Home /News /lifestyle /

ਕੇਂਦਰੀ ਕਰਮਚਾਰੀਆਂ ਦੀਆਂ ਮੌਜਾਂ! ਹੋਲੀ 'ਤੇ ਸਰਕਾਰ ਦੇ ਰਹੀ ਹੈ 10,000 ਰੁਪਏ ਦਾ ਤੋਹਫਾ

ਕੇਂਦਰੀ ਕਰਮਚਾਰੀਆਂ ਦੀਆਂ ਮੌਜਾਂ! ਹੋਲੀ 'ਤੇ ਸਰਕਾਰ ਦੇ ਰਹੀ ਹੈ 10,000 ਰੁਪਏ ਦਾ ਤੋਹਫਾ

7th Pay Commission: DA ਵਾਧੇ 'ਤੇ ਅੱਜ ਮੋਦੀ ਸਰਕਾਰ ਲਵੇਗੀ ਫ਼ੈਸਲਾ! ਜਾਣੋ ਕਿੰਨਾ ਹੋਵੇਗਾ ਵਾਧਾ?

7th Pay Commission: DA ਵਾਧੇ 'ਤੇ ਅੱਜ ਮੋਦੀ ਸਰਕਾਰ ਲਵੇਗੀ ਫ਼ੈਸਲਾ! ਜਾਣੋ ਕਿੰਨਾ ਹੋਵੇਗਾ ਵਾਧਾ?

 • Share this:

  7th Pay Commission: ਕੇਂਦਰ ਸਰਕਾਰ ਦੇ ਕਰਮਚਾਰੀਆਂ Central Government Employees) ਲਈ ਇਹ ਹੋਲੀ ਕੁਝ ਖਾਸ ਹੋਣ ਵਾਲੀ ਹੈ। ਰੰਗਾਂ ਦੇ ਇਸ ਤਿਉਹਾਰ 'ਤੇ ਸਰਕਾਰ ਉਨ੍ਹਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ। ਮਹਾਂਮਾਰੀ ਦੇ ਇਸ ਦੌਰ ਵਿਚ ਇਸ ਤੋਹਫ਼ੇ ਦੇ ਨਾਲ ਇਹ ਤਿਉਹਾਰ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਖਾਸ ਬਣ ਸਕਦਾ ਹੈ।

  ਦਰਅਸਲ, ਸਰਕਾਰ ਸਪੈਸ਼ਲ ਫੈਸਟੀਵਲ ਐਡਵਾਂਸ ਸਕੀਮ (Special Festival Advance Scheme) ਦੇਣ ਦਾ ਐਲਾਨ ਕਰ ਸਕਦੀ ਹੈ। ਇਸ ਵਿੱਚ ਕੇਂਦਰ ਸਰਕਾਰ ਐਡਵਾਂਸ ਸਕੀਮ ਤਹਿਤ ਕੇਂਦਰੀ ਮੁਲਾਜ਼ਮਾਂ ਨੂੰ 10,000 ਰੁਪਏ ਦੇਣ ਦਾ ਪ੍ਰਬੰਧ ਕਰ ਸਕਦੀ ਹੈ। ਇਸ ਦਾ ਮਤਲਬ ਹੈ ਕਿ ਹੋਲੀ ਦੇ ਮੌਕੇ 'ਤੇ ਕੇਂਦਰੀ ਕਰਮਚਾਰੀ 10,000 ਰੁਪਏ ਐਡਵਾਂਸ ਲੈ ਸਕਦੇ ਹਨ।

  ਕੋਈ ਵਿਆਜ ਨਹੀਂ ਦੇਣਾ ਪਵੇਗਾ

  ਇਸ 'ਚ ਖਾਸ ਗੱਲ ਇਹ ਹੈ ਕਿ ਕੇਂਦਰੀ ਕਰਮਚਾਰੀਆਂ ਨੂੰ ਇਸ ਰਾਸ਼ੀ 'ਤੇ ਕੋਈ ਵਿਆਜ ਨਹੀਂ ਦੇਣਾ ਪਵੇਗਾ। ਇਸ ਦੀ ਆਖ਼ਰੀ ਤਰੀਕ 31 ਮਾਰਚ 2022 ਹੋ ਸਕਦੀ ਹੈ ਯਾਨੀ ਇਸ ਤਰੀਕ ਤੱਕ ਹੀ ਕੇਂਦਰੀ ਕਰਮਚਾਰੀ ਐਡਵਾਂਸ ਲੈ ਸਕਦੇ ਹਨ। ਪਿਛਲੇ ਸਾਲ ਵੀ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਲਈ ਇਹ ਐਲਾਨ ਕੀਤਾ ਸੀ।

  10 ਆਸਾਨ ਕਿਸ਼ਤਾਂ 'ਚ ਭੁਗਤਾਨ ਕਰ ਸਕਣਗੇ

  ਤਿਉਹਾਰਾਂ ਲਈ ਦਿੱਤਾ ਜਾ ਰਿਹਾ ਇਹ ਐਡਵਾਂਸ ਪ੍ਰੀਲੋਡ (Pre Loaded) ਹੋਵੇਗਾ। ਇਹ ਪੈਸਾ ਪਹਿਲਾਂ ਹੀ ਕੇਂਦਰੀ ਕਰਮਚਾਰੀਆਂ ਦੇ ਖਾਤੇ ਵਿੱਚ ਦਰਜ ਹੋਵੇਗਾ। ਉਨ੍ਹਾਂ ਨੂੰ ਸਿਰਫ ਖਰਚ ਕਰਨਾ ਹੋਵੇਗਾ। ਕੇਂਦਰੀ ਮੁਲਾਜ਼ਮਾਂ ਨੂੰ ਇਹ ਸਹੂਲਤ ਵੀ ਦਿੱਤੀ ਜਾ ਰਹੀ ਹੈ ਕਿ ਉਹ ਇਹ ਪੈਸੇ 10 ਕਿਸ਼ਤਾਂ ਵਿੱਚ ਵਾਪਸ ਕਰ ਸਕਦੇ ਹਨ। ਇਸ ਦਾ ਭੁਗਤਾਨ ਸਿਰਫ਼ 1,000 ਰੁਪਏ ਦੀਆਂ ਮਹੀਨਾਵਾਰ ਕਿਸ਼ਤਾਂ ਵਿੱਚ ਕੀਤਾ ਜਾ ਸਕਦਾ ਹੈ।

  10,000 ਕਰੋੜ ਰੁਪਏ ਤੱਕ ਦਾ ਖਰਚ

  ਪ੍ਰਾਪਤ ਜਾਣਕਾਰੀ ਅਨੁਸਾਰ ਫੈਸਟੀਵਲ ਐਡਵਾਂਸ ਸਕੀਮ ਤਹਿਤ ਕਰੀਬ 4,000-5,000 ਕਰੋੜ ਰੁਪਏ ਦੀ ਵੰਡ ਦਾ ਐਲਾਨ ਕੀਤਾ ਜਾ ਸਕਦਾ ਹੈ। ਜੇਕਰ ਰਾਜ ਵੀ ਇਸ ਯੋਜਨਾ ਨੂੰ ਲਾਗੂ ਕਰਦੇ ਹਨ ਤਾਂ ਲਗਭਗ 8,000-10,000 ਕਰੋੜ ਰੁਪਏ ਖਰਚ ਹੋਣਗੇ। ਸੂਤਰਾਂ ਦੀ ਮੰਨੀਏ ਤਾਂ ਐਡਵਾਂਸ ਸਕੀਮ ਦੇ ਬੈਂਕ ਚਾਰਜ ਵੀ ਸਰਕਾਰ ਚੁੱਕੇਗੀ। ਕਰਮਚਾਰੀ ਵੀ ਇਸ ਐਡਵਾਂਸ ਨੂੰ ਸਿਰਫ਼ ਡਿਜੀਟਲ ਤਰੀਕੇ ਨਾਲ ਹੀ ਖਰਚ ਕਰ ਸਕਣਗੇ।

  Published by:Gurwinder Singh
  First published:

  Tags: 7th pay commission, Employee Provident Fund (EPF), Employees, Holi celebration