Home /News /lifestyle /

Gold Price Today: ਸੋਨਾ-ਚਾਂਦੀ ਫਿਰ ਹੋਇਆ ਮਹਿੰਗਾ, ਚੈੱਕ ਕਰੋ ਚੰਡੀਗੜ੍ਹ 'ਚ ਤਾਜ਼ਾ ਭਾਅ

Gold Price Today: ਸੋਨਾ-ਚਾਂਦੀ ਫਿਰ ਹੋਇਆ ਮਹਿੰਗਾ, ਚੈੱਕ ਕਰੋ ਚੰਡੀਗੜ੍ਹ 'ਚ ਤਾਜ਼ਾ ਭਾਅ

Gold Price Today: ਸੋਨਾ-ਚਾਂਦੀ ਫਿਰ ਹੋਇਆ ਮਹਿੰਗਾ, ਚੈੱਕ ਕਰੋ ਚੰਡੀਗੜ੍ਹ 'ਚ ਤਾਜ਼ਾ ਭਾਅ

Gold Price Today: ਸੋਨਾ-ਚਾਂਦੀ ਫਿਰ ਹੋਇਆ ਮਹਿੰਗਾ, ਚੈੱਕ ਕਰੋ ਚੰਡੀਗੜ੍ਹ 'ਚ ਤਾਜ਼ਾ ਭਾਅ

Gold Price Today: ਦੇਸ਼ ਦੇ ਵੱਡੇ ਸ਼ਹਿਰਾਂ 'ਚ ਸੋਨੇ-ਚਾਂਦੀ ਦਾ ਕਾਰੋਬਾਰ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ ਵਿੱਚ ਅੰਤਰ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਇੱਥੇ ਦੇਸ਼ ਦੇ ਜ਼ਿਆਦਾਤਰ ਵੱਡੇ ਸ਼ਹਿਰਾਂ ਦੇ ਰੇਟ ਦੇ ਰਹੇ ਹਾਂ। ਸੋਨੇ-ਚਾਂਦੀ 'ਚ ਇਕ ਵਾਰ ਫਿਰ ਤੇਜ਼ੀ ਆਈ ਹੈ। ਅੱਜ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ 270 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪੀਲੀ ਧਾਤੂ 51,820 ਰੁਪਏ ਪ੍ਰਤੀ ਦਸ ਗ੍ਰਾਮ 24 ਕੈਰੇਟ 'ਤੇ ਪਹੁੰਚ ਗਈ ਹੈ।

ਹੋਰ ਪੜ੍ਹੋ ...
 • Share this:

  Gold Price Today: ਦੇਸ਼ ਦੇ ਵੱਡੇ ਸ਼ਹਿਰਾਂ 'ਚ ਸੋਨੇ-ਚਾਂਦੀ ਦਾ ਕਾਰੋਬਾਰ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ ਵਿੱਚ ਅੰਤਰ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਇੱਥੇ ਦੇਸ਼ ਦੇ ਜ਼ਿਆਦਾਤਰ ਵੱਡੇ ਸ਼ਹਿਰਾਂ ਦੇ ਰੇਟ ਦੇ ਰਹੇ ਹਾਂ। ਸੋਨੇ-ਚਾਂਦੀ 'ਚ ਇਕ ਵਾਰ ਫਿਰ ਤੇਜ਼ੀ ਆਈ ਹੈ। ਅੱਜ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ 270 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪੀਲੀ ਧਾਤੂ 51,820 ਰੁਪਏ ਪ੍ਰਤੀ ਦਸ ਗ੍ਰਾਮ 24 ਕੈਰੇਟ 'ਤੇ ਪਹੁੰਚ ਗਈ ਹੈ। ਚਾਂਦੀ ਦੀ ਕੀਮਤ 400 ਰੁਪਏ ਵਧ ਕੇ 55,400 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਚੰਡੀਗੜ੍ਹ ਵਿੱਚ ਸੋਨੇ ਦੀ ਕੀਮਤਾਂ ਦੀ ਗੱਲ ਕਰਿਏ ਤਾਂ 22 ਕੈਰੇਟ ਸੋਨਾ 47650 ਰੁਪਏ, 24ct ਸੋਨਾ : ਰੁਪਏ 51980, ਚਾਂਦੀ ਦੀ ਕੀਮਤ: ਰੁਪਏ 55400 ਹੈ।

  ਦਸ ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 250 ਰੁਪਏ ਦੇ ਵਾਧੇ ਨਾਲ 47,500 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ 'ਤੇ ਨਜ਼ਰ ਆ ਰਹੀ ਹੈ। ਮੁੰਬਈ ਅਤੇ ਕੋਲਕਾਤਾ 'ਚ 24 ਕੈਰੇਟ ਸੋਨੇ ਦੀ ਕੀਮਤ 51,820 ਰੁਪਏ ਪ੍ਰਤੀ ਦਸ ਗ੍ਰਾਮ ਅਤੇ 22 ਕੈਰੇਟ ਸੋਨੇ ਦੀ ਕੀਮਤ 47,500 ਰੁਪਏ ਪ੍ਰਤੀ ਗ੍ਰਾਮ ਹੈ।

  ਸੋਨੇ ਵਿੱਚ ਤੇਜ਼ੀ ਦਾ ਰੁਝਾਨ

  ਅੱਜ MCX 'ਤੇ ਸੋਨਾ 1755 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਹੈ। ਪਿਛਲੇ ਦੋ-ਤਿੰਨ ਦਿਨਾਂ ਤੋਂ ਸੋਨੇ ਦੀ ਕੀਮਤ 'ਚ ਤੇਜ਼ੀ ਦਾ ਰੁਝਾਨ ਹੈ। ਦੋ ਦਿਨ ਪਹਿਲਾਂ ਅੰਤਰਰਾਸ਼ਟਰੀ ਬਾਜ਼ਾਰ 'ਚ ਸਪਾਟ ਸੋਨਾ 1,749 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਚਾਂਦੀ 19.11 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ। ਹੁਣ ਇਹ ਦਰ 1755 ਡਾਲਰ ਪ੍ਰਤੀ ਔਂਸ ਤੋਂ ਉੱਪਰ ਚੱਲ ਰਹੀ ਹੈ।

  ਕੱਲ੍ਹ ਬਹੁਤ ਤੇਜ਼

  ਵੀਰਵਾਰ ਨੂੰ ਦਿੱਲੀ ਦੇ ਸਰਾਫਾ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਕੱਲ੍ਹ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 402 ਰੁਪਏ ਵਧ ਕੇ 52,297 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਸੀ। ਇਸ ਤੋਂ ਪਹਿਲਾਂ ਪਿਛਲੇ ਕਾਰੋਬਾਰੀ ਸੈਸ਼ਨ ਯਾਨੀ ਬੁੱਧਵਾਰ ਨੂੰ ਸੋਨਾ 51,895 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। HDFC ਸਕਿਓਰਿਟੀਜ਼ ਨੇ ਕਿਹਾ, "ਅਮਰੀਕਾ ਵਿੱਚ ਕਮਜ਼ੋਰ ਆਰਥਿਕ ਅੰਕੜੇ ਅਤੇ ਡਾਲਰ ਵਿੱਚ ਗਿਰਾਵਟ ਸੋਨੇ ਦੀਆਂ ਕੀਮਤਾਂ ਨੂੰ ਵਧਾ ਰਹੀ ਹੈ।"

  22 ਅਤੇ 24 ਕੈਰੇਟ ਸੋਨੇ ਵਿੱਚ ਕੀ ਅੰਤਰ ਹੈ?

  ਅਕਸਰ ਤੁਸੀਂ ਸੁਣਦੇ ਰਹਿੰਦੇ ਹੋ ਕਿ 22 ਕੈਰੇਟ ਸੋਨੇ ਅਤੇ 24 ਕੈਰੇਟ ਸੋਨੇ ਦਾ ਰੇਟ ਵੱਖਰਾ ਹੁੰਦਾ ਹੈ। 24 ਕੈਰੇਟ ਸੋਨਾ 99.9 ਫੀਸਦੀ ਸ਼ੁੱਧ ਹੁੰਦਾ ਹੈ। ਇਸ ਦੇ ਨਾਲ ਹੀ 22 ਕੈਰੇਟ ਲਗਭਗ 91 ਫੀਸਦੀ ਸ਼ੁੱਧ ਹੈ। ਗਹਿਣੇ 22 ਕੈਰਟ ਸੋਨੇ ਵਿੱਚ 9% ਹੋਰ ਧਾਤਾਂ ਜਿਵੇਂ ਤਾਂਬਾ, ਚਾਂਦੀ, ਜ਼ਿੰਕ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ 24 ਕੈਰੇਟ ਸੋਨਾ ਸਭ ਤੋਂ ਸ਼ੁੱਧ ਹੈ। 24 ਕੈਰੇਟ ਸੋਨੇ ਦੇ ਗਹਿਣੇ ਨਹੀਂ ਬਣਾਏ ਜਾ ਸਕਦੇ, ਇਸ ਲਈ ਜ਼ਿਆਦਾਤਰ ਦੁਕਾਨਦਾਰ 22 ਕੈਰੇਟ ਦਾ ਸੋਨਾ ਵੇਚਦੇ ਹਨ।

  Published by:rupinderkaursab
  First published:

  Tags: Gold, Gold price, Gold price rises, Gold price today, Silver, Silver Price