Home /News /lifestyle /

ਰਿਸ਼ਤਿਆਂ 'ਚ ਸੁਧਾਰ ਕਰ ਸਕਦੀ ਹੈ ਥੋੜੀ ਜਿਹੀ ਦੂਰੀ, ਬ੍ਰੇਕ ਲੈਣ ਤੋਂ ਪਹਿਲਾਂ ਜਾਣ ਲਓ ਇਹ ਗੱਲਾਂ 

ਹਰ ਕਿਸੇ ਦੀ ਜ਼ਿੰਦਗੀ ਵਿੱਚ ਕਈ ਰਿਸ਼ਤੇ ਹੁੰਦੇ ਹਨ ਤੇ ਹਰ ਕਿਸੇ ਲਈ ਇਨ੍ਹਾਂ ਰਿਸ਼ਤਿਆਂ ਦੇ ਵੱਖ-ਵੱਖ ਮਾਇਨੇ ਹੁੰਦੇ ਹਨ। ਪਰ ਜੇਕਰ ਰਿਸ਼ਤਿਆਂ ਨੂੰ ਬਣਾਈ ਰੱਖਣ ਦੀ ਗੱਲ ਹੋਵੇ ਤਾਂ ਇਹ ਕਈਆਂ ਲਈ ਤਕਰੀਬਨ ਮੁਸ਼ਕਿਲ ਹੈ। ਭੱਜਦੌੜ ਭਰੀ ਜ਼ਿੰਦਗੀ ਵਿੱਚ ਹਰੇਕ ਰਿਸ਼ਤੇ ਨੂੰ ਪੂਰਾ ਸਮ੍ਹਾਂ ਨਹੀਂ ਦਿੱਤਾ ਜਾ ਸਕਦਾ, ਜਿਸ ਕਾਰਨ ਰਿਸ਼ਤੇ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ। ਪਿਆਰ ਦਾ ਰਿਸ਼ਤਾ ਇੱਥੇ ਸਾਰਿਆਂ ਕੁਝ ਖਾਸ ਅਹਿਮੀਅਤ ਰੱਖਦਾ ਹੈ ਤੇ ਹਰ ਕੋਈ ਇਸ ਨੂੰ ਹਮੇਸ਼ਾ ਲਈ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਵੀ ਕਰਦਾ ਹੈ। ਜਿਸ ਲਈ ਕਈ ਪੜਾਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ।

ਹੋਰ ਪੜ੍ਹੋ ...
 • Share this:

  ਪਰ ਇਹ ਵੀ ਸੱਚ ਹੈ ਕਿ ਕਿਸੇ ਰਿਸ਼ਤੇ ਨੂੰ ਜ਼ਬਰਦਸਤੀ ਜਾਂ ਮਰਜ਼ੀ ਤੋਂ ਬਿਨਾਂ ਨਹੀਂ ਰੱਖਿਆ ਜਾ ਸਕਦਾ ਹੈ। ਇਸ ਲਈ ਜਦੋਂ ਇਹ ਸਮਝ ਨਾ ਆਵੇ ਕਿ ਰਿਸ਼ਤੇ ਨੂੰ ਸੰਭਾਲਣ ਲਈ ਕੀ ਕਰਨਾ ਹੈ ਤਾਂ ਜ਼ਰੂਰੀ ਹੈ ਕਿ ਰਿਸ਼ਤੇ ਵਿੱਚ ਇੱਕ ਬ੍ਰੇਕ ਲਈ ਜਾਵੇ। ਰਿਸ਼ਤੇ ਵਿੱਚ ਬ੍ਰੇਕਅੱਪ ਹੋਣ ਦੇ ਹਾਲਾਤ ਹੋਣ ਤਾਂ ਇੱਕ ਛੋਟੀ ਜਿਹੀ ਬ੍ਰੇਕ ਨਾਲ ਹਾਲਾਤ ਸੁਧਰ ਸਕਦੇ ਹਨ। ਜੀ ਹਾਂ ਇਸ ਨਾਲ ਰਿਸ਼ਤੇ ਵਿੱਚ ਸੁਧਾਰ ਦੇ ਨਾਲ ਸਾਥੀ ਦੀ ਅਹਿਮੀਅਤ ਵੀ ਵਧੇਗੀ। ਪਰ ਇਸ ਦੌਰਾਨ ਵੀ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ-

  ਇੱਕ ਇੰਸਟਾਗ੍ਰਾਮ ਪੋਸਟ ਵਿੱਚ, ਪ੍ਰਮਾਣਿਤ ਰਿਲੇਸ਼ਨਸ਼ਿਪ ਕੋਚ, ਅਲੈਗਜ਼ੈਂਡਰਾ ਵੱਲੋਂ ਸੁਝਾਅ ਦੱਸੇ ਗਏ ਹਨ ਜਿਨ੍ਹਾਂ ਦਾ ਬ੍ਰੇਕ ਦੌਰਾਨ ਧਿਆਨ ਰੱਖਣਾ ਜ਼ਰੂਰੀ ਹੈ-

  ਬ੍ਰੇਕ ਦਾ ਮਤਲਬ ?

  ਰਿਸ਼ਤੇ ਵਿੱਚ ਇੱਕ ਸਮ੍ਹਾਂ ਅਜਿਹਾ ਆਉਂਦਾ ਹੈ ਜਦੋਂ ਰਿਸ਼ਤੇ ਵਿੱਚ ਬੱਝੇ ਵਿਅਕਤੀ ਬੋਰ ਹੋ ਜਾਂਦੇ ਹਨ, ਜਿਸ ਲਈ ਬ੍ਰੇਕ ਲੈਣਾ ਯਾਨੀ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਸਮ੍ਹਾਂ ਦੇਣਾ ਹੁੰਦਾ ਹੈ। ਵੈਸੇ ਤਾਂ ਬ੍ਰੇਕ ਲੈਣ ਦੇ ਵੱਖ-ਵੱਖ ਕਾਰਨ ਹੋ ਸਕਦੇ ਹਨ, ਪਰ ਰਿਸ਼ਤਿਆਂ ਤੋਂ ਬ੍ਰੇਕ ਲੈਣਾ ਕੁਝ ਵੱਖਰਾ ਹੈ। ਜਿਸ ਲਈ ਬ੍ਰੇਕ ਲੈਣ ਦਾ ਮਤਬਲ ਵੀ ਸਮਝਣਾ ਜ਼ਰੂਰੀ ਹੈ ਤਾਂ ਹੀ ਤੁਹਾਡੀਆਂ ਉਮੀਦਾਂ ਨਿਰਧਾਰਤ ਹੋਣਗੀਆਂ। ਇਸ ਬ੍ਰੇਕ ਦੌਰਾਨ ਕੀ ਸੀਮਾਵਾਂ ਹੋ ਸਕਦੀਆਂ ਹਨ ਇਹ ਜਾਣਨ ਤੋਂ ਬਾਅਦ ਹੀ ਬ੍ਰੇਕ ਲੈਣ ਬਾਰੇ ਸੋਚੋ।

  ਹਾਲਾਂਕਿ ਇਸ ਦੌਰਾਨ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਆਉਂਦੇ ਹਨ, ਜਿਵੇਂ ਕਿ - ਬ੍ਰੇਕ ਦਾ ਮਤਲਬ ਵੱਖਰਾ ਸਮਾਂ ਹੈ ਜਾਂ ਅਸਲ ਬ੍ਰੇਕ-ਅੱਪ ਹੈ? ਬਰੇਕ ਦੌਰਾਨ ਸੰਪਰਕ ਰਹੇਗਾ ਜਾਂ ਨਹੀਂ? ਜੇਕਰ ਰਹੇਗਾ ਤਾਂ ਕਿੰਨੀ ਵਾਰ ਸੰਪਰਕ ਕਰ ਸਕਦੇ ਹਾਂ? ਬ੍ਰੇਕ ਦੌਰਾਨ ਇੱਕ-ਦੂਜੇ ਨੂੰ ਡੇਟ ਕਰਨਾ ਜਾਂ ਹੋਰਨਾਂ ਲੋਕਾਂ ਨੂੰ ਦੇਖਣਾ-ਮਿਲਣਾ ਠੀਕ ਰਹੇਗਾ ਜਾਂ ਨਹੀਂ? ਇਸ ਲਈ ਬ੍ਰੇਕ ਲੈਣ ਤੋਂ ਪਹਿਲਾਂ ਇਨ੍ਹਾਂ ਸਾਰੇ ਸਵਾਲਾਂ ਨੂੰ ਜਾਣੋ ਤੇ ਫਿਰ ਬ੍ਰੇਕ ਦਾ ਮਤਲਬ ਸਪੱਸ਼ਟ ਹੋਣ 'ਤੇ ਬ੍ਰੇਕ ਲਓ।

  ਬ੍ਰੇਕ ਲੈਣ ਦੇ ਇਰਾਦੇ ਸਪੱਸ਼ਟ ਹੋਣ ਚਾਹੀਦੇ ਹਨ-

  ਕਿਸੇ ਵੀ ਰਿਸ਼ਤੇ ਤੋਂ ਬ੍ਰੇਕ ਲੈਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਬ੍ਰੇਕ ਕਿਸ ਇਰਾਦੇ ਨਾਲ ਲਈ ਜਾ ਰਹੀ ਹੈ। ਅਜਿਹਾ ਕਰਨ ਨਾਲ ਬ੍ਰੇਕ ਦੌਰਾਨ ਤੁਸੀਂ ਸਮ੍ਹੇਂ ਦਾ ਸਹੀ ਇਸਤੇਮਾਲ ਕਰ ਸਕੋਗੇ ਅਤੇ ਰਿਸ਼ਤੇ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ। ਹਾਲਾਂਕਿ ਇਸ ਲਈ ਵੀ ਇੰਸਟਾਗ੍ਰਾਮ ਪੋਸਟ 'ਤੇ ਅਲੈਗਜ਼ੈਂਡਰਾ ਵੱਲੋਂ ਕੁਝ ਉਦਾਹਰਣਾਂ ਸਾਂਝੀਆਂ ਕੀਤੀਆਂ ਗਈਆਂ ਹਨ-

  ਅਲੈਗਜ਼ੈਂਡਰਾ ਮੁਤਾਬਿਕ ਬ੍ਰੇਕ ਲੈਣ ਦੌਰਾਨ ਇਰਾਦਿਆਂ ਨੂੰ ਸਾਫ ਸ਼ਬਦਾਂ ਵਿੱਚ ਜ਼ਾਹਰ ਕਰੋ। ਜਿਵੇਂ ਕਿ ਕਈ ਵਾਰ ਰਿਸ਼ਤੇ ਵਿੱਚ ਰਹਿ ਕੇ ਦੂਜੇ ਬਾਰੇ ਸੋਚਦੇ ਰਹਿਣਾ ਤੇ ਖੁੱਦ ਨੂੰ ਸਮ੍ਹਾਂ ਨਾ ਦੇਣਾ ਵੀ ਕਾਰਨ ਹੋ ਸਕਦਾ ਹੈ ਬ੍ਰੇਕ ਲੈਣ ਦਾ। ਖੁੱਦ ਲਈ ਸਮ੍ਹਾਂ ਕੱਢਣ ਲਈ ਰਿਸ਼ਤੇ ਤੋਂ ਬ੍ਰੇਕ ਲੈਣ ਤੋਂ ਬਾਅਦ ਤੁਸੀਂ ਜੋ ਕੰਮ ਰਿਸ਼ਤੇ ਨੂੰ ਸੰਭਾਲਦਿਆਂ ਨਹੀਂ ਕਰ ਪਾ ਰਹੇ ਉਨ੍ਹਾਂ ਮੁਕੰਮਲ ਕੀਤਾ ਜਾ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਦਿਲਚਸਪੀ ਰੱਖਦਾਂ ਹਾਂ ਤੇ ਕਾਫੀ ਐਕਟਿਵ ਵੀ ਹਾਂ, ਜਿਸ ਲਈ ਖੁੱਦ ਬਾਰੇ ਨਹੀਂ ਸੋਚ ਪਾ ਰਿਹਾ। ਇਸ ਲਈ ਮੈਂ ਆਪਣੇ ਬਾਰੇ ਸੋਚਣਾ ਭੁੱਲ ਗਿਆ ਹਾਂ। ਇਸ ਲਈ ਮੈਨੂੰ ਆਪ

  ਰਿਸ਼ਤੇ ਵਿੱਚ ਕਿਸੇ ਤਰ੍ਹਾਂ ਦੀ ਵੀ ਤਕਰਾਰ ਬੁਰਾ ਪ੍ਰਭਾਵ ਪਾ ਸਕਦੀ ਹੈ ਜਿਸ ਲਈ ਉਸ 'ਤੇ ਬਹਿਸ ਕਰਨ ਦੀ ਥਾਂ ਇੱਕ-ਦੂਜੇ ਨੂੰ ਸਮ੍ਹਾਂ ਦਿਓ ਤੇ ਥੋੜੀ ਦੇਰ ਦੀ ਬ੍ਰੇਕ ਲਓ। ਅਜਿਹੇ ਵਿੱਚ ਰਿਸ਼ਤੇ ਦੌਰਾਨ ਚੱਲ ਮਨ-ਮੁਟਾਵ ਦੂਰ ਹੋ ਜਾਣਗੇ ਅਤੇ ਦੂਰ ਰਹਿ ਕੇ ਰਿਸ਼ਤੇ ਦੀ ਅਹਿਮੀਅਤ ਵੀ ਪਤਾ ਲੱਗੇਗੀ।

  ਕਿਸੇ ਵੀ ਰਿਸ਼ਤੇ ਵਿੱਚ ਬ੍ਰੇਕ ਇੱਕ ਨਿਸ਼ਚਿਤ ਸਮੇਂ ਲਈ ਹੀ ਲੈਣੀ ਬਿਹਤਰ ਹੁੰਦੀ ਹੈ। ਬਿਨਾ ਸੋਚੇ ਸਮਝੇ ਜਾਂ ਬਿਨਾ ਸਮਾਂ ਨਿਰਧਾਰਤ ਕੀਤੇ ਬ੍ਰੇਕ ਕਾਫੀ ਲੰਬੀ ਹੋ ਸਕਦੀ ਹੈ ਜਿਸ ਨਾਲ ਬਾਅਦ ਵਿੱਚ ਰਿਸ਼ਤੇ ਦੀ ਦੂਰੀ ਹੋਰ ਵੱਧ ਸਕਦੀ ਹੈ। ਆਪਸੀ ਸਹਿਮਤੀ ਵੀ ਬ੍ਰੇਕ ਲੈਣ ਲਈ ਸਭ ਤੋਂ ਜ਼ਰੂਰੀ ਹੈ। ਦੋਨਾਂ ਦੀ ਰਜ਼ਾਮੰਦੀ ਨਾਲ ਹੀ ਬ੍ਰੇਕ ਲਓ।

  Published by:Sarafraz Singh
  First published: