• Home
 • »
 • News
 • »
 • lifestyle
 • »
 • 7TH PAY COMMISSION DA OF CENTRAL GOVERNMENTS EMPLOYEES AND PENSIONERS INCREASE FROM THIS DATE

ਖੁਸ਼ਖਬਰੀ! ਇਸ ਤਰੀਕ ਤੋਂ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ DA ਵਿਚ ਹੋ ਸਕਦਾ ਹੈ ਵਾਧਾ...

ਖੁਸ਼ਖਬਰੀ! ਇਸ ਤਰੀਕ ਤੋਂ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ DA ਵਿਚ ਹੋ ਸਕਦਾ ਹੈ ਵਾਧਾ

ਖੁਸ਼ਖਬਰੀ! ਇਸ ਤਰੀਕ ਤੋਂ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ DA ਵਿਚ ਹੋ ਸਕਦਾ ਹੈ ਵਾਧਾ

 • Share this:
  ਕੇਂਦਰ ਸਰਕਾਰ ਨੇ ਫੈਸਲਾ ਲਿਆ ਹੈ ਕਿ ਕੇਂਦਰੀ ਕਰਮਚਾਰੀਆਂ (employees ਅਤੇ ਪੈਨਸ਼ਨਰਾਂ (pensioners) ਲਈ ਇਸ ਸਾਲ ਮਹਿੰਗਾਈ ਭੱਤੇ(Dearness Allowance-DA) ਵਿਚ ਵਾਧਾ ਨਹੀਂ ਕੀਤਾ ਜਾਵੇਗਾ, ਹਾਲਾਂਕਿ, ਸਰਕਾਰ ਅਗਲੇ ਸਾਲ ਜੁਲਾਈ ਵਿੱਚ ਵਾਧੇ ਉਤੇ ਵਿਚਾਰ ਕਰ ਸਕਦੀ ਹੈ।

  ਸੂਤਰਾਂ ਤੋਂ ਮਿਲੀ ਖ਼ਬਰਾਂ ਅਨੁਸਾਰ, ਕੇਂਦਰ ਸਰਕਾਰ ਜੁਲਾਈ ਵਿੱਚ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਡੀਏ ਵਿੱਚ 4 ਪ੍ਰਤੀਸ਼ਤ ਵਾਧੇ ‘ਤੇ ਵਿਚਾਰ ਕਰ ਰਹੀ ਹੈ। ਪਰ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਮਨੀ ਕੰਟਰੋਲ ਵਿਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ ਸਰਕਾਰ ਦੇ ਇਸ ਫੈਸਲੇ ਨਾਲ ਤਕਰੀਬਨ 50 ਲੱਖ ਕੇਂਦਰੀ ਕਰਮਚਾਰੀ ਅਤੇ 61 ਲੱਖ ਪੈਨਸ਼ਨਰਾਂ ਉਤੇ ਅਸਰ ਪਵੇਗਾ ।

  ਵਿੱਤੀ ਨੁਕਸਾਨ ਕਾਰਨ ਸਰਕਾਰ ਨੇ ਲਿਆ ਫੈਸਲਾ - ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਤੇ ਲੌਕਡਾਊਨ ਕਾਰਨ ਹੋਏ ਵਿੱਤੀ ਨੁਕਸਾਨ ਕਾਰਨ ਕੇਂਦਰ ਸਰਕਾਰ ਨੇ ਲੱਖਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਡੀਏ ਵਿੱਚ ਹੋਏ ਵਾਧੇ ਨੂੰ ਰੋਕ ਦਿੱਤਾ। ਵਿੱਤ ਵਿਭਾਗ ਨੇ ਆਪਣੇ ਆਦੇਸ਼ ਵਿੱਚ ਕਿਹਾ ਸੀ ਕਿ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 1 ਜਨਵਰੀ 2020 ਤੋਂ ਮਹਿੰਗਾਈ ਭੱਤੇ ਦੀ ਵਾਧੂ ਅਦਾਇਗੀ ਨਹੀਂ ਦਿੱਤੀ ਜਾਏਗੀ।

  ਇਸ ਤੋਂ ਇਲਾਵਾ ਵਿੱਤ ਵਿਭਾਗ ਨੇ 1 ਜੁਲਾਈ, 2020 ਅਤੇ 1 ਜਨਵਰੀ, 2021 ਤੱਕ ਡੀਏ ਵਾਧੇ ਅਤੇ ਵਾਧੂ ਕਿਸ਼ਤ ਅਦਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਜਿਨ੍ਹਾਂ ਵਿਭਾਗਾਂ ਵਿਚ ਕਰਮਚਾਰੀਆਂ ਦਾ ਡੀ.ਏ ਵਧਿਆ, ਨੂੰ ਵੀ ਰੋਕ ਦਿੱਤਾ ਗਿਆ।

  ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਰਾਹਤ - ਕੋਰੋਨਾ ਸੰਕਟ ਕਾਰਨ ਮੋਦੀ ਸਰਕਾਰ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਪੁਰਾਣੀ ਦਰ ‘ਤੇ ਮਹਿੰਗਾਈ ਭੱਤਾ ਦੇ ਰਹੀ ਹੈ। ਮੌਜੂਦਾ ਦਰ 21 ਪ੍ਰਤੀਸ਼ਤ ਹੈ, ਪਰ ਜੂਨ 2021 ਤੱਕ, ਭੁਗਤਾਨ ਸਿਰਫ 17 ਪ੍ਰਤੀਸ਼ਤ ਦੀ ਦਰ ਨਾਲ ਕੀਤਾ ਜਾਵੇਗਾ। ਹਾਲਾਂਕਿ, ਸਰਕਾਰ ਨੇ ਆਪਣੇ ਕੁਝ ਫੈਸਲਿਆਂ ਤੋਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਪੱਕਾ ਰਾਹਤ ਦਿੱਤੀ ਹੈ। ਸਰਕਾਰ ਨੇ ਯਾਤਰਾ ਭੱਤਾ, ਲੀਵ ਟ੍ਰੈਵਲ ਕਨਸੈਸ਼ਨ (ਐਲਟੀਸੀ) ਅਤੇ ਬੋਨਸ ਬਾਰੇ ਮਹੱਤਵਪੂਰਨ ਫੈਸਲੇ ਲਏ ਹਨ। ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਦੀਵਾਲੀ ਬੋਨਸ ਵੀ ਦਿੱਤੇ ਗਏ ਹਨ।
  Published by:Gurwinder Singh
  First published: