਬੂਤ ਹੋਇਆ ਹੈ। ਭਾਰਤੀ ਪਾਸਪੋਰਟ 2021 ਵਿੱਚ 90ਵੇਂ ਸਥਾਨ ਤੋਂ 7 ਸਥਾਨ ਉੱਪਰ 83ਵੇਂ ਸਥਾਨ 'ਤੇ ਪਹੁੰਚ ਗਿਆ ਹੈ।

ਭਾਰਤੀ ਵੀਜ਼ਾ ਦੀ ਵੱਧ ਗਈ ਤਾਕਤ, ਹੁਣ 60 ਥਾਵਾਂ 'ਤੇ ਬਿਨਾਂ ਵੀਜ਼ਾ ਦੇ ਜਾ ਸਕਣਗੇ ਭਾਰਤੀ

  • Share this:
ਭਾਰਤੀ ਲੋਕਾਂ ਲਈ ਖੁਸ਼ੀ ਦੀ ਖ਼ਬਰ ਹੈ। ਹੁਣ ਭਾਰਤ ਦੇ ਨਿਵਾਸੀ 60 ਥਾਵਾਂ ਦੀ ਬਿਨਾਂ ਵੀਜ਼ੇ ਤੋਂ ਯਾਤਰਾ ਕਰ ਸਕਣਗੇ। ਹੈਨਲੇ ਪਾਸਪੋਰਟ ਸੂਚਕਾਂ ਦੇ ਅਨੁਸਾਰ, ਸਾਲ 2022 ਲਈ ਭਾਰਤ ਨੇ ਆਪਣੀ ਪਾਸਪੋਰਟ ਦਰਜਾਬੰਦੀ ਵਿੱਚ ਸੁਧਾਰ ਕਰਨ ਦੇ ਨਾਲ ਭਾਰਤੀ ਪਾਸਪੋਰਟ ਮਜ਼ਬੂਤ ਹੋਇਆ ਹੈ। ਭਾਰਤੀ ਪਾਸਪੋਰਟ 2021 ਵਿੱਚ 90ਵੇਂ ਸਥਾਨ ਤੋਂ 7 ਸਥਾਨ ਉੱਪਰ 83ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਦੱਸ ਦੇਈਏ ਕਿ ਹੁਣ ਭਾਰਤੀ ਪਾਸਪੋਰਟ ਧਾਰਕ ਬਿਨਾਂ ਕਿਸੇ ਵੀਜ਼ੇ ਤੋਂ ਦੁਨੀਆਂ ਦੇ 60 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਓਮਾਨ ਅਤੇ ਅਰਮੇਨੀਆ ਭਾਰਤ ਦੇ ਵੀਜ਼ਾ ਮੁਕਤ ਸਥਾਨਾਂ ਦੀ ਸੂਚੀ ਵਿੱਚ ਤਾਜ਼ਾ ਵਾਧਾ ਹਨ। ਜਿਕਰਯੋਗ ਹੈ ਕਿ ਪਾਸਪੋਰਟਸ ਜਾਪਾਨ ਅਤੇ ਸਿੰਗਾਪੁਰ ਪਾਸਪੋਰਟ ਸੂਚਕਾਂਕ ਵਿੱਚ ਪਹਿਲੇ ਸਥਾਨ 'ਤੇ ਹਨ। ਦੋ ਏਸ਼ੀਆਈ ਦੇਸ਼ਾਂ ਦੇ ਪਾਸਪੋਰਟ ਧਾਰਕ, ਹੁਣ ਵੀਜ਼ਾ-ਮੁਕਤ ਦੁਨੀਆ ਭਰ ਦੀਆਂ 192 ਥਾਵਾਂ 'ਤੇ ਜਾ ਸਕਦੇ ਹਨ। ਜਦਕਿ ਦੱਖਣੀ ਕੋਰੀਆ ਅਤੇ ਜਰਮਨੀ ਨੇ 190 ਵੀਜ਼ਾ-ਮੁਕਤ ਟਿਕਾਣਿਆਂ ਤੱਕ ਪਹੁੰਚ ਕੀਤੀ ਹੈ।


