ਜਿਵੇਂ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਨ੍ਹਾਂ ਵੱਲੋਂ ਕੇਂਦਰੀ ਮੁਲਾਜ਼ਮਾਂ ਨੂੰ 3 ਫੀਸਦੀ ਵਾਧੇ ਨਾਲ ਡੀਏ ਦਿੱਤਾ ਜਾਵੇਗਾ ਪਰ ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਹੋਰ ਤੋਹਫ਼ਾ ਦੇਣ ਦੀ ਤਿਆਰੀ ਕਰ ਲਈ ਹੈ। ਇਸੇ ਸਿਲਸਿਲੇ 'ਚ ਮੋਦੀ ਸਰਕਾਰ ਨੇ ਪਿਛਲੇ ਹਫਤੇ ਹੋਈ ਕੈਬਨਿਟ ਮੀਟਿੰਗ 'ਚ ਮਹਿੰਗਾਈ ਭੱਤੇ 'ਚ 3 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਸੀ। ਕੇਂਦਰੀ ਕਰਮਚਾਰੀਆਂ (ਸਰਕਾਰੀ ਕਰਮਚਾਰੀਆਂ) ਨੂੰ ਅਕਤੂਬਰ 2021 ਦੀ ਤਨਖਾਹ ਵਿੱਚ ਇਸ ਵਾਧੂ 3% ਮਹਿੰਗਾਈ ਭੱਤੇ (DA) ਦੇ ਨਾਲ ਮਕਾਨ ਕਿਰਾਇਆ ਭੱਤਾ (HRA) ਅਤੇ ਸਿੱਖਿਆ ਭੱਤਾ ਮਿਲੇਗਾ।
ਦੂਜੇ ਸ਼ਬਦਾਂ ਵਿਚ, ਕੇਂਦਰੀ ਕਰਮਚਾਰੀਆਂ ਨੂੰ ਅਕਤੂਬਰ 2021 ਲਈ ਤਨਖਾਹ ਵਿਚ ਵਾਧਾ ਮਿਲੇਗਾ। ਸਰਕਾਰ ਨੇ ਡੀਏ ਦੇ ਨਾਲ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ (ਡੀਆਰ) ਵਿੱਚ ਵੀ 3 ਫੀਸਦੀ ਦਾ ਵਾਧਾ ਕੀਤਾ ਹੈ। ਡੀਏ ਅਤੇ ਡੀਆਰ ਵਿੱਚ ਇਹ ਵਾਧਾ 1 ਜੁਲਾਈ, 2021 ਤੋਂ ਲਾਗੂ ਮੰਨਿਆ ਜਾਵੇਗਾ। ਹੁਣ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਅਤੇ ਮਹਿੰਗਾਈ ਰਾਹਤ 28 ਫੀਸਦੀ ਤੋਂ ਵਧ ਕੇ 31 ਫੀਸਦੀ ਹੋ ਗਈ ਹੈ। ਇਸ ਨਾਲ ਕੇਂਦਰ ਸਰਕਾਰ ਦੇ 47.14 ਲੱਖ ਮੁਲਾਜ਼ਮਾਂ ਅਤੇ 68.62 ਲੱਖ ਪੈਨਸ਼ਨਰਾਂ ਨੂੰ ਸਿੱਧਾ ਫਾਇਦਾ ਹੋਵੇਗਾ।
DA ਵਿੱਚ ਹੋਇਆ ਵਾਧਾ : ਜੇਕਰ ਤੁਹਾਡੀ ਮੁਢਲੀ ਤਨਖਾਹ 18,000 ਰੁਪਏ ਹੈ, ਤਾਂ ਤੁਸੀਂ ਇਸ ਸਮੇਂ 28 ਫੀਸਦੀ ਦੀ ਦਰ ਨਾਲ 5,030 ਰੁਪਏ ਡੀਏ ਪ੍ਰਾਪਤ ਕਰ ਰਹੇ ਹੋ। ਹੁਣ ਇਸ 'ਚ 3 ਫੀਸਦੀ ਦਾ ਵਾਧਾ ਹੋਇਆ ਹੈ। ਹੁਣ ਤੁਹਾਨੂੰ 31 ਫੀਸਦੀ ਦੀ ਦਰ ਨਾਲ 5,580 ਰੁਪਏ ਦਾ ਡੀਏ ਮਿਲੇਗਾ। ਦੂਜੇ ਸ਼ਬਦਾਂ ਵਿਚ ਜੇਕਰ ਮੁਲਾਜ਼ਮਾਂ ਦੀ ਮੁੱਢਲੀ ਤਨਖਾਹ 18000 ਰੁਪਏ ਹੈ ਤਾਂ ਡੀਏ ਵਿਚ 540 ਰੁਪਏ ਦਾ ਵਾਧਾ ਹੋਵੇਗਾ।
ਸਿੱਖਿਆ ਭੱਤਾ ਵੀ ਮਿਲੇਗਾ : ਸੱਤਵੇਂ ਤਨਖਾਹ ਕਮਿਸ਼ਨ ਅਨੁਸਾਰ ਕੇਂਦਰੀ ਕਰਮਚਾਰੀਆਂ ਨੂੰ ਬੱਚਿਆਂ ਦੀ ਪੜ੍ਹਾਈ 'ਤੇ 2,250 ਰੁਪਏ ਦਾ ਸਿੱਖਿਆ ਭੱਤਾ ਮਿਲਦਾ ਹੈ। ਪਿਛਲੇ ਸਾਲ ਕੋਵਿਡ-19 ਲੌਕਡਾਊਨ ਕਾਰਨ ਕਰਮਚਾਰੀ ਇਸ ਲਈ ਦਾਅਵਾ ਨਹੀਂ ਕਰ ਸਕੇ ਸਨ। ਕੇਂਦਰ ਸਰਕਾਰ ਨੇ ਚਿਲਡਰਨ ਐਜੂਕੇਸ਼ਨ ਅਲਾਊਂਸ (CEA) ਕਲੇਮ ਨੂੰ ਸਵੈ-ਪ੍ਰਮਾਣਿਤ ਕੀਤਾ ਹੈ। ਕੇਂਦਰੀ ਕਰਮਚਾਰੀਆਂ ਨੂੰ 2 ਬੱਚਿਆਂ ਦੀ ਪੜ੍ਹਾਈ ਲਈ 2,250 ਰੁਪਏ ਪ੍ਰਤੀ ਬੱਚਾ ਭੱਤਾ ਮਿਲਦਾ ਹੈ। ਜੇਕਰ ਕਰਮਚਾਰੀਆਂ ਨੇ ਮਾਰਚ 2020 ਤੋਂ ਮਾਰਚ 2021 ਤੱਕ ਵਿੱਦਿਅਕ ਸੈਸ਼ਨ ਲਈ ਦਾਅਵਾ ਨਹੀਂ ਕੀਤਾ ਹੈ, ਤਾਂ ਉਹ ਹੁਣ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਦੋ ਬੱਚੇ ਹੋਣ 'ਤੇ ਹਰ ਮਹੀਨੇ 4500 ਰੁਪਏ ਮਿਲਣਗੇ।
ਤਨਖਾਹ ਵਿੱਚ ਜੁੜ ਕੇ ਆਵੇਗਾ HRA : ਸਰਕਾਰ ਨੇ ਐਚਆਰਏ ਨੂੰ ਬੇਸਿਕ ਸੈਲਰੀ ਦੇ 3 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰੀ ਕਰਮਚਾਰੀਆਂ ਦੀ ਬੇਸਿਕ ਸੈਲਰੀ ਦੇ ਆਧਾਰ 'ਤੇ ਮਕਾਨ ਕਿਰਾਇਆ ਭੱਤਾ ਅਤੇ ਡੀਏ 'ਚ ਵਾਧਾ ਕੀਤਾ ਜਾਵੇ। ਦੱਸ ਦੇਈਏ ਕਿ ਨਿਯਮਾਂ ਮੁਤਾਬਕ ਐਚਆਰਏ ਇਸ ਲਈ ਵਧਾਇਆ ਗਿਆ ਹੈ ਕਿਉਂਕਿ ਡੀਏ 25 ਫੀਸਦੀ ਤੋਂ ਵੱਧ ਗਿਆ ਹੈ। ਇਸ ਕਾਰਨ ਕੇਂਦਰ ਸਰਕਾਰ ਨੇ ਵੀ HRA ਨੂੰ ਵਧਾ ਕੇ 27 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 7th pay commission, Business, Centre govt, Employees, India, Modi government