ਇੱਕ ਪਲੇਟ ਰਾਜਮਾਂਹ-ਚਾਵਲ ਤੋਂ ਮਿਲ ਸਕਦਾ ਹੈ ਪੂਰਾ ਪ੍ਰੋਟੀਨ

Navleen Lakhi
Updated: May 16, 2018, 7:08 PM IST
ਇੱਕ ਪਲੇਟ ਰਾਜਮਾਂਹ-ਚਾਵਲ ਤੋਂ ਮਿਲ ਸਕਦਾ ਹੈ ਪੂਰਾ ਪ੍ਰੋਟੀਨ
ਇੱਕ ਪਲੇਟ ਰਾਜਮਾਂਹ-ਚਾਵਲ ਤੋਂ ਮਿਲ ਸਕਦਾ ਹੈ ਪੂਰਾ ਪ੍ਰੋਟੀਨ
Navleen Lakhi
Updated: May 16, 2018, 7:08 PM IST
ਰਾਜਮਾਂਹ ਚਾਵਲ ਉੱਤਰੀ ਭਾਰਤੀਆਂ ਲਈ ਸਭ ਤੋਂ ਵੱਧ ਸਵਾਦ ਖਾਣਾ ਹੈ। ਹਾਲਾਂਕਿ ਸਾਡੇ ਵਿੱਚੋਂ ਬਹੁਤ ਸਾਰੇ ਇਸ ਕੋਂਬੋ ਨੂੰ ਇਹ ਸੋਚਕੇ ਨਹੀਂ ਖਾਂਦੇ ਕਿ ਚਾਵਲਾਂ 'ਚ ਵੱਧ ਕੈਲਰੀਜ਼ ਹੁੰਦੀਆਂ ਨੇ। ਪਰ ਕੀ ਤੁਹਾਨੂੰ ਪਤਾ ਹੈ ਕਿ ਚਾਵਲਾਂ ਤੇ ਰਾਜਮਾਂਹ ਦਾ ਸੁਮੇਲ ਸਾਨੂੰ ਪੂਰੇ ਪ੍ਰੋਟੀਨ ਦਿੰਦਾ ਹੈ। ਜਦੋਂ ਦੋਵੇਂ ਚੀਜ਼ਾਂ ਇਕੱਠੀਆਂ ਖਾਦੀਆਂ ਜਾਣ ਤਾਂ ਇਹ ਅਮੀਨੋ ਐਸਿਡ ਜੋ ਪ੍ਰੋਟੀਨ 'ਚ ਹੁੰਦੇ ਨੇ ਉਨ੍ਹਾਂ ਨੂੰ ਛੱਡ ਦਾ ਹੈ ਜੋ ਇਹਨਾਂ 'ਚ ਵੱਖ-ਵੱਖ ਖਾਣ ਨਾਲ ਨਹੀਂ ਮਿਲਦੇ।

ਜੇ ਤੁਸੀਂ ਆਪਣੇ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਸੀਂ ਚਿੱਟੇ ਚਾਵਲਾਂ ਦੀ ਜਗ੍ਹਾ ਭੂਰੇ ਚਾਵਲ ਖਾ ਸਕਦੇ ਹੋ।  ਇਸ ਨਾਲ ਤੁਹਾਨੂੰ ਘੱਟ ਫੈਟ ਤੇ ਜ਼ਿਆਦਾ ਨਿਆਸਿਨ (niacin) ਮਿਲੇਗਾ। ਰਾਜਮਾਂਹ-ਚਾਵਲ, ਚਨੇ-ਚਾਵਲ, ਦਾਲ-ਚਾਵਲ ਨੂੰ ਨਾ ਛੱਡੋ ਕਿਉਂਕਿ ਇਹਨਾਂ 'ਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਹੈ।

ਇਹ ਭੋਜਨ ਤੁਹਾਨੂੰ ਆਪਣੀ ਰੋਜ਼ਾਨਾ ਖੁਰਾਕ ਸੰਬੰਧੀ  40-50% dietary fiber ਦਿੰਦਾ ਹੈ  ਜਿਸ ਨਾਲ ਤੁਹਾਡੀਆਂ ਅੰਤੜੀਆਂ ਨਰਮ ਰਹਿੰਦੀਆਂ ਹਨ।  ਇਸ ਨਾਲ ਕਬਜ਼ ਵੀ ਦੂਰ ਹੁੰਦੀ ਹੈ ਤੇ ਬਲੱਡ ਕੋਲੈਸਟ੍ਰੋਲ ਲੈਵਲ ਵੀ ਘੱਟਦੇ ਨੇ।

ਬਹੁਤ ਵਾਰ ਰਾਜਮਾਂਹ ਚਾਵਲ ਦੀ ਪਲੇਟ 'ਚ ਰਾਜਮਾਂਹ ਅਤੇ ਚਾਵਲ ਬਰਾਬਰ ਤਾਦਾਰ 'ਚ ਨਹੀਂ ਹੁੰਦੇ। ਤੁਹਾਨੂੰ ਦੋਵੇਂ ਚੀਜ਼ਾਂ ਨੂੰ ਬਰਾਬਰ ਅਨੁਪਾਤ ਵਿੱਚ ਰੱਖਣਾ ਚਾਹੀਦਾ ਹੈ ਜਾਂ ਤੁਹਾਡਾ ਖਾਣੇ ਵਿੱਚ ਘੱਟ ਜੀ.ਈ ਹੋਵੇ। ਤੁਸੀਂ ਰਾਜਮਾਂਹ-ਚਾਵਲ ਨਾਲ ਸਲਾਦ ਖਾ ਕੇ ਉਸ ਨੂੰ ਹੋਰ ਪੌਸ਼ਟਿਕ ਬਣਾ ਸਕਦੇ ਹੋ।

ਬਸ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਵੱਖ-ਵੱਖ ਤਰ੍ਹਾਂ ਦੇ ਖਾਣੇ ਨਾਲ ਤੁਸੀਂ ਆਪਣੇ ਖਾਣੇ 'ਚ ਬੈਲੇਂਸ ਬਣਾ ਸਕਦਾ ਹੋਂ।
First published: May 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