ਜਾਣਕਾਰੀ ਲਈ ਦੱਸ ਦੇਈਏ ਕਿ ਹੈਨਲੇ ਪਾਸਪੋਰਟ ਸੂਚਕਾਂਕ ਦੁਨੀਆਂ ਦੇ ਸਾਰੇ ਪਾਸਪੋਰਟਾਂ ਦੀ ਮੂਲ ਦਰਜਾਬੰਦੀ ਹੈ। ਦਰਜਾਬੰਦੀ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (IATA) ਦੇ ਵਿਸ਼ੇਸ਼ ਡੇਟਾ 'ਤੇ ਅਧਾਰਤ ਹੈ, ਜੋ ਯਾਤਰਾ ਜਾਣਕਾਰੀ ਦੇ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸਹੀ ਡੇਟਾਬੇਸ ਨੂੰ ਬਣਾਈ ਰੱਖਦੀ ਹੈ। ਇਸਦੇ ਨਾਲ ਹੀ ਹੈਨਲੇ ਪਾਸਪੋਰਟ ਸੂਚਕਾਂਕ ਦੇ ਅਨੁਸਾਰ, ਤਾਜ਼ਾ ਦਰਜਾਬੰਦੀ ਵਿੱਚ 199 ਵੱਖ-ਵੱਖ ਪਾਸਪੋਰਟ ਅਤੇ 227 ਵੱਖ-ਵੱਖ ਯਾਤਰਾ ਸਥਾਨ ਸ਼ਾਮਿਲ ਹਨ। ਪਾਸਪੋਰਟ ਸੂਚਕਾਂਕ ਦੇ ਡੇਟਾ ਨੂੰ ਵੀਜ਼ਾ ਨੀਤੀ ਵਿੱਚ ਤਬਦੀਲੀਆਂ ਲਾਗੂ ਕਰਨ ਸਮੇਂ ਅਪਡੇਟ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਭਾਰਤੀ ਲਈ ਵੀਜ਼ਾ ਮੁਕਤ ਯਾਤਰਾ ਦੀ ਸੂਚੀ ਵਿੱਚ ਕਿਹੜੇ ਕਿਹੜੇ 60 ਦੇਸ਼ ਸ਼ਾਮਿਲ ਹਨ। ਦੱਸ ਦੇਈਏ ਕਿ ਸੂਚੀ ਵਿੱਚ 33 ਸਥਾਨ ਸ਼ਾਮਲ ਹਨ, ਜਿਨ੍ਹਾਂ ਵਿੱਚ ਭਾਰਤੀ ਪਾਸਪੋਰਟ ਧਾਰਕਾਂ ਲਈ ਵੀਜ਼ਾ ਆਨ ਅਰਾਈਵਲ (VOA) ਸਹੂਲਤ ਹੈ।


1. ਅਲਬਾਨੀਆ

2. ਅਰਮੀਨੀਆ (VOA)

3. ਬਾਰਬਾਡੋਸ

4. ਭੂਟਾਨ

5. ਬੋਲੀਵੀਆ (VOA)

6. ਬੋਤਸਵਾਨਾ (VOA)

7. ਕੰਬੋਡੀਆ (VOA)

8. ਕੇਪ ਵਰਡੇ ਟਾਪੂ (VOA)

9. ਕੋਮੋਰਸ ਟਾਪੂ (VOA)

10. ਕੁੱਕ ਟਾਪੂ

11. ਡੋਮਿਨਿਕਾ

12. ਅਲ ਸੈਲਵਾਡੋਰ

13. ਇਥੋਪੀਆ (VOA)

14. ਫਿਜੀ

15. ਗੈਬਨ (VOA)

16. ਗ੍ਰੇਨਾਡਾ

17. ਗਿਨੀ-ਬਿਸਾਉ (VOA)

18. ਹੈਤੀ

19. ਇੰਡੋਨੇਸ਼ੀਆ

20. ਈਰਾਨ (VOA)

21. ਜਮਾਇਕਾ

22. ਜਾਰਡਨ (VOA)

23. ਲਾਓਸ (VOA)

24. ਮਕਾਓ (SAR ਚੀਨ)

25. ਮੈਡਾਗਾਸਕਰ (VOA)

26. ਮਾਲਦੀਵ (VOA)

27. ਮਾਰਸ਼ਲ ਟਾਪੂ (VOA)

28. ਮੌਰੀਤਾਨੀਆ (VOA)

29. ਮਾਰੀਸ਼ਸ

30. ਮਾਈਕ੍ਰੋਨੇਸ਼ੀਆ

31. ਮੋਂਟਸੇਰਾਟ

32. ਮੋਜ਼ਾਮਬੀਕ (VOA)

33. ਮਿਆਂਮਾਰ (VOA)

34. ਨੇਪਾਲ

35. ਨਿਯੂ

36. ਓਮਾਨ

37. ਪਲਾਊ ਟਾਪੂ (VOA)

38. ਕਤਰ

39. ਰਵਾਂਡਾ (VOA)

40. ਸਮੋਆ (WS) (VOA)

41. ਸੇਨੇਗਲ

42. ਸਰਬੀਆ

43. ਸੇਸ਼ੇਲਸ (VOA)

44. ਸੀਅਰਾ ਲਿਓਨ (VOA)

45. ਸੋਮਾਲੀਆ (VOA)

46. ਸ਼੍ਰੀਲੰਕਾ (VOA)

47. ਸੇਂਟ ਕਿਟਸ ਅਤੇ ਨੇਵਿਸ

48. ਸੇਂਟ ਲੂਸੀਆ (VOA)

49. ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼

50. ਤਨਜ਼ਾਨੀਆ (VOA)

51. ਥਾਈਲੈਂਡ (VOA)

52. ਤਿਮੋਰ-ਲੇਸਤੇ (VOA)

53. ਟੋਗੋ (VOA)

54. ਤ੍ਰਿਨੀਦਾਦ ਅਤੇ ਟੋਬੈਗੋ

55. ਟਿਊਨੀਸ਼ੀਆ

56. ਟੁਵਾਲੂ (VOA)

57. ਯੂਗਾਂਡਾ (VOA)

58. ਵੈਨੂਆਟੂ

59. ਬ੍ਰਿਟਿਸ਼ ਵਰਜਿਨ ਟਾਪੂ

60. ਜ਼ਿੰਬਾਬਵੇ (VOA)

Published by:Anuradha Shukla
First published: