• Home
  • »
  • News
  • »
  • lifestyle
  • »
  • 70 YEAR OLD WOMAN HAS GIVEN BIRTH TO A CHILD IN VILLAGE OF KUTCH GUJARAT SS

70 ਸਾਲ ਦੀ ਬਜ਼ੁਰਗ ਔਰਤ ਬਣੀ ਮਾਂ ਬਣੀ, 45 ਸਾਲਾਂ ਬਾਅਦ ਘਰ 'ਚ ਗੂੰਜੀ ਕਿਲਕਾਰੀ...

ਗੁਜਰਾਤ ਦੇ ਕੱਛ ਦੇ ਰਾਪਨਾ ਮੋਰਾ ਪਿੰਡ ਦੀ ਵਸਨੀਕ ਜੀਤੂਬੇਨ ਰਬਾਰੀ ਅਜਿਹੀ ਖੁਸ਼ਕਿਸਮਤ ਔਰਤ ਹੈ, ਜਿਸਦੇ ਬੱਚੇ ਦੇ ਰੋਣ ਦੀ ਆਵਾਜ਼ ਪਹਿਲੀ ਵਾਰ ਉਸਦੇ ਘਰ ਵਿੱਚ ਗੂੰਜੀ ਹੈ। ਵਿਆਹ ਦੇ 45 ਸਾਲਾਂ ਬਾਅਦ, ਇੱਕ 70 ਸਾਲਾ ਬਜ਼ੁਰਗ ਔਰਤ ਨੂੰ ਇੱਕ ਬੱਚੇ ਦੀ ਖੁਸ਼ੀ ਮਿਲੀ ਹੈ।

70 ਸਾਲ ਦੀ ਬਜ਼ੁਰਗ ਔਰਤ ਬਣੀ ਮਾਂ ਬਣੀ, 45 ਸਾਲਾਂ ਬਾਅਦ ਘਰ ਗੂੰਜੀ ਕਿਲਕਾਰੀ, ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ

70 ਸਾਲ ਦੀ ਬਜ਼ੁਰਗ ਔਰਤ ਬਣੀ ਮਾਂ ਬਣੀ, 45 ਸਾਲਾਂ ਬਾਅਦ ਘਰ ਗੂੰਜੀ ਕਿਲਕਾਰੀ, ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ

  • Share this:
    ਕੱਛ : ਜੇ ਉਮਰ ਵਧਦੀ ਹੈ, ਤਾਂ ਔਰਤਾਂ ਲਈ ਮਾਂ ਬਣਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਤੁਸੀਂ ਸਮਝ ਸਕਦੇ ਹੋ ਕਿ ਬੁਢਾਪੇ ਵਿੱਚ ਮਾਂ ਬਣਨਾ ਲਗਭਗ ਬਹੁਤ ਮੁਸ਼ਕਲ ਹੀ ਨਹੀ ਬਲਕਿ ਨਾਮੁਮਕਿਲ ਵੀ ਹੁੰਦਾ ਹੈ, ਪਰ ਕੁਝ ਖੁਸ਼ਕਿਸਮਤ ਲੋਕ ਹਨ ਜਿਨ੍ਹਾਂ ਨੂੰ ਕਈ ਸਾਲਾਂ ਬਾਅਦ ਬੱਚੇ ਦੀ ਖੁਸ਼ੀ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਗੁਜਰਾਤ ਦੇ ਇੱਕ ਮਾਮਲੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿੱਥੇ ਇੱਕ 70 ਸਾਲਾ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਜੀ ਹਾਂ, ਵਿਆਹ ਦੇ 45 ਸਾਲਾਂ ਬਾਅਦ ਘਰ ਵਿੱਚ ਕਿਲਕਾਰੀ ਗੂੰਜਣ ਕਾਰਨ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।

    ਦਰਅਸਲ, ਗੁਜਰਾਤ ਦੇ ਕੱਛ ਦੇ ਰਾਪਨਾ ਮੋਰਾ ਪਿੰਡ ਦੀ ਵਸਨੀਕ ਜੀਤੂਬੇਨ ਰਬਾਰੀ ਅਜਿਹੀ ਖੁਸ਼ਕਿਸਮਤ ਔਰਤ ਹੈ, ਜਿਸਦੇ ਬੱਚੇ ਦੇ ਰੋਣ ਦੀ ਆਵਾਜ਼ ਪਹਿਲੀ ਵਾਰ ਉਸਦੇ ਘਰ ਵਿੱਚ ਗੂੰਜੀ ਹੈ। ਵਿਆਹ ਦੇ 45 ਸਾਲਾਂ ਬਾਅਦ, ਇੱਕ 70 ਸਾਲਾ ਬਜ਼ੁਰਗ ਔਰਤ ਨੂੰ ਇੱਕ ਬੱਚੇ ਦੀ ਖੁਸ਼ੀ ਮਿਲੀ ਹੈ। ਇਸ ਔਰਤ ਨੇ IVF ਰਾਹੀਂ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ।

    ਬੱਚੇ ਦੇ ਜਨਮ ਤੋਂ ਬਾਅਦ ਬਜ਼ੁਰਗ ਅਨਪੜ੍ਹ ਜੋੜੇ ਦੀ ਖੁਸ਼ੀ ਦੀ ਕੋਈ ਟਿਕਾਣਾ ਨਹੀਂ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾ: ਨਰੇਸ਼ ਭਾਨੂਸ਼ਾਲੀ ਨੇ ਦੱਸਿਆ ਹੈ ਕਿ ਇੱਥੇ ਆਏ ਜੋੜੇ ਦੀ ਉਮਰ ਬਹੁਤ ਜ਼ਿਆਦਾ ਹੈ। ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਹੋਣ ਦੀ ਕੋਈ ਉਮੀਦ ਨਹੀਂ ਸੀ, ਪਹਿਲਾਂ ਅਸੀਂ ਉਨ੍ਹਾਂ ਨੂੰ ਕਿਹਾ ਸੀ ਕਿ ਇਸ ਉਮਰ ਵਿੱਚ ਬੱਚਾ ਨਹੀਂ ਹੋ ਸਕਦਾ ਪਰ ਇਨ੍ਹਾਂ ਲੋਕਾਂ ਦਾ ਰੱਬ ਅਤੇ ਡਾਕਟਰ ਵਿੱਚ ਬਹੁਤ ਵਿਸ਼ਵਾਸ ਸੀ। ਹੋਰ ਜਾਣਕਾਰੀ ਦਿੰਦੇ ਹੋਏ ਡਾ: ਨਰੇਸ਼ ਭਾਨੂਸ਼ਾਲੀ ਨੇ ਦੱਸਿਆ ਕਿ ਜੋੜੇ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਵੱਡੀ ਉਮਰ ਵਿੱਚ ਨਤੀਜੇ ਪ੍ਰਾਪਤ ਕੀਤੇ ਹਨ। ਇਨ੍ਹਾਂ ਲੋਕਾਂ ਨੇ ਕਿਹਾ ਕਿ ਤੁਸੀਂ ਆਪਣੇ ਪੱਖ ਤੋਂ ਕੋਸ਼ਿਸ਼ ਕਰੋ ਤਾਂਕਿ ਸਾਡੀ ਕਿਸਮਤ ਬਦਲ ਸਕੇ।

    ਡਾਕਟਰ ਨੇ ਦੱਸਿਆ ਕਿ ਬਜ਼ੁਰਗ ਔਰਤ ਨੇ ਟੈਸਟ ਟਿਊਬ ਬੇਬੀ ਤੋਂ ਬੱਚੇ ਨੂੰ ਜਨਮ ਦਿੱਤਾ ਹੈ। ਬੱਚੇ ਦੇ ਜਨਮ ਤੋਂ ਬਾਅਦ ਜੋੜੇ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਅਤੇ ਉਨ੍ਹਾਂ ਦੀ ਖੁਸ਼ੀ ਵੇਖ ਕੇ ਅਸੀਂ ਵੀ ਬਹੁਤ ਖੁਸ਼ ਹੁੰਦੇ ਹਾਂ। ਡਾਕਟਰ ਨੇ ਅੱਗੇ ਦੱਸਿਆ ਕਿ ਇਹ ਲੋਕ ਬੜੀ ਆਸ ਨਾਲ ਸਾਡੇ ਕੋਲ ਆਏ ਸਨ ਅਤੇ ਹੁਣ ਉਨ੍ਹਾਂ ਦੀਆਂ ਉਮੀਦਾਂ ਪੂਰੀਆਂ ਹੋ ਗਈਆਂ ਹਨ। ਡਾਕਟਰਾਂ ਦੀ ਟੀਮ ਬਹੁਤ ਖੁਸ਼ ਮਹਿਸੂਸ ਕਰ ਰਹੀ ਹੈ ਕਿਉਂਕਿ ਬਜ਼ੁਰਗ ਜੋੜੇ ਦਾ ਘਰ ਬੱਚੇ ਦੀਆਂ ਕਿਲਕਾਰੀਆਂ ਨਾਲ ਗੂੰਜਦਾ ਹੈ। ਸਾਇੰਸ ਦੀ ਬਦੌਲਤ ਇਸ ਜੋੜ ਨੂੰ ਲੰਬੀ ਉਡੀਕ ਤੋਂ ਬਾਅਦ ਬੱਚੇ ਦੀ ਖੁਸ਼ੀ ਮਿਲੀ ਹੈ। ਵਿਆਹ ਦੇ ਸਾਲਾਂ ਬਾਅਦ ਘਰ ਵਿੱਚ ਗੂੰਜ ਕਾਰਨ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।
    Published by:Sukhwinder Singh
    First published: