Home /News /lifestyle /

7th Pay Commission: ਸਰਕਾਰੀ ਕਰਮਚਾਰੀਆਂ ਦੀ ਬੇਸਿਕ ਤਨਖਾਹ 'ਚ ਹੋਵੇਗਾ ਭਾਰੀ ਵਾਧਾ, ਜਾਣੋ ਕਿਵੇਂ

7th Pay Commission: ਸਰਕਾਰੀ ਕਰਮਚਾਰੀਆਂ ਨੂੰ ਜਲਦੀ ਹੀ ਤਨਖਾਹ ਵਾਧੇ ਦਾ ਤੋਹਫਾ ਮਿਲ ਸਕਦਾ ਹੈ। ਤਨਖਾਹ ਵਿੱਚ ਇਹ ਭਾਰੀ ਵਾਧਾ ਮਹਿੰਗਾਈ ਭੱਤੇ ਤੋਂ ਵੱਖ ਹੋਵੇਗਾ। ਇਸ ਵਾਰ ਤਨਖਾਹ ਵਧਣ ਦਾ ਕਾਰਨ ਫਿਟਮੈਂਟ ਫੈਕਟਰ ਹੋਵੇਗਾ। ਸੂਤਰਾਂ ਮੁਤਾਬਕ ਸਰਕਾਰ ਜਲਦ ਹੀ ਫਿਟਮੈਂਟ ਫੈਕਟਰ ਨੂੰ ਵਧਾਉਣ ਦੀ ਮਨਜ਼ੂਰੀ ਦੇ ਸਕਦੀ ਹੈ। ਪਿਛਲੇ ਦੋ ਸਾਲਾਂ ਤੋਂ ਬੰਦ ਕੀਤੇ ਗਏ ਮਹਿੰਗਾਈ ਭੱਤੇ ਵਿੱਚ ਜਲਦੀ ਹੀ ਵਾਧਾ ਹੋਣ ਜਾ ਰਿਹਾ ਹੈ। ਇਸ ਵਾਧੇ ਤੋਂ ਬਾਅਦ ਡੀਏ 34 ਫੀਸਦੀ ਤੋਂ ਵੱਧ ਹੋ ਜਾਵੇਗਾ। ਇਸ ਵਾਰ ਮਹਿੰਗਾਈ ਭੱਤੇ ਵਿਚ ਵਾਧਾ ਕਰਨ ਤੋਂ ਬਾਅਦ ਘੱਟੋ-ਘੱਟ ਉਜਰਤ ਵਿਚ ਵੀ ਵਾਧਾ ਹੋਣ ਦੀ ਸੰਭਾਵਨਾ ਵਧ ਗਈ ਹੈ।

ਹੋਰ ਪੜ੍ਹੋ ...
  • Share this:

ਮੁਲਾਜ਼ਮ ਯੂਨੀਅਨਾਂ ਵੀ ਇਸ ਦੀ ਲਗਾਤਾਰ ਮੰਗ ਕਰ ਰਹੀਆਂ ਹਨ। ਯੂਨੀਅਨਾਂ ਨੇ ਫਿਟਮੈਂਟ ਫੈਕਟਰ ਨੂੰ 2.57 ਗੁਣਾ ਤੋਂ ਵਧਾ ਕੇ 3.68 ਗੁਣਾ ਕਰਨ ਦੀ ਮੰਗ ਕੀਤੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਘੱਟੋ-ਘੱਟ ਉਜਰਤ 18,000 ਰੁਪਏ ਤੋਂ ਵਧ ਕੇ 26,000 ਰੁਪਏ ਹੋ ਜਾਵੇਗੀ। ਇਸ ਤੋਂ ਪਹਿਲਾਂ ਸਰਕਾਰ ਨੇ 2017 'ਚ ਐਂਟਰੀ ਲੈਵਲ 'ਤੇ ਤਨਖਾਹ ਵਧਾਈ ਸੀ। ਫਿਰ ਸਰਕਾਰ ਨੇ ਬੇਸਿਕ ਤਨਖਾਹ 7000 ਰੁਪਏ ਤੋਂ ਵਧਾ ਕੇ 18000 ਰੁਪਏ ਕਰ ਦਿੱਤੀ ਸੀ।

ਫਿਟਮੈਂਟ ਫੈਕਟਰ ਨਾਲ ਤਨਖਾਹ ਕਿੰਨੀ ਵਧੇਗੀ
ਜੇਕਰ ਫਿਟਮੈਂਟ ਫੈਕਟਰ ਵਧਾਇਆ ਜਾਂਦਾ ਹੈ ਤਾਂ ਕਰਮਚਾਰੀਆਂ ਦੀ ਤਨਖਾਹ 'ਚ ਕਾਫੀ ਵਾਧਾ ਹੋ ਸਕਦਾ ਹੈ। ਮੰਨ ਲਓ ਕਿ ਸਰਕਾਰ ਨੇ ਮੰਗ ਦੇ ਅਨੁਸਾਰ ਫਿਟਮੈਂਟ ਫੈਕਟਰ ਨੂੰ 3.68 ਗੁਣਾ ਵਧਾ ਦਿੱਤਾ ਹੈ। ਇਸ ਮੁਤਾਬਕ ਮੁਲਾਜ਼ਮਾਂ ਦੀ ਘੱਟੋ-ਘੱਟ ਉਜਰਤ 26,000 ਰੁਪਏ ਹੋਵੇਗੀ।

18,000 ਦੀ ਬੇਸਿਕ ਤਨਖਾਹ 'ਤੇ ਸਾਰੇ ਭੱਤੇ ਜੋੜ ਕੇ, 2.57 ਫਿਟਮੈਂਟ ਫੈਕਟਰ (18,000 * 2.57 = 46260 ਰੁਪਏ) ਅਨੁਸਾਰ ਤਨਖਾਹ 46260 ਰੁਪਏ ਹੋਵੇਗੀ। ਜੇਕਰ ਫਿਟਮੈਂਟ ਫੈਕਟਰ 3.68 ਹੈ, ਤਾਂ ਤੁਹਾਡੀ ਤਨਖਾਹ ਵਧ ਕੇ 95680 ਰੁਪਏ (26,000 .3.68 = 95680) ਹੋ ਜਾਵੇਗੀ।

ਇੱਕ-ਮੁਸ਼ਤ ਮਹਿੰਗਾਈ ਭੱਤਾ ਦੇਣ ਦੀ ਹੋ ਰਹੀ ਚਰਚਾ : ਇਕੱਠੇ ਮਹਿੰਗਾਈ ਭੱਤਾ ਲੈਣ ਦੀ ਵੀ ਗੱਲ ਚੱਲ ਰਹੀ ਹੈ, ਜੋ ਕਿ ਕੋਰੋਨਾ ਕਾਰਨ ਲਗਭਗ 2 ਸਾਲਾਂ ਤੋਂ ਰੁਕਿਆ ਹੋਇਆ ਹੈ। ਸਰਕਾਰ ਡੀਏ ਦੇ 2 ਲੱਖ ਰੁਪਏ ਇਕੱਠੇ ਦੇਣ ਬਾਰੇ ਵਿਚਾਰ ਕਰ ਰਹੀ ਹੈ। ਵਿੱਤ ਮੰਤਰਾਲੇ ਨੇ ਕੋਵਿਡ-19 ਮਹਾਮਾਰੀ ਕਾਰਨ ਮਈ 2020 ਵਿੱਚ ਡੀਏ ਵਿੱਚ ਹੋਣ ਵਾਲੇ ਵਾਧੇ ਨੂੰ 30 ਜੂਨ 2021 ਤੱਕ ਰੋਕ ਦਿੱਤਾ ਸੀ। ਮੁਲਾਜ਼ਮਾਂ ਵੱਲੋਂ ਜਨਵਰੀ 2020 ਤੋਂ ਜੂਨ 2021 ਤੱਕ ਦਾ ਰੁਕਿਆ ਡੀਏ ਦੇਣ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ।

ਮਾਰਚ 2022 ਵਿੱਚ ਏਆਈਸੀਪੀਆਈ ਸੂਚਕਾਂਕ ਵਿੱਚ ਉਛਾਲ ਆਇਆ ਸੀ, ਜਿਸ ਤੋਂ ਬਾਅਦ ਇਹ ਤੈਅ ਹੈ ਕਿ ਸਰਕਾਰ ਮਹਿੰਗਾਈ ਭੱਤੇ (ਡੀਏ) ਵਿੱਚ 3 ਨਹੀਂ, ਸਗੋਂ 5 ਫੀਸਦੀ ਵਾਧਾ ਕਰ ਸਕਦੀ ਹੈ। ਜੇਕਰ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਮੁਲਾਜ਼ਮਾਂ ਦਾ ਡੀਏ 34 ਫੀਸਦੀ ਤੋਂ ਵਧ ਕੇ 39 ਫੀਸਦੀ ਹੋ ਜਾਵੇਗਾ।
Published by:rupinderkaursab
First published:

Tags: 7th pay commission, Business, Businessman, Central government, Indian government, Salary

ਅਗਲੀ ਖਬਰ