ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਦੀਵਾਲੀ (Diwali 2021) ਦਾ ਤੋਹਫਾ ਦਿੱਤਾ ਹੈ। ਦਰਅਸਲ, ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਕੇਂਦਰੀ ਕਰਮਚਾਰੀਆਂ ਲਈ ਮਹਿੰਗਾਈ ਭੱਤੇ (7th Pay Commission) ਨੂੰ ਮੂਲ ਤਨਖਾਹ ਦੇ 28 ਫੀਸਦੀ ਤੋਂ ਵਧਾ ਕੇ 31 ਫੀਸਦੀ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ 1 ਜੁਲਾਈ, 2021 (DA Implemented ਤੋਂ ਲਾਗੂ ਕਰ ਦਿੱਤਾ ਗਿਆ ਹੈ।
ਵਿੱਤ ਮੰਤਰਾਲੇ ਦੇ ਅਧੀਨ ਆਉਂਦੇ ਖਰਚ ਵਿਭਾਗ (Department of Expenditure) ਨੇ ਕਿਹਾ ਕਿ ਮੂਲ ਤਨਖਾਹ ਦਾ ਮਤਲਬ 7ਵੇਂ ਤਨਖਾਹ ਕਮਿਸ਼ਨ (7th Pay Commission) ਦੇ ਮੁਤਾਬਕ ਮਿਲਣ ਵਾਲੀ ਤਨਖਾਹ ਹੈ। ਇਸ ਵਿੱਚ ਕੋਈ ਹੋਰ ਵਿਸ਼ੇਸ਼ ਤਨਖਾਹ ਜਾਂ ਭੱਤਾ ਸ਼ਾਮਲ ਨਹੀਂ ਹੈ।
ਖਰਚਾ ਵਿਭਾਗ ਨੇ 25 ਅਕਤੂਬਰ, 2021 ਨੂੰ ਜਾਰੀ ਕੀਤੇ ਦਫਤਰੀ ਮੈਮੋਰੰਡਮ ਵਿੱਚ ਕਿਹਾ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਿਲਣ ਯੋਗ ਮਹਿੰਗਾਈ ਭੱਤਾ 1 ਜੁਲਾਈ, 2021 ਤੋਂ ਮੌਜੂਦਾ ਮੂਲ ਤਨਖਾਹ ਦੇ 28 ਫੀਸਦੀ ਤੋਂ ਵਧਾ ਕੇ 31 ਫੀਸਦੀ ਕਰ ਦਿੱਤਾ ਜਾਵੇਗਾ।
DA ਵਿੱਚ ਕਿੰਨਾ ਵਾਧਾ ਹੋਵੇਗਾ?
ਜੇਕਰ ਤੁਹਾਡੀ ਮੁਢਲੀ ਤਨਖਾਹ 18,000 ਰੁਪਏ ਹੈ, ਤਾਂ ਤੁਸੀਂ ਇਸ ਸਮੇਂ 28 ਫੀਸਦੀ ਦੀ ਦਰ ਨਾਲ 5,030 ਰੁਪਏ ਡੀਏ ਪ੍ਰਾਪਤ ਕਰ ਰਹੇ ਹੋ। ਹੁਣ ਇਸ 'ਚ 3 ਫੀਸਦੀ ਦਾ ਵਾਧਾ ਹੋਇਆ ਹੈ। ਹੁਣ ਤੁਹਾਨੂੰ 31 ਫੀਸਦੀ ਦੀ ਦਰ ਨਾਲ 5,580 ਰੁਪਏ ਦਾ ਡੀਏ ਮਿਲੇਗਾ।
ਦੂਜੇ ਸ਼ਬਦਾਂ ਵਿਚ ਜੇਕਰ ਮੁਲਾਜ਼ਮਾਂ ਦੀ ਮੁੱਢਲੀ ਤਨਖਾਹ 18000 ਰੁਪਏ ਹੈ ਤਾਂ ਡੀਏ ਵਿਚ 540 ਰੁਪਏ ਦਾ ਵਾਧਾ ਹੋਵੇਗਾ। ਤੁਹਾਡੀ ਬੇਸਿਕ ਤਨਖ਼ਾਹ ਜਿੰਨੀ ਜ਼ਿਆਦਾ ਹੋਵੇਗੀ, ਡੀ.ਏ. ਵੀ ਉਨਾ ਹੀ ਜ਼ਿਆਦਾ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।