HOME » NEWS » Life

ਬਾੱਡੀ ਸ਼ੈਮਿੰਗ (ਸਰੀਰਕ ਨਿੰਦਿਆ) ਨੂੰ ਲੈ ਕੇ ਇੱਕ ਮਹਿਲਾ ਦੇ ਟਵੀਟ ਨੇ ਜਿੱਤਿਆ ਨੇਟੀਜ਼ਨਾਂ ਦਾ  ਦਿਲ਼                       

News18 Punjabi | Trending Desk
Updated: June 17, 2021, 5:08 PM IST
share image
ਬਾੱਡੀ ਸ਼ੈਮਿੰਗ (ਸਰੀਰਕ ਨਿੰਦਿਆ) ਨੂੰ ਲੈ ਕੇ ਇੱਕ ਮਹਿਲਾ ਦੇ ਟਵੀਟ ਨੇ ਜਿੱਤਿਆ ਨੇਟੀਜ਼ਨਾਂ ਦਾ  ਦਿਲ਼                       
ਬਾੱਡੀ ਸ਼ੈਮਿੰਗ ਨੂੰ ਲੈ ਕੇ ਇੱਕ ਮਹਿਲਾ ਦੇ ਟਵੀਟ ਨੇ ਜਿੱਤਿਆ ਨੇਟੀਜ਼ਨਾਂ ਦਾ  ਦਿਲ਼ 

  • Share this:
  • Facebook share img
  • Twitter share img
  • Linkedin share img
ਸਾਡੇ ਸਮਾਜ ਵਿੱਚ ਬਾੱਡੀ ਸ਼ੈਮਿੰਗ (ਸਰੀਰਕ ਨਿੰਦਿਆ) ਕਰਨਾ ਇੱਕ ਆਮ ਧਾਰਨਾ ਹੈ ਜਿੱਥੇ ਲੋਕ ਕਿਸੇ ਦੇ ਸਰੀਰ ਤੇ ਜਾਣ ਬੁੱਝ ਕੇ ਜਾ ਅਣਜਾਣੇ ਵਿੱਚ ਕਿਸੇ ਦੇ ਸਰੀਰ ਤੇ ਟਿੱਪਣੀ ਕਰਦੇ ਹਨ । ਤੁਸੀਂ ਵੀ ਅਕਸਰ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੁਣਿਆ ਹੋਵੇਗਾ ਤੇ ਇਸਦੇ ਭਾਗੀਦਾਰ ਵੀ ਰਹੇ ਹੋਵੋਗੇ ਪਰ ਇਸ ਵਾਰ ਇੱਕ ਮਹਿਲਾ ਨੇ ਇੰਟਰਨੈੱਟ ਤੇ ਇਸਦਾ ਜੁਆਬ ਦੇ ਕੇ ਨੇਟੀਜਨਾਂ ਦਾ ਦਿਲ਼ ਜਿੱਤ ਲਿਆ ਹੈ ।

ਟਵੀਟਰ ਤੇ ਜੈਮਨੀਕੁਆ ਨਾਂ ਦੀ ਉਪਭੋਗਤਾ ਨੇ ਆਪਣੇ ਵੱਧ ਰਹੇ ਭਾਰ ਨੂੰ ਲੈ ਕੇ ਅਜਿਹੀਆਂ ਟਿੱਪਣੀਆਂ ਦਾ ਸਾਹਮਣਾ ਕੀਤਾ ਹੈ ਪਰ ਸਾਡੇ ਸਭ ਤੋਂ ਉਲਟ ਉਹ ਇਸ ਬਾਰੇ ਚੁੱਪ ਨਹੀਂ ਰਹੀ ਤੇ ਉਸਨੇ ਇਸ ਗੱਲ਼ ਦਾ ਜੁਆਬ ਦਿੱਤਾ ਜਿਸ ਨੇ ਲੋਕਾਂ ਦਾ ਦਿਲ਼ ਜਿੱਤ ਲਿਆ ਹੈ । 13 ਜੂਨ ਨੂੰ ਉਸਨੇ ਸਾਂਝਾ ਕੀਤਾ ਕਿ ਜਦੋਂ ਉਹ ਆਪਣੇ ਘਰ ਵਿੱਚ ਦਾਖਿਲ ਹੋਈ ਤਾਂ ਉਸਦੀ ਮਾਂ ਦੀ ਦੌਸਤ ਨੇ ਕਿਹਾ ਉਸਦਾ ਭਾਰ ਹੋਰ ਵੱਧ ਗਿਆ ਹੈ ਤਾਂ ਜੈਮਨੀਕੁਆ ਨੇ ਇਸਦੇ ਜੁਆਬ ਵਿੱਚ ਕਿਹਾ ਕਿ “ਮੈਂ ਵੀ ਤੁਹਾਡੇ ਬਾਰੇ ਕੁਝ ਅਜਿਹਾ ਹੀ ਸੋਚਦੀ ਹਾਂ “। ਅੱਗੇ ਉਸਨੇ ਲਿਖਿਆ ਕਿ ਉਸਦਾ ਇਹ ਜੁਆਬ ਦੇਖ ਕੇ ਉਸਦੇ ਪਿਤਾ ਹੱਸ ਪਏ ਤੇ ਉਸਦੀ ਮਾਂ ਇਹ ਪੜ੍ਹ ਕੇ ਹੈਰਾਨ ਰਹਿ ਗਈ । ਇਸ ਟਵੀਟ ਨੇ ਡਿਜੀਟਲ ਦੁਨੀਆ ਵਿੱਚ ਤੂਫਾਨ ਲਿਆ ਦਿੱਤਾ ਹੈ ਅਤੇ ਹੁਣ ਤੱਕ ਇਸ ਟਵੀਟ ਨੂੰ 20 ਲੱਖ ਤੋਂ ਵੱਧ ਲਾਈਕਸ ਤੇ 21,000 ਤੋਂ ਵੱਧ ਵਾਰ ਰੀਵਿਟ ਕੀਤਾ ਜਾ ਚੁੱਕਿਆ ਹੈ, ਇਸਦੇ ਨਾਲ਼ ਹੀ ਨੇਟੀਜ਼ਨਾਂ ਨੇ ਇਸ ਟਵੀਟ ਤੇ ਬਹੁਤ ਸਾਰੇ ਕਮੈਂਟਸ ਵੀ ਕੀਤੇ ਹਨ । ਜੈਮਨੀਕੁਆ ਦੇ ਇਸ ਟਵੀਟ ਤੇ ਕੁਝ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਉਸਦਾ ਇਹ ਟਵੀਟ ਚੰਗਾ ਲੱਗਿਆ ਤੇ ਕਈਆਂ ਨੇ ਕਿਹਾ ਕਿ ਉਹ ਇਸ ਜੁਆਬ ਨੂੰ ਭਵਿੱਖ ਵਿੱਚ ਜਰੂਰ ਵਰਤਣਗੇ ।

ਇੱਕ ਉਪਭੋਗਤਾ ਨੇ ਲਿਖਿਆ ਕਿ ਉਸਨੂੰ ਇਹ ਚਲਾਕੀ ਭਰਿਆ ਜਵਾਬ ਪਸੰਦ ਆਇਆ ਤੇ ਉਸਨੇ ਅੱਗੇ ਕਿਹਾ ਕਿ ਉਸਦੀ ਮਾਂ ਦੀ ਦੋਸਤ ਅਗਲੀ ਵਾਰ ਅਜਿਹੀ ਗੱਲ ਨਹੀਂ ਕਰੇਗੀ ।
ਕਿਸੇ ਨੇ ਆਪਣੇ ਦੋਸਤ ਨੂੰ ਇਸ ਵਿੱਚ ਟੈਗ ਕੀਤਾ ਅਤੇ ਲਿਖਿਆ ਹੈ ਕਿ ਉਹ ਹੁਣ ਤੋਂ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਗੇ ।

ਇਕ ਨੇਟੀਜ਼ਨ ਨੇ ਲਿਖਿਆ ਕਿ ਉਹ ਸਾਨੂੰ ਸਿਖਾਵੇ ਕਿ ਉਸ ਵਾਂਗ ਦਲੇਰ ਕਿਵੇਂ ਬਣਿਆ ਜਾਵੇ ਕਿਉਂਕਿ ਉਹ ਬਿਮਾਰ ਮਾਨਸਿਕਤਾ ਤੋਂ ਥੱਕ ਚੁੱਕੇ ਹਨ।

ਤੁਸੀਂ ਇਸ ਔਰਤ ਦੇ ਇਸ ਜੁਆਬ ਬਾਰੇ ਕੀ ਸੋਚਦੇ ਹੋ ?
Published by: Ramanpreet Kaur
First published: June 17, 2021, 5:08 PM IST
ਹੋਰ ਪੜ੍ਹੋ
ਅਗਲੀ ਖ਼ਬਰ