ਸੁਪਨਾ ਪੂਰਾ ਕਰਨ ਲਈ 5ਵੀਂ ਜਮਾਤ 'ਚ ਪੜ੍ਹਦਾ ਏ 73 ਸਾਲਾਂ ਲਾਲਰਿੰਗਥਾਰਾ

Damanjeet Kaur
Updated: April 11, 2018, 2:52 PM IST
ਸੁਪਨਾ ਪੂਰਾ ਕਰਨ ਲਈ 5ਵੀਂ ਜਮਾਤ 'ਚ ਪੜ੍ਹਦਾ ਏ 73 ਸਾਲਾਂ ਲਾਲਰਿੰਗਥਾਰਾ
ਸੁਪਨਾ ਪੂਰਾ ਕਰਨ ਲਈ 5ਵੀਂ ਜਮਾਤ 'ਚ ਪੜ੍ਹਦਾ ਏ 73 ਸਾਲਾਂ ਲਾਲਰਿੰਗਥਾਰਾ
Damanjeet Kaur
Updated: April 11, 2018, 2:52 PM IST
ਮਿਜ਼ੋਰਮ ਦਾ ਇਹ ਪ੍ਰਾਇਮਰੀ ਸਕੂਲ ਦੂਜੇ ਸਕੂਲਾਂ ਤੋਂ ਅਲੱਗ ਨਹੀਂ ਹੈ ਪਰ ਜੋ ਇੱਕ ਗੱਲ ਇਸ ਸਕੂਲ ਨੂੰ ਬਾਕੀ ਸਾਰੇ ਸਕੂਲਾਂ ਤੋਂ ਅਲੱਗ ਉਹ ਹੈ ਇੱਥੇ ਪੜ੍ਹਨ ਵਾਲਾ 73 ਸਾਲਾਂ ਵਿਦਿਆਰਥੀ 'ਲਾਲਰਿੰਗਥਾਰਾ' ਜੋ ਦਿਨ ਵਿੱਚ ਇੱਥੇ ਪੜ੍ਹਾਈ ਕਰਦਾ ਹੈ ਤੇ ਰਾਤ ਨੂੰ ਇੱਥੇ ਚੌਕੀਦਾਰੀ ਦਾ ਕੰਮ ਕਰਦਾ ਹੈ।

ਬਚਪਨ 'ਚ ਨਹੀਂ ਮਿਲਿਆ ਸਕੂਲ ਜਾਣ ਦਾ ਮੌਕਾ
ਲਾਲਰਿੰਗਥਾਰਾ ਦਾ ਜਨਮ 1945 ਵਿੱਚ ਭਾਰਤ-ਮਿਆਂਮਾਰ ਦੀ ਸਰਹੱਦ ਦੇ ਇੱਕ ਪਿੰਡ ਵਿੱਚ ਹੋਇਆ ਸੀ।  ਦੂਜੇ ਬੱਚਿਆਂ ਨਾਲ ਇਹ ਆਪਣਾ ਜੀਵਨ ਬਤੀਤ ਕਰ ਪਾਉਂਦੇ ਉਸ ਤੋਂ ਪਹਿਲਾਂ ਹੀ ਇਹਨਾਂ ਦੇ ਸਿਰ ਤੋਂ ਇਹਨਾਂ ਦੇ ਪਿਤਾ ਦਾ ਸਾਇਆ ਉੱਠ ਗਿਆ।  ਉਦੋਂ ਲਾਲਰਿੰਗਥਾਰਾ 2 ਸਾਲ ਦੇ ਸਨ, ਇਸ ਤੋਂ ਬਾਅਦ ਉਹਨਾਂ ਦੀ ਮਾਂ ਕੰਮ 'ਤੇ ਜਾਂਦੀ ਸੀ ਤਾਂ ਉਹ ਵੀ ਨਾਲ ਜਾਂਦੇ ਸਨ।  ਇਸ ਤੋਂ ਬਾਅਦ ਜਲਦ ਹੀ ਉਹ ਆਪਣੀ ਮਾਂ ਨਾਲ ਕੰਮ ਵਿੱਚ ਹੱਥ ਵਟਾਉਣ ਲੱਗੇ।  ਖੇਤੀਬਾੜੀ ਦੇ ਕੰਮ ਵਿੱਚ ਮਦਦ ਕਰਵਾਉਂਦੇ ਅਤੇ ਘਰ ਵਾਪਿਸ  ਪਰਤ ਕੇ ਮਾਂ ਦਾ ਖਾਣਾ ਬਣਾਉਣ ਵਿੱਚ ਮਦਦ ਕਰਦੇ।  ਉਹਨਾਂ ਦੀ ਉਮਰ ਦੇ ਬਾਕੀ ਸਾਰੇ ਬੱਚੇ ਖੇਡਦੇ ਤੇ ਉਹ ਕੰਮ ਕਰਦੇ।  ਬਾਕੀ ਸਾਰੇ ਬੱਚੇ ਸਕੂਲ ਜਾਂਦੇ ਤੇ ਉਹ ਕੰਮ ਕਰਦੇ।  ਲਾਲਰਿੰਗਥਾਰਾ ਹਸਰਤ ਨਾਲ ਦੂਜੇ ਬੱਚਿਆਂ ਨੂੰ ਸਕੂਲ ਦੀ ਵਰਦੀ ਪਾ ਕੇ ਸਕੂਲ ਜਾਂਦੇ ਹੋਏ ਦੇਖੇ, ਕਿਤਾਬਾਂ ਪੜ੍ਹਦੇ ਹੋਏ ਦੇਖਦੇ  ਪਰ ਉਹਨਾਂ ਕੋਲ ਪੜ੍ਹਨ ਦਾ ਸਮਾਂ ਨਹੀਂ ਸੀ ਤੇ ਉਹਨਾਂ ਨੇ ਆਪਣਾ ਪੜ੍ਹਨ ਦਾ ਸੁਪਨਾ ਛੱਡ ਦਿੱਤਾ।

