Home /News /lifestyle /

ਭਾਰਤੀ ਭੋਜਨ ਦਾ ਬਿਲਕੁਲ ਨਵਾਂ ਅੰਦਾਜ਼, ਪੜ੍ਹ ਕੇ ਤੁਹਾਡੇ ਮੂੰਹ 'ਚ ਵੀ ਆ ਜਾਵੇਗਾ ਪਾਣੀ

ਜਿਵੇਂ ਸਪੈਨਿਸ਼ ਪ੍ਰਤਿਭਾਵਾਨ ਸ਼ੈੱਫ ਫੇਰਾਨ ਐਡਰੀਆ ਨੇ ਭੋਜਨ ਬਣਾਉਣ ਦੇ ਨਿਯਮਾਂ ਨੂੰ ਤੋੜਦੇ ਹੋਏ ਇੱਕ ਨਵੇਂ ਤਰੀਕੇ ਦੀ ਸ਼ੈਲੀ ਅਖਤਿਆਰ ਕੀਤੀ ਉਸ ਨੇ ਦੁਨੀਆਂ ਭਰ ਦੇ ਸ਼ੈਫਸ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਉਨ੍ਹਾਂ ਨੂੰ ਕੁੱਝ ਨਵਾਂ ਕਰਨ ਲਈ ਉਤਸ਼ਾਹਿਤ ਕੀਤਾ। ਹੁਣ ਕੁਝ ਸਮੇਂ ਤੋਂ, ਭਾਰਤੀ ਸ਼ੈੱਫ ਭਾਰਤੀ ਭੋਜਨ 'ਤੇ ਵੀ ਉਹੀ ਨਿਯਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਸੇ ਵੀ ਸ਼ੈਫ ਦਾ ਇੱਕ ਹੀ ਸੁਪਨਾ ਹੁੰਦਾ ਹੈ ਕਿ ਉਹ ਅਲੱਗ ਅਲੱਗ ਤਰ੍ਹਾਂ ਜੇ ਜ਼ਾਇਕੇ ਤਿਆਰ ਕਰ ਸਕੇ ਤੇ ਅਜਿਹੀਆਂ ਨਵੀਆਂ ਚੀਜ਼ਾਂ ਇਜਾਦ ਕਰੇ ਜੋ ਹੋਣ ਤਾਂ ਪੂਰਾਂ ਨਵੀਆਂ ਪਰ ਉਸ ਖਾਣੇ ਦਾ ਪਿਛੋਕੜ ਉਸ ਦੇ ਮੂਲ ਖਾਣੇ ਨਾਲ ਜੁੜਿਆ ਰਹੇ।

ਹੋਰ ਪੜ੍ਹੋ ...
  • Share this:

ਵਿਨੀਤ ਭਾਟੀਆ ਆਪਣੇ ਪੁਰਾਣੇ ਲੰਡਨ ਦੇ ਰੈਸਟੋਰੈਂਟ ਵਿੱਚ ਭਾਰਤੀ ਭੋਜਨ ਨਾਲ ਇਸ ਤਰ੍ਹਾਂ ਦਾ ਹੀ ਜਾਦੂ ਕਰਨ ਵਾਲੇ ਪਹਿਲੇ ਕੁੱਝ ਲੋਕਾਂ ਵਿੱਚੋਂ ਇੱਕ ਸਨ, ਜਿਸ ਦੀ ਬਦੌਲਤ ਉਨ੍ਹਾਂ ਨੇ ਇੱਕ ਮਿਸ਼ੇਲਿਨ ਸਟਾਰ ਜਿੱਤਿਆ, ਅਤੇ ਅੱਜ ਵੀ ਦੁਨੀਆ ਭਰ ਵਿੱਚ ਉਨ੍ਹਾਂ ਦੇ ਕਈ ਰੈਸਟੋਰੈਂਟਾਂ ਵਿੱਚ ਅਤੇ ਦਿ ਓਬਰਾਏ, ਮੁੰਬਈ ਵਿਖੇ ਜ਼ਿਆ ਵਿਖੇ ਦੁਨੀਆਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਭਾਰਤੀ ਭੋਜਨ ਸੈਂਕੜੇ ਸਾਲਾਂ ਦੀਆਂ ਪਰੰਪਰਾਵਾਂ ਦੇ ਜੰਜੀਰਾਂ ਨੂੰ ਤੋੜ ਸਕਦਾ ਹੈ ਅਤੇ ਫਿਰ ਵੀ ਆਪਣੀ ਮੂਲਤਾ ਨਹੀਂ ਛੱਡ ਸਕਦਾ।

ਜ਼ੀਆ ਵਿਖੇ, ਵਿਨੀਤ ਨੇ ਭਾਰਤੀ ਭੋਜਨ ਨੂੰ ਨਵੇਂ ਤਰੀਕੇ ਨਾਲ ਵਿਵਸਥਿਤ ਕੀਤਾ, ਇਸ ਵਿੱਚ ਫਾਈਨ ਡਾਈਨਿੰਗ ਦੀਆਂ ਕਈ ਚੀਜ਼ਾਂ ਜੋੜੀਆਂ ਗਈਆਂ। ਉਨ੍ਹਾਂ ਦੇ ਪਹਿਲੇ ਮੇਨੂ ਵਿੱਚ ਪ੍ਰੌਨ ਚਾਟ ਟੌਫੀ, ਮੈਂਗੋ ਚੌਪ-ਚੌਪ ਕੁਚੰਬਰ, ਸੈਸਮੀ ਹਨੀ ਕੌਡ, ਸਮੋਕਡ ਔਬਰਜਿਨ ਰਾਇਤਾ ਸਪਿਨਚ ਥਿਨਸ, ਮਸਟਰਡ ਚਿਕਨ ਟਿੱਕਾ, ਐਡਮੇਮ ਨਾਰੀਅਲ ਖਿਚੜੀ, ਹਲਦੀ ਮੋਇਲੀ ਦੇ ਨਾਲ ਹੇਜ਼ਲਨਟ ਬਟਰ ਲੋਬਸਟਰ ਵਰਗੇ ਪਕਵਾਨ ਤੁਹਾਨੂੰ ਹੈਰਾਨ ਕਰ ਦੇਣਗੇ। ਇੰਨਾ ਹੀ ਨਹੀਂ, ਇਸ ਤੋਂ ਇਲਾਵਾ ਹਨੀ ਇਮਲੀ-ਸਾਲਮਨ ਟਿੱਕਾ, ਵਸਾਬੀ ਹਮਸ, ਐਡਮਾਮੇ-ਮੂਲੀ ਸੁੰਡਲ, ਘੀ ਮਟਨ ਰੋਸਟ, ਪਾਲਕ ਉਪਮਾ, ਸੋਇਆ ਗੁੜ ਦਾ ਟੋਫੂ, ਅਤੇ ਐਵੋਕਾਡੋ ਅਨਾਰ ਚਾਟ ਵਰਗੇ ਪਕਵਾਨ ਦੇਖ ਕੇ ਇੰਝ ਲਗਦਾ ਹੈ ਕਿ ਸ਼ੈਫ ਆਪਣੀ ਕਲਪਨਾ ਨੂੰ ਸੱਚ ਕਰ ਰਿਹਾ ਹੈ।

ਸਾਡੀ ਜ਼ੁਬਾਨ ਉੱਤੇ ਭਾਰਤੀ ਜ਼ਾਇਕੇ ਇਸ ਤਰ੍ਹਾਂ ਰਚੇ ਹੋਏ ਹਨ ਕਿ ਇਸ ਤੋਂ ਅਲੱਗ ਅਸੀਂ ਸੋਚ ਹੀ ਨਹੀਂ ਪਾਉਂਦੇ ਪਰ ਇਹ ਭਾਰਤੀ ਸ਼ੈਫ ਹੀ ਹਨ ਜੋ ਇਨ੍ਹਾਂ ਹਦਾਂ ਨੂੰ ਪਾਰ ਕਰ ਰਹੇ ਹਨ ਤੇ ਭਾਰਤੀ ਖਾਣੇ ਨੂੰ ਇਕ ਬਿਲਕੁਲ ਨਵੇਂ ਅੰਦਾਜ਼ ਨਾਲ ਬਣਾ ਕੇ ਪੇਸ਼ ਕਰ ਰਹੇ ਹਨ। ਲੰਡਨ ਵਿੱਚ ਭਾਰਤੀ ਜ਼ਾਇਕੇ ਦਾ ਇੱਕ ਬਿਲਕੁਲ ਨਵਾਂ ਅੰਦਾਜ਼ 10-15 ਸਾਲ ਪਹਿਲਾਂ ਦੇਖਣ ਨੂੰ ਮਿਲਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਅਜਿਹੇ ਕਈ ਰੈਸਟੋਰੈਂਟ ਇੱਥੇ ਖੁੱਲ੍ਹ ਗਏ ਹਨ ਜੋ ਸ਼ਾਨਦਾਰ ਸਬ-ਕਾਂਟੀਨੈਂਟਸ ਖਾਣਾ ਪਰੋਸਦੇ ਹਨ।

ਜਿਮਖਾਨਾ ਲੰਡਨ ਦੇ ਸ਼ੈੱਫ ਕਰਮ ਸੇਠੀ ਅਤੇ ਟੀਮ ਦੁਆਰਾ ਚਲਾਏ ਜਾ ਰਹੇ ਲੰਡਨ ਦੇ ਸੋਹੋ ਵਿੱਚ "ਹੌਪਰਸ" ਨਾਮਕ ਇੱਕ ਛੇਟਾ ਲੰਕਨ ਰੈਸਟੋਰੈਂਟ ਦੀ ਹੀ ਉਦਾਹਰਣ ਲੈ ਲਓ। ਉਨ੍ਹਾਂ ਦੇ ਬੋਨ ਮੈਰੋ ਵਰੁਵਾਲ ਤੇ ਰੋਟੀ, ਡੀਪ ਬਲੈਕ ਪੋਰਕ ਕਰੀ ਜਾਂ ਉਨ੍ਹਾਂ ਦੇ ਡੇਵਿਲਡ ਪ੍ਰੌਨਜ਼ ਅਜ਼ਮਾ ਕੇ ਵੇਖ ਲਓ। ਲੰਕਨ ਫੂਡ ਸਪਾਈਸ ਹੋਣ ਦੇ ਨਾਲ ਨਾਲ ਜ਼ਾਇਕੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕਰਦਾ ਹੈ। ਇਸੇ ਤਰ੍ਹਾਂ, ਹੈਮਰਸਮਿਥ ਵਿਖੇ ਮਨੋਜ ਵਸਾਈਕਰ ਦੀ ਇੰਡੀਆ ਜ਼ਿੰਗ 'ਤੇ ਖੇਤਰੀ ਭਾਰਤੀ ਭੋਜਨ ਕਾਫੀ ਮਸ਼ਹੂਰ ਹੋ ਰਿਹਾ ਹੈ। ਉਨ੍ਹਾਂ ਦੇ ਹਿਰਵਾ ਮਸਾਲਾ ਵਿਦ ਸਕਾਲਪਸ ਉਨ੍ਹਾਂ ਦੇ ਖਾਸ ਪਕਵਾਨਾਂ ਵਿੱਚੋਂ ਇੱਕ ਹੈ। ਇਸ ਡਿਸ਼ ਨੂੰ ਪਰੰਪਰਾਗਤ ਮਹਾਰਾਸ਼ਟਰੀ ਹਰੇ ਮਸਾਲੇ ਨਾਲ ਬਣਾਇਆ ਜਾਂਦਾ ਹੈ, ਇਹ ਡਿਸ਼ ਤੁਹਾਨੂੰ ਘਰੋਂ ਦੂਰ ਦੂਜੇ ਦੇਸ਼ 'ਚ ਵੀ ਆਪਣੇ ਵਤਨ ਦੀ ਯਾਦ ਦਿਵਾਏਗੀ। ਭਾਰਤ ਤੋਂ ਲੈ ਕੇ ਵਿਦੇਸ਼ੀ ਧਰਤੀ ਉੱਤੇ ਭਾਰਤੀ ਪਕਵਾਨਾਂ ਨੂੰ ਫਾਈਨ ਡਾਈਨਿੰਗ ਦੇ ਅਨੁਕੂਲ ਬਣਾ ਕੇ ਉਨ੍ਹਾਂ ਨੂੰ ਦੁਨੀਆ ਵਿੱਚ ਮਸ਼ਹੂਰ ਕਰ ਦੇਣ ਦੀਆਂ ਇਨ੍ਹਾਂ ਉਦਾਹਰਣਾਂ ਤੋਂ ਵਾਕਈ ਲਗਦਾ ਹੈ ਕਿ ਭਾਰਤੀ ਭੋਜਨ ਦਾ ਵਿਕਾਸ ਇੱਕ ਚੰਗੇ ਰਾਹ 'ਤੇ ਹੈ।
Published by:rupinderkaursab
First published:

Tags: Food, Indian, Lifestyle

ਅਗਲੀ ਖਬਰ