HOME » NEWS » Life

7th Pay Commission: ਕੇਂਦਰੀ ਕਰਮਚਾਰੀਆਂ ਦੇ DA ਨੂੰ ਲੈ ਕੇ ਵੱਡੀ ਖਬਰ! ਇਸ ਦਿਨ ਮਿਲੇਗੀ ਵਧੀ ਹੋਈ ਸੈਲਰੀ

News18 Punjabi | News18 Punjab
Updated: June 7, 2021, 5:25 PM IST
share image
7th Pay Commission: ਕੇਂਦਰੀ ਕਰਮਚਾਰੀਆਂ ਦੇ DA ਨੂੰ ਲੈ ਕੇ ਵੱਡੀ ਖਬਰ! ਇਸ ਦਿਨ ਮਿਲੇਗੀ ਵਧੀ ਹੋਈ ਸੈਲਰੀ
COVID 19 : ਕੋਰੋਨਾ ਪੀੜਤਾਂ ਦੇ ਖਾਤੇ ਵਿਚ 10 ਹਜ਼ਾਰ ਰੁਪਏ ਪਾਏਗੀ ਕੇਜਰੀਵਾਲ ਸਰਕਾਰ

  • Share this:
  • Facebook share img
  • Twitter share img
  • Linkedin share img
ਕੇਂਦਰੀ ਕਰਮਚਾਰੀਆਂ (Central Govt employee) ਦੇ ਡੀਏ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਜਲਦੀ ਹੀ ਲੱਖਾਂ ਕਰਮਚਾਰੀ ਨੂੰ ਵਧੇ ਡੀਏ ਦੀ ਸੌਗਾਤ ਮਿਲ ਸਕਦੀ ਹੈ। ਨੈਸ਼ਨਲ ਕੌਂਸਲ ਆਫ ਜੁਆਇੰਟ ਕੰਸਲਟੇਟਿਵ ਮਸ਼ੀਨਰੀ (ਜੇਸੀਐਮ) ਦੀ ਇਸ ਮਹੀਨੇ ਦੇ ਦੂਜੇ ਜਾਂ ਤੀਜੇ ਹਫ਼ਤੇ ਵਿੱਚ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਹੋ ਸਕਦੀ ਹੈ। ਇਸ ਗੱਲਬਾਤ ਵਿੱਚ ਮੁਲਾਜ਼ਮਾਂ ਦੇ ਡੀਏ ਬਾਰੇ ਵੀ ਚਰਚਾ ਕੀਤੀ ਜਾਵੇਗੀ।

ਵਿੱਤ ਮੰਤਰਾਲੇ ਤੋਂ ਇਲਾਵਾ ਡਿਪਾਰਟਮੈਂਟ ਆਫ ਪਰਸਨਲ ਐਂਡ ਟਰੇਨਿੰਗ ਦੇ ਅਧਿਕਾਰੀ ਵੀ ਇਸ ਬੈਠਕ ਵਿਚ ਸ਼ਾਮਲ ਹੋਣਗੇ।

ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨਾਲ ਇਹ ਮੁਲਾਕਾਤ ਪਹਿਲਾਂ ਮਈ ਵਿੱਚ ਹੋਣੀ ਸੀ, ਪਰ ਪੂਰੇ ਦੇਸ਼ ਵਿੱਚ ਫੈਲ ਰਹੇ ਕੋਰੋਨਾ ਸੰਕਟ ਕਾਰਨ ਇਹ ਬੈਠਕ ਮੁਲਤਵੀ ਕਰ ਦਿੱਤੀ ਗਈ, ਫਿਲਹਾਲ ਇਹ ਬੈਠਕ ਇਸ ਮਹੀਨੇ ਦੇ ਦੂਜੇ ਜਾਂ ਤੀਜੇ ਹਫ਼ਤੇ ਵਿੱਚ ਹੋ ਸਕਦੀ ਹੈ। ਜੇਸੀਐਮ ਦੇ ਅਨੁਸਾਰ, ਹੁਣ ਇਹ ਬੈਠਕ ਇਸ ਮਹੀਨੇ ਯਾਨੀ ਜੂਨ ਵਿੱਚ ਹੋਣ ਦੀ ਉਮੀਦ ਹੈ।
ਕਰਮਚਾਰੀਆਂ ਦੇ ਡੀਏ ਦੀਆਂ ਤਿੰਨ ਕਿਸ਼ਤਾਂ ਕੇਂਦਰ ਸਰਕਾਰ ਕੋਲ ਬਕਾਇਆ ਪਈਆਂ ਹਨ, ਜਿਨ੍ਹਾਂ ਦਾ ਭੁਗਤਾਨ ਸਰਕਾਰ ਨੇ ਕਰਨਾ ਹੈ। ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ 1 ਜਨਵਰੀ 2020, 1 ਜੁਲਾਈ 2020 ਅਤੇ 1 ਜਨਵਰੀ 2021 ਦਾ ਡੀ.ਏ. ਅਤੇ ਡੀ.ਆਰ. ਪੈਂਡਿੰਗ ਹੈ।

ਕੇਂਦਰੀ ਕਰਮਚਾਰੀਆਂ ਨੂੰ 1 ਜੂਨ 2020 ਤੋਂ ਤਿੰਨ ਡੀਏ ਦੀਆਂ ਕਿਸ਼ਤਾਂ ਦਾ ਭੁਗਤਾਨ ਕੀਤਾ ਜਾਣਾ ਹੈ, ਜਿਸ ਨੂੰ ਕੇਂਦਰ ਸਰਕਾਰ ਨੇ 30 ਜੂਨ, 2021 ਤੱਕ ਫ੍ਰੀਜ਼ ਕਰ ਦਿੱਤਾ ਸੀ। ਦੱਸ ਦਈਏ ਕਿ ਕਰਮਚਾਰੀਆਂ ਨੂੰ ਇਸ ਵੇਲੇ 17 ਪ੍ਰਤੀਸ਼ਤ ਦੀ ਦਰ ਨਾਲ ਡੀਏ ਅਦਾ ਕੀਤਾ ਜਾਂਦਾ ਹੈ, ਅੱਗੋਂ ਇਹ 11 ਪ੍ਰਤੀਸ਼ਤ ਤੋਂ ਵਧ ਕੇ 28 ਪ੍ਰਤੀਸ਼ਤ ਹੋਣ ਦੀ ਉਮੀਦ ਹੈ।

ਇਸ ਨਾਲ ਉਨ੍ਹਾਂ ਦੀ ਤਨਖਾਹ ਵਿਚ ਭਾਰੀ ਵਾਧਾ ਹੋਵੇਗਾ। ਉਸੇ ਸਮੇਂ, ਕਰਮਚਾਰੀਆਂ ਨੂੰ ਸਿੱਧੇ ਤੌਰ 'ਤੇ ਦੋ ਸਾਲਾਂ ਲਈ ਡੀਏ ਦਾ ਲਾਭ ਪ੍ਰਾਪਤ ਹੋਣ ਜਾ ਰਿਹਾ ਹੈ, ਕਿਉਂਕਿ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਜਨਵਰੀ 2020 ਵਿਚ 4 ਪ੍ਰਤੀਸ਼ਤ ਵਧਾਇਆ ਗਿਆ ਸੀ, ਫਿਰ ਦੂਜੀ ਛਮਾਈ ਭਾਵ ਜੂਨ 2020 ਵਿਚ 3 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।

ਹੁਣ ਜਨਵਰੀ 2021 ਵਿਚ ਮਹਿੰਗਾਈ ਭੱਤਾ ਇਕ ਵਾਰ ਫਿਰ 4 ਪ੍ਰਤੀਸ਼ਤ ਵਧਾਇਆ ਹੈ। ਭਾਵ ਕੁਲ 28 ਪ੍ਰਤੀਸ਼ਤ ਹੋ ਗਿਆ ਹੈ। ਇਸ ਨਾਲ 50 ਲੱਖ ਤੋਂ ਵੱਧ ਕਰਮਚਾਰੀਆਂ ਅਤੇ 61 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ।
Published by: Gurwinder Singh
First published: June 7, 2021, 3:10 PM IST
ਹੋਰ ਪੜ੍ਹੋ
ਅਗਲੀ ਖ਼ਬਰ