ਲਾਲਰਿੰਗਥਾਰਾ ਨੇ ਨੌਕਰੀ ਦੀ ਤਲਾਸ਼ ਵਿੱਚ ਆਪਣਾ ਪਿੰਡ ਛੱਡ ਦਿੱਤਾ। ਨਿਊ ਰੁ ਆਈਕਾਨ ਪਿੰਡ 'ਚ ਉਹਨਾਂ ਨੂੰ ਚੌਕੀਦਾਰੀ ਦਾ ਕੰਮ ਮਿਲਿਆ। ਉਹ ਰਾਤ ਵਿੱਚ ਕੰਮ ਕਰਦੇ ਪਰ ਸਕੂਲ ਜਾਣ ਦਾ ਸੁਪਨਾ ਉਹਨਾਂ ਵਿੱਚ ਹਾਲੇ ਵੀ ਜ਼ਿੰਦਾ ਸੀ। ਸਾਲ ਪਹਿਲਾਂ ਉਹ ਪਿੰਡ ਦੇ ਇੱਕਮਾਤਰ ਪ੍ਰਾਇਮਰੀ ਸਕੂਲ ਪਹੁੰਚੇ।  ਉੱਥੇ ਉਹਨਾਂ ਨੇ ਆਪਣੇ ਦਾਖਿਲੇ ਦੀ ਗੱਲ ਕੀਤੀ।  ਹੈੱਡਮਾਸਟਰ ਨੇ ਪਹਿਲਾਂ ਤਾਂ ਉਹਨਾਂ ਦੀ ਗੱਲ ਨੂੰ ਮਜ਼ਾਕ ਸਮਝਿਆ ਪਰ ਲਾਲਰਿੰਗਥਾਰਾ ਆਪਣੀ ਗੱਲ 'ਤੇ ਅੜੇ ਰਹੇ।  ਸੈਸ਼ਨ ਸ਼ੁਰੂ ਹੋ ਚੁੱਕਿਆ ਸੀ ਇਸ ਲਈ ਲਾਲਰਿੰਗਥਾਰਾ  ਨੂੰ ਅਗਲੇ ਸਾਲ ਵਿੱਚ ਆਉਣ ਲਈ ਕਿਹਾ ਗਿਆ।  ਕਿਸੇ ਨੂੰ ਯਕੀਨ ਨਹੀਂ ਸੀ ਕਿ ਇੰਨੀ ਜ਼ਿਆਦਾ ਉਮਰ ਦਾ ਵਿਅਕਤੀ ਅਗਲੇ ਸਾਲ ਵਾਪਿਸ ਆ ਸਕੇਗਾ। ਪਰ ਲਾਲਰਿੰਗਥਾਰਾ ਅਗਲੇ ਸਾਲ ਵਾਪਿਸ ਆਏ ਤੇ ਪਹਿਲਾਂ ਨਾਲੋਂ ਵੱਧ ਜੋਸ਼ ਨਾਲ ਤੇ ਕਿਹਾ ਕਿ, "ਮੈਨੂੰ ਮੇਰਾ ਰੋਲ ਨੰਬਰ ਦਿਓ ਤੇ ਬੈਂਚ 'ਤੇ ਬਿਠਾਓ"

ਅੰਗਰੇਜ਼ੀ ਸਾਹਿਤ ਪੜ੍ਹਨਾ ਚਾਹੁੰਦੇ ਹਨ ਲਾਲਰਿੰਗਥਾਰਾ...
ਲਾਲਰਿੰਗਥਾਰਾ ਦੇ ਸਕੂਲ ਵਿੱਚ ਪੜ੍ਹਨ ਦੇ ਸੁਪਨੇ ਦੇ ਪਿੱਛੇ ਇੱਕ ਖ਼ਾਸ ਵਜ੍ਹਾ ਹੈ।  ਉਂਝ ਤਾਂ ਉਹ ਸਥਾਨਕ ਭਾਸ਼ਾ ਵਿੱਚ ਲਿੱਖ ਬੋਲ ਲੈਂਦੇ ਹਨ ਪਰ ਉਹ ਅੰਗਰੇਜ਼ੀ ਪੜ੍ਹਨਾ ਚਾਹੁੰਦੇ ਹਨ।  ਅੰਗਰੇਜ਼ੀ ਕਿਤਾਬਾਂ ਉਹਨਾਂ ਨੂੰ ਬਚਪਨ ਤੋਂ ਲੁਭਾਉਂਦੀਆਂ ਰਹੀਆਂ ਹਨ।  ਚਮਕੀਲੇ ਪੰਨਿਆਂ ਅਤੇ ਰੰਗੀਨ ਤਸਵੀਰਾਂ ਤੋਂ ਲੈ ਕੇ  ਕਿਰਚੀ-ਕਿਰਚੀ ਸ਼ਬਦਾਂ ਵਾਲੀ ਅੰਗਰੇਜ਼ੀ  ਕਿਤਾਬਾਂ ਨੂੰ ਬੜੇ ਚਾਅ ਨਾਲ ਦੇਖਦੇ ਹਨ।  ਹੁਣ ਸਕੂਲ ਆਉਂਦੇ ਹਨ, ਕਤਾਰ ਵਿੱਚ ਸਭ ਤੋਂ ਅੱਗੇ ਖੜੇ ਹੁੰਦੇ ਹਨ ਅਤੇ ਪੜ੍ਹਾਈ ਵਿੱਚ ਵੀ ਸਭ ਤੋਂ ਅੱਗੇ ਰਹਿੰਦੇ ਹਨ।  ਅੰਗਰੇਜ਼ੀ ਪੜ੍ਹਨ ਦਾ ਸੁਪਨਾ ਉਹ 73 ਸਾਲ ਦੀ ਉਮਰ 'ਚ ਕਰ ਰਹੇ ਹਨ।  ਸ਼ੁਰੂਆਤ ਵਿੱਚ ਇਸ ਵਿੱਚ ਕਈ ਦਿੱਕਤਾਂ ਆਈਆਂ।  ਬੱਚੇ ਆਪਣੇ ਦਾਦੇ ਦੀ ਉਮਰ ਦੇ ਸਹਿਪਾਠੀ ਨੂੰ ਅਪਨਾਉਣ ਲਈ ਤਿਆਰ ਨਹੀਂ ਸਨ, ਖ਼ੁਦ ਲਾਲਰਿੰਗਥਾਰਾ ਨੂੰ ਇੰਨੇ ਛੋਟੇ ਬੱਚਿਆਂ ਦੇ ਵਿੱਚ ਪੜ੍ਹਨਾ ਅਜੀਬ ਲੱਗਦਾ ਸੀ ਪਰ ਪੜ੍ਹਾਈ ਦੀ ਚਾਹ ਨੇ ਸਭ ਕੁੱਝ ਠੀਕ ਕਰ ਦਿੱਤਾ।

ਬੱਚਿਆਂ ਦੇ ਨਾਲ ਉਹਨਾਂ ਵਰਗੀ ਹੀ ਫੁਰਤੀ  ਨਾਲ ਪੀ.ਟੀ. ਕਰਦੇ ਲਾਲਰਿੰਗਥਾਰਾ ਕਲਾਸ ਵਿੱਚ ਸਵਾਲਾਂ 'ਤੇ ਉਸੇ ਤਰ੍ਹਾਂ ਹੀ ਜਵਾਬ ਦਿੰਦੇ ਜਿਵੇਂ ਬਾਕੀ ਸਾਰੇ ਬੱਚੇ ਦਿੰਦੇ ਸਨ।  ਸਕੂਲ ਤੋਂ ਪੜ੍ਹਨ ਤੋਂ ਬਾਅਦ ਉਹ ਚੌਕੀਦਾਰੀ ਦਾ ਕੰਮ ਕਰਦੇ। ਜਦੋਂ ਬਾਕੀ ਸਾਰੇ ਬੱਚੇ ਸੋ ਰਹੇ ਹੁੰਦੇ ਹਨ ਉਦੋਂ 73 ਸਾਲ ਦਾ ਇਹ ਬੱਚਾ ਆਪਣਾ ਹੋਮਵਰਕ ਪੂਰਾ ਕਰ ਰਿਹਾ ਹੁੰਦਾ ਹੈ।
First published: April 11, 2018
ਹੋਰ ਪੜ੍ਹੋ
ਅਗਲੀ ਖ਼ਬਰ